4. ਮਨੁੱਖ ਨਾਲ਼ ਮਨੁੱਖ ਦਾ ਮੇਲ਼ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ਪ੍ਰੀਤਲੜੀ)
ਅਭਿਆਸ
(ੳ) ਵਸਤੂਨਿਸ਼ਠ ਪ੍ਰਸ਼ਨ:-
ਪ੍ਰਸ਼ਨ 1. ‘ਮਨੁੱਖ ਨਾਲ਼ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ’, ‘ਆਪ-ਬੀਤੀਆਂ’ ਪੁਸਤਕ ਵਿੱਚ ਦਰਜ ਇਹ ਸ੍ਵੈਜੀਵਨੀ-ਅੰਸ਼ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਕਿਹੜੀ ਪੁਸਤਕ ਵਿੱਚੋਂ ਲਿਆ ਗਿਆ ਹੈ?
ਉੱਤਰ: ਮੇਰੀ ਜੀਵਨ ਕਹਾਣੀ-1 (1895 ਤੋਂ 1924)
ਪ੍ਰਸ਼ਨ 2. ਜ਼ਿਊਰਿਕ ਪਹੁੰਚ ਕੇ ਲੇਖਕ ਨੂੰ ਕਿਸ ਦੀ ਤਾਰ ਮਿਲ਼ੀ?
ਉੱਤਰ: ਐਲਿਜ਼ੀ ਦੀ।
ਪ੍ਰਸ਼ਨ 3. ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਨੁਸਾਰ ਦੁਨੀਆਂ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ?
ਉੱਤਰ: ਸਵਿਟਜ਼ਰਲੈਂਡ।
ਪ੍ਰਸ਼ਨ 4. ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਆਪਣੀ ਸਵਿਸ ਮੇਜ਼ਬਾਨ ਬਿਲਕੁਲ ਚੰਗੀ ਨਹੀਂ ਸੀ ਲੱਗਦੀ । (ਸਹੀ/ਗ਼ਲਤ)
ਉੱਤਰ: ਗ਼ਲਤ।
ਪ੍ਰਸ਼ਨ 5. ਗੁਰਬਖ਼ਸ਼ ਸਿੰਘ ਪ੍ਰੀਤਲੜੀ ਉੱਤੇ ਟਾਲਸਟਾਏ ਦੇ ਸਾਹਿਤ ਦਾ ਬਹੁਤ ਪ੍ਰਭਾਵ ਸੀ। (ਸਹੀ/ਗ਼ਲਤ)
ਉੱਤਰ: ਸਹੀ।
ਪ੍ਰਸ਼ਨ 6. ਜਿੰਨਾ ਕੋਈ ਦੂਜਿਆਂ ਤੋਂ ਬੇਪਰਵਾਹ ਹੁੰਦਾ ਹੈ ਉਨਾ ਹੀ ਉਹ ਆਪਣੀ ਪੁਸ਼ਾਕ ਤੋਂ ਬੇਪਰਵਾਹ ਹੁੰਦਾ ਹੈ। (ਸਹੀ/ਗ਼ਲਤ)
ਉੱਤਰ: ਸਹੀ।
(ਖ਼ਾਲੀ ਸਥਾਨ ਭਰੋ)
ਪ੍ਰਸ਼ਨ 7. ਜਿਊਰਿਕ ਤੋਂ ਕੁਝ ਫ਼ਾਸਲੇ ਉੱਤੇ ਸੇਂਟ ਮੋਰਿਟਜ਼, ਏਸ ਮੁਲਕ ਦੀ ਸਿਆਲੇ ਦੀ ਸੈਰਗਾਹ ਹੈ।
ਪ੍ਰਸ਼ਨ 8. ਮਨੁੱਖ ਨਾਲ਼ ਮਨੁੱਖ ਦਾ ਮੇਲ਼ ਹਮੇਸ਼ਾਂ ਜ਼ਿੰਦਗੀ ਦੀ ਮਹਾਨ ਘਟਨਾ ਹੁੰਦਾ ਹੈ।
ਪ੍ਰਸ਼ਨ 9. ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪ੍ਰਮਾਣ-ਪੱਤਰ ਵੇਖਣਾ ਤੇ ਸਮਾਨ ਫੋਲਣਾ ਮਨੁੱਖ ਵਿੱਚ_
ਆਸ਼ਾ ਪੈਦਾ ਕਰਦਾ ਹ
ੈ
2.
ਉਤਸ਼ਾਹ ਪੈਦਾ ਕਰਦਾ ਹੈ।
3. ਪਿਆਰ ਪੈਦਾ ਕਰਦਾ ਹੈ 4. ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ।
ਉੱਤਰ: ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ।
ਪ੍ਰਸ਼ਨ 10. ਲੇਖਕ ਨੇ ਐੱਮ. ਐੱਨ. ਰਾਏ ਨੂੰ ਮਿਲ਼ਨ ਲਈ ਵਿਸ਼ੇਸ਼ ਯਤਨ ਕੀਤਾ ਕਿਉਂਕਿ-
ਰਾਏ ਦੀ ਪਤਨੀ ਨੇ ਕਿਹਾ ਸੀ
2.
ਉਹ ਲੇਖਕ ਦਾ ਦੋਸਤ ਸੀ
3. ਰਾਏ ਦੇ ਬੱਚਿਆਂ ਨੇ ਕਿਹਾ ਸੀ 4. ਲੇਖਕ ਨੇ ਉਸ ਤੋਂ ਕਿਤਾਬ ਲੈਣੀ ਸੀ।
ਉੱਤਰ: ਰਾਏ ਦੀ ਪਤਨੀ ਨੇ ਕਿਹਾ ਸੀ
ਦੱਸੋ:-
ਪ੍ਰਸ਼ਨ 1. ਲੇਖਕ ਨੂੰ ਸਵਿਸ ਲੋਕਾਂ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ?
ਉੱਤਰ: ਗੁਰਬਖਸ਼ ਸਿੰਘ ਨੂੰ ਨਿੱਜੀ ਤੌਰ ’ਤੇ ਸਵਿਟਜ਼ਰਲੈਂਡ ਦੇਸ਼ ੳਤੇ ਸਵਿਸ ਲੋਕ ਬਹੁਤ ਦਿਲਚਸਪ ਲੱਗੇ। ਉਹ ਦੱਸਦਾ ਹੈ ਕਿ ਸਵਿਸ ਹੋਟਲਾਂ ਦੀ ਸੇਵਾ ਯੂਰਪ ਵਿੱਚ ਮਸ਼ਹੂਰ ਹੈ। ਹੋਟਲ ਸੇਵਾ ਵਿੱਚ ਇਹ ਲੋਕ ਉਸਤਾਦ ਮੰਨੇ ਜਾਂਦੇ ਹਨ। ਇਹ ਆਪਣੇ ਸ਼ਹਿਰ ਨੂੰ ਬੜਾ ਸੋਹਣਾ ਰੱਖਣ ਦਾ ਜਤਨ ਕਰਦੇ ਸਵਿੱਸ ਲੋਕਾਂ ਵਿੱਚ ਠਰਕ ਹੈ ਕਿ ਉਹਨਾਂ ਦਾ ਮੁਲਕ ਦੂਜਿਆਂ ਨੂੰ ਚੰਗਾ ਲੱਗੇ । ਇਸ ਲਈ ਇੱਥੋਂ ਦਾ ਹਰ ਸ਼ਹਿਰੀ ਆਪਣੇ ਦੇਸ ਦੀ ਸਫ਼ਾਈ ਅਤੇ ਇਸਦੀ ਸ਼ੁਹਰਤ ਉੱਤੇ ਕੋਈ ਧੱਬਾ ਨਾ ਲੱਗੇ ਹਮੇਸ਼ਾ ਇਸ ਕੋਸ਼ਿਸ਼ ਲਈ ਕਾਰਜ ਕਰਦਾ ਹੈ।
ਇਸ ਮੁਲਕ ਵਿੱਚ ਰੰਗ ਦੇ ਖ਼ਿਲਾਫ਼ ਤਅੱਸਬ ਬੜਾ ਘੱਟ ਹੈ। ਇਸ ਦੇਸ਼ ਦੀ ਖੁਸ਼ਹਾਲੀ ਪ੍ਰਦੇਸੀਆਂ ਦੀ ਸ਼ੁੱਭ-ਇੱਛਾ ਉੱਤੇ ਨਿਰਭਰ ਹੈ। ਸਵਿਸ ਲੋਕਾਂ ਦੀ ਆਪਣੀ ਸ਼ੁੱਭ-ਇੱਛਾ ਤੇ ਸੇਵਾ ਕਰਕੇ ਹਰ ਯਾਤਰੂ ਨੂੰ ਖਿੱਚ ਪਾ ਕੇ ਲਿਆਉਂਦਾ ਹੈ। ਸਵਿਸ ਲੋਕ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ।
ਲੇਖ ਨੂੰ ਸਵਿਸ ਲੋਕਾਂ ਦੀ ਮੇਜ਼ਬਾਨੀ ਵੀ ਬੜੀ ਚੰਗੀ ਲੱਗੀ। ਜਿਸ ਇਸਤਰੀ ਦੇ ਲੇਖਕ ਨੂੰ ਮੈਨੂੰ ਰਿਹਾਇਸ਼ ਮਿਲੀ ਸੀ, ਉਹਦਾ ਦਿਲ ਕਿਸੇ ਸੋਹਣੀ ਵਾਦੀ ਨਾਲ਼ੋਂ ਘੱਟ ਸੋਹਣਾ ਨਹੀਂ ਸੀ। ਇੱਕ ਦੋ ਦਿਨ ਵਿੱਚ ਹੀ ਉਹਨੂੰ ਰੋਜ਼ਾਨਾ ਉਹ ਲੇਖਕ ਦੀ ਘਰ ਵਾਪਸੀ ਦੀ ਉਡੀਕ ਕਰਦੀ। ਉਹ ਚਿੰਤਾ ਕਰਦੀ ਸੀ ਕਿ ਲੇਖਕ ਦਾ ਵੱਡਾ ਕੋਟ ਭਾਰਾ ਨਹੀਂ ਸੀ, ਉਹ ਸ਼ਰਾਬ ਨਹੀਂ ਸੀ ਪੀਂਦਾ, ਚਾਹ ਵੀ ਨਹੀਂ ਸਾਂ ਪੀਂਦਾ। ਜਦੋਂ ਠੰਢ ਬਹੁਤੀ ਹੋ ਜਾਂਦੀ ਤਾਂ ਉਹ ਉਸਦਾ ਰਾਹ ਤੱਕਦੀ ਰਹਿੰਦੀ। ਗੁਰਬਖਸ਼ ਸਿੰਘ ਨੂੰ ਸਵਿਸ ਲੋਕਾਂ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗੀਆਂ ਸਨ।
ਪ੍ਰਸ਼ਨ 2. ਲੇਖਕ ਆਪਣੀ ਸਵਿਸ ਮੇਜ਼ਬਾਨ ਦਾ, ਉਹਦੇ ਕਿਹੜੇ ਗੁਣਾਂ ਕਰਕੇ ਪ੍ਰਸੰਸਕ ਬਣ ਗਿਆ?
ਉੱਤਰ: ਗੁਰਬਖ਼ਸ਼ ਸਿੰਘ ਆਪਣੀ ਸਵਿਸ ਮੇਜ਼ਬਾਨ ਦੀ ਮੇਜ਼ਬਾਨੀ ਤੋਂ ਬਹੁਤ ਪ੍ਰਭਾਵਿਤ ਸੀ। ਜਿਸ ਇਸਤਰੀ ਦੇ ਘਰ ਉਸਨੂੰ ਰਿਹਾਇਸ਼ ਮਿਲੀ ਸੀ, ਉਹਦਾ ਦਿਲ ਕਿਸੇ ਸੋਹਣੀ ਵਾਦੀ ਨਾਲ਼ੋਂ ਘੱਟ ਸੋਹਣਾ ਨਹੀਂ ਸੀ। ਇੱਕ ਦੋ ਦਿਨ ਵਿੱਚ ਹੀ ਉਹਨੂੰ ਰੋਜ਼ਾਨਾ ਲੇਖਕ ਦੇ ਘਰ ਵਾਪਸੀ ਦੀ ਉਡੀਕ ਹੋਣ ਲੱਗ ਪਈ। ਉਹ ਚਿੰਤਾ ਕਰਨ ਲੱਗ ਪਈ ਕਿ ਲੇਖਕ ਕੋਲ਼ ਵੱਡਾ ਕੋਟ ਭਾਰਾ ਨਹੀਂ ਸੀ, ਉਹ ਸ਼ਰਾਬ ਨਹੀਂ ਸੀ ਪੀਂਦਾ, ਚਾਹ ਵੀ ਨਹੀਂ ਸਾਂ ਪੀਂਦਾ। ਠੰਢ ਸਮੇਂ ਉਹ ਲੇਖਕ ਦਾ ਰਾਹ ਤੱਕਦੀ ਰਹਿੰਦੀ।
ਲੇਖਕ ਨਾਲ਼ ਰਾਤ ਖਾਣਾ ਖਾਣ ਵਿੱਚ ਸਵਿਸ ਮੇਜ਼ਬਾਨ ਨੇ ਖ਼ੁਸ਼ੀ ਦੱਸੀ ਸੀ, ਤੇ ਉਹ ਉਸਨੂੰ ਉਡੀਕਦੀ ਰਹਿੰਦੀ । ਉਹ ਇੱਕ ਵਿਧਵਾ ਇਸਤਰੀ ਸੀ। ਉਹਦੇ ਦੋ ਬੱਚੇ ਸਨ, ਵੱਡੀ ਕੁੜੀ ਤੇਰ੍ਹਾਂ ਵਰ੍ਹਿਆਂ ਦੀ ਸੀ। ਆਪਣੇ ਘਰ ਵਿੱਚ ਮਹਿਮਾਨ ਰੱਖ ਕੇ ਉਹ ਗੁਜ਼ਾਰਾ ਕਰਦੀ ਸੀ, ਪਰ ਬੜਾ ਚੰਗਾ ਗੁਜ਼ਾਰਾ ਜਾਪਦਾ ਸੀ। ਉਹਦੇ ਘਰ ਨਾਲੋਂ ਵੱਡੇ ਘਰ ਤਾਂ ਹਿੰਦੁਸਤਾਨ ਵਿੱਚ ਅਨੇਕਾਂ ਅਮੀਰਾਂ ਦੇ ਹੋਣਗੇ, ਪਰ ਏਡਾ ਸਾਫ਼, ਏਡਾ ਸਜਿਆ ਲੋੜੀਂਦੇ ਹਰ ਸਾਮਾਨ ਨਾਲ਼ ਏਡਾ ਭਰਪੂਰ ਤੇ ਸਾਮਾਨ ਦੀ ਇੱਕ-ਇੱਕ ਚੀਜ਼ ਏਨੀ ਵਧੀਆ-ਕਿਸੇ ਵਿਰਲੇ ਅਮੀਰ ਤੋਂ ਅਮੀਰ ਦਾ ਘਰ ਹੀ ਹੋ ਸਕਦਾ ਸੀ।
ਪ੍ਰਸੰਸਾ ਦਾ ਹੁਨਰ ਸਵਿਸ ਮੇਜ਼ਬਾਨ ਇਸਤਰੀਆਂ ਵਿੱਚ ਸੁਭਾਵਿਕ ਹੁੰਦਾ ਹੈ ਪਰ ਜਿਹੜੀ ਪ੍ਰਸੰਸਾ ਲੇਖਕ ਦੀ ਮੇਜ਼ਬਾਨ ਉਸਦੀ ਕਰਦੀ, ਸਾਰੇ ਦਿਨ ਦੀ ਥਕਾਵਟ ਠੰਢੇ ਚਹੁੰ ਲਫ਼ਜ਼ਾਂ ਨਾਲ਼ ਦੂਰ ਕਰ ਦਿੰਦੀ। ਇਹੀ ਉਹ ਗੱਲਾਂ ਸਨ ਜਿਸ ਕਰਕੇ ਲੇਖਕ ਆਪਣੀ ਸਵਿਸ ਮੇਜ਼ਬਾਨ ਦਾ ਪ੍ਰਸੰਸਕ ਬਣ ਗਿਆ।
ਪ੍ਰਸ਼ਨ 3. ਲੇਖਕ ਦੀ ਸ਼ਖ਼ਸੀਅਤ ਦੇ ਉਹ ਕਿਹੜੇ ਗੁਣ ਹਨ ਜਿਨ੍ਹਾਂ ਸਦਕਾ ਉਹ ਹਰ ਨਵੀਂ ਥਾਂ ਚੰਗੇ ਮਨੁੱਖੀ ਸੰਬੰਧ ਬਣਾ ਲੈਂਦਾ ਹੈ? ਇਸ ਪਾਠ ਦੇ ਆਧਾਰ ’ਤੇ ਦੱਸੋ।
ਉੱਤਰ: ‘ਮਨੁੱਖ ਨਾਲ਼ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ,’ਆਪਣੇ ਸ੍ਵੈ-ਜੀਵਨੀ ਅੰਸ਼ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਲਿਖਦਾ ਹੈ ਕਿ ਉਸਨੂੰ ਜੀਵਨ ਵਿੱਚ ਅਨੇਕ ਅਜਿਹੇ ਵਿਅਕਤੀਆਂ ਦਾ ਸਾਥ ਮਿਲਿਆ ਜਿਹਨਾਂ ਨੇ ਉਸ ਅੰਦਰਲੀਆਂ ਕਮੀਆਂ ਨੂੰ ਦੂਰ ਕਰਕੇ ਚੰਗੀਆਂ ਗੱਲਾਂ ਲਈ ਪ੍ਰੇਰਿਤ ਕੀਤਾ। ਲੇਖਕ ਦੀਆਂ ਇਹਨਾਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਉਹ ਹਰ ਨਵੀਂ ਥਾਂ ’ਤੇ ਵਧੀਆਂ ਮਨੁੱਖੀ ਸੰਬੰਧ ਸਿਰਜ ਲੈਂਦਾ ਹੈ ਭਾਵ ਉਹ ਇਕ ਮਿਲਾਪੜਾ ਇਨਸਾਨ ਹੈ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਅੰਦਰ ਮਨੁੱਖਾਂ ਨੂੰ ਜਾਣਨ ਤੇ ਸਮਝਣ ਦੀ ਬੜੀ ਪ੍ਰਬਲ ਰੁਚੀ ਹੈ। ਉਹ ਮੰਨਦਾ ਹੈ ਕਿ ਦੇਸ਼ਾਂ-ਵਿਦੇਸ਼ਾਂ ਦੀ ਸੈਰ ਦਾ ਮੁੱਖ ਕਾਰਨ ਉੱਥੇ ਜਾ ਕੇ ਦੇਸ਼ ਅਤੇ ਉਥੋਂ ਦੇ ਲੋਕਾਂ ਨੂੰ ਵੇਖਣਾ, ਜਾਣਨਾ ਤੇ ਪਿਆਰ ਦੀ ਤਾਂਘ ਸੀ। ਇਸੇ ਸੁਭਾਅ ਕਾਰਨ ਉਹ ਜਲਦੀ ਹੀ ਆਪਣੀ ਮੇਜ਼ਬਾਨ ਦੇ ਦਿਲ ਨੂੰ ਜਿੱਤਣ ਵਿਚ ਕਾਮਯਾਬ ਹੋ ਗਿਆ ਸੀ।
ਲੇਖਕ ਸੁੰਦਰ ਥਾਂਵਾਂ ਨੂੰ ਦੇਖਣ ਦਾ ਚਾਹਵਾਨ ਅਤੇ ਸਫ਼ਾਈ-ਪਸੰਦ ਇਨਸਾਨ ਹੈ। ਉਸਨੂੰ ਸਵਿਟਜ਼ਰਲੈਂਡ ਦਾ ਸਾਫ਼-ਸੁਥਰਾ ਵਾਤਾਵਰਨ ਬਹੁਤ ਪਸੰਦ ਆਇਆ। ਉਹ ਜਾਣਦਾ ਹੈ ਕਿ ਸੋਹਣੇ ਕੱਪੜੇ ਪਾਉਣ ਵਾਲੇ ਲੋਕ ਦੂਜਿਆਂ ਦੀਆਂ ਅੱਖਾਂ ਵਿੱਚ ਸੋਹਣਾ ਲੱਗਣਾ ਚਾਹੁੰਦੇ ਹੁੰਦੇ ਹਨ। ਉਸਨੂੰ ਆਪਣੀ ਮੇਜ਼ਬਾਨ ਦਾ ਸਾਫ਼-ਸੁਥਰਾ ਘਰ ਬਹੁਤ ਪਸੰਦ ਆਉਂਦਾ ਹੈ। ਇਸੇ ਸੁਹਜ ਪ੍ਰਸ਼ੰਸਾ ਵਿਚੋਂ ਉਹ ਚੰਗੇ ਮਨੁੱਖੀ ਸੰਬੰਧ ਬਣਾ ਲੈਂਦਾ ਸੀ।
ਪ੍ਰਸ਼ਨ 4. ਇਸ ਪਾਠ ਵਿੱਚ ਲੇਖਕ ਨੇ ਕਈ ਥਾਂਈਂ ਬੜੀਆਂ ਭਾਵ-ਪੂਰਤ ਟਿੱਪਣੀਆਂ ਕੀਤੀਆਂ ਹਨ। ਇਹਨਾਂ ਤੋਂ ਉਸ ਦੀ ਸ਼ਖ਼ਸੀਅਤ ‘ਤੇ ਕੀ ਝਾਤ ਪੈਂਦੀ ਹੈ?
ਉੱਤਰ: ‘ਮਨੁੱਖ ਨਾਲ਼ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ,’ਆਪਣੇ ਸ੍ਵੈ-ਜੀਵਨੀ ਅੰਸ਼ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕਈ ਥਾਂਈਂ ਬੜੀਆਂ ਭਾਵ-ਪੂਰਤ ਟਿੱਪਣੀਆਂ ਕੀਤੀਆਂ ਹਨ। ਇਹਨਾਂ ਤੋਂ ਉਸ ਦੀ ਵਿਲੱਖਣ ਸ਼ਖ਼ਸੀਅਤ ਦੀ ਝਲਕ ਦਿਸਦੀ ਹੈ।
ਮਨੁੱਖ ਹੋਣ ਦਾ ਪੂਰਾ ਸੁਆਦ ਮਨੁੱਖ ਨੂੰ ਓਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਅਸ਼ਟਾਮ ਨਾਲ਼ੋਂ ਵਧੇਰੇ ਇਤਬਾਰੀ ਗਿਣਿਆ ਜਾਏਗਾ ਤੇ ਕਿਸੇ ਪਾਸਪੋਰਟ ਜਾਂ ਰਾਹਦਾਰੀ-ਪੱਤਰ ਦੀ ਲੋੜ ਨਹੀਂ ਰਹੇਗੀ।
ਲੇਖਕ ਦੀ ਇਸ ਟਿੱਪਣੀ ਤੋਂ ਕਿਹਾ ਜਾ ਸਕਦਾ ਹੈ ਕਿ ਉਹ ਆਪਸੀ ਪਿਆਰ ਤੇ ਭਰੋਸੇ ਵਿੱਚ ਯਕੀਨ ਰੱਖਣ ਵਾਲਾ ਇਨਸਾਨ ਹੈ।
ਕਿਸੇ ਨੇ ਸੱਚ ਆਖਿਆ ਹੈ ਕਿ ਸੋਹਣੇ ਕੱਪੜੇ ਪਾਣ ਵਾਲ਼ੇ ਲੋਕ ਏਨਾ ਖ਼ਰਚ ਸਿਰਫ਼ ਆਪਣੇ ਸ਼ੌਕ ਲਈ ਨਹੀਂ ਕਰਦੇ, ਜਿੰਨਾ ਦੂਜਿਆਂ ਦੀ ਅੱਖਾਂ ਵਿੱਚ ਚੰਗਾ ਲੱਗਣ ਲਈ। ਤੇ ਜਿੰਨਾ ਕੋਈ ਦੂਜਿਆਂ ਤੋਂ ਬੇਪਰਵਾਹ ਹੋਵੇ। ਓਨਾ ਹੀ ਉਹ ਆਪਣੀ ਪੁਸ਼ਾਕ ਤੋਂ ਬੇਪਰਵਾਹ ਹੁੰਦਾ ਹੈ।
ਲੇਖਕ ਦੀ ਇਹ ਟਿੱਪਣੀ ਸਾਫ-ਸਫਾਈ ਅਤੇ ਸੁੰਦਰ ਦਿੱਖ ਬਾਰੇ ਗੱਲ ਕਰਦੀ ਹੈ।
ਕਾਸ਼! ਕਦੇ ਹਰ ਕਿਸੇ ਦੀ ਖ਼ੁਸ਼ਹਾਲੀ ਦਾ ਦੂਜਿਆਂ ਦੀ ਸ਼ੁੱਭ-ਇੱਛਾ ਨਾਲ਼ ਲੁਕਿਆ ਸੰਬੰਧ, ਹਰ ਕਿਸੇ ਦੀ ਸਮਝ ਵਿੱਚ ਆ ਜਾਵੇ।
ਲੇਖਕ ਦੀ ਇਹ ਟਿੱਪਣੀ ਬਹੁਤ ਖਾਸ ਹੈ ਜੋ ਕਹਿੰਦਾ ਹੈ ਕਿ ਆਪਸੀ ਪਿਆਰ ਅਤੇ ਮਿਲਵਰਤਨ ਹੀ ਖੁਸ਼ੀਆਂ ਦੀ ਚਾਬੀ ਹੈ।
ਪ੍ਰਸੰਸਾ ਦਾ ਹੁਨਰ ਸਵਿਸ ਮੇਜ਼ਬਾਨ ਇਸਤਰੀਆਂ ਵਿੱਚ ਸੁਭਾਵਿਕ ਹੁੰਦਾ ਹੈ ਪਰ ਜਿਹੜੀ ਪ੍ਰਸੰਸਾ ਮੇਰੀ ਮੇਜ਼ਬਾਨ ਮੇਰੀ ਕਰਦੀ, ਸਾਰੇ ਦਿਨ ਦੀ ਥਕਾਵਟ ਠੰਢੇ ਚਹੁੰ ਲਫ਼ਜ਼ਾਂ ਨਾਲ਼ ਦੂਰ ਕਰ ਦਿੰਦੀ।
ਲੇਖਕ ਦੀ ਇਹ ਟਿੱਪਣੀ ਮੂੰਹ ਦੇ ਮਿੱਠੇ ਬੋਲਾਂ ਦੀ ਗਵਾਹੀ ਭਰਦੀ ਹੈ ਕਿ ਦੁਨੀਆਂ ਦਾ ਹਰ ਵਿਅਕਤੀ ਚੰਗੇ ਬੋਲਾਂ ਨੂੰ ਸੁਣ ਕੇ ਸ਼ਾਂਤ ਹੋ ਜਾਂਦਾ ਹੈ।
‘ਮਨੁੱਖ ਦਾ ਮਨੁੱਖ ਨਾਲ਼ ਮੇਲ ਹਮੇਸ਼ਾਂ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ‘।
ਲੇਖਕ ਦੀ ਇਹ ਟਿੱਪਣੀ ਤੋਂ ਪਤਾ ਲਗਦਾ ਹੈ ਕਿ ਉਸ ਅੰਦਰ ਮਨੁੱਖਾਂ ਨੂੰ ਮਿਲ਼ਨ ਦੀ ਕਿੱਡੀ ਚਾਹ ਹੈ।
ਪ੍ਰਸ਼ਨ 5. ਲੇਖਕ ਅਨੁਸਾਰ ਮਨੁੱਖ ਨੂੰ ਮਨੁੱਖ ਹੋਣ ਦਾ ਪੂਰਾ ਸੁਆਦ ਕਦੋਂ ਆਵੇਗਾ? ਇਸ ਪਾਠ ਦੇ ਆਧਾਰ ‘ਤੇ ਦੱਸੋ।
ਉੱਤਰ: ਲੇਖਕ ਆਪਣੇ ਸਵੈਜੀਵਨੀ ਅੰਸ਼ ਵਿੱਚ ਲਿਖਦਾ ਹੈ ਕਿ ਇੱਕ ਵਾਰ ਉਹ ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਕ ਜਾ ਰਿਹਾ ਸਾਂ। ਰਸਤੇ ਵਿੱਚ ਬਹੁਤ ਬਰਫ਼ ਪੈਣ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਵੱਡੇ ਨੁਕਸਾਨ ਤੋਂ ਬਚਣ ਲਈ ਸਾਡੀ ਗੱਡੀ ਦਾ ਰਾਹ ਬਦਲ ਕੇ ਜ਼ਿਊਰਿਕ ਦੀ ਥਾਂ ਸਾਨੂੰ ਜਰਮਨੀ ਦੇ ਇੱਕ ਸ਼ਹਿਰ, ਮਿਉਨਿਕ ਪੁਚਾਇਆ ਗਿਆ।
ਉਦੋਂ ਐਡੀ ਵੱਡੀ ਲੜਾਈ ਹੋ ਚੁੱਕਣ ਦੇ ਬਾਅਦ ਵੀ ਰਾਹਦਾਰੀ-ਪੱਤਰ (ਵੀਜ਼ਾ) ਲੈਣੇ ਏਡੇ ਮੁਸ਼ਕਲ ਨਹੀਂ ਸਨ। ਸਫ਼ਰੀ ਏਜੰਟ ਆਪੇ ਹੀ ਰਾਹਦਾਰੀ-ਪੱਤਰ ਲੈ ਲੈਂਦੇ ਸਨ। ਜਰਮਨੀ ਤੋਂ ਇੱਕ ਵਾਰੀ ਨਿਕਲ਼ ਜਾਣ ਬਾਅਦ ਲੇਖਕ ਨੂੰ ਦੁਬਾਰਾ ਜਰਮਨੀ ਦਾਖ਼ਲ ਹੋਣਾ ਪਿਆ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਹਦਾਰੀ-ਪੱਤਰ ਲੈਣੇ ਏਦੂੰ ਵੀ ਸੁਖਾਲੇ ਦੱਸੇ ਜਾਂਦੇ ਸਨ ।
ਲੇਖਕ ਕਹਿੰਦਾ ਹੈ ਕਿ ਕਦੇ ਸਾਰੀ ਦੁਨੀਆਂ ਹਰ ਕਿਸੇ ਦਾ ਆਪਣਾ ਦੇਸ ਹੋਵੇ। ਮੁਲਕਾਂ ਦੀਆਂ ਸਰਹੱਦਾਂ ਉੱਤੇ ਪੁਲਿਸ ਦਾ ਪੱਤਰ-ਪਰਮਾਣ ਵੇਖਣਾ ਤੇ ਸਮਾਨ ਫੋਲਣਾ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪਕਿਆਂਦਾ ਰਹਿੰਦਾ ਹੈ। ਮਨੁੱਖ ਹੋਣ ਦਾ ਪੂਰਾ ਸੁਆਦ ਮਨੁੱਖ ਨੂੰ ਓਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦਾ ਲਫ਼ਜ਼ ਲਿਖੇ ਹੋਏ ਅਸ਼ਟਾਮ ਨਾਲ਼ੋਂ ਵਧੇਰੇ ਇਤਬਾਰੀ ਗਿਣਿਆ ਜਾਏਗਾ ਤੇ ਕਿਸੇ ਪਾਸਪੋਰਟ ਜਾਂ ਰਾਹਦਾਰੀ-ਪੱਤਰ ਦੀ ਲੋੜ ਨਹੀਂ ਰਹੇਗੀ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784