3. ਸ਼ਾਹ ਮੁਹੰਮਦ (12th ਬੀਰ ਕਾਵਿ)

3. ਸ਼ਾਹ ਮੁਹੰਮਦ

ਅਭਿਆਸ

ਪ੍ਰਸ਼ਨ1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ।

ਬਰਸ ਇੱਕ ਪਿੱਛੋਂ ਵੱਸ ਕਾਲ ਹੋਇਆ।

ਆਈ ਮੌਤ ਨਾ ਅਟਕਿਆ ਇੱਕ ਘੜੀ,

ਚੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ਬੀਰ-ਕਾਵਿ ਅਧੀਨ ‘ਸ਼ਾਹ ਮੁਹੰਮਦ’ ਦੀ ਰਚਨਾ ‘ਜੰਗਨਾਮਾ ਸ਼ਾਹ ਮੁਹੰਮਦ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵੀ ਨੇ ਚੇਤ ਸਿੰਘ ਦੀ ਮੌਤ ਪਿੱਛੋਂ ਹੋਈ ਖੜਕ ਸਿੰਘ ਦੀ ਮੌਤ ਦਾ ਬਿਆਨ ਕੀਤਾ ਹੈ।

ਵਿਆਖਿਆ: ਚੇਤ ਸਿੰਘ ਦੇ ਮਾਰੇ ਜਾਣ ਪਿੱਛੋਂ ਖੜਕ ਸਿੰਘ ਮਾਨਸਿਕ ਦੁੱਖ ਕਾਰਨ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਇੱਕ ਸਾਲ ਦੇ ਅਰਸੇ ਉਹ ਮੌਤ ਆਉਣ ’ਤੇ ਇੱਕ ਘੜੀ ਵੀ ਉਸ ਨਾਲ਼ ਸੰਘਰਸ਼ ਨਹੀਂ ਕਰਦਾ ਸਗੋਂ ਚੇਤ ਸਿੰਘ ਦੀ ਮੌਤ ਦੇ ਦੁੱਖ ਨਾ ਸਹਾਰਦਾ ਹੋਇਆ ਮਰ ਜਾਂਦਾ ਹੈ।

(ਅ) ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ,

ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ,

ਤੁਰਤ ਫੂਕ ਦਿਓ ਤੁਸੀਂ ਕਰਾਬੀਨਾਂ,

ਇੱਕ ਘੜੀ ਵਿੱਚ ਮਾਰ ਮੁਕਾਵਣਾ ਜੇ।

ਪ੍ਰਸੰਗ: ਉਪਰੋਕਤ ਕਾਵਿ-ਬੰਦ ਸਾਡੀ ਪੰਜਾਬੀ ਦੀ ਪਾਠ-ਪੁਸਤਕ ‘ਮੱਧ-ਕਾਲੀਨ ਪੰਜਾਬੀ ਕਾਵਿ (ਝਲਕਾਂ ਤੇ ਇਤਿਹਾਸ)’ ਵਿੱਚ ਬੀਰ-ਕਾਵਿ ਅਧੀਨ ‘ਸ਼ਾਹ ਮੁਹੰਮਦ’ ਦੀ ਰਚਨਾ ‘ਜੰਗਨਾਮਾ ਸ਼ਾਹ ਮੁਹੰਮਦ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵੀ ਨੇ ਰਾਣੀ ਚੰਦ ਕੌਰ ਵੱਲੋਂ ਸ਼ੇਰ ਸਿੰਘ ਦੀ ਮੌਤ ਦੀ ਯੋਜਨਾ ਦਾ ਬਿਆਨ ਕੀਤਾ ਗਿਆ ਹੈ।

ਵਿਆਖਿਆ: ਕਵੀ ਸ਼ਾਹ ਮੁਹੰਮਦ ਆਖਦਾ ਹੈ ਕਿ ਸ਼ੇਰ ਸਿੰਘ ਦੇ ਆਉਣ ਦੀ ਖ਼ਬਰ ਸੁਣ ਕੇ ਰਾਣੀ ਚੰਦ ਕੌਰ ਨੇ ਗੁਪਤ ਤਰੀਕੇ ਨਾਲ਼ ਚਾਰ ਸੰਤਰੀ ਕਿਲ੍ਹੇ ਦੇ ਬਾਹਰ ਖੜ੍ਹੇ ਕਰਵਾ ਦਿੱਤੇ ਅਤੇ ਉਹਨਾਂ ਨੂੰ ਹਕਮ ਦੇ ਦਿੱਤਾ ਕਿ ਸ਼ੇਰ ਸਿੰਘ ਨੇ ਅੱਜ ਕਿਲ੍ਹੇ ਅੰਦਰ ਆਉਣਾ ਹੈ। ਜਿਵੇਂ ਹੀ ਉਹ ਆਵੇ ਤੁਸੀਂ ਤੁਰੰਤ ਬੰਦੂਕਾਂ ਚਲਾ ਕੇ ਉਸਨੂੰ ਇੱਕ ਘੜੀ ਵਿੱਚ ਖ਼ਤਮ ਕਰ ਦੇਣਾ ਹੈ।

ਪ੍ਰਸ਼ਨ 2. ‘ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ‘ ਉਪਰੋਕਤ ਸਤਰ ਦੇ ਆਧਾਰ ਉੱਤੇ ਇਸ ਬੰਦ ਦਾ ਕੇਂਦਰੀ ਭਾਵ ਲਿਖੋ।

ਉੱਤਰ: ਜੀਵਨ ਗਤੀਸ਼ੀਲ ਹੈ, ਇੱਥੇ ਕੁਝ ਵੀ ਸਥਾਈ ਨਹੀਂ ਹੈ। ਬਚਪਨ ਦੀ ਉਮਰ, ਜਵਾਨੀ ਅਤੇ ਮਾਪਿਆਂ ਦੇ ਹੁੰਦਿਆਂ ਐਸ਼ ਸਦਾ ਨਹੀਂ ਰਹਿੰਦੇ। ਮਨੁੱਖ ਕੋਲ਼ ਸਦਾ ਦੌਲਤ ਅਤੇ ਹਾਥੀ, ਘੋੜੇ ਵੀ ਨਹੀਂ ਰਹਿੰਦੇ ਅਤੇ ਨਾਂ ਹੀ ਰਾਜਾਸ਼ਾਹੀ ਰਹਿ ਸਕਦੀ ਹੈ। ਕਿਉਂਕਿ ਸੰਸਾਰ ਵਿੱਚ ਕੁਝ ਵੀ ਸਥਾਈ ਨਹੀੰ ਸਭ ਕੁਝ ਨਾਸ਼ਵਾਨ ਹੈ।

ਪ੍ਰਸ਼ਨ 1. ‘ਸ਼ਾਹ ਮੁਹੰਮਦ ਦੀ ਕਿਹੜੀ ਰਚਨਾ ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਹੈ?

ਉੱਤਰ: ਜੰਗਨਾਮਾ ਸ਼ਾਹ ਮੁਹੰਮਦ।

ਪ੍ਰਸ਼ਨ 2. ‘ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ’ ਤੁਕ ਵਿੱਚ ‘ਉਸ ਤੋਂ’ ਦਾ ਕੀ ਭਾਵ ਹੈ?

ਉੱਤਰ: ਰੱਬ ਤੋਂ।

ਪ੍ਰਸ਼ਨ 3. ‘ਜੰਗਨਾਮਾ ਸ਼ਾਹ ਮੁਹੰਮਦ’ ਕਿਸ ਛੰਦ ਵਿੱਚ ਲਿਖਿਆ ਗਿਆ ਹੈ?

ਉੱਤਰ: ਚਾਰ ਤੁਕੇ ਬੈਂਤ ਛੰਦ ਵਿੱਚ।

ਪ੍ਰਸ਼ਨ 4. ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜਾਂਤ ਆਈ। ਉਪਰੋਕਤ ਕਾਵਿ-ਤੁਕਾਂ ’ਚ ਤੀਸਰੀ ਜਾਤ ਤੋਂ ਭਾਵ ਹੈ

(i) ਅੰਗਰੇਜ਼ (ii) ਮੁਗ਼ਲ (iii) ਪਾਈਟੀ (iv) ਬਹਾਦਰ ਕੌਮ

ਉੱਤਰ: ਅੰਗਰੇਜ਼।

ਪ੍ਰਸ਼ਨ 5. ‘ਜੰਗਨਾਮਾ ਸ਼ਾਹ ਮੁਹੰਮਦ’ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਸਾਲ ਰਾਜ ਕੀਤਾ?

ਉੱਤਰ: ਪੰਜਾਹ ਸਾਲ।

ਪ੍ਰਸ਼ਨ 6. ‘ਜੰਗਨਾਮਾ ਸ਼ਾਹ ਮੁਹਮੰਦ’ ’ਚ ਸ਼ੇਰ ਸਿੰਘ ਕੌਣ ਹੈ?

ਉੱਤਰ: ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ।

ਪ੍ਰਸ਼ਨ 7. ‘ਜੰਗਨਾਮਾ ਸ਼ਾਹ ਮੁਹੰਮਦ’ ਵਿੱਚ ਲੜਾਈ ਮੂਲ ਰੂਪ ‘ਚ ਕਿਹੜੀਆਂ-ਕਿਹੜੀਆਂ ਧਿਰਾਂ ਦਰਮਿਆਨ ਹੁੰਦੀ ਹੈ?

ਉੱਤਰ: ਸਿੱਖ ਫੌਜਾਂ ਅਤੇ ਅੰਗਰੇਜ਼ਾਂ ਦਰਮਿਆਨ।

ਪ੍ਰਸ਼ਨ 8. ਜੰਗਨਾਮਾ ਸ਼ਾਹ ਮੁਹੰਮਦ ਵਿੱਚ ‘ਕੌਰ ਸਾਹਿਬ’ ਕੌਣ ਹੈ?

ਉੱਤਰ: ਕੰਵਰ ਨੌਨਿਹਾਲ ਸਿੰਘ ਲਈ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *