16. ਪ੍ਰਮਿੰਦਰਜੀਤ

ਪ੍ਰਮਿੰਦਰਜੀਤ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਬੱਚੇ ਨੂੰ ਅਣਤੱਕੇ ਰਾਹਾਂ ’ਤੇ

ਤੁਰਨ ਤੋਂ ਵਰਜਣਾ ਵੀ ਜੁਰਮ ਹੈ

ਬੱਚੇ ਨੂੰ ਪੌੜੀ ਚੜ੍ਹਦਿਆਂ

ਅਗਲਾ ਡੰਡਾ ਚੜ੍ਹਨ ਤੋਂ ਰੋਕਣਾ, ਡਰਾਉਣਾ

ਜੁਰਮ ਹੈ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਪ੍ਰਮਿੰਦਰਜੀਤ’ ਦੀ ਕਵਿਤਾ ‘ਸਭ ਤੋਂ ਵੱਡਾ ਜੁਰਮ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਦੇਸ ਦੀ ਦਲਿਤ ਸ਼੍ਰੇਣੀ ਦੀ ਸਭ ਤੋਂ ਮੰਦੀ ਹਾਲਤ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਜੋ ਰਾਹ ਬੱਚੇ ਨੂੰ ਖਿੱਚ ਪਾਉਂਦਾ ਹੋਵੇ ਪਰ ਅਸੀਂ ਜੇਕਰ ਅਸੀਂ ਅਣਤੱਕੇ ਰਾਹ ’ਤੇ ਜਾਣ ਤੋਂ ਬੱਚੇ ਨੂੰ ਵਰਜਦੇ ਹਾਂ ਤਾਂ ਇਹ ਬਹੁਤ ਵੱਡਾ ਜੁਰਮ ਹੈ। ਬੱਚੇ ਨੂੰ ਕਾਮਯਾਬੀ ਦੇ ਮੌਕੇ ਮਿਲਦਿਆਂ ਹੋਇਆ ਜੇਕਰ ਕਿਸੇ ਡਰ ਅਧੀਨ ਉਸਨੂੰ ਰੋਕਿਆ ਜਾਂਦਾ ਹੈ ਜਾਂ ਡਰਾਇਆ ਜਾਂਦਾ ਹੈ ਤਾਂ ਇਹ ਵੀ ਵੱਡਾ ਜੁਰਮ ਹੀ ਹੈ।

2. ‘ਸਭ ਤੋਂ ਵੱਡਾ ਜੁਰਮ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਬੱਚੇ ਨੂੰ ਕੁਦਰਤੀ ਤੌਰ ’ਤੇ ਮਿਲਦੇ ਸਿੱਖਣ ਦੇ ਮੌਕਿਆਂ ਅਤੇ ਅੱਗੇ ਵੱਧਣ ਦੇ ਮੌਕਿਆ ਤੋਂ ਕਿਸੇ ਅੰਤਰੀਵ ਡਰ ਅਧੀਨ ਰੋਕਣਾ ਬਹੁਤ ਵੱਡਾ ਜੁਰਮ ਹੋ ਨਿਬੜਦਾ ਹੈ। ਬੱਚੇ ਤੋਂ ਉਸਦਾ ਬਚਪਨ ਖੋਹ ਲੈਣਾ ਸਭ ਤੋਂ ਵੱਡਾ ਜੁਰਮ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਬੱਚੇ ਤੋਂ ਕਿਸ ਕਿਸਮ ਦੀ ਪਤੰਗ ਖੋਹਣੀ ਜੁਰਮ ਹੈ?

ਉੱਤਰ: ਲੁੱਟੀ ਹੋਈ।

(ਅ) ਬੱਚੇ ਤੋਂ ਕਿਹੜੇ ਪਲ਼ ਨਹੀਂ ਖੋਹੇ ਜਾਣੇ ਚਾਹੀਦੇ?

ਉੱਤਰ: ਖੇਡ ਦੇ।

(ੲ) ਕਵਿਤਾ ‘ਸਭ ਤੋਂ ਵੱਡਾ ਜੁਰਮ‘ ਅਨੁਸਾਰ ਕਵੀ ਦੀ ਨਜ਼ਰ ’ਚ ਸਭ ਤੋਂ ਵੱਡਾ ਜੁਰਮ ਕਿਹੜਾ ਹੈ?

ਉੱਤਰ: ਬੱਚੇ ਤੋਂ ਬਚਪਨ ਖੋਹਣਾ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *