10. ਡਾ. ਜਗਤਾਰ

ਜਗਤਾਰ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਹਰ ਮੋੜ ’ਤੇ ਸਲੀਬਾਂ, ਹਰ ਪੈਰ ’ਤੇ ਹਨੇਰਾ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਪੱਥਰ ’ਤੇ ਨਕਸ਼ ਹਾਂ ਮੈਂ, ਮਿੱਟੀ ’ਤੇ ਤਾਂ ਨਹੀਂ ਹਾਂ,

ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੂੰਘੇਰਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਜਗਤਾਰ’ ਦੀ ਕਵਿਤਾ ‘ਹਰ ਮੋੜ ’ਤੇ ਸਲੀਬਾਂ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਕ੍ਰਾਂਤੀ ਦੀ ਮਸ਼ਾਲ ਚੁੱਕੀ ਅਜ਼ਾਦੀ ਦਾ ਪ੍ਰਵਾਨਾ ਬਣ ਕੇ ਆਪਣੀਆਂ ਭਾਵਨਾਵਾਂ ਵਿਅਕਤ ਕਰਦਾ ਹੈ।

ਵਿਆਖਿਆ: ਕਵੀ ਕ੍ਰਾਂਤੀ ਦੀ ਮਸ਼ਾਲ ਚੁੱਕ ਕੇ ਕ੍ਰਾਂਤੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਤੈਨੂੰ ਪ੍ਰਾਪਤ ਕਰਨ ਲਈ ਉਸਨੂੰ ਅਤੇ ਉਸ ਵਰਗਿਆਂ ਨੂੰ ਹਰ ਕਦਮ ਉੱਤੇ ਫਾਂਸੀਆਂ ਅਤੇ ਜ਼ਬਰ ਦੇ ਹਨੇਰੇ ਦਾ ਸਾਮ੍ਹਣਾ ਕਰਨਾ ਪਿਆ ਹੈ। ਪਰ ਉਹਨਾਂ ਦਾ ਫਿਰ ਵੀ ਤੂੰ ਜਿਗਰਾ ਦੇਖ ਕੇ ਉਹ ਬਿਨਾਂ ਘਬਰਾਏ ਰੁਕੇ ਨਹੀਂ ਸਗੋਂ ਉਸਦੀ ਪ੍ਰਾਪਤੀ ਦੇ ਮਾਰਗ ’ਤੇ ਚੱਲਦੇ ਰਹੇ। ਕਵੀ ਕਹਿੰਦਾ ਹੈ ਕਿ ਮੈਂ ਰੇਤ ਉੱਤੇ ਨਹੀਂ ਸਗੋਂ ਪੱਥਰ ਉੱਤੇ ਉਕਰਿਆ ਹੋਇਆ ਇੱਕ ਨਕਸ਼ ਹਾਂ, ਮੈਂਨੂੰ ਜਿੰਨਾ ਕਿਸੇ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਓਨਾ ਹੀ ਮੈਂ ਹੋਰ ਡੂੰਘੇਰਾ ਹੁੰਦਾ ਗਿਆ ਹਾਂ।

2. ‘ਹਰ ਮੋੜ ’ਤੇ ਸਲੀਬਾਂ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਕ੍ਰਾਂਤੀ ਦਾ ਰਾਹ ਕਮਜ਼ੋਰ ਦਿਲ ਵਾਲ਼ੇ ਲੋਕਾਂ ਦਾ ਨਹੀਂ ਹੈ। ਕਿਉਂਕਿ ਇਹ ਰਾਹ ਕੁਰਬਾਨੀ ਭਰਿਆ ਹੈ ਪ੍ਰੰਤੂ ਕ੍ਰਾਂਤੀਕਾਰੀ ਮੁਸ਼ਕਿਲਾਂ ਤੋਂ ਨਹੀਂ ਘਬਰਾਉਂਦੇ ਸਗੋਂ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਹਰ ਮੋੜ ’ਤੇ ਅਤੇ ਹਰ ਪੈਰ ’ਤੇ ਕੀ ਨਜ਼ਰ ਆਉਂਦਾ ਹੈ?

ਉੱਤਰ: ਸਲੀਬਾਂ।

(ਅ) ਪੱਥਰ ’ਤੇ ਨਕਸ਼ ਹਾਂ ‘ਮੈਂ’, ਸ਼ਬਦ ਕਿਹੋ-ਜਿਹੇ ਇਨਸਾਨ ਵੱਲ ਇਸ਼ਾਰਾ ਕਰਦੇ ਹਨ?

ਉੱਤਰ: ਕ੍ਰਾਂਤੀਕਾਰੀ ਇਨਸਾਨ ਵੱਲ।

(ੲ) ਨੱਚਦੇ ਲੋਕਾਂ ਨੇ ਪੈਰਾਂ ’ਚ ਕੀ ਪਾਇਆ ਹੋਇਆ ਹੈ?

ਉੱਤਰ: ਬੇੜੀਆਂ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *