4. ਸੁਲਤਾਨ ਬਾਹੂ

4. ਸੁਲਤਾਨ ਬਾਹੂ

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਦਾਲ-ਦਿਲ ਕਾਲੇ ਕਨੋਂ ਮੂੰਹ ਕਾਲਾ ਚੰਗਾ ਜੇ ਕੋ ਇਸ ਨੂੰ ਜਾਣੇ ਹੂ।

ਮੂੰਹ ਕਾਲਾ ਦਿਲ ਅੱਛਾ ਹੋਵੇ ਇਹ ਦਿਲ ਯਾਰ ਪਛਾਣੇ ਹੂ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਪੁਸਤਕ ਵਿੱਚ ਦਰਜ ਸੂਫ਼ੀ-ਕਾਵਿ ਅਧੀਨ ਦਰਜ ਸੁਲਤਾਨ ਬਾਹੂ ਦੀ ਰਨਚਾ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਉਹ ਆਖਦੇ ਹਨ ਕਿ ਸੋਹਣੀ ਸ਼ਕਲ ਅਤੇ ਕਾਲ਼ੇ ਦਿਲ ਨਾਲੋਂ ਸਾਫ਼ ਦਿਲ ਵਾਲ਼ਾ ਜੀਵ ਚੰਗਾ ਹੁੰਦਾ ਹੈ।

ਵਿਆਖਿਆ: ਸੁਲਤਾਨ ਬਾਹੂ ਜੀ ਆਖਦੇ ਹਨ ਕਿ ਜੇਕਰ ਰੱਬ ਦੀ ਇਸ ਰਮਜ਼ ਨੂੰ ਕੋਈ ਸਮਝ ਲਵੇ ਕਿ ਕਾਲ਼ੇ ਦਿਲ ਨਾਲ਼ੋਂ ਸਾਫ਼ ਦਿਲ ਰੱਖਣ ਵਾਲ਼ਾ ਵਿਅਕਤੀ ਜਿਸ ਦੇ ਮਨ ਵਿੱਚ ਕੋਈ ਫ਼ਰੇਬ ਨਾ ਹੋਵੇ ਉਹ ਬਹੁਤ ਚੰਗਾ ਹੁੰਦਾ ਹੈ; ਕਿਉਂਕਿ ਕਾਲ਼ੀ ਸ਼ਕਲ ਵਾਲ਼ਾ ਵਿਅਕਤੀ ਜਿਸ ਦਾ ਦਿਲ ਸਾਫ਼ ਹੈ, ਉਹ ਹੀ ਰੱਬ ਦਾ ਸੱਚਾ ਮਿੱਤਰ ਬਣਦਾ ਹੈ ਭਾਵ ਰੱਬ ਦੇ ਨੇੜੇ ਹੁੰਦਾ ਹੈ।

(ਅ) ਕਤ ਕਲਮ ਨੂੰ ਮਾਰ ਨਾ ਜਾਣੇ ਤੇ ਕਾਤਿਬ ਨਾਮ ਧਰਾਇਆ ਹੂ।

ਸਭ ਸਲਾਹ ਤੇਰੀ ਹੋਸੀ ਖੋਟੀ ਜਦਾਂ ਕਾਤਿਬ ਦੇ ਹੱਥ ਆਇਆ ਹੂ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਪੁਸਤਕ ਵਿੱਚ ਦਰਜ ਸੂਫ਼ੀ-ਕਾਵਿ ਅਧੀਨ ਦਰਜ ਸੁਲਤਾਨ ਬਾਹੂ ਦੀ ਰਚਨਾ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਉਹ ਆਖਦੇ ਹਨ ਕਿ ਜੇਕਰ ਤੈਨੂੰ ਚੰਗੇ ਤਰੀਕੇ ਕਲਮ ਚਲਾਉਂਣੀ ਨਹੀਂ ਆਉਂਦੀ ਤਾਂ ਤੈਨੂੰ ਲਿਖਾਰੀ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈ।

ਵਿਆਖਿਆ: ਸੁਲਤਾਨ ਬਾਹੂ ਆਖਦਾ ਹੈ ਕਿ ਹੇ ਮਨੁੱਖ! ਜੇਕਰ ਤੈਨੂੰ ਚੰਗੇ ਤਰੀਕੇ ਕਲਮ ਚਲਾਉਂਣੀ ਨਹੀਂ ਆਉਂਦੀ ਭਾਵ ਚੰਗਾ ਲਿਖਣਾ ਨਹੀਂ ਸਿੱਖਿਆ ਤਾਂ ਤੈਨੂੰ ਲਿਖਾਰੀ ਕਹਾਉਣ ਦਾ ਵੀ ਕੋਈ ਹੱਕ ਨਹੀਂ ਹੈ। ਜਿਸ ਦਿਨ ਤੇਰਾ ਸਾਮ੍ਹਣਾ ਅਸਲ ਲੇਖ ਲਿਖਣ ਵਾਲ਼ੇ ਲਿਖਾਰੀ ਨਾਲ਼ ਹੋਵੇਗਾ, ਉਸ ਦਿਨ ਤੇਰੀ ਸਾਰੀ ਸਿਫਤ ਬੇਕਾਰ ਹੋ ਜਾਵੇਗੀ।

ਪ੍ਰਸ਼ਨ 2. ਹੇਠਾਂ ਲਿਖੀਆਂ ਕਾਵਿ-ਸਤਰਾਂ ਦਾ ਕੇਂਦਰੀ ਭਾਵ ਲਿਖੋ:

(ੳ) ਐਨ-ਆਸ਼ਕ ਹੋਵੇਂ ਤੇ ਇਸ਼ਕ ਕਮਾਵੇਂ ਦਿਲ ਰੱਖੇ ਵਾਂਗ ਪਹਾੜਾਂ ਹੂ।

ਲੱਖ-ਲੱਖ ਤਾਅਨੇ ਝੱਲੇਂ ਸਿਰ ‘ਤੇ ਲੈਂਵੇ ਬਾਗ਼ ਬਹਾਰਾਂ ਹੂ।

ਮਨਸੂਰ ਜੇਹੇ ਚਾ ਸੂਲੀ ਦਿੱਤੇ ਜੇੜ੍ਹੇ ਵਾਕਫ਼ ਕੁੱਲ ਅਸਰਾਰਾਂ ਹੂ।

ਸਿਜਦਿਓਂ ਸਿਰ ਨਾ ਚਾਏ ਬਾਹੂ ਤੋੜੈ ਕਾਫ਼ਰ ਕਹਿਣ ਹਜ਼ਾਰਾਂ ਹੂ।

ਕੇਂਦਰੀ ਭਾਵ: ਰੱਬ ਨਾਲ਼ ਇਸ਼ਕ ਕਮਾਉਣਾ ਔਖਾ ਕੰਮ ਹੈ ਕਿਉਂਕਿ ਰੱਬੀ ਆਸ਼ਕ ਨੂੰ ਪਹਾੜਾਂ ਜੇਡਾ ਜੇਰਾ ਰੱਖਣਾ ਪੈਂਦਾ ਹੈ। ਆਪਣੇ ਮੁਰਸ਼ਦ ਦੇ ਪਿਆਰ ਵਿੱਚ ਹਮੇਸ਼ਾਂ ਹੀ ਉਸ ਦਾ ਸਿਰ ਝੁਕਿਆ ਰਹਿਣਾ ਚਾਹੀਦਾ ਹੈ।

ਪ੍ਰਸ਼ਨ 3. ਵਸਤੂਨਿਸ਼ਠ ਪ੍ਰਸ਼ਨ-

(ੳ) ‘ਸੁਲਤਾਨ ਬਾਹੂ’ ਕਿਹੜੀ ਕਾਵਿ-ਧਾਰਾ ਨਾਲ ਸੰਬੰਧਿਤ ਕਵੀ ਹੈ?

(i) ਗੁਰਮਤਿ ਕਾਵਿ-ਧਾਰਾ (ii) ਸੂਫ਼ੀ ਕਾਵਿ-ਧਾਰਾ (iii) ਕਿੱਸਾ-ਕਾਵਿ (iv) ਬੀਰ ਕਾਵਿ-ਧਾਰਾ

ਉੱਤਰ: ਸੂਫ਼ੀ ਕਾਵਿ-ਧਾਰਾ

(ਅ) ਕਿਹੜਾ ਕਵੀ ਆਪਣੀਆਂ ਸੀਹਰਫ਼ੀਆਂ ਦੇ ਹਰ ਤੁਕਾਂਤ ਦਾ ਅੰਤ ‘ਹੂ‘ ਨਾਲ਼ ਕਰਦਾ ਹੈ?

ਉੱਤਰ:ਸੁਲਤਾਨ ਬਾਹੂ।

(ੲ) ਸੁਲਤਾਨ ਬਾਹੂ ਦੀਆਂ ਕਿਹੜੀਆਂ ਰਚਨਾਵਾਂ ਵਿੱਚੋਂ ਚੋਣ ਕਰਕੇ ਰਚਨਾਵਾਂ ਸ਼ਾਮਲ ਕੀਤੀਆਂ ਹਨ-

(i) ਸੀਹਰਫ਼ੀਆਂ ਵਿੱਚੋਂ (ii) ਦੋਹਰਿਆਂ ਵਿੱਚੋਂ (iii) ਕਬਿੱਤਾਂ ਵਿੱਚੋਂ (iv) ਸਲੋਕਾਂ ਵਿੱਚੋਂ

ਉੱਤਰ: ਸੀਹਰਫ਼ੀਆਂ ਵਿੱਚੋਂ

(ਸ) ਸੁਲਤਾਨ ਬਾਹੂ ਤੁੰਮੇ ਅਤੇ ਤਰਬੂਜ਼, ਕਾਂਵਾਂ ਤੇ ਹੰਸਾਂ ਦੇ ਬੱਚੇ ਅਤੇ ਕੌੜੇ ਤੇ ਮਿੱਠੇ ਖੂਹਾਂ ਦੀ ਉਦਾਹਰਨ ਦੇ ਕੇ ਮਨੁੱਖ ਨੂੰ ਕਿਸ ਦਾ ਸਾਥ ਨਾ ਦੇਣ ਲਈ ਪ੍ਰੇਰਦਾ ਹੈ?

ਉੱਤਰ: ਕੁਸੰਗੀ ਦਾ।

(ਹ) ਸੁਲਤਾਨ ਬਾਹੂ ‘ਕਾਫ਼-ਕਾਮਿਲ ਮੁਰਸ਼ਦ ਐਸਾ ਹੋਵੇ,’ ‘ਸੀਹਰਫ਼ੀ’ ਵਿੱਚ ਅੰਤ ਵਿੱਚ ਕਿਹੋ-ਜਿਹਾ ਮੁਰਸ਼ਦ ਚਾਹੁੰਦਾ ਹੈ?

(i) ਜਿਹੜਾ ਲੂੰ-ਲੂੰ ਵਿੱਚ ਵੱਸੇ (ii) ਜਿਹੜਾ ਸੱਚ ਦੇ ਰਾਹ ਚੱਲੇ।

ਉੱਤਰ: ਜਿਹੜਾ ਲੂੰ ਲੂੰ ਵਿੱਚ ਵੱਸੇ

(ਕ) ਹੇਠਾਂ ਲਿਖੀ ਸਤਰ ਪੂਰੀ ਕਰੋ-

ਉਹ ਕਰਦੇ ਵੁਜੂ ਇਸਮ _____ਦਾ, ਜਿਹੜੇ ਦਰਿਆ ਵਹਦਤ ਨਾੜ੍ਹੇ ਹੂ।

ਉੱਤਰ: ਆਜ਼ਮ।

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *