25. ਗੁਰਪ੍ਰੀਤ

ਗੁਰਪ੍ਰੀਤ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਕਵੀ ਇੱਕ ਚੁੱਪ ਹੈ

ਦੂਜਾ ਕਿਸੇ ਯਾਦ ਨੂੰ

ਪੰਛੀਆਂ ਨਾਲ਼ ਸਾਂਝਾ ਕਰ ਰਿਹਾ

ਤੀਜਾ ਦੂਰ ਖੜ੍ਹਾ

ਪੰਛੀਆਂ ਦੇ ਨਾਲ਼ ਤੈਰ ਰਿਹਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਗੁਰਪ੍ਰੀਤ’ ਦੀ ਕਵਿਤਾ ‘ਹਰੀਕੇ ਪੱਤਣ’ ਵਿੱਚੋਂ ਲਈਆਂ ਗਈਆਂ ਹਨ। ਇਸ ਕਾਵਿ-ਬੰਦ ਵਿੱਚ ਕਵੀ ਆਪਣੀ ਚੁੱਪ ਦੀ ਸਾਂਝ ਪੰਛੀਆਂ ਨਾਲ਼ ਪਾਉਂਦਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਉਸ ਅਨੁਸਾਰ ਕਵੀ ਉਸਨੂੰ ਚੁੱਪ ਦਿਖਾਈ ਦਿੰਦਾ ਹੈ, ਉਸਨੂੰ ਅਜਿਹਾ ਵੀ ਲੱਗਦਾ ਹੈ ਕਿ ਜਿਵੇਂ ਉਹ ਆਪਣੀ ਕਿਸੇ ਯਾਦ ਨੂੰ ਪੰਛੀਆਂ ਨਾਲ਼ ਸਾਂਝੀ ਕਰ ਰਿਹਾ ਹੋਵੇ। ਉਸਨੂੰ ਅਜਿਹਾ ਵੀ ਲੱਗਦਾ ਹੈ ਕਿ ਜਿਵੇਂ ਪੰਛੀਆਂ ਨਾਲ਼ ਦੂਰ ਖੜ੍ਹਾ ਤੈਰ ਰਿਹਾ ਹੋਵੇ।

2. ‘ਹਰੀਕੇ ਪੱਤਣ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਨਿੱਕੇ ਬੱਚੇ ਦਾ ਪਿਆਰਾ ਚੁੰਮਣ ਬਹੁਤ ਅਨੰਦ ਦਿੰਦਾ ਹੈ। ਇੰਨਾ ਕਿ ਹਰੀਕੇ ਪੱਤਣ ਵਿੱਚ ਉਤਰਦੇ ਸਾਈਬੇਰੀਆ ਦੇ ਰੰਗ ਬਿਰੰਗੇ ਪੰਛੀਆਂ ਨੂੰ ਦੇਖ ਕੇ ਵੀ ਇੰਨਾ ਆਨੰਦ ਨਹੀਂ ਮਿਲ਼ ਸਕਦਾ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਹਰੀਕੇ ਪੱਤਣ’ ਵਿੱਚ ਚਾਰ ਕਵੀ ਕੀ ਵੇਖਣ ਆਏ ਹਨ?

ਉੱਤਰ: ਸਾਇਬੇਰੀਆ ਤੋਂ ਆਏ ਪ੍ਰਵਾਸੀ ਪੰਛੀ।

(ਅ) ‘ਹਰੀਕੇ ਪੱਤਣ’ ਘੁੰਮਣ ਆਏ ਕਵੀਆਂ ਨੂੰ ਕਿਸ ਗੱਲ ਦਾ ਖ਼ਿਆਲ ਆਇਆ?

ਉੱਤਰ: ਘਰ ਜ਼ਰੂਰੀ ਫ਼ੋਨ ਕਰਨ ਦਾ।

(ੲ) ‘ਹਰੀਕੇ ਪੱਤਣ’ ਕਿਸ ਗੱਲ ਲਈ ਮਸ਼ਹੂਰ ਹੈ?

ਉੱਤਰ: ਰੰਗ-ਬਿਰੰਗੇ ਪ੍ਰਵਾਸੀ ਪੰਛੀਆਂ ਲਈ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *