8. ਤਾਰਾ ਸਿੰਘ

ਤਾਰਾ ਸਿੰਘ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਫੁੱਲਾ ਵੇ ਫੁੱਲਾ

ਤੂੰ ਤਾਂ ਦੋ ਪਲ ਮਹਿਕ ਖਿੰਡਾ ਕੇ

ਹੱਸਣਾ ਤੇ ਤੁਰ ਜਾਣਾ,

ਰੂਪ, ਰੰਗ, ਰਸ ਧੁੱਪ ਤੋਂ ਲੈ ਕੇ,

ਧੁੱਪਾਂ ਵਿੱਚ ਖ਼ੁਰ ਜਾਣਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਤਾਰਾ ਸਿੰਘ’ ਦੀ ਕਵਿਤਾ ‘ਭਾਰੀਆਂ ਪੰਡਾਂ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਫੁੱਲ ਦੇ ਥੋੜ ਚਿਰੇ ਜੀਵਨ ਬਾਰੇ ਬਿਆਨ ਕੀਤਾ ਹੈ।

ਵਿਆਖਿਆ: ਕਵੀ ਫੁੱਲ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਤੂੰ ਕੁਝ ਪਲ਼ ਲਈ ਮਹਿਕ ਖਿਲਾਰ ਕੇ ਦੁਨੀਆ ਤੋਂ ਹੱਸਦਿਆਂ ਹੋਇਆਂ ਚਲੇ ਜਾਣਾ ਹੈ। ਫੁੱਲ ਆਪਣਾ ਰੂਪ-ਰੰਗ ਅਤੇ ਰਸ ਧੁੱਪ ਤੋਂ ਉਧਾਰਾ ਲੈ ਕੇ ਧੁੱਪ ਵਿੱਚ ਹੀ ਖ਼ੁਰ ਜਾਂਦਾ ਹੈ।

2. ‘ਭਾਰੀਆਂ ਪੰਡਾਂ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਬੱਦਲ, ਪੌਣ ਅਤੇ ਫੁੱਲ ਦਾ ਜੀਵਨ ਛੋਟਾ ਪਰ ਹਰ ਪ੍ਰਕਾਰ ਦੇ ਝਗੜੇ-ਝੇੜੇ ਤੋਂ ਰਹਿਤ ਹੁੰਦਾ ਹੈ। ਜਦੋਂ ਕਿ ਇਹਨਾਂ ਦੇ ਮੁਕਾਬਲੇ ਲੰਮੀ ਉਮਰ ਭੋਗਣ ਵਾਲ਼ੇ ਮਨੁੱਖ ਦਾ ਜੀਵਨ ਦੁੱਖਦਾਈ ਹੁੰਦਾ ਹੈ। ਕਵੀ ਛੋਟੇ ਪਰ ਖ਼ੁਸ਼ੀਆਂ ਭਰੇ ਜੀਵਨ ਨੂੰ ਉੱਤਮ ਸਮਝਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵਿਤਾ ਵਿੱਚ ਕਿਸ-ਕਿਸ ਦੀ ਨਿੱਕੀ ਉਮਰ ਦੀ ਪ੍ਰਸੰਸਾ ਕੀਤੀ ਗਈ ਹੈ?

ਉੱਤਰ: ਬੱਦਲ, ਪੌਣ ਅਤੇ ਫੁੱਲ।

(ਅ) ਭਾਰੀਆਂ ਪੰਡਾਂ ਤੋਂ ਕੀ ਭਾਵ ਹੈ?

ਉੱਤਰ: ਦੁੱਖ ਸਹਿਤ ਲੰਬੀ ਉਮਰ।

(ੲ) ਕਵਿਤਾ ਅਨੁਸਾਰ ਕਿਸ ਦੇ ਦੁੱਖ ਵਡੇਰੇ ਹੁੰਦੇ ਹਨ?

ਉੱਤਰ: ਲੰਬੀ ਉਮਰ ਵਾਲ਼ਿਆਂ ਦੇ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *