ਪਾਠ 6. ਭਾਰਤੀ ਸੈਨਾਵਾਂ ਵਿੱਚ ਭਰਤੀ ਅਤੇ ਭਵਿੱਖ
ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਦੇਸ ਦੀਆਂ ਤਿੰਨ ਸੈਨਾਵਾਂ ਦੀ ਕਮਾਨ ਦੇ ਹੱਥ ਵਿੱਚ ਹੁੰਦੀ ਹੈ।
ਉੱਤਰ—ਰਾਸ਼ਟਰਪਤੀ।
ਪ੍ਰਸ਼ਨ 2. ਭਾਰਤੀ ਹਵਾਈ ਸੈਨਾ ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ ?
ਉੱਤਰ—ਭਾਰਤੀ ਹਵਾਈ ਸੈਨਾ ਦੀ ਸਥਾਪਨਾ ਸਾਲ 1932 ਵਿੱਚ ਹੋਈ।
ਪ੍ਰਸ਼ਨ 3. ਭਾਰਤੀ ਤਿੰਨੋਂ ਸੇਨਾਵਾਂ ਵਿੱਚੋਂ ਥਲ ਸੈਨਾ ਦੀ ਗਿਣਤੀ ਸਭ ਤੋਂ ਵੱਧ ਹੈ। (ਸਹੀ/ਗ਼ਲਤ)
ਉੱਤਰ—ਸਹੀ।
ਪ੍ਰਸ਼ਨ 4. ਸਰੀਰਿਕ ਯੋਗਤਾ ਟੈੱਸਟ ਰਾਹੀਂ ਕਿੰਨੇ ਤਰੀਕਿਆਂ ਨਾਲ ਉਮੀਦਵਾਰ ਯੋਗਤਾ ਦਾ ਨਿਰੀਖਣ ਕੀਤਾ ਜਾਂਦਾ ਹੈ ?
(ੳ)2 (ਅ) 3 (ੲ) 4 (ਸ) 5
ਉੱਤਰ—(ੲ) 4।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. 9 ਫੁੱਟ ਖਾਈ ਟੈੱਸਟ ਕੀ ਹੈ?
ਉੱਤਰ–9 ਫੁੱਟ ਖਾਈ (9 feet trench) ਟੈੱਸਟ ਵਿੱਚ ਉਮੀਦਵਾਰ ਨੇ 9 ਫੁੱਟ ਦੀ ਖਾਈ ਨੂੰ ਛਾਲ (Jump) ਮਾਰ ਕੇ ਪਾਰ ਕਰਨਾ ਹੁੰਦਾ ਹੈ। ਖਾਈ ਪਾਰ ਕਰਨ ਵਾਲੇ ਉਮੀਦਵਾਰ ਅਗਲੇ ਟੈੱਸਟ ਲਈ ਯੋਗ ਮੰਨੇ ਜਾਂਦੇ ਹਨ। ਇਸ ਟੈੱਸਟ ਦਾ ਕੋਈ ਅੰਕ ਨਹੀਂ ਦਿੱਤਾ ਜਾਂਦਾ। ਸਿਰਫ ਟੈੱਸਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ।
ਪ੍ਰਸ਼ਨ 6. ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਭਰਤੀ ਲਈ ਚਲਾਏ ਜਾਣ ਵਾਲੇ ਅਦਾਰਿਆਂ ‘ਤੇ ਨੋਟ ਲਿਖੋ।
ਉੱਤਰ – ਪੰਜਾਬ ਸਰਕਾਰ ਦੁਆਰਾ ਸੈਨਾ ਵਿੱਚ ਅਫ਼ਸਰ ਭਰਤੀ ਹੋਣ ਲਈ ਮੁੰਡਿਆਂ ਲਈ ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਇੰਨਸਟੀਚਿਊਟ ਅਤੇ ਕੁੜੀਆਂ ਲਈ ਮਾਈ ਭਾਗੋ ਆਰਮਡ ਫੋਰਸਿਸ ਇੰਨਸਟੀਚਿਊਟ ਖੋਲ੍ਹੇ ਗਏ ਹਨ। ਇਹਨਾਂ ਦੋਹਾਂ ਸੰਸਥਾਵਾਂ ਵਿੱਚ ਮਾਹਿਰ ਆਧਿਆਪਕਾਂ ਅਤੇ ਅਫ਼ਸਰਾਂ ਦੁਆਰਾ ਭਰਤੀ ਦੀ ਤਿਆਰੀ ਕਰਵਾਈ ਜਾਂਦੀ ਹੈ। ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਇਹ ਦੋਵੇਂ ਸੰਸਥਾਵਾਂ ਭਰਤੀ ਦੇ ਚਾਹਵਾਨਾਂ ਨੂੰ ਬਿਲਕੁਲ ਮੁਫਤ ਸਿਖਲਾਈ ਪ੍ਰਦਾਨ ਕਰਦੀਆਂ ਹਨ।
ਪ੍ਰਸ਼ਨ 7. ਪੈਰਾ ਮਿਲਟਰੀ ਫੋਰਸਿਜ਼ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ- ਭਾਰਤੀ ਫ਼ੌਜਾਂ ਦੇ ਤਿੰਨ ਰੂਪ—ਥਲ, ਹਵਾਈ ਤੇ ਜਲ ਸੈਨਾ ਤੋਂ ਇਲਾਵਾ ਦੇਸ਼ ਦੀ ਰਾਖੀ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਫ਼ੋਰਸਿਜ਼ (Forces) ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਫੋਰਸਿਜ਼ ਨੂੰ ਪੈਰਾ ਮਿਲਟਰੀ ਫ਼ੋਰਸਿਜ਼ (Para Military Forces) ਕਹਿੰਦੇ ਹਨ। ਇਨ੍ਹਾਂ ਫ਼ੋਰਸਿਜ਼ ਵਿੱਚ ਬਾਰਡਰ ਸਿਕਊਰਟੀ ਫੋਰਸ (BSF), ਸੈਂਟਰਲ ਰਿਜ਼ਰਵ ਪੁਲਿਸ ਫੋਰਸ (C.R.P.F.), ਸੈਂਟਰਲ ਇੰਡਸਟਰੀਅਲ ਸਿਕਊਰਟੀ ਫੋਰਸ (C.1.S.F.) ਆਦਿ ਮੁੱਖ ਫੋਰਸਿਜ਼ ਹਨ।
ਪ੍ਰਸ਼ਨ 8. ਭਾਰਤੀ ਜਲ ਸੈਨਾ ‘ਤੇ ਨੋਟ ਲਿਖੋ।
ਉੱਤਰ- 1950 ਵਿੱਚ ਭਾਰਤ ਨੇ ਆਪਣੀ ਅਜ਼ਾਦ ਜਲ ਸੈਨਾ ਗਠਿਤ ਕੀਤੀ ਜਿਸ ਨੂੰ ਭਾਰਤੀ ਜਲ ਸੈਨਾ ਕਿਹਾ ਗਿਆ। ਭਾਰਤ ਦੀਆਂ ਕਈ ਦੇਸ਼ਾਂ ਨਾਲ ਸਮੁੰਦਰੀ ਹੱਦਾਂ ਲੱਗਦੀਆਂ ਹਨ। ਭਾਰਤੀ ਜਲ ਸੈਨਾ ਦਾ ਕਾਰਜ ਆਪਣੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨਾ ਅਤੇ ਸਮੁੰਦਰ ਦੁਆਰਾ ਦੇਸ਼ ਨੂੰ ਬਾਹਰਲੇ ਖ਼ਤਰਿਆਂ ਤੋਂ ਬਚਾਉਣਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਖਿਡਾਰੀਆਂ ਲਈ ਸੈਨਾ ਵਿੱਚ ਕੀ ਭਵਿੱਖ ਹੈ? ਵਿਸਥਾਰ ਨਾਲ ਲਿਖੋ।
ਉੱਤਰ – ਖਿਡਾਰੀਆਂ ਲਈ ਸੈਨਾ ਵਿੱਚ ਭਵਿੱਖ (Future in Army for Sportsmen)- ਭਾਰਤੀ ਫ਼ੌਜ, ਖਿਡਾਰੀਆਂ ਲਈ ਬਹੁਤ ਚੰਗੇ ਮੌਕੇ ਦਿੰਦੀ ਹੈ। ਫ਼ੌਜ ਵਿੱਚ ਭਰਤੀ ਹੋਣ ਵਾਲੇ ਖਿਡਾਰੀਆਂ ਨੂੰ ਕੋਚਿੰਗ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਖ਼ਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਭਾਰਤੀ ਫ਼ੌਜ ਕਈ ਰੈਜੀਮੈਂਟਾਂ ਵਿੱਚ ਵੰਡੀ ਹੋਈ ਹੈ। ਜਿਵੇਂ- ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜ਼ੀਮੈਂਟ ਅਤੇ ਬਿਹਾਰ ਰੈਜੀਮੈਂਟ ਆਦਿ। ਹਰ ਇੱਕ ਰੈਜੀਮੈਂਟ ਦਾ ਆਪਣਾ ਇੱਕ ਖੇਡ ਵਿੰਗ ਹੁੰਦਾ ਹੈ ਜਿਸ ਵਿੱਚ ਭਿੰਨ-ਭਿੰਨ ਖੇਡਾਂ ਦੀਆਂ ਟੀਮਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਰੈਜੀਮੈਂਟਾਂ ਦੁਆਰਾ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਫ਼ੌਜ ਵੱਲੋਂ ਵੱਖ-ਵੱਖ ਪੱਧਰ ਉੱਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਜਿਨ੍ਹਾਂ ਵਿੱਚ ਰੈਜੀਮੈਂਟਾਂ ਦੇ ਆਪਸੀ ਮੁਕਾਬਲਿਆਂ ਤੋਂ ਲੈ ਕੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲੇ ਸ਼ਾਮਲ ਹਨ। ਹਰ ਸਾਲ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਵੀ ਫ਼ੌਜ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ ਜਿਨ੍ਹਾਂ ਵਿੱਚ ਹਰ ਸਾਲ ਫ਼ੌਜ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਪ੍ਰਸ਼ੰਸਾਯੋਗ ਹੁੰਦਾ ਹੈ। ਹਰੇਕ ਚਾਰ ਵਰ੍ਹੇ ਪਿੱਛੋਂ ਵਿਸ਼ਵ ਮਿਲਟਰੀ ਖੇਡਾਂ (World Military Games) ਦਾ ਆਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਸਾਰੇ ਦੇਸ਼ਾਂ ਦੀਆਂ ਫ਼ੌਜਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ। ਭਾਰਤੀ ਫ਼ੌਜ ਦੇ ਖਿਡਾਰੀ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ ਅਤੇ ਹੁਣ ਤੱਕ ਕਈ ਮੈਡਲ ਹਾਸਲ ਕਰ ਚੁੱਕੇ ਹਨ।
ਮਿਲਟਰੀ ਖੇਡਾਂ (Military Games) ਤੋਂ ਬਿਨਾਂ ਭਾਰਤੀ ਫ਼ੌਜ ਦੇ ਖਿਡਾਰੀਆਂ ਦਾ ਦੂਜੇ ਮੁਕਾਬਲਿਆਂ ਜਿਵੇਂ ਉਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਏਸ਼ੀਅਨ ਖੇਡਾਂ ਅਤੇ ਸੈਫ ਖੇਡਾਂ ਆਦਿ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। 2020 ਟੋਕੀਓ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਇੱਕੋ ਇੱਕ ਸੋਨ ਤਮਗ਼ਾ ਜਿੱਤਣ ਵਾਲਾ ਖਿਡਾਰੀ ਨੀਰਜ ਚੋਪੜਾ, ਮਿਲਖਾ ਸਿੰਘ (ਉੱਡਣਾ ਸਿੱਖ’) ਦਾ ਖੇਡਾਂ ਦੇ ਪ੍ਰਤੀ ਲਗਾਅ ਫ਼ੌਜ ਵਿੱਚ ਭਰਤੀ ਹੋਣ ਪਿੱਛੋਂ ਹੀ ਅਰੰਭ ਹੋਇਆ। ਫ਼ੌਜ ਵਿੱਚ ਸਿਖਲਾਈ ਪ੍ਰਾਪਤ ਕਰਕੇ ਉਹ ਇੱਕ ਸਫਲ ਦੌੜਾਕ ਬਣਿਆ। ਇਸ ਤੋਂ ਇਲਾਵਾ ਮੇਜਰ ਧਿਆਨ ਚੰਦ (ਹਾਕੀ), ਰਾਜ ਵਰਧਨ ਰਾਠੌਰ (ਸ਼ੂਟਿੰਗ), ਜੀਤੂ ਰਾਏ (ਸ਼ੂਟਿੰਗ), ਰਾਮ ਸਿੰਘ ਯਾਦਵ, (ਮੈਰਾਥਨ), ਗੁਰਚਰਨ ਸਿੰਘ (ਬਾਕਸਿੰਗ) ਆਦਿ ਫ਼ੌਜ ਦੇ ਕਈ ਖਿਡਾਰੀਆਂ ਨੇ ਖੇਡਾਂ ਦੇ ਖੇਤਰ ਵਿੱਚ ਸੰਸਾਰ ਪੱਧਰ ਉੱਤੇ ਨਾਮਣਾ ਖੱਟਿਆ ਹੈ।
ਪ੍ਰਸ਼ਨ 10. ਭਾਰਤੀ ਹਵਾਈ ਸੈਨਾ ਬਾਰੇ ਪੂਰਨ ਜਾਣਕਾਰੀ ਦਿਓ।
ਉੱਤਰ—ਭਾਰਤੀ ਹਵਾਈ ਸੇਨਾ (Indian Air Force)—ਇਸ ਸੈਨਾ ਦੀ ਸਥਾਪਨਾ ਸਾਲ 1932 ਵਿੱਚ ਹੋਈ। ਇਸ ਨੇ ਵਿਸ਼ਵ ਦੀਆਂ ਵਧੀਆ ਹਵਾਈ ਫ਼ੌਜਾਂ ਵਿੱਚ ਨਾਮਣਾ ਖੱਟਿਆ ਹੈ। ਇਸ ਫ਼ੌਜ ਦਾ ਮੁੱਖ ਕੰਮ ਦੇਸ਼ ਨੂੰ ਕਿਸੇ ਵੀ ਤਰ੍ਹਾਂ ਦੇ ਹਵਾਈ ਖ਼ਤਰੇ ਤੋਂ ਬਚਾਉਣਾ ਅਤੇ ਜ਼ਰੂਰਤ ਪੈਣ ਉੱਤੇ ਵੈਰੀ ਉੱਤੇ ਹਮਲਾ ਕਰਨਾ ਹੁੰਦਾ ਹੈ।
ਹਵਾਈ ਫ਼ੌਜ ਦੀ ਸੰਖਿਆ ਥਲ ਫ਼ੌਜ ਦੀ ਨਿਸਬਤ ਕਾਫੀ ਘੱਟ ਹੁੰਦੀ ਹੈ ਪਰ ਦੇਸ਼ ਦੀ ਰਾਖੀ ਲਈ ਹਵਾਈ ਫ਼ੌਜ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਭਰਤੀ—ਹਵਾਈ ਫ਼ੌਜ ਵਿੱਚ ਤਕਨੀਕੀ (Technical)-ਅਤੇ ਗੈਰ-ਤਕਨੀਕੀ (Non-Technical) ਦੋ ਗੁੱਟਾਂ ਵਿੱਚ ਏਅਰਮੈਨ (Airman) ਵਜੋਂ ਭਰਤੀ ਹੁੰਦੀ ਹੈ। (ੳ) ਤਕਨੀਕੀ ਏਅਰਮੈਨ (Technical Airman)—ਹਵਾਈ ਫ਼ੌਜ ਦੀ ਟਰੇਡ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ ਸੀਮਾ 17 ਵਰ੍ਹਿਆਂ ਤੋਂ 22 ਵਰ੍ਹਿਆਂ ਦੀ ਹੋਣੀ ਚਾਹੀਦੀ ਹੈ। ਉਸਨੇ 10+2 ਜਮਾਤ ਨਾਨ ਮੈਡੀਕਲ ਵਿਸ਼ੇ ਨਾਲ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਦਸਵੀਂ ਪਾਸ ਕਰਨ ਪਿੱਛੋਂ ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕ ਜਾਂ ਕੰਪਿਊਟਰ ਆਦਿ ਵਿੱਚ ਤਿੰਨ ਸਾਲਾ ਡਿਪਲੋਮਾ ਹਾਸਲ ਕੀਤਾ ਹੋਵੇ, ਉਹ ਵੀ ਇਸ ਵਰਗ ਵਿੱਚ ਭਰਤੀ ਲਈ ਯੋਗ ਹੁੰਦੇ ਹਨ।
(ਅ) ਗ਼ੈਰ ਤਕਨੀਕੀ ਏਅਰ ਮੈਨ (Non-Technical Air Man)—ਇਸ ਵਰਗ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਉਮਰ 17 ਤੋਂ 21 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ। ਉਮੀਦਵਾਰ ਨੇ ਕਿਸੇ ਵੀ ਵਿਸ਼ੇ ਵਿੱਚ 10+2 ਜਮਾਤ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਹਵਾਈ ਫ਼ੌਜ ਦੇ ਦੋਵਾਂ ਵਰਗਾਂ ਵਿੱਚ ਭਰਤੀ ਹੋਣ ਲਈ ਸਰੀਰਿਕ ਯੋਗਤਾ, ਲਿਖਤੀ ਪਰੀਖਿਆ, ਮੈਡੀਕਲ ਆਦਿ ਟੈੱਸਟਾਂ ਨੂੰ ਪਾਸ ਕਰਨਾ ਜ਼ਰੂਰੀ ਹੁੰਦਾ ਹੈ।
10th Physical Education Book Notes
1. ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3. ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।