पाठ 2 ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਭੌਤਿਕ ਚਿਕਿੱਤਸਾ ਇੱਕ ………………….. ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ।
ਉੱਤਰ—ਭੌਤਿਕ ਚਿਕਿੱਤਸਾ ਇੱਕ ਕੁਦਰਤੀ ਤਰੀਕੇ ਨਾਲ ਇਲਾਜ ਕਰਨ ਦੀ ਪ੍ਰਕਿਰਿਆ ਹੈ।
ਪ੍ਰਸ਼ਨ 2. ਭੌਤਿਕ ਚਿਕਿੱਤਸਾ ਵਿੱਚ ਭੌਤਿਕ ਸ਼ਬਦ ਦਾ ਕੀ ਅਰਥ ਹੈ?
ਉੱਤਰ—ਸਰੀਰ।
ਪ੍ਰਸ਼ਨ 3. ਮਾਲਿਸ਼ ਇਲਾਜ ਦੀ ਇੱਕ ਨਵੀਂ ਵਿਧੀ ਹੈ। (ਸਹੀ/ਗ਼ਲਤ)
ਉੱਤਰ-ਗ਼ਲਤ।
ਪ੍ਰਸ਼ਨ 4. ਹਾਈਡਰੋਥੀਰੈਪੀ ਕਿਸ ਨਾਲ ਸੰਬੰਧਿਤ ਹੈ? (ੳ) ਪਾਣੀ (ਅ) ਚੁੰਬਕ (ੲ) ਬਰਫ਼ (ਸ) ਬਿਜਲੀ
ਉੱਤਰ—(ੳ) ਪਾਣੀ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਭੌਤਿਕ ਚਿਕਿੱਤਸਾ ਦੀ ਪਰਿਭਾਸ਼ਾ ਲਿਖੋ।
ਉੱਤਰ—ਭੌਤਿਕ ਚਿਕਿੱਤਸਾ ਅਜਿਹਾ ਵਿਗਿਆਨ ਹੈ ਜਿਸ ਵਿੱਚ ਪਾਣੀ, ਤਾਪ, ਕਿਰਨਾਂ, ਰੌਸ਼ਨੀ, ਬਰਫ਼, ਬਿਜਲਈ ਊਰਜਾ ਅਤੇ ਚੁੰਬਕੀ ਊਰਜਾ ਨਾਲ ਮਰੀਜ਼ ਦਾ ਇਲਾਜ/ਉਪਚਾਰ ਕੀਤਾ ਜਾਂਦਾ ਹੈ।
ਪ੍ਰਸ਼ਨ 6. ਮਾਲਿਸ਼ ਕੀ ਹੈ ?
ਉੱਤਰ—ਮਾਲਿਸ਼ ਇਲਾਜ ਦੀ ਬੜੀ ਪ੍ਰਾਚੀਨ ਵਿਧੀ ਹੈ। ਭੌਤਿਕ ਚਿਕਿੱਤਸਾ/ਫਿਜ਼ੀਉਥਰੈਪੀ ਦਾ ਇਹ ਢੰਗ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾਂ ਦੀ ਅਜਿਹੀ ਕਲਾ ਹੈ ਜਿਸ ਦੀ ਮਦਦ ਨਾਲ ਫੱਟੜ ਨਾੜੀਆਂ ਅਤੇ ਮਾਸਪੇਸ਼ੀਆਂ ਨੂੰ ਮੁੜ ਤੋਂ ਕੰਮ ਕਰਨ ਦੇ ਯੋਗ ਬਣਾਇਆ ਜਾਂਦਾ ਹੈ।
ਪ੍ਰਸ਼ਨ 7, ਰਗੜ ਉੱਤੇ ਨੋਟ ਲਿਖੋ।
ਉੱਤਰ—ਰਗੜ (Friction)-ਰਗੜ ਤੋਂ ਭਾਵ ਉਂਗਲਾਂ ਅਤੇ ਅੰਗੂਠੇ ਦੇ ਪੋਟਿਆਂ ਨਾਲ ਰਗੜ ਪੈਦਾ ਕਰਕੇ ਮਾਲਿਸ਼ ਕਰਨ ਤੋਂ ਹੈ। ਇਸ ਢੰਗ ਨਾਲ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਸੋਜ ਵਾਲੀ ਥਾਂ ਉੱਤੇ ਰਗੜ ਪੈਦਾ ਕਰਕੇ ਮਾਲਿਸ਼ ਕੀਤੀ ਜਾਂਦੀ ਹੈ।
ਪ੍ਰਸ਼ਨ 8. ਬਰਫ਼ ਨਾਲ ਇਲਾਜ ਕਿਵੇਂ ਕੀਤਾ ਜਾਂਦਾ ਹੈ ?
ਉੱਤਰ—ਬਰਫ਼ ਨਾਲ ਇਲਾਜ – ਬਰਫ਼ ਨਾਲ ਇਲਾਜ ਕਰਨ ਦੀ ਵਿਧੀ ਬੜੀ ਹੀ ਪ੍ਰਚਲਿਤ ਹੈ। ਇਸ ਢੰਗ ਵਿੱਚ ਬਰਫ਼ ਨਾਲ ਠੰਢਾ ਕੀਤਾ ਤੌਲੀਆ, ਬਰਫ਼ ਨਾਲ ਮਾਲਿਸ਼ ਅਤੇ ਬਰਫ਼ ਦੇ ਪੈਕਟਾਂ ਦੀ ਵਰਤੋਂ ਕਰਕੇ ਚੋਟਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਇਲਾਜ ਦੀ ਵਰਤੋਂ ਨਾਲ ਅੰਦਰੂਨੀ ਲਹੂ ਵਹਾਅ (Internal Bleeding) ਨੂੰ ਰੋਕਣ ਵਿੱਚ ਮਦਦ ਮਿਲਦੀ ਹੈ ਇਸ ਨਾਲ ਪ੍ਰਭਾਵਿਤ ਅੰਗ ‘ਤੇ ਸੋਜ ਘੱਟ ਜਾਂਦੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 9. ਭੌਤਿਕ ਚਿਕਿੱਤਸਾ ਦਾ ਖੇਡਾਂ ਵਿੱਚ ਕੀ ਯੋਗਦਾਨ ਹੈ ?
ਉੱਤਰ-ਭੌਤਿਕ ਚਿਕਿੱਤਸਾ ਦਾ ਖੇਡਾਂ ਵਿੱਚ ਯੋਗਦਾਨ – ਭੌਤਿਕ ਚਿਕਿੱਤਸਾ ਦਾ ਖੇਡਾਂ ਦੇ ਖੇਤਰ ਵਿਚ ਭਾਰੀ ਯੋਗਦਾਨ ਹੈ। ਖੇਡਾਂ ਸਮੇਂ ਅਕਸਰ ਖਿਡਾਰੀਆਂ ਦੇ ਚੋਟਾਂ ਲੱਗਦੀਆਂ ਰਹਿੰਦੀਆਂ ਹਨ,ਅਜਿਹੇ ਸਮੇਂ ਮੋਚ ਵਾਲੀ ਥਾਂ ਉੱਤੇ ਬਰਫ਼ ਨਾਲ ਮਾਲਿਸ਼ ਕੀਤੀ ਜਾਂਦੀ ਹੈ। ਜੇ ਮੋਚ ਸਧਾਰਨ ਹੋਵੇ ਤਾਂ ਖਿਡਾਰੀ ਜਲਦੀ ਠੀਕ ਹੋ ਜਾਂਦਾ ਹੈ ਪਰ ਜੇ ਮੋਚ ਸਖ਼ਤ ਕਿਸਮ ਦੀ ਹੋਵੇ ਤਾਂ ਭੌਤਿਕ, ਚਿਕਿੱਤਸਾ (Physiotherapy) ਦੇ ਅਲੱਗ-ਅਲੱਗ ਢੰਗਾਂ/ਤਰੀਕਿਆਂ ਦੀ ਵਰਤੋਂ ਕਰਕੇ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ ਤਾਂਕਿ ਉਹ ਮੁੜ ਛੇਤੀ ਖੇਡਣ ਦੇ ਲਾਇਕ ਹੋ ਸਕੇ।
ਸਧਾਰਨ ਸ਼ਬਦਾਂ ਵਿੱਚ ਭੌਤਿਕ ਚਿਕਿੱਤਸਾ ਇਲਾਜ ਦਾ ਅਜਿਹਾ ਤਰੀਕਾ ਹੈ ਜਿਸ ਵਿੱਚ ਸਰੀਰਿਕ ਕਸਰਤਾਂ, ਮਾਲਿਸ਼, ਠੰਢੇ ਅਤੇ ਗਰਮ ਪਾਣੀ ਨਾਲ ਇਲਾਜ, ਕਿਰਨਾਂ, ਗਰਮੀ, ਤਾਪ, ਬਿਜਲਈ ਉਪਕਰਨਾਂ ਅਤੇ ਚੁੰਬਕੀ ਊਰਜਾ ਨਾਲ ਇਲਾਜ ਕੀਤਾ ਜਾਂਦਾ ਹੈ। ਇਹ ਤਕਨੀਕ ਮਾਸਪੇਸ਼ੀਆਂ (Muscles), ਤੰਤੂਆਂ (Tissues) ਅਤੇ ਬੰਧਕ ਤੰਦਾਂ (Ligaments) ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਜੋੜਾਂ ਦੇ ਫੌਰਨ ਇਲਾਜ ਵਿੱਚ ਕਾਫੀ ਸਹਾਇਕ ਹੁੰਦੀ ਹੈ।
ਖੇਡ ਮੁਕਾਬਲਿਆਂ ਸਮੇਂ ਕਿਸੇ ਵੀ ਕਿਸਮ ਦੀਆਂ ਦਰਦ-ਨਿਵਾਰਕ ਜਾਂ ਸਰੀਰਿਕ ਯੋਗਤਾ ਨੂੰ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਮਨਾਹੀ ਹੈ। ਇਸ ਲਈ ਸੱਟ ਲੱਗਣ ਦੇ ਬਾਵਜੂਦ ਖਿਡਾਰੀ ਨੂੰ ਖੇਡ ਮੁਕਾਬਲੇ ਵਿੱਚ ਬਣਾਈ ਰੱਖਣ ਲਈ ਖੇਡ ਚਿਕਿੱਤਸਕ (Physiotherapist) ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਹ ਤਤਕਾਲ ਕੁਦਰਤੀ ਢੰਗਾਂ ਨਾਲ ਇਲਾਜ ਕਰਕੇ ਖਿਡਾਰੀ ਨੂੰ ਤਕਲੀਫ ਤੋਂ ਰਾਹਤ ਦਿੰਦਾ ਹੈ ਅਤੇ ਖਿਡਾਰੀ ਨੂੰ ਖੇਡ-ਮੁਕਾਬਲੇ ਵਿੱਚ ਬਣੇ ਰਹਿਣ ਵਿੱਚ ਮਦਦ ਕਰਦਾ ਹੈ।
ਪ੍ਰਸ਼ਨ 10, ਭੌਤਿਕ ਚਿਕਿੱਸਤਾ ਦੀਆਂ ਕੋਈ 5 ਤਕਨੀਕਾਂ ਬਾਰੇ ਵਿਸਥਾਰ ਨਾਲ ਲਿਖੋ।
ਉੱਤਰ—ਭੌਤਿਕ ਚਿਕਿੱਸਤਾ ਦੀਆਂ ਤਕਨੀਕਾਂ-
- ਇਲਾਜ ਵਾਲੀਆਂ ਕਸਰਤਾਂ -ਇਹ ਭੌਤਿਕ ਚਿਕਿੱਤਸਾ ਦਾ ਅਜਿਹਾ ਢੰਗ ਹੈ, ਜਿਸ ਨਾਲ ਸਰੀਰਿਕ ਵਿਕਾਰਾਂ ਅਤੇ ਅਯੋਗਤਾਵਾਂ ਨੂੰ ਦੂਰ ਕੀਤਾ ਜਾਂਦਾ ਹੈ। ਇਹ ਕਸਰਤਾਂ ਡਾਕਟਰੀ ਸਲਾਹ ਮੁਤਾਬਕ ਹੀ ਕੀਤੀਆਂ ਜਾਂਦੀਆਂ ਹਨ। ਕਸਰਤਾਂ ਦੀ ਕਿਸਮ, ਸਮਾਂ, ਗਿਣਤੀ, ਦੁਹਰਾਈ ਅਤੇ ਅਰਾਮ ਦਾ ਸਮਾਂ ਵੀ ਹਦਾਇਤਾਂ ਮੁਤਾਬਕ ਹੀ ਮਿਥਿਆ ਜਾਂਦਾ ਹੈ।
- ਪਾਣੀ ਨਾਲ ਇਲਾਜ – ਗਰਮ ਜਾਂ ਠੰਢੇ ਪਾਣੀ ਦੇ ਅੱਡ-ਅੱਡ ਦਬਾਅ ਦੀ ਵਰਤੋਂ ਕਰਕੇ ਅਤੇ ਪਾਣੀ ਵਿੱਚ ਕਸਰਤਾਂ ਕਰਕੇ ਇਲਾਜ ਕਰਨ ਦੇ ਢੰਗ ਨੂੰ ਹਾਈਡਰੋਥੈਰੇਪੀ (ਪਾਣੀ ਨਾਲ ਇਲਾਜ) ਕਹਿੰਦੇ ਹਨ। ਇਸ ਤਕਨੀਕ ਨਾਲ ਖਿਡਾਰੀਆਂ ਦੇ ਜੋੜਾਂ ਅਤੇ ਮਾਸਪੇਸ਼ੀਆਂ ਦੇ ਕੰਮ ਕਰਨ ਦੀ ਯੋਗਤਾ ਵਿੱਚ ਵਾਧਾ ਹੁੰਦਾ ਹੈ। ਕਈ ਵਾਰੀ ਵੱਧ ਕੰਮ/ਅਭਿਆਸ ਕਰਨ ਨਾਲ ਮਾਸਪੇਸ਼ੀਆਂ ਵਿੱਚ ਲੈਕਟਿਕ ਐਸਿਡ (Lactic Acid) ਇਕੱਠਾ ਹੋਣ ਨਾਲ ਮਾਸਪੇਸ਼ੀਆਂ ਵਿੱਚ ਅਕੜਾਅ ਮਹਿਸੂਸ ਹੁੰਦਾ ਹੈ। ਗਰਮ ਪਾਣੀ ਦੀ ਟਕੋਰ ਕਰਨ ਨਾਲ ਲੈਕਟਿਕ ਐਸਿਡ ਇੱਕ ਥਾਂ ਇਕੱਠਾ ਨਹੀਂ ਹੁੰਦਾ ਜਿਸ ਨਾਲ ਖਿਡਾਰੀ ਰਾਹਤ ਮਹਿਸੂਸ ਕਰਦਾ ਹੈ।
- ਕਿਰਨਾਂ ਨਾਲ ਇਲਾਜ -ਇਸ ਇਲਾਜ ਦੀ ਵਿਧੀ ਵਿੱਚ ਇਨਫਟਰਾਰੈੱਡ ਕਿਰਨਾਂ ਛੱਡਣ ਵਾਲੇ ਉਪਕਰਨ ਇਨਫ਼ਰਾਰੈੱਡ ਲੈਂਪ (Intra red Lamp) ਦੀ ਵਰਤੋਂ ਇਲਾਜ ਵਾਸਤੇ ਕੀਤੀ ਜਾਂਦੀ ਹੈ। ਇਨ੍ਹਾਂ ਕਿਰਨਾਂ ਨਾਲ ਹੱਡੀਆਂ ਨਾਲ ਜੁੜੀਆਂ ਮਾਸਪੇਸ਼ੀਆਂ ਅਤੇ ਜੋੜਾਂ ਨੂੰ ਬੰਨ੍ਹਣ ਵਾਲੀਆਂ ਤੰਦਾਂ ਦਾ ਇਲਾਜ ਕੀਤਾ ਜਾਂਦਾ ਹੈ।
- ਚੁੰਬਕੀ ਊਰਜਾ ਨਾਲ ਇਲਾਜ – ਇਸ ਢੰਗ ਨੂੰ ਚੁੰਬਕੀ ਖੇਤਰ ਥਰੈਪੀ (Magneto field Therapy) ਵੀ ਕਹਿੰਦੇ ਹਨ। ਇਸ ਵਿਧੀ ਰਾਹੀਂ ਸਰੀਰ ਵਿੱਚ ਕੰਮ ਕਰਨ ਲਈ ਊਰਜਾ ਇਕੱਠੀ ਕੀਤੀ ਜਾਂਦੀ ਹੈ। ਸਾਡੇ ਸਰੀਰ ਵਿੱਚ ਕਈ ਕਿਸਮ ਦੇ ਚੁੰਬਕ ਮਿਲਦੇ ਹਨ। ਇਨ੍ਹਾਂ ਦੇ ਖਿਲਾਫ਼ ਅੱਡ-ਅੱਡ ਕਿਸਮ ਦੇ ਚੁੰਬਕ ਦੀ ਵਰਤੋਂ ਕਰਕੇ ਜੋੜਾਂ, ਮਾਸਪੇਸ਼ੀਆਂ ਅਤੇ ਹੱਡੀਆਂ ਦੀ ਚਿਕਿੱਤਸਾ ਕੀਤੀ ਜਾਂਦੀ ਹੈ।
- ਬਿਜਲਈ ਊਰਜਾ ਨਾਲ ਇਲਾਜ – ਬਿਜਲਈ ਊਰਜਾ ਨਾਲ ਇਲਾਜ ਕਰਨ ਲਈ ਕੁਝ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਬਿਜਲਈ ਕਰੰਟ ਦੀ ਵਰਤੋਂ ਕਰਕੇ ਜ਼ਖ਼ਮੀ ਖਿਡਾਰੀ ਦਾ ਇਲਾਜ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਖਿਡਾਰੀ ਦੇ ਸਰੀਰ ਵਿੱਚ ਗਰਮੀ ਪੈਦਾ ਕਰਨ, ਤੰਤੂਆਂ ਦੀ ਮੁਰੰਮਤ ਅਤੇ ਪੀੜਾ ਘੱਟ ਕਰਨ ਅਤੇ ਜ਼ਖ਼ਮੀ ਖਿਡਾਰੀ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ। ਇਸ ਤਕਨੀਕ ਦੀ ਵਰਤੋਂ, ਮਾਹਿਰ ਭੌਤਿਕ ਚਿਕਿੱਤਸਕ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ।
0th Physical Education Book Notes
1. ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3. ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5. ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।