23. ਸੁਖਵਿੰਦਰ ਅੰਮ੍ਰਿਤ

ਸੁਖਵਿੰਦਰ ਅੰਮ੍ਰਿਤ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਅੰਮੜੀ ਕਹੇ ਪਰਾਹੁਣੀ ਆਈ

ਸੱਸੂ ਕਹੇ ਬੇਗਾਨੀ ਜਾਈ

ਸਾਰੀ ਉਮਰ ਪਤਾ ਨਾ ਲੱਗਿਆ

ਧੀ ਮੈਂ ਕਿਹੜੇ ਘਰ ਦੀ

ਮੇਰੀ ਨਹੀਂ ਪੁੱਗਦੀ ਮਨ-ਮਰਜ਼ੀ

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸੁਖਵਿੰਦਰ ਅੰਮ੍ਰਿਤ’ ਦੀ ਕਵਿਤਾ ‘ਮੇਰੀ ਨਹੀਂ ਪੁੱਗਦੀ’ ਵਿੱਚੋਂ ਲਈਆਂ ਗਈਆਂ ਹਨ। ਇਸ ਕਾਵਿ-ਬੰਦ ਵਿੱਚ ਕਵਿੱਤਰੀ ਨੇ ਇਸਤਰੀ ਦੀ ਬੇਵਸੀ ਵਾਲ਼ੀ ਹਾਲਤ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵਿੱਤਰੀ ਕਹਿੰਦੀ ਹੈ ਕਿ ਉਸਦੀ ਜਨਮਦਾਤੀ ਉਸਦੀ ਮਾਂ ਉਸਦੇ ਲਈ ਪ੍ਰਾਹੁਣੀ ਸ਼ਬਦ ਵਰਤਦੀ ਹੈ ਜਦੋਂ ਕਿ ਮਾਂ ਦੀ ਸੱਸ ਭਾਵ ਨਵ-ਜੰਮੀ ਦੀ ਦਾਦੀ ਉਸਨੂੰ ਪਰਾਏ ਘਰ ਦੀ ਧੀ ਸਮਝਦੀ ਹੈ। ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਉਸਨੂੰ ਸਾਰੀ ਉਮਰ ਇਹ ਪਤਾ ਨਹੀਂ ਲੱਗਾ ਕਿ ਉਸਦਾ ਘਰ ਕਿਹੜਾ ਹੈ ਭਾਵ ਕਿ ਉਹ ਕਿਹੜੇ ਘਰ ਦੀ ਅਸਲ ਧੀ ਹੈ। ਉਸਨੂੰ ਇਹ ਵੀ ਪਤਾ ਨਹਿਂ ਲੱਗਦਾ ਕਿ ਕਿਹੜੇ ਘਰ ਵਿੱਚ ਉਸਦੀ ਆਪਣੀ ਮਰਜ਼ੀ ਚੱਲੇਗੀ।

2. ‘ਮੇਰੀ ਨਹੀਂ ਪੁੱਗਦੀ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮਰਦ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਇੱਕ ਧੀ ਦੇ ਰੂਪ ਵਿੱਚ, ਇੱਕ ਮਾਂ ਦੇ ਰੂਪ ਕਿਸੇ ਥਾਂ ਵੀ ਮਨ ਮਰਜ਼ੀ ਨਹੀਂ ਚੱਲਣ ਦਿੱਤੀ ਜਾਂਦੀ ਉਹ ਹਰ ਸਮੇਂ ਬੰਧਨਾਂ ਵਿੱਚ ਬੱਝੀ ਰਹਿੰਦੀ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਮੇਰੀ ਨਹੀਂ ਪੁੱਗਦੀ’ ਕਵਿਤਾ ਵਿੱਚ ਧੀ ਨੂੰ ਕੌਣ-ਕੌਣ ਝਿੜਕਦੇ ਹਨ?

ਉੱਤਰ: ਮਾਂ ਅਤੇ ਪਿਓ।

(ਅ) ਕਵਿਤਾ ‘ਮੇਰੀ ਨਹੀਂ ਪੁੱਗਦੀ’ ਵਿੱਚ ਧੀ ਦੁਆਰਾ ਅੰਬਰ ਦਾ ਗੀਤ ਗਾਉਣ ’ਤੇ ਕੀ ਪ੍ਰਤਿਕਰਮ ਹੁੰਦਾ ਹੈ?

ਉੱਤਰ: ਉਸ ਨੂੰ ਸ਼ਿਕਰੇ ਪੈ ਗਏ।

(ੲ) ‘ਮੇਰੀ ਨਹੀਂ ਪੁੱਗਦੀ’ ਕਵਿਤਾ ਵਿੱਚ ਅੰਮੜੀ ਅਤੇ ਸੱਸ ਧੀ ਨੂੰ ਕੀ ਕਹਿੰਦੀਆਂ ਹਨ?

ਉੱਤਰ: ਇਹ ਪ੍ਰਾਹੁਣੀ ਆਈ ਹੈ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *