PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 2. ਮੁੱਢਲੀ ਅਵਸਥਾ/ ਮਿਡਲ ਦੀ ਪੜ੍ਹਾਈ (ਪ੍ਰਿੰ. ਤੇਜਾ ਸਿੰਘ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

2. ਮੁੱਢਲੀ ਅਵਸਥਾ/ ਮਿਡਲ ਦੀ ਪੜ੍ਹਾਈ (ਪ੍ਰਿੰ. ਤੇਜਾ ਸਿੰਘ)

ajay
15 Min Read
Share
15 Min Read
SHARE

2. ਮੁੱਢਲੀ ਅਵਸਥਾ/ ਮਿਡਲ ਦੀ ਪੜ੍ਹਾਈ (ਪ੍ਰਿੰ. ਤੇਜਾ ਸਿੰਘ)

ਅਭਿਆਸ

(ੳ) ਵਸਤੂਨਿਸ਼ਠ ਪ੍ਰਸ਼ਨ: –

ਪ੍ਰਸ਼ਨ 1. ਆਪ-ਬੀਤੀਆਂ ਵਿੱਚ ਦਰਜ਼ ਮੁਢਲੀ ਅਵਸਥਾ/ਮਿਡਲ ਦੀ ਪੜ੍ਹਾਈ ਸ੍ਵੈਜੀਵਨੀ ਅੰਸ਼ ਪ੍ਰਿੰ. ਤੇਜਾ ਸਿੰਘ ਦੀ ਕਿਹੜੀ ਪੁਸਤਕ ਵਿੱਚੋਂ ਲਿਆ ਗਿਆ ਹੈ?

ਉੱਤਰ: ‘ਆਰਸੀ’।

ਪ੍ਰਸ਼ਨ 2. ਪ੍ਰਿੰ. ਤੇਜਾ ਸਿੰਘ ਨੂੰ ਤਸਵੀਰਾਂ ਖਿੱਚਣ ਦਾ ਸ਼ੌਕ ਕਿਸ ਨੇ ਪਾਇਆ ਸੀ?

ਉੱਤਰ: ਨੰਬਰਦਾਰ ਨੂਰ ਖ਼ਾਨ ਨੇ।

ਪ੍ਰਸ਼ਨ 3. ਪ੍ਰਿੰ. ਤੇਜਾ ਸਿੰਘ ਨੂੰ ਪੁਰਾਤਨ ਸਾਹਿਤ ਦੀ ਚਾਟ ਕਿਸ ਨੇ ਲੁਆਈ?

ਉੱਤਰ: ਈਸਰ ਦਾਸ ਗੁਆਂਢੀ ਦੁਕਾਨਦਾਰ ਨੇ।

ਪ੍ਰਸ਼ਨ 4. ਜੈ ਕਿਸ਼ਨ ਦਾ ਪਿਤਾ ਫ਼ਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ । (ਸਹੀ/ਗ਼ਲਤ)

ਉੱਤਰ: ਸਹੀ।

ਪ੍ਰਸ਼ਨ 5. ਪ੍ਰਿੰ. ਤੇਜਾ ਸਿੰਘ ਨੇ ਇੱਕ ਵਾਰ ਇੱਕ ਨਾਟਕ ਵਿੱਚ ਰਾਜਾ ਹਰੀਸ਼ ਚੰਦਰ ਦੀ ਭੂਮਿਕਾ ਨਿਭਾਈ ਸੀ। (ਸਹੀ/ਗ਼ਲਤ)

ਉੱਤਰ: ਗ਼ਲਤ।

ਪ੍ਰਸ਼ਨ 6. ਲੇਖਕ ਦੀ ਮਾਮੀ ਦਵਾਨ ਦਈ ਸਿੱਖਾਂ ਦੀ ਧੀ ਸੀ ਪਰ ਉਸ ਦੇ ਨਾਨਕੇ ਮੋਨੇ ਸਨ । (ਸਹੀ/ਗ਼ਲਤ)

ਉੱਤਰ: ਸਹੀ।

ਖ਼ਾਲੀ ਸਥਾਨ ਭਰੋ:

ਪ੍ਰਸ਼ਨ 7. ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਜੈ ਕਿਸ਼ਨ ਦਾ ਪਿਤਾ ਕਾਂਸ਼ੀ ਜੀ ਚਲਾ ਗਿਆ ।

ਪ੍ਰਸ਼ਨ 8. ਬਖ਼ਸ਼ੀ ਕਿਰਪਾ ਰਾਮ ਜਦੋਂ ਲੇਖਕ ਦੇ ਘਰ ਆਉਂਦਾ ਤਾਂ ਉਹ ਕ੍ਰਿਸ਼ਨ ਦੀ ਮੂਰਤੀ ਵੀ ਆਪਣੇ ਨਾਲ਼ ਲੈ ਕੇ ਆਉਂਦਾ।

ਪ੍ਰਸ਼ਨ 9. ਪ੍ਰਿੰ. ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ_______ਪੁਆਈ।

(1) ਨੂਰ ਖ਼ਾਨ ਨੇ (2) ਪੰਡਤ ਈਸ਼ਰ ਦਾਸ ਨੇ (3) ਲਾਲਾ ਕੁੰਦਨ ਲਾਲ ਨੇ (4) ਜੈ ਕਿਸ਼ਨ ਨੇ।

ਉੱਤਰ: ਲਾਲਾ ਕੁੰਦਨ ਲਾਲ ਨੇ।

ਪ੍ਰਸ਼ਨ 10. ਪ੍ਰਿੰ. ਤੇਜਾ ਸਿੰਘ ਦੀ ਮਾਮੀ ਦਵਾਨ ਦਈ ਉਸ ਨੂੰ ਗਰਮ-ਗਰਮ ਫੁਲਕੇ ਉੱਤੇ ਕੀ ਪਾ ਕੇ ਦਿੰਦੀ ਸੀ-

(1) ਸੱਕਰ (2) ਚਟਨੀ (3) ਘਿਓ (4) ਮੱਖਣ ।

ਉੱਤਰ: ਘਿਓ।

 

(ਅ) ਦੱਸੋ: –

ਪ੍ਰਸ਼ਨ 1. ਪ੍ਰਿੰ. ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ, ‘ਮੈਂ ਇਸ ਜ਼ਿੰਦਗੀ ਨਾਲ਼ ਰਾਜ਼ੀ ਨਹੀਂ ਸਾਂ ।‘ ਦੱਸੋ ਇਹ ਜ਼ਿੰਦਗੀ ਕਿਵੇਂ ਦੀ ਸੀ?

ਉੱਤਰ: ਪ੍ਰਿੰ. ਤੇਜਾ ਸਿੰਘ ਨੇ ਸੰਨ 1902 ਵਿੱਚ ਪੰਜਵੀਂ ਜਮਾਤ ਪਾਸ ਕਰ ਲਈ ਸੀ । ਫਿਰ ਵਿਹਲਾ ਹੋ ਗਿਆ। ਘਰ ਵਾਲੇ ਕਹਿਣ ਲੱਗੇ ਤੈਨੂੰ ਪਟਵਾਰੀ ਤੋਂ ਵੱਧ ਜਮਾਤਾਂ ਭਾਵ ਪੰਜ ਪਾਸ ਕਰਾ ਦਿੱਤੀਆਂ ਹਨ। ਉਹ ਘਰ-ਬਹਿ ਗਿਆ। ਦੋ ਸਾਲ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਹਾਇਆ, ਬਾਲਣ ਲਿਆਂਦਾ ਅਤੇ ਹੋਰ ਹਰ ਤਰ੍ਹਾਂ ਦਾ ਪੇਂਡੂ ਜੀਵਨ ਬਿਤਾਇਆ। ਹਰ ਰੋਜ਼ ਡੰਗਰ ਲੈ ਕੇ ਹੋਰਨਾਂ ਵਾਗੀਆਂ ਨਾਲ਼ ਪਿੰਡ ਕੋਲ ਦੀਆਂ ਜੂਹਾਂ ਵਿੱਚ ਜਾਂਦਾ ਅਤੇ ਦੁਪਹਿਰ ਵੇਲ਼ੇ ਛੱਪੜ ਦੇ ਕੰਢੇ ਪਿੱਪਲ ਹੇਠ ਸਫ਼ ਵਿਛਾ ਕੇ ਬਹਿੰਦਾ। ਉਸ ਕੋਲ਼ ਇੱਕ ਸੋਹਣੀ ਜਿਹੀ ਖੂੰਡੀ ਹੁੰਦੀ ਸੀ, ਜਿਸ ਉੱਤੇ ਪਿੱਤਲ ਦੇ ਕੋਕੇ ਜੜੇ ਹੁੰਦੇ ਸਨ ਅਤੇ ਸਿਰੇ ‘ਤੇ ਨਿਕੇ-ਨਿੱਕੇ ਘੁੰਗਰੂ ਲੱਗੇ ਹੁੰਦੇ ਸਨ। ਜਦ ਪਸ਼ੂਆਂ ਨੂੰ ਮੋੜਨ ਦੀ ਲੋੜ ਪੈਂਦੀ, ਤਾਂ ਉਸ ਘੰਗਰੂਆਂ ਵਾਲੀ ਸੋਟੀ ਨੂੰ ਉਛਾਲ ਕੇ ਛਣਕਾਂਦਾ। ਖੂੰਡੀ ਨਾਲ਼ ਇੱਕ ਵੱਡੀ ਸਾਰੀ ਕਿੱਸਿਆਂ ਦੀ ਕਿਤਾਬ ਹੁੰਦੀ ਸੀ, ਜਿਸ ਨੂੰ ਸਫ਼ ਉੱਤੇ ਰੱਖ ਕੇ ਬਹਿੰਦਾ ਤੇ ਨਾਲ਼ ਦੇ ਵਾਗੀਆਂ ਨੂੰ ਪੜ੍ਹ-ਪੜ੍ਹ ਕੇ ਸੁਣਾਂਦਾ ਸੀ। ਉਸੇ ਪੋਥੀ ਦੇ ਇੱਕ ਸਿਰੇ ਮਸ਼ਹੂਰ ਆਲਮ ਜੰਤਰੀ ਵੀ ਸੀ, ਜਿਸ ਵਿੱਚੋਂ ਮੀਂਹ-ਝੱਖੜ ਦੇ ਆਉਣ ਦੀਆਂ ਤਰੀਕਾਂ ਕੱਢ ਕੇ ਦੱਸਦਾ ਸੀ ਜਾਂ ਲੋਕਾਂ ਦੀਆਂ ਕਿਸਮਤਾਂ ਪੜ੍ਹ ਕੇ ਸੁਣਾਉਂਦਾ ਸਾਂ। ਇਸ ਕਿਸਮ ਦੀ ਜ਼ਿੰਦਗੀ ਨਾਲ਼ ਉਹ ਰਾਜ਼ੀ ਨਹੀਂ ਸੀ।

ਪ੍ਰਸ਼ਨ 2. ਪ੍ਰਿੰ. ਤੇਜਾ ਸਿੰਘ ਅਤੇ ਜਗਨਨਾਥ ਆਟਾ ਪਿਹਾ ਕੇ ਵਾਪਸ ਆਉਂਦਿਆਂ, ਰਾਤ ਨੂੰ ਜਦੋਂ ਸਿਵਿਆਂ ਕੋਲ਼ੋਂ ਲੰਘ ਰਹੇ ਸਨ ਤਾਂ ਕਿਹੜੀ ਘਟਨਾ ਵਾਪਰੀ ? ਇਸ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਇੱਕ ਵਾਰ ਪ੍ਰਿੰ.ਤੇਜਾ ਸਿੰਘ ਨੂੰ ਸੁਹਾਂ ਵਿੱਚ ਲੱਗੇ ਜੰਦਰਾਂ ’ਤੇ ਆਟਾ ਪਿਹਾਉਣ ਲਈ ਕਣਕ ਦੀ ਬੋਰੀ ਦੇ ਕੇ ਘੱਲਿਆ ਗਿਆ। ਜਗਨਨਾਥ ਤਾਇਆ ਉਸਦੇ ਨਾਲ਼ ਸੀ। ਸਾਰਾ ਦਿਨ ਉਹ ਸੁਹਾਂ ਦੇ ਰੇਤੜ ਵਿੱਚ ਰਿੜ੍ਹ ਕੇ ਖੇਡਾਂ ਖੇਡਦਾ ਰਿਹਾ। ਉਸਦੀ ਪਿਹਾਉਣ ਦੀ ਵਾਰੀ ਨੌਂ ਵਜੇ ਰਾਤ ਦੇ ਆਈ। ਅੱਧੀ ਰਾਤ ਦੇ ਪਿੱਛੋਂ ਬੋਰੀ ਪੀਠੀ ਗਈ ਅਤੇ ਲੇਖਕ ਤੇ ਤਾਇਆ ਜਗਨਨਾਥ ਆਪੋ-ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਤੁਰੇ। ਰਸਤੇ ਵਿੱਚ ਸਿਵੇ ਆਉਦੇ ਸਨ, ਜਿੱਥੇ ਅਰਬੀ ਪੜ੍ਹਾਉਣ ਵਾਲਾ ਚੰਦਰ ਭਾਨ ਸਾੜਿਆ ਗਿਆ ਸੀ। ਕਹਿੰਦੇ ਸਨ ਕਿ ਹਿੰਦੂ ਹੋ ਕੇ ਅਰਬੀ ਪੜ੍ਹਾਉਣ ਵਾਲਾ ਆਦਮੀ ਜ਼ਰੂਰ ਜਿੰਨ ਬਣ ਗਿਆ ਹੋਣਾ। ਸੋ, ਜਗਨਨਾਥ ਤਾਏ ਨੇ ਲੇਖਕ ਨੂੰ ਕਿਹਾ ਕਿ ਬਚ ਕੇ ਲੰਘੀ, ਰਸਤੇ ਵਿੱਚ ਚੰਦਰ ਭਾਨ ਦੀ ਚਿਹਾਣੀ ਆਉਣੀ ਹੈ। ਉਸ ਦੀ ਨਿਸ਼ਾਨੀ ਲਾਲ ਟਾਕੀ ਹੈ, ਜੋ ਦੋ ਚਾਰ ਕਿੱਲੀਆਂ ਉੱਤੇ ਵਿਛੀ ਹੋਵੇਗੀ। ਉਹ ਦੋ ਕੁ ਵਜੇ ਚੱਲੇ ਅਤੇ ਦਿਲ ਵਿੱਚ ਚੰਦਰ ਭਾਨ ਕੋਲ਼ੋਂ ਬਚ ਕੇ ਲੰਘਣ ਦੀਆਂ ਸੋਚਾਂ ਸੋਚਦੇ ਗਏ। ਪਰ ਉਹੋ ਗੱਲ ਵਾਪਰ ਗਈ ਜਿਸ ਦਾ ਡਰ ਸੀ। ਉਹ ਚਾਹੁੰਦੇ ਸਨ ਕਿ ਚਾਰ ਕਿੱਲੀਆਂ ਵਾਲੀ ਲਾਲ ਟਾਕੀ ਵੱਲ ਨਾ ਜਾਣ, ਪਰ ਪੈਰ ਉਹਨਾਂ ਨੂੰ ਉੱਧਰ ਹੀ ਲੈ ਗਏ। ਹਨੇਰੇ ਵਿੱਚ ਤਾਏ ਜਗਨਨਾਥ ਨੇ ਚੀਕ ਮਾਰ ਕੇ ਕਿਹਾ, “ਆਹ ਈ ਚੰਦਰ ਭਾਨ ਵਾਲੀ ਥਾਂ।” ਇਹ ਸੁਣ ਕੇ ਲੇਖਕ ਦੇ ਸਿਰ ਤੋਂ ਬੋਰੀ ਡਿਗ ਪਈ ਅਤੇ ਤਾਇਆ ਜਗਨਨਾਥ ਡਰ ਕੇ ਭੱਜ ਗਿਆ। ਲੇਖਕ ਬੋਰੀ ਨੂੰ ਛੱਡ ਕੇ ਕਿਵੇਂ ਜਾਂਦਾ? ਉੱਥੇ ਬੋਰੀ ਚੁਕਾਉਣ ਵਾਲਾ ਵੀ ਕੋਈ ਨਹੀਂ ਸੀ। ਉਹ ਕੋਲ ਦੇ ਖੂਹ ’ਤੇ ਚਲਾ ਗਿਆ ਅਤੇ ਡਰ ਤੋਂ ਬਚਣ ਲਈ ਇੱਕ ਤੂਤ ਨੂੰ ਜੱਫ਼ਾ ਪਾ ਲਿਆ। ਜਦ ਚਾਨਣਾ ਹੋਇਆ ਤਾਂ ਲੇਖਕ ਨੇ ਤੂਤ ਨੂੰ ਛੱਡ ਕੇ ਹੌਲ਼ੀ-ਹੌਲ਼ੀ ਬੋਰੀ ਵੱਲ ਗਿਆ ਅਤੇ ਇੱਕ ਰਾਹ ਜਾਂਦੇ ਪਾਸੋਂ ਚੁਕਾ ਕੇ ਘਰ ਲੈ ਆਇਆ।

ਪ੍ਰਸ਼ਨ 3. “ਜਿਹੜੀ ਜਾਣ-ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹੋ ਤੋੜ ਨਿਭਦੀ ਹੈ।” ਪ੍ਰਿੰ. ਤੇਜਾ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ ਹੈ?

ਉੱਤਰ: ਪ੍ਰਿੰ. ਤੇਜਾ ਸਿੰਘ ਨੇ ਇਹ ਟਿੱਪਣੀ ਬਚਪਨ ਵਿੱਚ ਲਏ ਗਿਆਨ ਦੇ ਅਧਾਰ ’ਤੇ ਕੀਤੀ ਹੈ। ਉਹ ਦੱਸਦਾ ਹੈ ਕਿ ਸਕੂਲ ਦੇ ਹੈੱਡ ਮਾਸਟਰ ਲਾਲਾ ਕੁੰਦਨ ਲਾਲ ਨੇ ਉਸਦੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪੁਆ ਦਿੱਤੀ। ਨੰਬਰਦਾਰ ਨੂਰ ਖ਼ਾਨ ਨੇ ਉਸਨੂੰ ਤਸਵੀਰਾਂ ਖਿੱਚਣ ਦਾ ਸ਼ੌਕ ਪਾਇਆ ਸੀ। ਦੁਕਾਨਦਾਰ ਗੁਆਂਢੀ ਈਸ਼ਰ ਦਾਸ ਨੇ ਉਸ ਨੂੰ ਪੁਰਾਤਨ ਸਾਹਿਤ ਪੜ੍ਹਨ ਦੀ ਚਾਟ ਲਾਈ ਸੀ। ਉਸ ਨੇ ਰਾਮਾਇਣ, ਮਹਾਂਭਾਰਤ, ਭਾਗਵਤ ਆਦਿ ਦੀਆਂ ਕਥਾ-ਕਹਾਣੀਆਂ ਪੜ੍ਹ ਕੇ ਲੇਖਕ ਨੂੰ ਹੋਰ ਦਾ ਹੋਰ ਬਣਾ ਦਿੱਤਾ। ਹੁਣ ਤੱਕ ਜੋ ਵੀ ਵਾਕਫ਼ੀ ਹਿੰਦੂ ਮੱਤ-ਸੰਬੰਧੀ ਉਸਨੇ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤੀ ਸੀ, ਉਹ ਬਹੁਤ ਸਾਰੀ ਲੂਣ- ਸਬੂਣ ਵੇਚਣ ਵਾਲ਼ੇ ਪੰਡਤ ਈਸਰ ਦਾਸ ਦੀ ਮਿਹਰਬਾਨੀ ਕਰਕੇ ਸੀ। ਇਸੇ ਕਰਕੇ ਲੇਖਕ ਕਹਿੰਦਾ ਹੈ ਕਿ ਜਿਹੜੀ ਜਾਣ-ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹੋ ਤੋੜ ਨਿਭਦੀ ਹੈ।

ਪ੍ਰਸ਼ਨ 4. ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ ਤੇ ਉਸ ਨੇ ਇਹਨਾਂ ਨੂੰ ਕਿਵੇਂ ਹੱਲ ਕੀਤਾ?

ਉੱਤਰ: : ਪ੍ਰਿੰ. ਤੇਜਾ ਸਿੰਘ ਨੇ ਸੰਨ 1902 ਵਿੱਚ ਪੰਜਵੀਂ ਜਮਾਤ ਪਾਸ ਕਰ ਲਈ ਸੀ । ਫਿਰ ਵਿਹਲਾ ਹੋ ਗਿਆ। ਘਰ ਵਾਲੇ ਕਹਿਣ ਲੱਗੇ ਤੈਨੂੰ ਪਟਵਾਰੀ ਤੋਂ ਵੱਧ ਜਮਾਤਾਂ ਭਾਵ ਪੰਜ ਪਾਸ ਕਰਾ ਦਿੱਤੀਆਂ ਹਨ। ਉਹ ਘਰ-ਬਹਿ ਗਿਆ। ਦੋ ਸਾਲ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਹਾਇਆ, ਬਾਲਣ ਲਿਆਂਦਾ ਅਤੇ ਹੋਰ ਹਰ ਤਰ੍ਹਾਂ ਦਾ ਪੇਂਡੂ ਜੀਵਨ ਬਿਤਾਇਆ। ਪਰ ਲੇਖਕ ਚਾਹੁੰਦਾ ਸੀ ਕਿ ਉਹ ਸੋਲਾਂ ਜਮਾਤਾਂ ਪਾਸ ਕਰੇ। ਸੰਨ 1905 ਵਿੱਚ ਇੱਕ ਦਿਨ ਸਵੇਰੇ ਉਹ ਘਰਦਿਆਂ ਤੋਂ ਚੋਰੀ ਕੁਝ ਵਪਾਰੀਆਂ ਨਾਲ਼ ਰਲ ਕੇ ਰਾਵਲ ਪਿੰਡੀ ਭੱਜ ਆਇਆ। ਜਦ ਉਹ ਸਬਜ਼ੀ ਮੰਡੀ ਵਿੱਚ ਆ ਕੇ ਉਹ ਲੇਖਕ ਨੂੰ ਇਕੱਲਾ ਛੱਡ ਕੇ ਆਪੋ-ਆਪਣੇ ਆਹਰੇ ਲੱਗ ਪਏ। ਉਸ ਕੋਲ਼ ਜੇਬ ਵਿੱਚ ਦੋ ਪੈਸੇ ਸਨ । ਰੁੱਤ ਸਰਦੀ ਦੀ ਸੀ। ਮੇਰੇ ਗਲ ਇੱਕ ਕੁਰਤਾ ਸੀ ਤੇ ਇੱਕ ਚਾਦਰ। ਭੁੱਖ ਬਹੁਤ ਲੱਗੀ ਸੀ। ਪਹਿਲਾ ਪੈਸਾ ਗੁੰਮ ਹੋ ਜਾਣ ਕਾਰਨ ਦੂਜੇ ਪੈਸੇ ਦੀਆਂ ਦੋ ਡਾਂਗਾਂ ਜਿੱਡੀਆਂ ਮੂਲੀਆਂ ਮੁੱਲ ਲਈਆਂ ਅਤੇ ਚੜ੍ਹਦੀ ਧੁੱਪ ਵਿੱਚ ਇੱਕ ਨੁਕਰੇ ਬਹਿ ਕੇ ਖੂਬ ਰੱਜ ਕੇ ਖਾਧੀਆਂ। ਸ਼ਾਮ ਨੂੰ ਧਰਮਸ਼ਾਲਾ ਦੇ ਕੋਲ਼ੋਂ ਲੰਘਦੇ ਸਮੇਂ ਬਗ਼ੁਰਗਾਂ ਦੇ ਪੁੱਛਣ ’ਤੇ ਉਸਨੇ ਦੱਸਿਆ ਕਿ ਉਹ ਨੌਕਰੀ ਲੱਭ ਰਿਹਾ ਹੈ। ਜਿਸਦੇ ਬਦਲੇ ਉਸਨੂੰ ਖਾਣ ਲਈ ਰੋਟੀ ਅਤੇ ਪੜ੍ਹਨ ਦਾ ਸਮਾਂ ਮਿਲ਼ਨਾ ਚਾਹੀਦਾ ਹੈ। ਇਹ ਸੁਣ ਕੇ ਉਸਨੂਮ ਹਿੰਦੂ ਬਜ਼ੁਰਗ ਨੇ ਕੰਮ ਦੇ ਦਿੱਤਾ। ਉਹ ਸਵੇਰੇ ਪਾਣੀ ਢੋਂਦਾ, ਫਿਰ ਭਾਂਡੇ ਮਾਂਜਦਾ। ਦਸ ਵਜੇ ਮਿਸ਼ਨ ਸਕੂਲ ਪੜ੍ਹਨ ਜਾਂਦਾ। ਸ਼ਾਮ ਨੂੰ ਫਿਰ ਆ ਕੇ ਕੰਮ ਕਰਦਾ ਜਾਂ ਸੌਦਾ-ਵਸਤ ਖ਼ਰੀਦਣ ਲਈ ਬਜ਼ਾਰ ਜਾਂਦਾ। ਐਤਵਾਰ ਸਾਰੇ ਟੱਬਰ ਦੇ ਕੱਪੜੇ ਧੋਣ ਲੈ ਜਾਂਦਾ। ਰਾਤ ਨੂੰ ਘਰ ਦੇ ਬੁੱਢੇ ਦੀ ਮੁੱਠੀ-ਚਾਪੀ ਕਰਦਾ ਅਤੇ ਨਾਲ਼–ਨਾਲ਼ ਉਸ ਦੀ ਆਗਿਆ ਅਨੁਸਾਰ ਪ੍ਰਹਿਲਾਦ, ਧਰੂ, ਜਨਮੇਜਾ, ਰਾਮ, ਲਛਮਣ, ਸੀਤਾ, ਅਰਜਨ, ਭੀਮ, ਕ੍ਰਿਸ਼ਨ ਆਦਿ ਦੀਆਂ ਕਥਾਵਾਂ ਸੁਣਾਉਦਾ। ਉਹ ਗਿਆਰਾਂ ਕੁ ਵਜੇ ਵਿਹਲਾ ਹੋ ਕੇ ਆਪਣੀ ਪੜ੍ਹਾਈ ਕਰਨ ਬਹਿੰਦਾ ਅਤੇ ਇੱਕ ਜਾਂ ਦੋ ਵਜੇ ਸੌਂ ਜਾਂਦਾ।

ਥੋੜ੍ਹੇ ਚਿਰ ਮਗਰੋਂ ਲੇਖਕ ਬਾਰੇ ਉਸਦੇ ਨਾਨਕਿਆਂ ਨੂੰ ਪਤਾ ਲੱਗ ਗਿਆ, ਜੋ ਉਸੇ ਸ਼ਹਿਰ ਵਿੱਚ ਰਹਿੰਦੇ ਸਨ। ਉਹ ਲੇਖਕ ਨੂੰ ਆਪਣੇ ਲੈ ਗਏ। ਉਸਦੀ ਮਾਮੀ ਦਵਾਨ ਦਈ ਹਰ ਹਫ਼ਤੇ ਕੁਝ ਪੈਸੇ ਦਿੰਦੀ ਹੁੰਦੀ ਸੀ, ਜਿਸ ਨਾਲ਼ ਉਸ ਕੋਲ਼ ਸਰਗੋਧੇ ਜਾਣ ਦਾ ਕਿਰਾਇਆ ਬਣ ਗਿਆ ਅਤੇ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿੱਚ ਪੜ੍ਹਨ ਜਾ ਲੱਗਾ। ਸਕੂਲ ਦਾ ਹੈੱਡ ਮਾਸਟਰ ਲਾਲਾ ਕੁੰਦਨ ਲਾਲ ਸੀ, ਜੋ ਲੱਤੋਂ ਲੰਝ ਅਤੇ ਮੂੰਹੋਂ ਨਿਹਾਇਤ ਬੇਡੋਲ ਤੇ ਖੱਖਰ-ਖਾਧਾ ਲੱਗਦਾ ਸੀ। ਪਰ ਦਿਲ ਦਾ ਨਿਹਾਇਤ ਸੋਹਣਾ ਅਤੇ ਲਿਆਕਤ ਵਿੱਚ ਆਪਣੀ ਮਿਸਾਲ ਆਪ ਹੀ ਸੀ। ਉਸ ਨੇ ਲੇਖਕ ਦੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪੁਆ ਦਿੱਤੀ।

ਪ੍ਰਸ਼ਨ 5. ਤੇਜਾ ਸਿੰਘ ਨੂੰ ਆਪਣੇ ਵਾਤਾਵਰਨ ਵਿੱਚ ਇਤਿਹਾਸ, ਮਿਥਿਹਾਸ, ਸਾਹਿਤ ਆਦਿ ਪ੍ਰਤਿ ਚੇਟਕ ਲਾਉਣ ਲਈ ਕਿਹੜੇ ਪ੍ਰੇਰਕ ਮਿਲ਼ੇ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਪ੍ਰਿੰ. ਤੇਜਾ ਸਿੰਘ ਨੂੰ ਈਸਰ ਦਾਸ ਇੱਕ ਗੁਆਂਢੀ ਦੁਕਾਨਦਾਰ ਨੇ ਪੁਰਾਤਨ ਸਾਹਿਤ ਦੇ ਮਿਥਿਹਾਸ ਦੀ ਚਾਟ ਲੁਆਈ। ਉਸ ਨੇ ਰਾਮਾਇਣ, ਮਹਾਂਭਾਰਤ, ਭਾਗਵਤ ਆਦਿ ਦੀਆਂ ਕਥਾ-ਕਹਾਣੀਆਂ ਪੜ੍ਹ ਕੇ ਨੂੰ ਹੋਰ ਦਾ ਹੋਰ ਬਣਾ ਦਿੱਤਾ। ਲੇਖਕ ਮੰਨਦਾ ਹੈ ਕਿ ਜੋ ਵੀ ਵਾਕਫ਼ੀ ਹੁਣ ਤੱਕ ਹਿੰਦੂ ਮੱਤ-ਸੰਬੰਧੀ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤਣੀ ਪਈ, ਉਹ ਬਹੁਤ ਸਾਰੀ ਲੂਣ- ਸਬੂਣ ਵੇਚਣ ਵਾਲ਼ੇ ਪੰਡਤ ਈਸਰ ਦਾਸ ਦੀ ਮਿਹਰਬਾਨੀ ਕਰਕੇ ਹੈ। ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਉਸਦੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ਰੂ ਹੋਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ। ਇੱਕ ਵਾਰ ਉਸਨੇ ਰਾਜਾ ਹਰੀਸ਼ ਚੰਦਰ ਦੀ ਰਾਣੀ ਤਾਰਾਮਤੀ ਦਾ ਰੋਲ ਅਦਾ ਕਰ ਰਿਹਾ ਸਾਂ। ਉਸਦੇ ਮੂੰਹੋਂ ਇਹ ਲਫ਼ਜ਼ ਨਿਕਲ਼ੇ, “ਰੇ ਪੰਡਤ ਕਾਂਸ਼ੀ ਕਾ ਰਸਤਾ ਕਿਹੜਾ ਹੈ?” ਇਹ ਸੁਣ ਕੇ ਬੇਅੰਤ ਸਿੰਘ ਮੇਰਾ ਇੱਕ ਸੰਬੰਧੀ ਸਰੋਤਿਆਂ ਵਿੱਚੋਂ ਉੱਠ ਕੇ ਸਟੇਜ ‘ਤੇ ਆ ਗਿਆ ਤੇ ਲੇਖਕ ਦੇ ਥੱਪੜ ਜੜ ਕੇ ਕਹਿਣ ਲੱਗਾ, “ਹੱਤ ਤੇਰੀ। ਸਹੁਰੇ ਨੂੰ ਕਿਤਨੇ ਵਰ੍ਹੇ ਪੜ੍ਹਦਿਆਂ ਹੋਏ ਨੇ, ਅਜੇ ਵੀ ‘ਕਿਹੜਾ’ਹੀ ਕਹਿੰਦਾ ਹੈ।”.. ਲੇਖਕ ਇਹਨਾਂ ਘਰੋਗੀ ਸਾਂਗਾਂ ਨੂੰ ਵੇਖਣ ਲਈ ਦਸ-ਦਸ ਪਿੰਡਾਂ ਦੇ ਲੋਕੀਂ ਆਉਂਦੇ ਸਨ। ਕਈ-ਕਈ ਦਿਨ ਪਿੰਡ ਵਿੱਚ ਗਹਿਮਾ-ਗਹਿਮ ਲੱਗੀ ਰਹਿੰਦੀ।

ਪਿੰਡ ਵਿੱਚ ਇੱਕ-ਦੋ ਵਾਰੀ ਰਾਸਧਾਰੀਆਂ ਦੀਆਂ ਮੰਡਲੀਆਂ ਆਈਆਂ। ਉਹਨਾਂ ਦਾ ਡੇਰਾ ਗੁਆਂਢੀ ਬਖ਼ਸ਼ੀ ਜੈ ਕਿਸ਼ਨ ਦੇ ਘਰ ਹੁੰਦਾ ਸੀ। ਉਹਨਾਂ ਨੂੰ ਮਿਲਣ-ਗਿਲ਼ਨ ਨਾਲ਼ ਉਸਦੀ ਰੁਚੀ ਹਿੰਦ ਦੀਆਂ ਪੁਰਤਾਨ ਕਥਾ-ਕਹਾਣੀਆਂ ਵੱਲ ਵਧਦੀ ਗਈ ਅਤੇ ਨਾਟਕੀ ਵਿਖਾਵਿਆਂ ਦਾ ਸ਼ੌਕ ਪੈਂਦਾ ਗਿਆ।

ਸਕੂਲ ਦਾ ਹੈੱਡ ਮਾਸਟਰ ਲਾਲਾ ਕੁੰਦਨ ਲਾਲ ਸੀ ਜਿਸਨੇ ਲੇਖਕ ਦੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪੁਆ ਦਿੱਤੀ। ਉਸ ਜਿਹਾ ਉਸਤਾਦ ਲੇਖਕ ਨੂੰ ਕੋਈ ਨਹੀਂ ਮਿਲਿਆ। ਉਸ ਨੇ ਲੇਖਕ ਨੂੰ ‘ਗ੍ਰਿਮਜ਼ ਫੇਅਰੀ ਟੇਲਜ਼’, ‘ਰਾਬਿਨਸਨ ਕਰੂਸੋ’, ‘ਹੈਰੀਵਰਡ ਦੀ ਵੇਕ’, ‘ਅਰਬੀਅਨ ਨਾਈਟਜ਼’ ਆਦਿ ਕਿਤਾਬਾਂ ਵਾਰੋ-ਵਾਰੀ ਦਿੱਤੀਆਂ। ਲਾਲਾ ਕੁੰਦਨ ਲਾਲ ਜੀ ਨੇ ਲੇਖਕ ਨੂੰ ਇੱਕ ਸਥਾਨਿਕ ਥਿਏਟਰ ਦਾ ਪਾਸ ਲੈ ਕੇ ਦਿੱਤਾ ਹੋਇਆ ਸੀ। ਜਿਸ ਵਿੱਚ ਮਹੀਨੇ ਦੇ ਤੀਹਾਂ ਦਿਨਾਂ ਵਿੱਚੋਂ ਛੱਬੀ ਦਿਨ ਉਹ ਥਿਏਟਰ ਵੇਖਦਾ ਸੀ। ਨਾਟਕ ਵੀ ਚੰਦਰਹਾਂਸ, ਬਿਕ੍ਰਮਜੀਤ, ਰਾਣਾ ਪ੍ਰਤਾਪ ਆਦਿ ਦੇ ਕੌਮੀ ਉੱਚਤਾ ਦੇ ਹੁੰਦੇ ਸਨ। ਇਹਨਾਂ ਖੇਲਾਂ ਦਾ ਉਸਦੇ ਉੱਤੇ ਬਹੁਤ ਡੂੰਘਾ ਅਸਰ ਪਿਆ।

ਪ੍ਰਸ਼ਨ 6. ਇੱਕ ਸ੍ਵੈਜੀਵਨੀ ਦੇ ਤੌਰ ’ਤੇ ਤੇਜਾ ਸਿੰਘ ਦੀ ਲਿਖਤ ਦੀਆਂ ਖੂਬੀਆਂ ਦੱਸੋ।

ਉੱਤਰ: ਪ੍ਰਿੰ. ਤੇਜਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਦੇ ਸ਼ੁਰੂ ਵਿੱਚ ‘ਪ੍ਰਾਰਥਨਾ’ ਸਿਰਲੇਖ ਅਧੀਨ ਰੱਬ ਕੋਲੋ ਸੱਚ ਲਿਖਣ ਦੀ ਸਮਰੱਥਾ ਦੀ ਮੰਗ ਕੀਤੀ ਕਿ “ਜੋ ਕੁਝ ਮੈਂ ਲਿਖਾਂ ਉਹ ਸੱਚੋ-ਸੱਚ ਹੋਵੇ, ਪਰ ਇਸ ਲਿਖਣ ਵਿੱਚ ਕੋਈ ਕੁੜੱਤਣ, ਲਾਗਤਬਾਜ਼ੀ, ਜਾਂ ਦਿਲ ਦੁਖਾਵੀਂ ਗੱਲ ਨਾ ਆ ਪਵੇ।” ਲੇਖਕ ਦੀ ਲਿਖਤ ਵਿੱਚੋਂ ਇਸ ਗੱਲ ਨੂੰ ਸਾਫ਼ ਤੌਰ ’ਤੇ ਦੇਖਿਆ ਜਾ ਸਕਦਾ ਹੈ।

ਪ੍ਰਿੰ. ਤੇਜਾ ਸਿੰਘ ਨੇ ਪੂਰੀ ਲਿਖਤ ਵਿੱਚ ਸੱਚ ਨਾਲ਼ ਪਿਆਰ ਨਿਭਾਇਆ। ਉਸਨੇ ਆਪਣੀ ਗਰੀਬੀ ਭਰੇ ਜੀਵਨ ਅਤੇ ਪੜ੍ਹਾਈ ਲਈ ਕੀਤੇ ਕੰਮਾਂ ਨੂੰ ਬਾਖੂਬੀ ਸਾਫ਼ ਮਨ ਨਾਲ਼ ਚਿਤਰਿਆ ਹੈ। ਕਿ ਕਿਵੇਂ ਉਸਨੇ ਡੰਗਰ ਚਾਰੇ,ਆਟਾ ਪਿਹਾਇਆ, ਬਾਲਣ ਲਿਆਂਦਾ, ਭਾਂਡੇ ਮਾਂਜੇ, ਕੱਪੜੇ ਧੋਤੇ ਅਤੇ ਮੁੱਠੀ-ਪਾਚੀ ਕੀਤੀ ਅਤੇ ਕਿੰਨੀਆਂ ਪ੍ਰਕਾਰ ਦੀਆ ਔਕੜਾਂ ਨੂੰ ਸਹਾਰਿਆ। ਉਹ ਸਵੈ-ਪ੍ਰਸੰਸਾ ਵੀ ਨਹੀਂ ਕਰਦਾ ਬਲਕਿ ਦੂਜਿਆਂ ਦੀਆ ਖੂਬੀਆਂ ਨੂੰ ਵੀ ਖੁੱਲ੍ਹ ਕੇ ਬਿਆਨ ਕਰਦਾ ਹੈ; ਜਿਹਨਾਂ ਵਿੱਚ ਗੁਆਂਢੀ ਦੁਕਾਨਦਾਰ ਈਸ਼ਰ ਦਾਸ, ਸਕੂਲ ਦਾ ਹੈੱਡ ਮਾਸਟਰ ਲਾਲਾ ਕੁੰਦਨ ਲਾਲ ਆਦਿ।

ਪ੍ਰਿੰ. ਤੇਜਾ ਸਿੰਘ ਦੀ ਲਿਖਤ ਵਿੱਚ ਰੋਚਕਤਾ ਦਾ ਤੱਤ ਹੈ। ਉਹ ਟਮਾਟਰਾਂ ਨੂੰ ਲੈ ਕੇ ਆਪਣੀ ਅਗਿਆਨਤਾ, ਨਾਟਕ ਵਿੱਚ ਰੋਲ ਕਰਨ ਸਮੇਂ ਤਾਰਾਮਤੀ ਦੀ ਭੂਮਿਕਾ ਦਾ ਮਿਲ਼ਨਾ, ਥੱਪੜ ਵੱਜਣਾ ਆਦਿ ਘਟਨਾਵਾਂ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਉਸਦੀ ਬੋਲੀ ਸਾਦੀ ਹੈ, ਕੌੜਾਪਨ ਬਿਲਕੁਲ ਨਹੀਂ ਜਾਪਦਾ। ਉਸਨੇ ਸਥਾਨਕ ਰੰਗਤ ਦੇਣ ਲਈ ਸਥਾਨਕ ਬੋਲੀ ਦੀ ਵਰਤੋ ਕੀਤੀ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (9) Ajay Khatkar (Punjabi Master) (48) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (312) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਕਰਤਾਰ ਸਿੰਘ ਸਰਾਭਾ

April 28, 2026

4. ਮਨੁੱਖ ਨਾਲ਼ ਮਨੁੱਖ ਦਾ ਮੇਲ਼ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ਪ੍ਰੀਤਲੜੀ)

May 8, 2026

8. ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ (ਗੁਰਚਰਨ ਸਿੰਘ ਭੁੱਲਰ)

May 7, 2026

12. ਸੰਤ ਰਾਮ ਉਦਾਸੀ

May 7, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?