ਪਾਠ 5. ਕਲਾਕਾਰਾਂ ਦੀ ਬਸਤੀ (ਬਲਵੰਤ ਗਾਰਗੀ)
1. ਵਸਤੂਨਿਸ਼ਠ ਪ੍ਰਸ਼ਨ:
ਪ੍ਰਸ਼ਨ 1. ‘ਕਲਾਕਾਰਾਂ ਦੀ ਬਸਤੀ’ ਸਫ਼ਰਨਾਮਾ-ਅੰਸ਼ ਦੇ ਲੇਖਕ ਦਾ ਨਾਂ ਦੱਸੋ।
ਉੱਤਰ: ਬਲਵੰਤ ਗਾਰਗੀ।
ਪ੍ਰਸ਼ਨ 2. ਕਿਸੇ ਵੀ ਸ਼ਹਿਰ ਵਿੱਚ ਜਾ ਕੇ ਲੇਖਕ ਸਭ ਤੋਂ ਪਹਿਲਾਂ ਕੀ ਲੱਭਦਾ ਹੈ?
ਉੱਤਰ: ਕੈਫ਼ੇ ਜਾਂ ਥਿਏਟਰ।
ਪ੍ਰਸ਼ਨ 3. ਨਿਊਯਾਰਕ ਵਿੱਚ ਲੇਖਕ ਨੂੰ ਜਿਹੜਾ ਕੈਫ਼ੇ ਪਸੰਦ ਆਇਆ, ਉਸ ਦਾ ਨਾਂ ਲਿਖੋ।
ਉੱਤਰ: ਫ਼ਿਗਾਰੋ ਕੈਫ਼ੇ।
ਪ੍ਰਸ਼ਨ 4. ‘ਗਰੀਨਿਚ ਵਿਲੇਜ’ ਦੀਆਂ ਗਲ਼ੀਆਂ ਕਿਹੋ-ਜਿਹੀਆਂ ਹਨ?
ਉੱਤਰ: ਵਿੰਗ-ਤੜਿੰਗੀਆਂ।
ਪ੍ਰਸ਼ਨ 5. ਲੇਖਕ ਨੂੰ ਕਿਸ ਨੇ ਖਾਣੇ ਉੱ’ਤੇ ਸੱਦਿਆ?
ਉੱਤਰ: ਏਸ਼ੀਆ ਸੁਸਾਇਟੀ ਪ੍ਰਕਾਸ਼ਨ ਵਿਭਾਗ ਦੀ ਡਾਇਰੈਕਟਰ ਮਿਸਿਜ਼ ਬੋਨੀ ਕ੍ਰਾਊਨ ਨੇ।
ਪ੍ਰਸ਼ਨ 6. ਜਿਮ ਕ੍ਰਾਊਨ ਕਿਸ ਉੱ’ਤੇ ਕਿਤਾਬ ਲਿਖ ਰਿਹਾ ਸੀ?
ਉੱਤਰ: ਕ੍ਰਿਸ਼ਨਾ ਮੈਨਨ।
ਪ੍ਰਸ਼ਨ 7. ‘ਗਰੀਨਿਚ ਵਿਲੇਜ’ ਦੇ ਮਕਾਨ ਕਿੰਨੀਆਂ ਮੰਜ਼ਲਾਂ ਤੋਂ ਉੱਚੇ ਨਹੀਂ ਹਨ?
ਉੱਤਰ: ਛੇ ਮੰਜ਼ਲਾਂ।
ਪ੍ਰਸ਼ਨ 8. ਲੇਖਕ ਨੇ ਗਰੀਨਿਚ ਵਿਲੇਜ ਵਿੱਚ ਕਿਹੜਾ ਮੇਲਾ ਵੇਖਿਆ?
ਉੱਤਰ: ਅਤਾਲਵੀ ਲੋਕਾਂ ਦਾ ਧਾਰਮਿਕ ਮੇਲਾ।
2. ਦੱਸੋ:
ਪ੍ਰਸ਼ਨ 1. ‘ਗਰੀਨਿਚ ਵਿਲੇਜ’ ਕਿਸ ਪ੍ਰਕਾਰ ਦੀ ਬਸਤੀ ਹੈ?
ਉੱਤਰ: ਨਿਊਯਾਰਕ ਦੇ ਗਰੀਨਿਚ ਵਿਲੇਜ ਇਲਾਕਾ ਜਿੱਥੇ ਖੁੱਲ੍ਹੀ ਦਾੜ੍ਹੀ ਵਾਲ਼ੇ ਚਿੱਤਰਕਾਰ, ਉਲ਼ਝੇ ਵਾਲ਼ਾਂ ਵਾਲ਼ੇ ਐਕਟਰ, ਕਵੀ, ਐਕਟੈੱਸਾਂ ’ਤੇ ਕਲਾ-ਪ੍ਰੇਮੀਆਂ ਦਾ ਆਉਣ-ਜਾਣ ਹੈ। ਇਸ ਇਲਾਕੇ ਨੂੰ ਗਰੀਨਿਚ ਵਿਲੇਜ ਆਖਦੇ ਹਨ। ਵਿੰਗ-ਤੜਿੰਗੀਆਂ ’ਤੇ ਅਲ-ਵਲੱਲੀਆਂ ਗਲ਼ੀਆਂ, ਝਿੱਕੀਆਂ ਦੁਕਾਨਾਂ, ਪ੍ਰਾਚੀਨ ਮੂਰਤੀਆਂ ’ਤੇ ਕਲਾ ਦੀਆਂ ਵਸਤਾਂ ਦੀਆਂ ਹੱਟੀਆਂ, ਨਿੱਕੇ-ਨਿੱਕੇ ਥਿਏਟਰ, ਕਲਾ-ਭਵਨ, ਸ਼ਰਾਬਖ਼ਾਨੇ ’ਤੇ ਕਾਹਵਾ-ਘਰ, ਜਿੱਥੇ ਨਵੇਂ ਕਵੀ ਆਪਣੀਆਂ ਕਵਿਤਾਵਾਂ ਗਾ ਕੇ ਸੁਣਾਉਂਦੇ ’ਤੇ ਪੈਸੇ ਉਗਰਾਉਂਦੇ ਹਨ। ਇਹ ਅਮਰੀਕਾ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਤੇ ਨਵੇਂ ਕਲਾਕਾਰਾਂ ਦੀਆਂ ਬਾਗ਼ੀਆਨਾ ਰੁਚੀਆਂ ਦਾ ਕੇਂਦਰ ਹੈ।
ਪ੍ਰਸ਼ਨ 2. ਲੇਖਕ ਨੇ ਫ਼ਿਗਾਰੋ ਕੈਫ਼ੇ ਬਾਰੇ ਆਪਣੇ ਕੀ ਅਨੁਭਵ ਦੱਸੇ ਹਨ?
ਉੱਤਰ: ਲੇਖਕ ਦੇ ਨਵੇਂ ਦੋਸਤਾਂ ਦੀਆਂ ਕਈ ਗੋਸ਼ਟੀਆਂ ਇੱਥੋਂ ਦੇ ਫ਼ਿਗਾਰੋਂ ਕੈਫ਼ੇ ਵਿੱਚ ਜੰਮੀਆਂ। ਇੱਥੇ ਕਈ ਵਾਰੀ ਪ੍ਰੋਫ਼ੈਸਰ ਓ.ਪੀ. ਸ਼ਰਮਾ ’ਤੇ ਕੇ. ਬੀ. ਵੈਦ ਨਾਲ਼ ਉਹਨੀਂ ਦਿਨੀਂ ਨਿਊਯਾਰਕ ਫੇਰੀ ਦੌਰਾਨ ਕਾਫ਼ੀ ਪੀਤੀ । ਇਸ ਕੈਫ਼ੇ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਪੁਰਾਣੀਆਂ ਘਸੀਆਂ ਹੋਈਆਂ ਲੱਕੜ ਦੀਆਂ ਕੁਰਸੀਆਂ ’ਤੇ ਮੇਜ਼ ਹਨ, ਧੁਆਂਖੀ ਹੋਈ ਛੱਤ ਹੈ। ਕਾਲ਼ੀ ਲੱਕੜ ਦਾ ਜੰਗਲ਼ਾਂ ’ਤੇ ਬੂਹਾ ਲੋਕਾਂ ਦੇ ਹੱਥ ਲੱਗ-ਲੱਗ ਥਿੰਧਿਆ ਗਿਆ ਹੈ। ਇੱਥੋਂ ਦੇ ਕਾਹਵੇ ਦੇ ਨਾਲ਼ ਖ਼ਤਾਈਆਂ ਦੀ ਕੀਮਤ ਦੂਜੀਆਂ ਥਾਂਵਾਂ ਨਾਲ਼ੋਂ ਚੌਗੁਣੀ ਹੈ। ਇਹ ਇਸ ਕਰਕੇ ਕਿ ਇੱਥੇ ਆਦਮੀ ਕਾਫ਼ੀ ਦਾ ਪਿਆਲਾ ਖ਼ਰੀਦ ਕੇ ਕਈ ਘੰਟੇ ਬੈਠ ਸਕਦਾ ਹੈ। ਦੂਜੀਆਂ ਥਾਂਵਾਂ ਉੱਤੇ ਇਤਨੀ ਵਿਹਲ ਨਹੀਂ।
ਫ਼ਿਗਾਰੋ ਕੈਫ਼ੇ ਹੀ ਲੇਖਕ ਦਾ ਅੱਡਾ ਸੀ ਜਿੱਥੇ ਉਹ ਚਿੱਠੀਆਂ ਲਿਖਣ ’ਤੇ ਹੌਲ਼ੀ-ਹੌਲ਼ੀ ਕਾਫ਼ੀ ਪੀਣ ਦਾ ਅਨੰਦ ਲੈਂਦਾ। ਇੱਥੋਂ ਦੀਆਂ ਨੌਕਰਾਣੀਆਂ ਕਾਫ਼ੀ ਦੇ ਪਿਆਲੇ ਗਾਹਕਾਂ ਨੂੰ ਲਿਆ ਕੇ ਦਿੰਦੀਆਂ ਹਨ। ਇੱਥੋਂ ਦੀਆਂ ਨੌਕਰਾਣੀਆਂ ਅਕਸਰ ਚਿੱਤਰ-ਕਲਾ ਜਾਂ ਸੰਗੀਤ-ਕਲਾ ਦੀਆਂ ਵਿਦਿਆਰਥਣਾਂ ਹੁੰਦੀਆਂ ਜਾਂ ਵਿਹਲੀਆਂ ਫਿਰਦੀਆਂ ਐਕਟੈੱਸਾਂ। ਬਾਹਰੋਂ ਆਈਆਂ ਜਰਮਨ, ਫ਼੍ਰਾਂਸੀਸੀ ’ਤੇ ਸਵੀਡਨ ਦੀਆਂ ਯੁਵਤੀਆਂ ਜੋ ਸੈਰ ਕਰਨ ਅਤੇ ਅੰਗਰੇਜ਼ੀ ਸਿੱਖਣ ਆਉਂਦੀਆਂ, ਉਹ ਵੀ ਇੱਥੇ ਕਾਫ਼ੀ ’ਤੇ ਖਾਣਾ ਪਰੋਸਣ ਦਾ ਕੰਮ ਲੈ ਲੈਂਦੀਆਂ ਹਨ।
ਪ੍ਰਸ਼ਨ 3. ਲੇਖਕ ਅਨੁਸਾਰ ਗਰੀਨਿਚ ਵਿਲੇਜ ਨਾਲ਼ ਕਿਹੜੇ-ਕਿਹੜੇ ਸਾਹਿਤਕਾਰ ‘ਤੇ ਕਲਾਕਾਰ ਸੰਬੰਧਿਤ ਰਹੇ ਹਨ?
ਉੱਤਰ: ਗਰੀਨਿਚ ਵਿਲੇਜ ਦੀਆਂ ਵਿੰਗ-ਤੜਿੰਗੀਆਂ ਗਲ਼ੀਆਂ ਵਿੱਚ ਅਮਰੀਕਾ ਦੇ ਸਾਹਿਤ ’ਤੇ ਨਾਟ-ਕਲਾ ਦਾ ਇੱਕ ਪੂਰਾ ਕਾਂਡ ਲੁਕਿਆ ਪਿਆ ਹੈ। ਟੌਮ ਪੇਨ ਨਾਵਲਕਾਰ ਨੇ ਜੀਵਨ ਦੇ ਛੇਕੜਲੇ ਦਿਨ ਇੱਥੇ ਗੁਜ਼ਾਰੇ ਸਨ। ਐਡਗਰ ਐਲਨ ਨੇ ਇਸੇ ਥਾਂ ਕਈ ਘਰ ਬਦਲੇ ਅਤੇ ਇੱਥੇ ਹੀ ਨਾਵਲ ਲਿਖਦਾ ਰਿਹਾ। ਵਾਲਟ ਵਿਟਮੈਨ ਜਿਸ ਦੀਆਂ ‘ਘਾਹ ਦੀਆਂ ਪੱਤੀਆਂ’ ਦੀਆਂ ਕਵਿਤਾਵਾਂ ਮਸ਼ਹੂਰ ਹਨ। ਉਹ ਵੀ ਇਸੇ ਇਲਾਕੇ ਵਿੱਚ ਹੀ ਰਿਹਾ। ਮਾਰਕ ਟਵੇਨ ਜਦੋਂ ਨਿਊਯਾਰਕ ਆਉਂਦਾ, ਇੱਥੇ ਹੀ ਠਹਿਰਦਾ। ਇੰਗਲਿਸਤਾਨ ਦਾ ਮਹਾਂਕਵੀ ਜੌਨ ਮੇਸਫ਼ੀਲਡ ਇਸੇ ਥਾਂ 1896 ਈ. ਵਿੱਚ ਇੱਕ ਦੁਕਾਨ ਦੇ ਫ਼ਰਸ਼ ਰਗੜ ਕੇ ਪੈਸੇ ਕਮਾਉਂਦਾ ’ਤੇ ਕਵਿਤਾ ਲਿਖਦਾ ਹੁੰਦਾ ਸੀ। ਇਸੇ ਇਲਾਕੇ ਦੇ ਨਿੱਕੇ ਥਿਏਟਰਾਂ ਵਿੱਚ ਦੁਨੀਆ ਦੇ ਵੱਡੇ-ਵੱਡੇ ਨਾਟਕ ਖੇਡੇ ਜਾਂਦੇ ਹਨ। ਅਮਰੀਕਾ ਦੇ ਉੱਚ ਕੋਟੀ ਦੇ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ਪਹਿਲਾਂ-ਪਹਿਲਾਂ ਇੱਥੇ ਹੀ ਖੇਡੇ ਗਏ। ਈ. ਈ. ਕਮਿੰਗਜ਼ ਇਸੇ ਥਾਂ ਦਾ ਲਾਡਲਾ ਸ਼ਾਇਰ ਸੀ। ਪੁਤਲੀਆਂ ਦੀਆਂ ਖੇਡਾਂ ਕਰਨ ਵਾਲ਼ੇ ਬਿੱਲ ‘ਤੇ ਕੋਰਾ ਜੋ ਭਾਰਤ ਵਿੱਚ ਵੀ ਆਪਣੇ ਪੁਤਲੀ-ਨਾਟਕ ਦਿਖਾ ਕੇ ਗਏ ਸਨ, ਇੱਥੇ ਹੀ ਰਹਿੰਦੇ ਸਨ। ਇਹ ਥਾਂ ਨਾਟਕ, ਚਿੱਤਰਕਲਾ ’ਤੇ ਕਵਿਤਾ ਦੇ ਨਵੇਂ ਝੁਕਾਵਾਂ ਦਾ ਕੇਂਦਰ ਹੈ।
ਪ੍ਰਸ਼ਨ 4. ਲੇਖਕ ਨੇ ਅਤਾਲਵੀ ਧਾਰਮਿਕ ਮੇਲੇ ਬਾਰੇ ਕੀ ਅਨੁਭਵ ਦੱਸੇ ਹਨ?
ਉੱਤਰ: ਲੇਖਕ ਨੇ ਦੇਖਿਆ ਕਿ ਦੂਰ ਤੱਕ ਮੇਲਾ ਲੱਗਿਆ ਹੋਇਆ ਸੀ। ਗਿਰਜਾ-ਘਰ ਵਿੱਚ ਪ੍ਰਾਰਥਨਾ ਹੋ ਰਹੀ ਸੀ ਅਤੇ ਲਾਊਡਸਪੀਕਰ ਰਾਹੀਂ ਮੇਲੇ ਦੇ ਭਗਤਾਂ ਨੂੰ ਹਜ਼ਰਤ ਈਸਾ ਦੀ ਬਾਣੀ ਸੁਣਾਈ ਜਾ ਰਹੀ ਸੀ। ਥਾਂ-ਥਾਂ ਭੱਠੀਆਂ ਉੱ’ਤੇ ਕੜਾਹੀਆਂ ਚੜ੍ਹੀਆਂ ਹੋਈਆਂ ਸਨ। ਕਣਕਵੰਨੇ ਰੰਗ ਦੀਆਂ ਮੋਟੀਆਂ ਅਤਾਲਵੀ ਔਰਤਾਂ ਪਕੌੜੇ ’ਤੇ ਮੱਠੀਆ ਤਲ਼ ਰਹੀਆਂ ਸਨ। ਕੋਈ ਕੇਕੜੇ ਭੁੰਨ ਰਹੀ ਸੀ, ਕੋਈ ਸੰਘਾੜੇ, ਕੋਈ ਕਾਜੂ । ਲੋਹੇ ਦੀਆਂ ਪਰਾਤਾਂ ਵਿੱਚ ਫੇਣੀਆਂ ਅਤੇ ਸੇਵੀਂਆਂ ਪਈਆਂ ਸਨ। ਫ਼ਲੂਦਾ ਵਿਕ ਰਿਹਾ ਸੀ। ਗਰਮ-ਗਰਮ ਮਸਾਲੇ, ਚਟਣੀਆਂ ’ਤੇ ਤਲ਼ੇ ਹੋਏ ਮਾਸ ਦੇ ਪਕੌੜਿਆਂ ਦਾ ਧੂੰਆ ਉੱਠ ਰਿਹਾ ਸੀ। ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ ਅਤੇ ਨਾਲ਼-ਨਾਲ਼ ਬਾਈਬਲ ਦਾ ਪਾਠ ਕਰ ਰਹੀਆਂ ਸਨ। ਭਰਵੇਂ ਜਬਾੜ੍ਹਿਆਂ ਅਤੇ ਨੰਗੇ ਪਿੰਡਿਆਂ ਵਾਲ਼ੇ ਨਾਨਬਾਈ ਹਾਕਾਂ ਮਾਰ ਰਹੇ ਸਨ ਕਿ ਕੋਈ ਆ ਕੇ ਉਹਨਾਂ ਦੀਆਂ ਅਸਲੀ ਅਤਾਲਵੀ ਮਸਾਲੇਦਾਰ ਸੇਵੀਆਂ ਖਾਵੇ। ਇਸ ਮੇਲੇ ਵਿੱਚ ਲੇਖਕ ਸਿਰਫ਼ ਤਮਾਸ਼ਾਈ ਸੀ ਪਰ ਅਤਾਲਵੀ ਔਰਤਾਂ ’ਤੇ ਮਰਦ ਇਸ ਮੇਲੇ ਵਿੱਚ ਲੀਨ ਸਨ। ਦੁਕਾਨਦਾਰਾਂ ਦੇ ਹੋਕੇ, ਜੂਏਬਾਜ਼ਾਂ ਦੇ ਲਲਕਾਰੇ ’ਤੇ ਮੁੰਡੇ-ਕੁੜੀਆਂ ਦੀਆਂ ਅਵਾਜ਼ਾਂ ਸੁਣ ਰਹੀਆਂ ਸਨ। ਔਰਤਾਂ ਹੱਥ ਮਾਰਦੀਆਂ ਹੋਈਆਂ ਸੰਗੀਤਮਈ ਅਤਾਲਵੀ ਵਿੱਚ ਤੇਜ਼-ਤੇਜ਼ ਗੱਲਾਂ ਕਰਦੀਆਂ ਸਨ। ਸਿਰਫ਼ ਗਿਰਜਾ-ਘਰ ਵਿੱਚੋਂ ਪ੍ਰਾਚੀਨ ਲਾਤੀਨੀ ਭਾਸ਼ਾ ਸੁਣਾਈ ਦੇ ਰਹੀ ਸੀ। ਲੇਖਕ ਜਦੋਂ ਗਿਰਜਾ-ਘਰ ਦੇ ਵੱਡੇ ਬੂਹੇ ਵਿੱਚੋਂ ਅੰਦਰ ਵੜਿਆ ਤਾਂ ਕਈ ਪਾਦਰੀ ਫੁੱਲ-ਪਤਾਸੇ ਵਰਗੀਆਂ ਗੋਲ਼ ਚਿੱਟੀਆਂ ਟੋਪੀਆਂ ਪਾਈ, ਲੰਮੇ ਚੋਲੇ ਪਹਿਨੀਂ, ਹੱਥ ਵਿੱਚ ਮਾਲ਼ਾ ਫੜੀ ਖੜ੍ਹੇ ਸਨ । ਪਸ਼ਚਾਤਾਪ ਲਈ ਓਹਲੇ ’ਚ ਪੋਣੇ ਸਨ ਜਿੱਥੇ ਆਪਣੇ-ਆਪ ਨੂੰ ਪਾਪੀ ਸਮਝਦੇ ਲੋਕ ਗੋਡੇ ਟੇਕ ਕੇ ’ਤੇ ਹੱਥ ਜੋੜ ਕੇ ਰੱਬ ਤੋਂ ਆਪਣੇ ਗੁਨਾਹ ਬਖ਼ਸ਼ਵਾ ਰਹੇ ਸਨ। ਲੇਖਕ ਨੇ ਇੱਕ ਝਾਤ ਪਾਈ ’ਤੇ ਹਜ਼ਰਤ ਈਸਾ ਦੀ ਵੱਡੀ ਮੂਰਤੀ ਦੇ ਦਰਸ਼ਨ ਕਰ ਕੇ ਅਤੇ ਕੁਝ ਪੈਸੇ ਚੜਾ ਕੇ ਬਾਹਰ ਆ ਗਿਆ।
ਪ੍ਰਸ਼ਨ 5. ਗਰੀਨਿਚ ਵਿਲੇਜ ਦੇ ਲੋਕਾਂ ਨੇ ਕਿਹੜੀ ਜਿੱਤ ਹਾਸਲ ਕੀਤੀ ਅਤੇ ਕਿਵੇਂ?
ਉੱਤਰ: ਹਰ ਐਤਵਾਰ ਨੂੰ ਵਾਸ਼ਿੰਗਟਨ ਸੁਕੇਅਰ ਵਿੱਚ ਗਰੀਨਿਚ ਵਿਲੇਜ ਵਸਨੀਕ ਆ ਕੇ ਦੇਰ ਰਾਤ ਤੱਕ ਗਾਉਂਦੇ ‘ਤੇ ਨੱਚਦੇ ਹਨ। ਇਸ ਸ਼ੋਰ-ਸ਼ਰਾਬੇ ਨਾਲ਼ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲ਼ਿਆਂ ਦੀ ਨੀਂਦ ਖ਼ਰਾਬ ਹੁੰਦੀ ਸੀ । ਉਹਨਾਂ ਧਨਾਢ ਲੋਕਾਂ ਨੇ ਵਿਲੇਜ ਦੇ ਬੇਕਨੂੰਨੇ ’ਤੇ ਬੇਨਿਯਮੇ ਲੋਕਾਂ ਦੀ ਰਹਿਣੀ-ਬਹਿਣੀ ਉੱਤੇ ਇਤਰਾਜ਼ ਕੀਤਾ ਅਤੇ ਗਲ਼ੀਆਂ ਵਿੱਚ ਨੱਚਣ ’ਤੇ ਗਾਉਣ ਉੱਤੇ ਪਾਬੰਦੀ ਲਾਉਣ ਲਈ ਮਾਮਲੇ ਨੂੰ ਕਚਹਿਰੀ ਤੱਕ ਪਹੁੰਚਾਇਆ। ਇਹ ਅਮੀਰ ਲੋਕ ਅਸਰ-ਰਸੂਖ਼ ਵਾਲ਼ੇ ਸਨ। ਇਹਨਾਂ ਨੇ ਨਿਊਯਾਰਕ ਦੀ ਨਗਰ-ਸਭਾ ਤੋਂ ਕਨੂੰਨ ਪਾਸ ਕਰਵਾ ਦਿੱਤਾ ਜਿਸ ਅਨੁਸਾਰ ਇਹ ਲੋਕ ਵਾਸ਼ਿੰਗਟਨ ਸੁਕੇਅਰ ਵਿੱਚ ਐਤਵਾਰ ਨੂੰ ਨੱਚ ’ਤੇ ਗਾ ਨਹੀਂ ਸਨ ਸਕਦੇ। ਵਿਲੇਜ ਦੇ ਝਿੱਕੇ ਮਕਾਨਾਂ ਵਿੱਚ ਰਹਿਣ ਵਾਲ਼ੇ ਗ਼ਰੀਬ ਲੋਕਾਂ ’ਤੇ ਕਲਾਕਾਰਾਂ ਵਿੱਚ ਰੌਲ਼ਾ ਪੈ ਗਿਆ। ਇਹ ਉਹਨਾਂ ਦੀ ਸ਼ਹਿਰੀ ਅਜ਼ਾਦੀ ਉੱਤੇ ਚੋਟ ਸੀ, ਵਿਲੇਜ ਦੀ ਪਰੰਪਰਾ ’ਤੇ ਇਸ ਦੇ ਰਾਂਗਲੇ ਜੀਵਨ ਉੱ’ਤੇ ਹਮਲਾ। ਦੋਹਾਂ ਧਿਰਾਂ ਵਿੱਚ ਭਾਰੀ ਟੱਕਰ ਹੋ ਗਈ। ਅਖ਼ਬਾਰਾਂ ਵਿੱਚ ਇਸ ਕਨੂੰਨ ਦੇ ਖ਼ਿਲਾਫ਼ ਚਿੱਠੀਆਂ ਛਪਣੀਆਂ ਸ਼ੁਰੂ ਹੋ ਗਈਆਂ। ਵਿਲੇਜ ਦੇ ਵਾਸੀ ਥੋੜ੍ਹੇ ਸਨ ਅਤੇ ਇਹਨਾਂ ਦੇ ਵਿਰੁੱਧ ਬੜੇ-ਬੜੇ ਧਨਾਢ। ਵੱਡੇ-ਵੱਡੇ ਅਖ਼ਬਾਰ ਵੀ ਕਰੋੜਪਤੀਆਂ ਦੀ ਹੀ ਮਲਕੀਅਤ ਸਨ। ਇੱਕ ਪਾਸੇ ਟੁੱਟੇ-ਖੁੱਸੇ ਕਲਾਕਾਰ ਸਨ ’ਤੇ ਦੂਜੇ ਪਾਸੇ ਪੈਸੇ ਦੀ ਤਾਕਤ।
ਅਖ਼ਬਾਰਾਂ ਵਿੱਚ ਸ਼ਹਿਰੀ ਅਜ਼ਾਦੀ ’ਤੇ ਸ਼ਖ਼ਸੀ ਅਜ਼ਾਦੀ ਉੱਤੇ ਵੱਡੇ-ਵੱਡੇ ਲੇਖ ਛਪੇ, ਰੇਡੀਓ ਉੱਤੇ ਧੂੰਆਂਧਾਰ ਤਕਰੀਰਾਂ ਹੋਈਆਂ ਅਤੇ ਸਾਰਾ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸ਼ਖ਼ਸੀ ਅਜ਼ਾਦੀ ਦੇ ਸਵਾਲ ਉੱ’ਤੇ ਲੋਕ ਇਸ ਤਰ੍ਹਾਂ ਵੱਡੇ- ਵੱਡੇ ਅਮੀਰਾਂ ਦੇ ਖ਼ਿਲਾਫ਼ ਇੱਕਠੇ ਹੋ ਗਏ ਕਿ ਨਗਰ-ਸਭਾ ਨੂੰ ਆਪਣਾ ਕਨੂੰਨ ਬਦਲਣਾ ਪਿਆ। ਵਿਲੇਜ ਦੇ ਵਾਸੀਆਂ ਨੂੰ ਵਾਸ਼ਿੰਗਟਨ ਸੁਕੇਅਰ ਵਿੱਚ ਮੁੜ ਨੱਚਣ ’ਤੇ ਗਾਉਣ ਦੀ ਖੁੱਲ੍ਹ ਮਿਲ਼ ਗਈ।
ਪ੍ਰਸ਼ਨ: ‘ਕਲਾਕਾਰਾਂ ਦੀ ਬਸਤੀ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਲੇਖਕ ਜਿਸ ਸ਼ਹਿਰ ਵਿੱਚ ਜਾਂਦਾ, ਸਭ ਤੋਂ ਪਹਿਲਾਂ ਉੱਥੋਂ ਦੇ ਕੈਫ਼ੇ ’ਤੇ ਥਿਏਟਰ ਲੱਭਦਾ ਸੀ। ਨਿਊਯਾਰਕ ਵਿੱਚ ਜਿੱਥੇ ਹਰ ਚੀਜ਼ ਚਮਕ-ਦਮਕ ਵਾਲ਼ੀ ਹੈ, ਰੈਸਟੋਰੈਂਟ ’ਤੇ ਕੈਫ਼ੇ ਵੀ ਜਗਮਗਾਉਂਦੇ ਹਨ। ਇਹਨਾਂ ਕੈਫ਼ਿਆਂ ਵਿੱਚ ਚਾਹ ‘ਤੇ ਕਾਫ਼ੀ ਸਸਤੀ ਹੈ ਪਰ ਗਾਹਕਾਂ ਦਾ ਇਤਨਾ ਹੜ੍ਹ ਹੁੰਦਾ ਹੈ ਕਿ ਤੁਸੀਂ ਬਹੁਤ ਦੇਰ ਇੱਥੇ ਬੈਠ ਨਹੀਂ ਸਕਦੇ। ਲੇਖਕ ਕੋਈ ਅਜਿਹੀ ਥਾਂ ਟੋਲ਼ ਰਿਹਾ ਸੀ ਜਿਸ ਵਿੱਚ ਪੰਜਾਬੀ ਢਾਬੇ ਵਾਲ਼ੀ ਖੁੱਲ੍ਹੀ ਲਾਪਰਵਾਹੀ ਅਤੇ ਪੱਛਮੀ ਰੰਗੀਨੀ ਦਾ ਸੁਮੇਲ ਹੋਵੇ। ਆਖਰਕਾਰ ਲੇਖਕ ਨੇ ਉਹ ਥਾਂ ਲੱਭ ਲਈ।
ਨਿਊਯਾਰਕ ਦੇ ਗਰੀਨਿਚ ਵਿਲੇਜ ਇਲਾਕਾ ਜਿੱਥੇ ਖੁੱਲ੍ਹੀ ਦਾੜ੍ਹੀ ਵਾਲ਼ੇ ਚਿੱਤਰਕਾਰ, ਉਲ਼ਝੇ ਵਾਲ਼ਾਂ ਵਾਲ਼ੇ ਐਕਟਰ, ਕਵੀ, ਐਕਟੈੱਸਾਂ ’ਤੇ ਕਲਾ-ਪ੍ਰੇਮੀਆਂ ਦਾ ਆਉਣ-ਜਾਣ ਹੈ। ਇਸ ਇਲਾਕੇ ਨੂੰ ‘ਗਰੀਨਿਚ ਵਿਲੇਜ’ ਆਖਦੇ ਹਨ। ਵਿੰਗ-ਤੜਿੰਗੀਆਂ ’ਤੇ ਅਲ-ਵਲੱਲੀਆਂ ਗਲ਼ੀਆਂ, ਝਿੱਕੀਆਂ ਦੁਕਾਨਾਂ, ਪ੍ਰਾਚੀਨ ਮੂਰਤੀਆਂ ’ਤੇ ਕਲਾ ਦੀਆਂ ਵਸਤਾਂ ਦੀਆਂ ਹੱਟੀਆਂ, ਨਿੱਕੇ-ਨਿੱਕੇ ਥਿਏਟਰ, ਕਲਾ-ਭਵਨ, ਸ਼ਰਾਬਖ਼ਾਨੇ ’ਤੇ ਕਾਹਵਾ-ਘਰ, ਜਿੱਥੇ ਨਵੇਂ ਕਵੀ ਆਪਣੀਆਂ ਕਵਿਤਾਵਾਂ ਗਾ ਕੇ ਸੁਣਾਉਂਦੇ ’ਤੇ ਪੈਸੇ ਉਗਰਾਹੁੰਦੇ ਹਨ। ਇਹ ਅਮਰੀਕਾ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਤੇ ਨਵੇਂ ਕਲਾਕਾਰਾਂ ਦੀਆਂ ਬਾਗ਼ੀਆਨਾ ਰੁਚੀਆਂ ਦਾ ਕੇਂਦਰ ਹੈ। ਲੇਖਕ ਦੇ ਨਵੇਂ ਦੋਸਤਾਂ ਦੀਆਂ ਕਈ ਗੋਸ਼ਟੀਆਂ ਇੱਥੋਂ ਦੇ ਫ਼ਿਗਾਰੋਂ ਕੈਫ਼ੇ ਵਿੱਚ ਜੰਮੀਆਂ। ਇੱਥੇ ਕਈ ਵਾਰੀ ਪ੍ਰੋਫ਼ੈਸਰ ਓ. ਪੀ. ਸ਼ਰਮਾ ’ਤੇ ਕੇ. ਬੀ. ਵੈਦ ਨਾਲ਼ ਉਹਨੀਂ ਦਿਨੀਂ ਨਿਊਯਾਰਕ ਫੇਰੀ ਦੌਰਾਨ ਕਾਫ਼ੀ ਪੀਤੀ । ਇਸ ਕੈਫ਼ੇ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਪੁਰਾਣੀਆਂ ਘਸੀਆਂ ਹੋਈਆਂ ਲੱਕੜ ਦੀਆਂ ਕੁਰਸੀਆਂ ’ਤੇ ਮੇਜ਼ ਹਨ, ਧੁਆਂਖੀ ਹੋਈ ਛੱਤ ਹੈ। ਕਾਲ਼ੀ ਲੱਕੜ ਦਾ ਜੰਗਲ਼ਾਂ ’ਤੇ ਬੂਹਾ ਲੋਕਾਂ ਦੇ ਹੱਥ ਲੱਗ-ਲੱਗ ਥਿੰਧਿਆ ਗਿਆ ਹੈ। ਇੱਥੋਂ ਦੇ ਕਾਹਵੇ ਦੇ ਨਾਲ਼ ਖ਼ਤਾਈਆਂ ਦੀ ਕੀਮਤ ਦੂਜੀਆਂ ਥਾਂਵਾਂ ਨਾਲ਼ੋਂ ਚੌਗੁਣੀ ਹੈ। ਇਹ ਇਸ ਕਰਕੇ ਕਿ ਇੱਥੇ ਆਦਮੀ ਕਾਫ਼ੀ ਦਾ ਪਿਆਲਾ ਖ਼ਰੀਦ ਕੇ ਕਈ ਘੰਟੇ ਬੈਠ ਸਕਦਾ ਹੈ। ਦੂਜੀਆਂ ਥਾਂਵਾਂ ਉੱਤੇ ਇਤਨੀ ਵਿਹਲ ਨਹੀਂ।
ਫ਼ਿਗਾਰੋ ਕੈਫ਼ੇ ਹੀ ਲੇਖਕ ਦਾ ਅੱਡਾ ਸੀ ਜਿੱਥੇ ਉਹ ਚਿੱਠੀਆਂ ਲਿਖਣ ‘ਤੇ ਹੌਲ਼ੀ-ਹੌਲ਼ੀ ਕਾਫ਼ੀ ਪੀਣ ਦਾ ਅਨੰਦ ਲੈਂਦਾ। ਇੱਥੋਂ ਦੀਆਂ ਨੌਕਰਾਣੀਆਂ ਕਾਫ਼ੀ ਦੇ ਪਿਆਲੇ ਗਾਹਕਾਂ ਨੂੰ ਲਿਆ ਕੇ ਦਿੰਦੀਆਂ ਹਨ। ਇੱਥੋਂ ਦੀਆਂ ਨੌਕਰਾਣੀਆਂ ਅਕਸਰ ਚਿੱਤਰਕਲਾ ਜਾਂ ਸੰਗੀਤ-ਕਲਾ ਦੀਆਂ ਵਿਦਿਆਰਥਣਾਂ ਹੁੰਦੀਆਂ ਜਾਂ ਵਿਹਲੀਆਂ ਫਿਰਦੀਆਂ ਐਕਟੈੱਸਾਂ। ਬਾਹਰੋਂ ਆਈਆਂ ਜਰਮਨ, ਫ਼੍ਰਾਂਸੀਸੀ ‘ਤੇ ਸਵੀਡਨ ਦੀਆਂ ਯੁਵਤੀਆਂ ਜੋ ਸੈਰ ਕਰਨ ਅਤੇ ਅੰਗਰੇਜ਼ੀ ਸਿੱਖਣ ਆਉਂਦੀਆਂ, ਉਹ ਵੀ ਇੱਥੇ ਕਾਫ਼ੀ ’ਤੇ ਖਾਣਾ ਪਰੋਸਣ ਦਾ ਕੰਮ ਲੈ ਲੈਂਦੀਆਂ ਹਨ।
ਗਰੀਨਿਚ ਵਿਲੇਜ ਦੀਆਂ ਵਿੰਗ-ਤੜਿੰਗੀਆਂ ਗਲ਼ੀਆਂ ਵਿੱਚ ਅਮਰੀਕਾ ਦੇ ਸਾਹਿਤ ’ਤੇ ਨਾਟ-ਕਲਾ ਦਾ ਇੱਕ ਪੂਰਾ ਕਾਂਡ ਲੁਕਿਆ ਪਿਆ ਹੈ। ਟੌਮ ਪੇਨ ਨਾਵਲਕਾਰ ਨੇ ਜੀਵਨ ਦੇ ਛੇਕੜਲੇ ਦਿਨ ਇੱਥੇ ਗੁਜ਼ਾਰੇ ਸਨ। ਐਡਗਰ ਐਲਨ ਨੇ ਇਸੇ ਥਾਂ ਕਈ ਘਰ ਬਦਲੇ ਅਤੇ ਇੱਥੇ ਹੀ ਨਾਵਲ ਲਿਖਦਾ ਰਿਹਾ। ਵਾਲਟ ਵਿਟਮੈਨ ਜਿਸ ਦੀਆਂ ‘ਘਾਹ ਦੀਆਂ ਪੱਤੀਆਂ’ ਦੀਆਂ ਕਵਿਤਾਵਾਂ ਮਸ਼ਹੂਰ ਹਨ। ਉਹ ਵੀ ਇਸੇ ਇਲਾਕੇ ਵਿੱਚ ਹੀ ਰਿਹਾ। ਮਾਰਕ ਟਵੇਨ ਜਦੋਂ ਨਿਊਯਾਰਕ ਆਉਂਦਾ, ਇੱਥੇ ਹੀ ਠਹਿਰਦਾ। ਇੰਗਲਿਸਤਾਨ ਦਾ ਮਹਾਂਕਵੀ ਜੌਨ ਮੇਸਫ਼ੀਲਡ ਇਸੇ ਥਾਂ 1896 ਈ. ਵਿੱਚ ਇੱਕ ਦੁਕਾਨ ਦੇ ਫ਼ਰਸ਼ ਰਗੜ ਕੇ ਪੈਸੇ ਕਮਾਉਂਦਾ ’ਤੇ ਕਵਿਤਾ ਲਿਖਦਾ ਹੁੰਦਾ ਸੀ। ਇਸੇ ਇਲਾਕੇ ਦੇ ਨਿੱਕੇ ਥਿਏਟਰਾਂ ਵਿੱਚ ਦੁਨੀਆ ਦੇ ਵੱਡੇ-ਵੱਡੇ ਨਾਟਕ ਖੇਡੇ ਜਾਂਦੇ ਹਨ। ਅਮਰੀਕਾ ਦੇ ਉੱਚ ਕੋਟੀ ਦੇ ਨਾਟਕਕਾਰ ਯੂਜੀਨ ਓ ਨੀਲ ਦੇ ਨਾਟਕ ਪਹਿਲਾਂ-ਪਹਿਲਾਂ ਇੱਥੇ ਹੀ ਖੇਡੇ ਗਏ। ਈ. ਈ. ਕਮਿੰਗਜ਼ ਇਸੇ ਥਾਂ ਦਾ ਲਾਡਲਾ ਸ਼ਾਇਰ ਸੀ। ਪੁਤਲੀਆਂ ਦੀਆਂ ਖੇਡਾਂ ਕਰਨ ਵਾਲ਼ੇ ਬਿੱਲ ’ਤੇ ਕੋਰਾ ਜੋ ਭਾਰਤ ਵਿੱਚ ਵੀ ਆਪਣੇ ਪੁਤਲੀ-ਨਾਟਕ ਦਿਖਾ ਕੇ ਗਏ ਸਨ, ਇੱਥੇ ਹੀ ਰਹਿੰਦੇ ਸਨ। ਇਹ ਥਾਂ ਨਾਟਕ, ਚਿੱਤਰਕਲਾ ’ਤੇ ਕਵਿਤਾ ਦੇ ਨਵੇਂ ਝੁਕਾਵਾਂ ਦਾ ਕੇਂਦਰ ਹੈ।
ਲੇਖਕ ਨੇ ਦੇਖਿਆ ਕਿ ਅਤਾਲਵੀ ਲੋਕਾਂ ਦਾ ਮੇਲਾ ਦੂਰ ਤੱਕ ਲੱਗਿਆ ਹੋਇਆ ਸੀ। ਗਿਰਜਾ-ਘਰ ਵਿੱਚ ਪ੍ਰਾਰਥਨਾ ਹੋ ਰਹੀ ਸੀ ਅਤੇ ਲਾਊਡਸਪੀਕਰ ਰਾਹੀਂ ਮੇਲੇ ਦੇ ਭਗਤਾਂ ਨੂੰ ਹਜ਼ਰਤ ਈਸਾ ਦੀ ਬਾਣੀ ਸੁਣਾਈ ਜਾ ਰਹੀ ਸੀ। ਥਾਂ-ਥਾਂ ਭੱਠੀਆਂ ਉੱ’ਤੇ ਕੜਾਹੀਆਂ ਚੜ੍ਹੀਆਂ ਹੋਈਆਂ ਸਨ। ਕਣਕਵੰਨੇ ਰੰਗ ਦੀਆਂ ਮੋਟੀਆਂ ਅਤਾਲਵੀ ਔਰਤਾਂ ਪਕੌੜੇ ’ਤੇ ਮੱਠੀਆ ਤਲ਼ ਰਹੀਆਂ ਸਨ। ਕੋਈ ਕੇਕੜੇ ਭੁੰਨ ਰਹੀ ਸੀ, ਕੋਈ ਸੰਘਾੜੇ, ਕੋਈ ਕਾਜੂ । ਲੋਹੇ ਦੀਆਂ ਪਰਾਤਾਂ ਵਿੱਚ ਫੇਣੀਆਂ ਅਤੇ ਸੇਵੀਂਆਂ ਪਈਆਂ ਸਨ। ਫ਼ਲੂਦਾ ਵਿਕ ਰਿਹਾ ਸੀ। ਗਰਮ-ਗਰਮ ਮਸਾਲੇ, ਚਟਣੀਆਂ ‘ਤੇ ਤਲ਼ੇ ਹੋਏ ਮਾਸ ਦੇ ਪਕੌੜਿਆਂ ਦਾ ਧੂੰਆ ਉੱਠ ਰਿਹਾ ਸੀ। ਕਈ ਕੁੜੀਆਂ ਤਰਬੂਜ਼ ਕੱਟ ਕੇ ਵੇਚ ਰਹੀਆਂ ਸਨ ਅਤੇ ਨਾਲ਼-ਨਾਲ਼ ਬਾਈਬਲ ਦਾ ਪਾਠ ਕਰ ਰਹੀਆਂ ਸਨ। ਭਰਵੇਂ ਜਬਾੜ੍ਹਿਆਂ ਅਤੇ ਨੰਗੇ ਪਿੰਡਿਆਂ ਵਾਲ਼ੇ ਨਾਨਬਾਈ ਹਾਕਾਂ ਮਾਰ ਰਹੇ ਸਨ ਕਿ ਕੋਈ ਆ ਕੇ ਉਹਨਾਂ ਦੀਆਂ ਅਸਲੀ ਅਤਾਲਵੀ ਮਸਾਲੇਦਾਰ ਸੇਵੀਆਂ ਖਾਵੇ। ਇਸ ਮੇਲੇ ਵਿੱਚ ਲੇਖਕ ਸਿਰਫ਼ ਤਮਾਸ਼ਾਈ ਸੀ ਪਰ ਅਤਾਲਵੀ ਔਰਤਾਂ ’ਤੇ ਮਰਦ ਇਸ ਮੇਲੇ ਵਿੱਚ ਲੀਨ ਸਨ। ਦੁਕਾਨਦਾਰਾਂ ਦੇ ਹੋਕੇ, ਜੂਏਬਾਜ਼ਾਂ ਦੇ ਲਲਕਾਰੇ ’ਤੇ ਮੁੰਡੇ-ਕੁੜੀਆਂ ਦੀਆਂ ਅਵਾਜ਼ਾਂ ਸੁਣ ਰਹੀਆਂ ਸਨ। ਔਰਤਾਂ ਹੱਥ ਮਾਰਦੀਆਂ ਹੋਈਆਂ ਸੰਗੀਤਮਈ ਅਤਾਲਵੀ ਵਿੱਚ ਤੇਜ਼-ਤੇਜ਼ ਗੱਲਾਂ ਕਰਦੀਆਂ ਸਨ। ਸਿਰਫ਼ ਗਿਰਜਾ-ਘਰ ਵਿੱਚੋਂ ਪ੍ਰਾਚੀਨ ਲਾਤੀਨੀ ਭਾਸ਼ਾ ਸੁਣਾਈ ਦੇ ਰਹੀ ਸੀ। ਲੇਖਕ ਜਦੋਂ ਗਿਰਜਾ-ਘਰ ਦੇ ਵੱਡੇ ਬੂਹੇ ਵਿੱਚੋਂ ਅੰਦਰ ਵੜਿਆ ਤਾਂ ਕਈ ਪਾਦਰੀ ਫੁੱਲ-ਪਤਾਸੇ ਵਰਗੀਆਂ ਗੋਲ਼ ਚਿੱਟੀਆਂ ਟੋਪੀਆਂ ਪਾਈ, ਲੰਮੇ ਚੋਲੇ ਪਹਿਨੀਂ, ਹੱਥ ਵਿੱਚ ਮਾਲ਼ਾ ਫੜੀ ਖੜ੍ਹੇ ਸਨ । ਪਸ਼ਚਾਤਾਪ ਲਈ ਓਹਲੇ ’ਚ ਪੋਣੇ ਸਨ ਜਿੱਥੇ ਆਪਣੇ-ਆਪ ਨੂੰ ਪਾਪੀ ਸਮਝਦੇ ਲੋਕ ਗੋਡੇ ਟੇਕ ਕੇ ’ਤੇ ਹੱਥ ਜੋੜ ਕੇ ਰੱਬ ਤੋਂ ਆਪਣੇ ਗੁਨਾਹ ਬਖ਼ਸ਼ਵਾ ਰਹੇ ਸਨ। ਲੇਖਕ ਨੇ ਇੱਕ ਝਾਤ ਪਾਈ ’ਤੇ ਹਜ਼ਰਤ ਈਸਾ ਦੀ ਵੱਡੀ ਮੂਰਤੀ ਦੇ ਦਰਸ਼ਨ ਕਰ ਕੇ ਅਤੇ ਕੁਝ ਪੈਸੇ ਚੜਾ ਕੇ ਬਾਹਰ ਆ ਗਿਆ।
ਹਰ ਐਤਵਾਰ ਨੂੰ ਵਾਸ਼ਿੰਗਟਨ ਸੁਕੇਅਰ ਵਿੱਚ ਗਰੀਨਿਚ ਵਿਲੇਜ ਵਸਨੀਕ ਆ ਕੇ ਦੇਰ ਰਾਤ ਤੱਕ ਗਾਉਂਦੇ ’ਤੇ ਨੱਚਦੇ ਹਨ। ਇਸ ਸ਼ੋਰ-ਸ਼ਰਾਬੇ ਨਾਲ਼ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲ਼ਿਆਂ ਦੀ ਨੀਂਦ ਖ਼ਰਾਬ ਹੁੰਦੀ ਸੀ। ਉਹਨਾਂ ਧਨਾਢ ਲੋਕਾਂ ਨੇ ਵਿਲੇਜ ਦੇ ਬੇਕਨੂੰਨੇ ’ਤੇ ਬੇਨਿਯਮੇ ਲੋਕਾਂ ਦੀ ਰਹਿਣੀ-ਬਹਿਣੀ ਉੱਤੇ ਇਤਰਾਜ਼ ਕੀਤਾ ਅਤੇ ਗਲ਼ੀਆਂ ਵਿੱਚ ਨੱਚਣ ’ਤੇ ਗਾਉਣ ਉੱਤੇ ਪਾਬੰਦੀ ਲਾਉਣ ਲਈ ਮਾਮਲੇ ਨੂੰ ਕਚਹਿਰੀ ਤੱਕ ਪਹੁੰਚਾਇਆ। ਇਹ ਅਮੀਰ ਲੋਕ ਅਸਰ-ਰਸੂਖ਼ ਵਾਲ਼ੇ ਸਨ। ਇਹਨਾਂ ਨੇ ਨਿਊਯਾਰਕ ਦੀ ਨਗਰ-ਸਭਾ ਤੋਂ ਕਨੂੰਨ ਪਾਸ ਕਰਵਾ ਦਿੱਤਾ ਜਿਸ ਅਨੁਸਾਰ ਇਹ ਲੋਕ ਵਾਸ਼ਿੰਗਟਨ ਸੁਕੇਅਰ ਵਿੱਚ ਐਤਵਾਰ ਨੂੰ ਨੱਚ ’ਤੇ ਗਾ ਨਹੀਂ ਸਨ ਸਕਦੇ। ਵਿਲੇਜ ਦੇ ਝਿੱਕੇ ਮਕਾਨਾਂ ਵਿੱਚ ਰਹਿਣ ਵਾਲ਼ੇ ਗ਼ਰੀਬ ਲੋਕਾਂ ’ਤੇ ਕਲਾਕਾਰਾਂ ਵਿੱਚ ਰੌਲ਼ਾ ਪੈ ਗਿਆ। ਇਹ ਉਹਨਾਂ ਦੀ ਸ਼ਹਿਰੀ ਅਜ਼ਾਦੀ ਉੱਤੇ ਚੋਟ ਸੀ, ਵਿਲੇਜ ਦੀ ਪਰੰਪਰਾ ’ਤੇ ਇਸ ਦੇ ਰਾਂਗਲੇ ਜੀਵਨ ਉੱਤੇ ਹਮਲਾ। ਦੋਹਾਂ ਧਿਰਾਂ ਵਿੱਚ ਭਾਰੀ ਟੱਕਰ ਹੋ ਗਈ। ਅਖ਼ਬਾਰਾਂ ਵਿੱਚ ਇਸ ਕਨੂੰਨ ਦੇ ਖ਼ਿਲਾਫ਼ ਚਿੱਠੀਆਂ ਛਪਣੀਆਂ ਸ਼ੁਰੂ ਹੋ ਗਈਆਂ। ਵਿਲੇਜ ਦੇ ਵਾਸੀ ਥੋੜ੍ਹੇ ਸਨ ਅਤੇ ਇਹਨਾਂ ਦੇ ਵਿਰੁੱਧ ਬੜੇ-ਬੜੇ ਧਨਾਢ। ਵੱਡੇ-ਵੱਡੇ ਅਖ਼ਬਾਰ ਵੀ ਕਰੋੜਪਤੀਆਂ ਦੀ ਹੀ ਮਲਕੀਅਤ ਸਨ। ਇੱਕ ਪਾਸੇ ਟੁੱਟੇ-ਖੁੱਸੇ ਕਲਾਕਾਰ ਸਨ ’ਤੇ ਦੂਜੇ ਪਾਸੇ ਪੈਸੇ ਦੀ ਤਾਕਤ।
ਅਖ਼ਬਾਰਾਂ ਵਿੱਚ ਸ਼ਹਿਰੀ ਅਜ਼ਾਦੀ ’ਤੇ ਸ਼ਖ਼ਸੀ ਅਜ਼ਾਦੀ ਉੱਤੇ ਵੱਡੇ-ਵੱਡੇ ਲੇਖ ਛਪੇ, ਰੇਡੀਓ ਉੱਤੇ ਧੂੰਆਂਧਾਰ ਤਕਰੀਰਾਂ ਹੋਈਆਂ ਅਤੇ ਸਾਰਾ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਸ਼ਖ਼ਸੀ ਅਜ਼ਾਦੀ ਦੇ ਸਵਾਲ ਉੱਤੇ ਲੋਕ ਇਸ ਤਰ੍ਹਾਂ ਵੱਡੇ- ਵੱਡੇ ਅਮੀਰਾਂ ਦੇ ਖ਼ਿਲਾਫ਼ ਇੱਕਠੇ ਹੋ ਗਏ ਕਿ ਨਗਰ-ਸਭਾ ਨੂੰ ਆਪਣਾ ਕਨੂੰਨ ਬਦਲਣਾ ਪਿਆ। ਵਿਲੇਜ ਦੇ ਵਾਸੀਆਂ ਨੂੰ ਵਾਸ਼ਿੰਗਟਨ ਸੁਕੇਅਰ ਵਿੱਚ ਮੁੜ ਨੱਚਣ ’ਤੇ ਗਾਉਣ ਦੀ ਖੁੱਲ੍ਹ ਮਿਲ ਗਈ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784