PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 6. ਇੰਗਲੈਂਡ ਅਤੇ ਭਾਰਤ (ਸੰਤੋਖ ਸਿੰਘ ਧੀਰ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

6. ਇੰਗਲੈਂਡ ਅਤੇ ਭਾਰਤ (ਸੰਤੋਖ ਸਿੰਘ ਧੀਰ)

dkdrmn
19 Min Read
Share
19 Min Read
SHARE

6. ਇੰਗਲੈਂਡ ਅਤੇ ਭਾਰਤ (ਸੰਤੋਖ ਸਿੰਘ ਧੀਰ)

1.ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਇੰਗਲੈਂਡ ਵਿੱਚ ਲੇਖਕ ਦੀ ਨਜ਼ਰ ਕਿਸ ਨੂੰ ਦੇਖਣ-ਸਮਝਣ ਵਿੱਚ ਲੱਗੀ ਰਹੀ?

ਉੱਤਰ: ਆਮ ਅੰਗਰੇਜ਼ ਨੂੰ।

ਪ੍ਰਸ਼ਨ 2. ਇੰਗਲੈਂਡ ਵਿੱਚ ਕਿਹੜੇ ਤਿੰਨ ਡਬਲਿਊ ਬੇਇਤਬਾਰੇ ਮੰਨੇ ਜਾਂਦੇ ਹਨ?

ਉੱਤਰ: ਮੌਸਮ, ਕੰਮ ਅਤੇ ਔਰਤ।

ਪ੍ਰਸ਼ਨ 3. ਇੰਗਲੈਂਡ ਦੇ ਅਰਥਚਾਰੇ ਦੀ ਬੁਨਿਆਦ ਕੀ ਹੈ?

ਉੱਤਰ: ਪੂੰਜੀਵਾਦ।

ਪ੍ਰਸ਼ਨ 4. ਅੰਗਰੇਜ਼ ਲੋਕ ਕਦੋਂ ਜ਼ਿਆਦਾ ਹੁੱਲੜਬਾਜ਼ੀ ਕਰਦੇ ਹਨ?

ਉੱਤਰ: ਮੈਚ ਲੱਗਣ ਸਮੇਂ।

ਪ੍ਰਸ਼ਨ 5. ਲੇਖਕ ਨੇ ਇੱਕ ਸ਼ਰਾਬੀ ਮੰਗਤਾ ਕਿੱਥੇ ਦੇਖਿਆ?

ਉੱਤਰ: ਅੰਡਰ ਗਰਾਊਂਡ ਰੇਲਵੇ ਸਟੇਸ਼ਨ ਉੱ’ਤੇ।

ਪ੍ਰਸ਼ਨ 6. ਵਰਡਜ਼ਵਰਥ ਨੇ ਕਿਹੜੇ ਫੁੱਲ ਦੀ ਮਹਿਮਾ ਕੀਤੀ ਹੈ?

ਉੱਤਰ: ਡੈਫ਼ੋਡਿਲ ਫੁੱਲ ਦੀ।

ਪ੍ਰਸ਼ਨ 7. ਲੇਖਕ ਨੂੰ ਇੰਗਲੈਂਡ ਅਤੇ ਭਾਰਤ ਵਿੱਚੋਂ ਕਿੱਥੋਂ ਦੇ ਬੱਦਲ਼ ਅਤੇ ਸੂਰਜ ਜ਼ਿਆਦਾ ਸੋਹਣੇ ਲੱਗਦੇ ਹਨ?

ਉੱਤਰ: ਭਾਰਤ ਦੇ।

ਪ੍ਰਸ਼ਨ 8. ਇੰਗਲੈਂਡ ਦੇ ਕੌਮੀ ਬਿਰਖ ਦਾ ਨਾਂ ਦੱਸੋ।

ਉੱਤਰ: ਓਕ।

ਪ੍ਰਸ਼ਨ 9. ਲੇਖਕ ਨੇ ਇੰਗਲੈਂਡ ਵਿੱਚ ਘੁੱਗੀ ਦੀ ਅਵਾਜ਼ ਕਿੱਥੇ ਸੁਣੀ?

ਉੱਤਰ: ਸਾਊਥਹਾਲ ਵਿੱਚ।

ਪ੍ਰਸ਼ਨ 10. ਲੰਦਨ ਦੇ ਕਿਹੜੇ ਬਾਗ਼ ਦੇ ਪਿੱਛੇ ਜਾਣ-ਬੁੱਝ ਕੇ ਜੰਗਲ਼ ਛੱਡਿਆ ਹੋਇਆ ਹੈ?

ਉੱਤਰ: ਕਿਊ ਗਾਰਡਨ ਪਿੱਛੇ।

2. ਦੱਸੋ:

ਪ੍ਰਸ਼ਨ 1. ਲੇਖਕ ਨੇ ਆਮ ਅੰਗਰੇਜ਼ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਦੱਸੀਆਂ ਹਨ?

ਉੱਤਰ: ਇੰਗਲੈਂਡ ਵਿੱਚ ਲੇਖਕ ਦੀ ਅੱਖ ਆਮ ਅੰਗਰੇਜ਼ ਨੂੰ ਦੇਖਣ-ਸਮਝਣ ਵੱਲ ਹੀ ਲੱਗੀ ਰਹੀ ਹੈ। ਆਮ ਅੰਗਰੇਜ਼ ਸਾਡੇ ਵਾਂਗ ਮਿਹਨਤਕਸ਼ ਇਨਸਾਨ ਸਿੱਧਾ-ਸਾਦਾ ’ਤੇ ਭੋਲ਼ਾ ਹੈ। ਓਹੀ ਨਿੱਕੇ-ਨਿੱਕੇ ਚਾਅ ਹਨ ’ਤੇ ਨਿੱਕੇ-ਨਿੱਕੇ ਮਨ-ਪਰਚਾਵੇ। ਜਿਵੇਂ ਸਾਡੇ ਕਈਆਂ ਲੋਕਾਂ ਨੇ ਦਿੱਲੀ ਨਹੀਂ ਦੇਖੀ ਹੁੰਦੀ, ਕਈ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਨੇ ਲੰਡਨ ਨਹੀਂ ਦੇਖਿਆ। ਸਾਡੇ ਵਾਂਗੂੰ ਉਹਨਾਂ ਲਈ ਵੀ ਆਪਣਾ ਪਿੰਡ ’ਤੇ ਆਲ਼ਾ-ਦੁਆਲ਼ਾ ਹੀ ਉਹਨਾਂ ਦੀ ਦੁਨੀਆ ਹੁੰਦਾ ਹੈ। ਖ਼ਾਸ ਕਰਕੇ ਪਿੰਡਾਂ ਦੇ ਅੰਗਰੇਜ਼ ਬਹੁਤ ਹੀ ਭੋਲ਼ੇ ਹਨ। ਇੰਗਲੈਂਡ ਵਿੱਚ ਵੀ ਪੇਂਡੂਆਂ ਅਤੇ ਸ਼ਹਿਰੀਆਂ ਵਿੱਚ ਕੁਝ ਫ਼ਰਕ ਹੈ। ਪੇਂਡੂ ਸਿੱਧੇ-ਸਾਦੇ ਅਤੇ ਨਿਰਛਲ ਮੰਨੇ ਜਾਂਦੇ ਹਨ ’ਤੇ ਸ਼ਹਿਰੀ ਕਦਰੇ ਚੁਸਤ-ਚਲਾਕ। ਅੰਗਰੇਜ਼ ਬਹੁਤ ਗ਼ਰੀਬ ਵੀ। ਬਹੁਤੇ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਕੋਲ਼ ਆਪਣੇ ਘਰ ਨਹੀਂ ਹੁੰਦੇ, ਕੌਂਸਲ ਦੇ ਮਕਾਨਾਂ ਵਿੱਚ ਹੀ ਰਹਿੰਦੇ ਤੁਰੇ ਜਾਂਦੇ ਹਨ । ਇਸ ਦਾ ਕਾਰਨ ਇਹ ਵੀ ਹੈ ਕਿ ਉਹ ਭਵਿਖ ਲਈ ਨਹੀਂ ਸੋਚਦੇ, ਗੁਜ਼ਰ ਹੁੰਦੀ ਰਹਿੰਦੀ ਹੈ।

ਸਾਰੇ ਅੰਗਰੇਜ਼ ਪੜ੍ਹੇ-ਲਿਖੇ ਜਾਂ ਬੁੱਧੀਮਾਨ ਨਹੀਂ ਹੁੰਦੇ ਪਰ ਕਈ ਸਧਾਰਨ ਪੱਧਰ ਤੋਂ ਵੀ ਬਹੁਤ ਨੀਵੇਂ ਹੁੰਦੇ ਹਨ। ਅੱਖਰ ਭਾਵੇ ਜਾਣਦੇ ਹਨ ਪਰ ਕਈ ਵਾਰ ਉਹ ਮਨੀਆਰਡਰ ਫ਼ਾਰਮ ਵੀ ਆਪ ਭਰਨ ਦੇ ਯੋਗ ਨਹੀਂ ਹੁੰਦੇ । ਕਈ ਵਾਰ ਉਹ ਮਨੀਆਰਡਰ ਆਪਣੇ ਏਸ਼ਿਆਈ ਸਾਥੀ ਵਰਕਰਾਂ ਪਾਸੋਂ ਭਰਵਾਉਂਦੇ ਹਨ। ਅਖ਼ਬਾਰ ਵੀ ਘੱਟ ਹੀ ਪੜ੍ਹਦੇ ਹਨ। ਖ਼ਰੀਦਦੇ ਜ਼ਰੂਰ ਹਨ ਪਰ ਉਹਨਾਂ ਦੀ ਦਿਲਚਸਪੀ ਬਹੁਤ ਆਮ ਅਤੇ ਸਥਾਨਿਕ ਜਿਹੀਆਂ ਖ਼ਬਰਾਂ ਨਾਲ਼ ਹੀ ਹੁੰਦੀ ਹੈ ਜਾਂ ਖੇਡਾਂ ਅਤੇ ਮੈਚਾਂ ਆਦਿ ਦੇ ਕਾਲਮ ਬਹੁਤਾ ਪੜ੍ਹਦੇ ਹਨ। ਅਸਲ ਵਿੱਚ ਇਹ ਮਿਹਨਤਕਸ਼ ’ਤੇ ਸਿੱਧੇ-ਸਾਦੇ ਅੰਗਰੇਜ਼ ਹਨ। ਰਾਜ, ਤਰਖਾਣ, ਮੋਚੀ, ਨਾਈ, ਗਧੇ ਹਿੱਕਣ ਵਾਲ਼ੇ ’ਤੇ ਘੋੜਾ-ਗੱਡੀ ਜੋਣ ਵਾਲ਼ੇ, ਫ਼ੈਕਟਰੀਆਂ ਦੇ ਵਰਕਰ, ਮਛੇਰੇ, ਕਿਸਾਨ ਲੋਕ ਸਿੱਧੇ-ਸਾਦੇ ਅੰਗਰੇਜ਼ ਹਨ।

ਪ੍ਰਸ਼ਨ 2. ਅੰਗਰੇਜ਼ਾਂ ਦੀ ਕੰਮ ਸੰਬੰਧੀ ਕੀ ਧਾਰਨਾ ਹੈ?

ਉੱਤਰ: ਅੰਗਰੇਜ਼ ਕੌਮ ਦੀਆਂ ਕੁਝ ਇੱਕ ਗੱਲਾਂ ਸਿਫ਼ਤ ਕਰਨ ਦੇ ਯੋਗ ਹਨ। ਸਭ ਤੋਂ ਚੰਗੀ ਸਿਫ਼ਤ ਹੈ, ਕੰਮ ਦੀ ਵਡਿਆਈ ਜਾਂ ਉੱਤਮਤਾ ’ਤੇ ਗੌਰਵ ਦੀ। ਅੰਗਰੇਜ਼ਾਂ ਲਈ ਕੋਈ ਵੀ ਕੰਮ ਛੋਟਾ ਜਾਂ ਨਿਗੁਣਾ ਨਹੀਂ। ਕੂੜਾ ਢੋਣ ਵਾਲ਼ੇ, ਟੱਟੀਆਂ ਸਾਫ਼ ਕਰਨ ਵਾਲ਼ੇ, ਸਬਜ਼ੀ-ਭਾਜੀ ਵੇਚਣ ਵਾਲ਼ੇ, ਚੌਕੀਦਾਰ, ਸਿਪਾਹੀ, ਅਖ਼ਬਾਰਾਂ ਵੇਚਣ ਵਾਲ਼ੇ ਆਦਿ ਸਭ ਕੰਮ ਉੱਤਮ ਹਨ। ਅਸੀਂ ਅਜਿਹੇ ਬਹੁਤੇ ਕੰਮਾਂ ਨੂੰ ਛੋਟਾ ਕੰਮ ਕਹਿ ਦਿੰਦੇ ਹਾਂ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਇੱਕ ਭੰਗੀ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਸਤਿਕਾਰ ਦਾ ਓਨਾ ਹੀ ਪਾਤਰ ਹੈ ਜਿੰਨਾ ਇੱਕ ਅਧਿਆਪਕ ਜਾਂ ਹੋਰ ਕੋਈ ਕਿੱਤਾ ਕਰਨ ਵਾਲ਼ਾ।

ਪ੍ਰਸ਼ਨ 3. ਅੰਗਰੇਜ਼ ਅਤੇ ਭਾਰਤੀ ਔਰਤ ਬਾਰੇ ਲੇਖਕ ਨੇ ਕੀ ਦੱਸਿਆ ਹੈ?

ਉੱਤਰ: ਲੇਖਕ ਦੱਸਦਾ ਹੈ ਕਿ ਇੰਗਲੈਂਡ ਦੀ ਔਰਤ ਜਾਤੀ ਬਾਰੇ ਅਸੀਂ ਭਾਰਤੀਆਂ ਨੇ ਜੋ ਸੋਚ ਬਣਾਈ ਹੋਈ ਹੈ, ਗ਼ਲਤ ਹੈ। ਇੰਗਲੈਂਡ ਦੀ ਔਰਤ ਉਸੇ ਤਰ੍ਹਾਂ ਹੀ ਸੁਘੜ ਅਤੇ ਸੁਸ਼ੀਲ ਹੈ, ਜਿਵੇਂ ਭਾਰਤੀ ਨਾਰੀ ਹੈ। ਉਸੇ ਤਰ੍ਹਾਂ ਇੰਗਲੈਂਡ ਦੀ ਔਰਤ ਬੱਚੇ ਪੈਦਾ ਕਰਦੀ ‘ਤੇ ਉਹਨਾਂ ਦੀ ਪਾਲਣਾ ਕਰਦੀ ਹੈ। ਉਹ ਬੜੀ ਚੰਗੀ ਮਾਂ ਵੀ ਹੈ ‘ਤੇ ਬੜੀ ਚੰਗੀ ਪਤਨੀ ਵੀ। ਉਹ ਧੀ ਵੀ ਹੈ ‘ਤੇ ਭੈਣ ਵੀ। ਫ਼ਰਕ ਕੇਵਲ ਭਾਰਤ ਅਤੇ ਇੰਗਲੈਂਡ ਦੀ ਰਹਿਣੀ ਬਹਿਣੀ ਦਾ ਹੈ। ਅਸੀਂ ਅਜੇ ਸੱਭਿਆਚਾਰਿਕ ਪੱਖ ਤੋਂ ਕਾਫ਼ੀ ਨੀਵੇਂ ਹਾਂ, ਇੰਗਲੈਂਡ ਦਾ ਸਤਰ ਉੱਚਾ ਹੈ। ਇੰਗਲੈਂਡ ਦੀ ਔਰਤ ਬਿਨਾਂ ਸ਼ੱਕ ਨਰੋਏ ਆਚਰਨ ਦੀ ਮਾਲਕ ਹੈ। ਮੇਮਾਂ ਸਾਰੀਆਂ ਸੋਹਣੀਆਂ ਜਾਂ ਸਾਰੀਆਂ ਪਰੀਆਂ ਨਹੀਂ ਹੁੰਦੀਆਂ, ਬੱਸ ਜਿਵੇਂ ਦੁਨੀਆਂ ਵਿੱਚ ਆਮ ਔਰਤਾਂ ਹੁੰਦੀਆ ਹਨ, ਉਵੇਂ ਹੀ ਮੇਮਾਂ ਹੁੰਦੀਆਂ ਹਨ। ਮੇਮਾਂ ਨਾਲ਼ੋ ਆਮ ਪੰਜਾਬੀ ਔਰਤ ਜ਼ਿਆਦਾ ਸੋਹਣੀ ਹੈ। ਠੀਕ ਹੈ, ਮੇਮਾਂ ਦਾ ਰੰਗ ਗੋਰਾ ਜਾਂ ਚਿੱਟਾ ਹੁੰਦਾ ਹੈ ਪਰ ਚਿੱਟਾ ਰੰਗ ਇੱਕਲਾ ਹੀ ਸੁੱਹਪਣ ਦੀ ਨਿਸ਼ਾਨੀ ਨਹੀਂ। ਅੰਗਰੇਜ਼ ਦੇ ਰਾਜ ਵੇਲ਼ੇ ਜਿਹੜੀਆਂ ਮੇਮਾਂ ਦੇਖੀਆਂ ਹੋਈਆਂ ਹਨ, ਉਹ ਸ਼ਾਹੀ ਖ਼ਾਨਦਾਨਾਂ ਦੀਆਂ ਰਾਣੀਆਂ, ਮਲਿਕਾਵਾਂ ਸਨ। ਪਰ ਇਹ ਮੇਮਾਂ ਕਿਰਤਣਾਂ, ਸਤਣਾਂ, ਘਰ-ਬਾਰਨਾਂ, ਬੱਚੇ ਪਾਲਣ ਵਾਲ਼ੀਆਂ ‘ਤੇ ਬੱਚਿਆਂ ਸਣੇ ਭੱਜ-ਭੱਜ ਕੇ ਬੱਸਾਂ ਫੜਨ ਵਾਲ਼ੀਆਂ ਹਨ।

ਪ੍ਰਸ਼ਨ 4. ਲੇਖਕ ਨੇ ਅੰਗਰੇਜ਼ ਕੌਮ ਦੀਆਂ ਕਿਹੜੀਆਂ ਵੱਡੀਆਂ ਸਿਫ਼ਤਾਂ ਦੱਸੀਆਂ ਹਨ?

ਉੱਤਰ: ਅੰਗਰੇਜ਼ ਕੌਮ ਦੀਆਂ ਕੁਝ ਇੱਕ ਗੱਲਾਂ ਸਿਫ਼ਤ ਕਰਨ ਦੇ ਯੋਗ ਹਨ। ਅੰਗਰੇਜ਼ਾਂ ਲਈ ਕੋਈ ਵੀ ਕੰਮ ਛੋਟਾ ਜਾਂ ਨਿਗੂਣਾ ਨਹੀਂ। ਕੂੜਾ ਢੋਣ ਵਾਲ਼ੇ, ਟੱਟੀਆਂ ਸਾਫ਼ ਕਰਨ ਵਾਲ਼ੇ, ਸਬਜ਼ੀ-ਭਾਜੀ ਵੇਚਣ ਵਾਲ਼ੇ, ਚੌਕੀਦਾਰ, ਸਿਪਾਹੀ, ਅਖ਼ਬਾਰਾਂ ਵੇਚਣ ਵਾਲ਼ੇ ਆਦਿ ਸਭ ਕੰਮ ਉੱਤਮ ਹਨ। ਅਸੀਂ ਅਜਿਹੇ ਬਹੁ’ਤੇ ਕੰਮਾਂ ਨੂੰ ਛੋਟਾ ਕੰਮ ਕਹਿ ਦਿੰਦੇ ਹਾਂ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਇੱਕ ਭੰਗੀ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਸਤਿਕਾਰ ਦਾ ਓਨਾ ਹੀ ਪਾਤਰ ਹੈ ਜਿੰਨਾ ਇੱਕ ਅਧਿਆਪਕ ਜਾਂ ਹੋਰ ਕੋਈ ਕਿੱਤਾ ਕਰਨ ਵਾਲ਼ਾ।

ਅੰਗਰੇਜ਼ ਆਪਣੇ ਘਰ ਦਾ ਕੰਮ ਵੀ ਆਪਣੇ ਹੱਥੀਂ ਕਰਦੇ ਹਨ। ਸਮਾਨ ਆਪ ਚੁੱਕਦੇ ਹਨ। ਇੰਗਲੈਂਡ ਵਿੱਚ ਕਿਤੇ ਵੀ ਕੋਈ ਕੁਲੀ ਨਜ਼ਰ ਨਹੀਂ ਆਵੇਗਾ। ‘ਕੁਲੀ’ ਆਖ ਕੇ ਕਿਸੇ ਨੂੰ ਹਾਕ ਮਾਰਨ ਦਾ ਸਵਾਲ ਹੀ ਨਹੀਂ ਕਿਉਂਕਿ ਕਿਸੇ ਨੇ ਆਉਣਾ ਹੀ ਨਹੀਂ।

ਸਾਡੇ ਆਮ ਜੀਵਨ ਵਿੱਚ ਸ਼ੋਰ-ਸ਼ਰਾਬਾ ਬਹੁਤ ਹੈ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਚੋਣਾਂ ਵੀ ਸ਼ਾਂਤ ਵਾਤਾਵਰਨ ਵਿੱਚ ਹੁੰਦੀਆਂ ਹਨ। ਵਾਯੂ-ਮੰਡਲ ਉਵੇਂ ਹੀ ਸ਼ਾਂਤ ਬਣਿਆ ਰਹਿੰਦਾ ਹੈ। ਪ੍ਰਚਾਰ-ਮੁਹਿੰਮਾਂ ਉੱਥੇ ਵੀ ਉਮੀਦਵਾਰਾਂ ਦੀਆਂ ਹੁੰਦੀਆਂ ਹਨ ਪਰ ਸਾਡੇ ਵਾਂਗੂੰ ਖ਼ਰੂਦ ਜਾਂ ਘੜਮੱਸ ਨਹੀਂ ਹੁੰਦਾ। ਇੰਗਲੈਂਡ ਬਹੁਤ ਸਾਫ਼ ਹੈ। ਉੱਥੇ ਕਿਤੇ ਵੀ ਸਾਡੇ ਵਾਂਗ ਹੀ ਕਾਗ਼ਜ਼ ਖਿੱਲਰੇ ਨਹੀਂ ਮਿਲ਼ਦੇ।

ਪ੍ਰਸ਼ਨ 5. ਲੇਖਕ ਨੇ ਇੰਗਲੈਂਡ ਅਤੇ ਭਾਰਤ ਦੀ ਪ੍ਰਕਿਰਤੀ ਬਾਰੇ ਕੀ ਵਿਚਾਰ ਦਿੱਤੇ ਹਨ?

ਉੱਤਰ: ਲੇਖਕ ਨੇ ਇੰਗਲੈਂਡ ਦੇ ਕੁਦਰਤੀ ਵਾਤਾਵਰਨ, ਮੌਸਮ, ਬੱਦਲ਼, ਮੀਂਹ ਅਤੇ ਰੁੱਖਾਂ ਦੀ ਤੁਲਨਾ ਭਾਰਤ ਨਾਲ਼ ਕਰਦਿਆਂ ਭਾਰਤ ਦੇ ਕੁਦਰਤੀ ਵਾਤਾਵਰਨ ਨੂੰ ਵੱਧ ਚੰਗਾ ਕਿਹਾ ਹੈ। ਲੇਖਕ ਲਿਖਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨਾ ਸੋਹਣਾ ’ਤੇ ਵੱਡਾ ਸੂਰਜ ਭਾਰਤ ਨੂੰ ਪ੍ਰਾਪਤ ਹੈ, ਉਹੋ-ਜਿਹਾ ਇੰਗਲੈਂਡ ਨੂੰ ਨਹੀਂ। ਸਾਡੀਆਂ ਸਵੇਰਾਂ ਅਤੇ ਸ਼ਾਮਾਂ ਬਹੁਤ ਹੀ ਸੁੰਦਰ ਹਨ। ਇੰਗਲੈਂਡ ਦੀ ਸ਼ਾਮ ਪ੍ਰਸਿੱਧ ਹੈ ਪਰ ਜਿਵੇਂ ਚੜ੍ਹਦਾ ’ਤੇ ਡੁੱਬਦਾ ਸੂਰਜ ਸਾਨੂੰ ਦੇਖਣ ਨੂੰ ਮਿਲ਼ਦਾ ਹੈ, ਇੰਗਲੈਂਡ ਨੂੰ ਨਸੀਬ ਨਹੀਂ। ਇੰਗਲੈਂਡ ਦੇ ਅਕਾਸ਼ ਉੱਤੇ ਬੱਦਲ਼ ਉੱਡਦੇ ਰਹਿੰਦੇ ਹਨ ਪਰ ਇਹ ਬੱਦਲ਼ ਭਾਰਤ ਵਰਗੇ ਘਣੇ ਜਾਂ ਮੋਟੇ ਨਹੀਂ ਹੁੰਦੇ, ਪਤਲੇ-ਪਤਲੇ ਹੁੰਦੇ ਹਨ ‘ਤੇ ਇਹਨਾਂ ਦਾ ਰੰਗ ਆਮ ਕਰਕੇ ਬਹੁਤ ਚਿੱਟਾ ਹੀ ਹੁੰਦਾ ਹੈ। ਠੀਕ ਹੈ, ਕਦੇ ਕੋਈ ਬੱਦਲ਼ ਨੀਲਾ ਜਾਂ ਭੂਰਾ ਵੀ ਹੁੰਦਾ ਹੈ ਪਰ ਭਾਰਤ ਵਰਗਾ ਫੇਰ ਵੀ ਨਹੀਂ। ਜਿਸ ਕਿਸਮ ਦੀਆਂ ਘੋਰ-ਘਟਾਵਾਂ ਸਾਡੇ ਚੜ੍ਹ-ਚੜ੍ਹ ਆਉਂਦੀਆਂ ਹਨ- ਇੰਗਲੈਂਡ ਵਿੱਚ ਉਹ ਉੱਕਾ ਨਹੀਂ। ਸਮੁੰਦਰ ਵਿੱਚੋਂ ਕੱਚੇ-ਪੱਕੇ ਜਿਹੇ ਜੋ ਵੀ ਬੱਦਲ਼ ਪੱਕ-ਪੱਕ, ਹੌਲ਼ੀ-ਹੌਲ਼ੀ ਉੱਠ-ਉੱਠ ਕੇ, ਆਪੋ ਵਿੱਚੀਂ ਘੁਲ਼-ਮਿਲ਼ ਕੇ, ਫੇਰ ਹੀ ਕਿਤੇ ਆਉਂਦੇ ਹਨ ‘ਤੇ ਉਹ ਵੀ ਬੜਾ ਸੋਚ-ਸਮਝ ਕੇ ਵਰ੍ਹਨਾ ਸ਼ੁਰੂ ਕਰਦੇ ਹਨ । ਸਾਡੇ ਬੱਦਲ਼ ਡੂੰਘੇ ਅਤੇ ਗਹਿਰ-ਗੰਭੀਰ ਜਿਹੇ ਹੁੰਦੇ ਹਨ। ਇੰਗਲੈਂਡ ਨਾਲ਼ੋਂ ਸਾਡਾ ਮੀਂਹ ਵੀ ਬਹੁਤ ਸੋਹਣਾ ਹੁੰਦਾ ਹੈ। ਕਦੇ ਜ਼ੋਰ ਨਾਲ਼ ਵਰ੍ਹਦਾ ਹੈ, ਕਦੇ ਹੌਲ਼ੀ ’ਤੇ ਇੱਕਸਾਰ। ਸਾਡੀ ਕਣੀ ਮੋਟੀ ‘ਤੇ ਚਾਂਦੀ ਰੰਗੀ ਹੁੰਦੀ ਹੈ। ਇੰਗਲੈਂਡ ਦੀ ਕਣੀ ਆਮ ਕਰਕੇ ਮੱਖੀ ’ਤੇ ਮੱਛਰ ਦੇ ਵਿੱਚਕਾਰ ਦੀ ਬਹੁਤੀ ਹੁੰਦੀ ਹੈ।

ਇੰਗਲੈਂਡ ਦੀ ਧਰਤੀ ਦੇ ਦ੍ਰਿਸ਼ ਬਹੁਤ ਹੀ ਸੋਹਣੇ ਹਨ ਪਰ ਸਾਡੇ ਧਰਤ-ਦ੍ਰਿਸ਼ ਵੀ ਕੋਈ ਥੋੜ੍ਹੇ ਸੋਹਣੇ ਨਹੀਂ ਹਨ। ਸਾਡੇ ਕੋਲ਼ ਹਿਮਾਲਾ ਹੈ, ਦੱਖਣ ਹੈ, ਪੰਜਾਬ ’ਤੇ ਕਸ਼ਮੀਰ ਹੈ। ਜਿਸ ਨੂੰ ਸਾਰੀ ਦੁਨੀਆ ਜੰਨਤ ਆਖ ਰਹੀ ਹੈ। ਪੰਜਾਬ ਦੀ ਸੁੰਦਰ ਧਰਤੀ ਉੱਤੇ ਸਾਰੇ ਦਰਿਆ ਨੇੜੇ-ਨੇੜੇ ਦਿਸ ਪੈਂਦੇ ਹਨ। ਇਹ ਦਰਿਆ ਵੀ ਬੜੇ ਪਵਿੱਤਰ ਅਤੇ ਨੂਰੀ ਹਨ। ਇੰਗਲੈਂਡ ਕੋਲ਼ ਇੱਕ ਦਰਿਆ ਥੇਮਜ਼ ਹੈ ਪਰ ਗੰਗਾ ’ਤੇ ਜਮਨਾ ਦੇ ਮੁਕਾਬਲੇ ਵਿੱਚ ਉਹ ਕੁਝ ਵੀ ਨਹੀਂ।

ਸਾਡੇ ਕਈ ਮੌਸਮ ਹਨ। ਇੰਗਲੈਂਡ ਵਿੱਚ ਵੀ ਬੇਸ਼ੱਕ ਮੌਸਮਾਂ ਦੀ ਵੰਨ-ਸੁਵੰਨਤਾ ਹੈ ਪਰ ਸਾਡੇ ਲਗ-ਪਗ ਹਰ ਮਹੀਨਾ ਆਪਣੇ ਵਰਗਾ ਆਪ ਹੈ ’ਤੇ ਇਹ ਇੱਕ ਰੁੱਤ ਹੀ ਹੁੰਦਾ ਹੈ। ਸਾਡੀ ਧੁੱਪ ਸੋਨਾ ਹੈ। ਇੰਗਲੈਂਡ ਦੀ ਧੁੱਪ ਪਿੱਤਲ ਜਾਂ ਵਸਾਰ ਵਰਗੀ ਹੁੰਦੀ ਹੈ। ਇੰਗਲੈਂਡ ਵਿੱਚ ਬਿਰਛ ਬਹੁਤ ਹਨ, ਪਰ ਪਿੱਪਲ ਵਰਗਾ ਸੋਹਣਾ ਮੈਨੂੰ ਕੋਈ ਵੀ ਬਿਰਛ ਦਿਸਿਆ ਨਹੀਂ। ਪ੍ਰਾਚੀਨ ਕਿਤਾਬਾਂ ਵਿੱਚ ਵੀ ਪਿੱਪਲ ਦਾ ਮਹੱਤਵ ਹੈ। ਸਾਡਾ ਕੌਮੀ ਪੰਛੀ ਮੋਰ ਹੈ, ਅੰਬ ਸਾਡਾ ਕੌਮੀ ਫਲ਼, ਪਿੱਪਲ ਸਾਡਾ ਕੌਮੀ ਬਿਰਛ । ਇੰਗਲੈਂਡ ਦਾ ਬਿਰਛ ਓਕ (ਸ਼ਾਹ ਬਲੂਤ) ਹੈ।

ਪ੍ਰਸ਼ਨ 6. ਇੰਗਲੈਂਡ ਦੇ ਫੁੱਲਾਂ ਬਾਰੇ ਲੇਖਕ ਨੇ ਇਸ ਪਾਠ ਵਿੱਚ ਕੀ ਜਾਣਕਾਰੀ ਦਿੱਤੀ ਹੈ?

ਉੱਤਰ: ਸਾਡੇ ਫੁੱਲਾਂ ਜਾਂ ਬਿਰਛ-ਬੂਟੇ ਮਹਿਕਾਂ ਦੀ ਹੱਟ ਲਾਉਂਦੇ ਹਨ, ਇੰਗਲੈਂਡ ਦੇ ਫੁੱਲ ਜਾਂ ਬਿਰਛ-ਬੂਟੇ ਰੰਗਾਂ ਦੀ ਹੱਟ ਲਾਉਂਦੇ ਹਨ। ਸਾਡਾ ਫੁੱਲ ਗੁਲਾਬ ਹੈ। ਵਰਡਜ਼ਵਰਥ ਨੇ ਡੈਫ਼ੋਡਿਲ ਦੀ ਬੜੀ ਹੀ ਮਹਿਮਾ ਕੀਤੀ ਹੈ, ਫੁੱਲ ਸੋਹਣਾ ਵੀ ਬਹੁਤ ਹੈ ਪਰ ਕਈ ਫੁੱਲ ਇੰਗਲੈਂਡ ਦੇ ਇਸ ਤੋਂ ਕਿ’ਤੇ ਵਧੇਰੇ ਸੋਹਣੇ ਹੁੰਦੇ ਹਨ। ਅਸਲ ਵਿੱਚ ਇਹ ਕਵੀ ਦੀ ਅੱਖ ਨੂੰ ਜਚ ਜਾਣ ਦੀ ਗੱਲ ਵੀ ਹੈ।

3. ਸਾਰ

ਪ੍ਰਸ਼ਨ: ‘ਇੰਗਲੈਂਡ ਅਤੇ ਭਾਰਤ’ ਸਫ਼ਰਨਾਮਾ-ਅੰਸ਼ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਇੰਗਲੈਂਡ ਵਿੱਚ ਲੇਖਕ ਦੀ ਅੱਖ ਆਮ ਅੰਗਰੇਜ਼ ਨੂੰ ਦੇਖਣ-ਸਮਝਣ ਵੱਲ ਹੀ ਲੱਗੀ ਰਹੀ ਹੈ। ਆਮ ਅੰਗਰੇਜ਼ ਸਾਡੇ ਵਾਂਗ ਮਿਹਨਤਕਸ਼ ਇਨਸਾਨ ਸਿੱਧਾ-ਸਾਦਾ ’ਤੇ ਭੋਲ਼ਾ ਹੈ। ਓਹੀ ਨਿੱਕੇ-ਨਿੱਕੇ ਚਾਅ ਹਨ ’ਤੇ ਨਿੱਕੇ-ਨਿੱਕੇ ਮਨ-ਪਰਚਾਵੇ। ਜਿਵੇਂ ਸਾਡੇ ਕਈਆਂ ਲੋਕਾਂ ਨੇ ਦਿੱਲੀ ਨਹੀਂ ਦੇਖੀ ਹੁੰਦੀ, ਕਈ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਨੇ ਲੰਡਨ ਨਹੀਂ ਦੇਖਿਆ। ਸਾਡੇ ਵਾਂਗੂੰ ਉਹਨਾਂ ਲਈ ਵੀ ਆਪਣਾ ਪਿੰਡ ’ਤੇ ਆਲ਼ਾ-ਦੁਆਲ਼ਾ ਹੀ ਉਹਨਾਂ ਦੀ ਦੁਨੀਆ ਹੁੰਦਾ ਹੈ। ਖ਼ਾਸ ਕਰਕੇ ਪਿੰਡਾਂ ਦੇ ਅੰਗਰੇਜ਼ ਬਹੁਤ ਹੀ ਭੋਲ਼ੇ ਹਨ। ਇੰਗਲੈਂਡ ਵਿੱਚ ਵੀ ਪੇਂਡੂਆਂ ਅਤੇ ਸ਼ਹਿਰੀਆਂ ਵਿੱਚ ਕੁਝ ਫ਼ਰਕ ਹੈ। ਪੇਂਡੂ ਸਿੱਧੇ-ਸਾਦੇ ਅਤੇ ਨਿਰਛਲ ਮੰਨੇ ਜਾਂਦੇ ਹਨ ’ਤੇ ਸ਼ਹਿਰੀ ਕਦਰੇ ਚੁਸਤ-ਚਲਾਕ। ਅੰਗਰੇਜ਼ ਬਹੁਤ ਗ਼ਰੀਬ ਵੀ ਹੈ। ਬਹੁਤੇ ਅੰਗਰੇਜ਼ ਅਜਿਹੇ ਹਨ ਜਿਨ੍ਹਾਂ ਕੋਲ਼ ਆਪਣੇ ਘਰ ਨਹੀਂ ਹੁੰਦੇ, ਕੌਂਸਲ ਦੇ ਮਕਾਨਾਂ ਵਿੱਚ ਹੀ ਰਹਿੰਦੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਉਹ ਭਵਿਖ ਲਈ ਨਹੀਂ ਸੋਚਦੇ, ਗੁਜ਼ਰ ਹੁੰਦੀ ਰਹਿੰਦੀ ਹੈ।

ਸਾਰੇ ਅੰਗਰੇਜ਼ ਪੜ੍ਹੇ-ਲਿਖੇ ਜਾਂ ਬੁੱਧੀਮਾਨ ਨਹੀਂ ਹੁੰਦੇ ਪਰ ਕਈ ਸਧਾਰਨ ਪੱਧਰ ਤੋਂ ਵੀ ਬਹੁਤ ਨੀਵੇਂ ਹੁੰਦੇ ਹਨ। ਅੱਖਰ ਭਾਵੇ ਜਾਣਦੇ ਹਨ ਪਰ ਕਈ ਵਾਰ ਉਹ ਮਨੀਆਰਡਰ ਫ਼ਾਰਮ ਵੀ ਆਪ ਭਰਨ ਦੇ ਯੋਗ ਨਹੀਂ ਹੁੰਦੇ। ਕਈ ਵਾਰ ਉਹ ਮਨੀਆਰਡਰ ਆਪਣੇ ਏਸ਼ਿਆਈ ਸਾਥੀ ਵਰਕਰਾਂ ਪਾਸੋਂ ਭਰਵਾਉਂਦੇ ਹਨ। ਅਖ਼ਬਾਰ ਵੀ ਘੱਟ ਹੀ ਪੜ੍ਹਦੇ ਹਨ। ਖ਼ਰੀਦਦੇ ਜ਼ਰੂਰ ਹਨ ਪਰ ਉਹਨਾਂ ਦੀ ਦਿਲਚਸਪੀ ਬਹੁਤ ਆਮ ਅਤੇ ਸਥਾਨਿਕ ਜਿਹੀਆਂ ਖ਼ਬਰਾਂ ਨਾਲ਼ ਹੀ ਹੁੰਦੀ ਹੈ ਜਾਂ ਖੇਡਾਂ ਅਤੇ ਮੈਚਾਂ ਆਦਿ ਦੇ ਕਾਲਮ ਬਹੁਤਾ ਪੜ੍ਹਦੇ ਹਨ। ਅਸਲ ਵਿੱਚ ਇਹ ਮਿਹਨਤਕਸ਼ ’ਤੇ ਸਿੱਧੇ-ਸਾਦੇ ਅੰਗਰੇਜ਼ ਹਨ। ਰਾਜ, ਤਰਖਾਣ, ਮੋਚੀ, ਨਾਈ, ਗਧੇ ਹਿੱਕਣ ਵਾਲ਼ੇ ’ਤੇ ਘੋੜਾ-ਗੱਡੀ ਜੋਣ ਵਾਲ਼ੇ, ਫ਼ੈਕਟਰੀਆਂ ਦੇ ਵਰਕਰ, ਮਛੇਰੇ, ਕਿਸਾਨ ਲੋਕ ਸਿੱਧੇ-ਸਾਦੇ ਅੰਗਰੇਜ਼ ਹਨ।

ਅੰਗਰੇਜ਼ ਕੌਮ ਦੀਆਂ ਕੁਝ ਇੱਕ ਗੱਲਾਂ ਸਿਫ਼ਤ ਕਰਨ ਦੇ ਯੋਗ ਹਨ। ਸਭ ਤੋਂ ਚੰਗੀ ਸਿਫ਼ਤ ਹੈ, ਕੰਮ ਦੀ ਵਡਿਆਈ ਜਾਂ ਉੱਤਮਤਾ ‘ਤੇ ਗੌਰਵ ਦੀ। ਅੰਗਰੇਜ਼ਾਂ ਲਈ ਕੋਈ ਵੀ ਕੰਮ ਛੋਟਾ ਜਾਂ ਨਿਗੂਣਾ ਨਹੀਂ। ਕੂੜਾ ਢੋਣ ਵਾਲ਼ੇ, ਟੱਟੀਆਂ ਸਾਫ਼ ਕਰਨ ਵਾਲ਼ੇ, ਸਬਜ਼ੀ-ਭਾਜੀ ਵੇਚਣ ਵਾਲ਼ੇ, ਚੌਕੀਦਾਰ, ਸਿਪਾਹੀ, ਅਖ਼ਬਾਰਾਂ ਵੇਚਣ ਵਾਲ਼ੇ ਆਦਿ ਸਭ ਕੰਮ ਉੱਤਮ ਹਨ। ਅਸੀਂ ਅਜਿਹੇ ਬਹੁ’ਤੇ ਕੰਮਾਂ ਨੂੰ ਛੋਟਾ ਕੰਮ ਕਹਿ ਦਿੰਦੇ ਹਾਂ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਇੱਕ ਭੰਗੀ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਸਤਿਕਾਰ ਦਾ ਓਨਾ ਹੀ ਪਾਤਰ ਹੈ ਜਿੰਨਾ ਇੱਕ ਅਧਿਆਪਕ ਜਾਂ ਹੋਰ ਕੋਈ ਕਿੱਤਾ ਕਰਨ ਵਾਲ਼ਾ।

ਲੇਖਕ ਦੱਸਦਾ ਹੈ ਕਿ ਇੰਗਲੈਂਡ ਦੀ ਔਰਤ ਜਾਤੀ ਬਾਰੇ ਅਸੀਂ ਭਾਰਤੀਆਂ ਨੇ ਜੋ ਸੋਚ ਬਣਾਈ ਹੋਈ ਹੈ, ਗ਼ਲਤ ਹੈ। ਇੰਗਲੈਂਡ ਦੀ ਔਰਤ ਉਸੇ ਤਰ੍ਹਾਂ ਹੀ ਸੁਘੜ ਅਤੇ ਸੁਸ਼ੀਲ ਹੈ, ਜਿਵੇਂ ਭਾਰਤੀ ਨਾਰੀ ਹੈ। ਉਸੇ ਤਰ੍ਹਾਂ ਇੰਗਲੈਂਡ ਦੀ ਔਰਤ ਬੱਚੇ ਪੈਦਾ ਕਰਦੀ ‘ਤੇ ਉਹਨਾਂ ਦੀ ਪਾਲਣਾ ਕਰਦੀ ਹੈ। ਉਹ ਬੜੀ ਚੰਗੀ ਮਾਂ ਵੀ ਹੈ ’ਤੇ ਬੜੀ ਚੰਗੀ ਪਤਨੀ ਵੀ। ਉਹ ਧੀ ਵੀ ਹੈ ’ਤੇ ਭੈਣ ਵੀ। ਫ਼ਰਕ ਕੇਵਲ ਭਾਰਤ ਅਤੇ ਇੰਗਲੈਂਡ ਦੀ ਰਹਿਣ- ਬਹਿਣੀ ਦਾ ਹੈ। ਅਸੀਂ ਅਜੇ ਸੱਭਿਆਚਾਰਿਕ ਪੱਖ ਤੋਂ ਕਾਫ਼ੀ ਨੀਵੇਂ ਹਾਂ, ਇੰਗਲੈਂਡ ਦਾ ਸਤਰ ਉੱਚਾ ਹੈ। ਇੰਗਲੈਂਡ ਦੀ ਔਰਤ ਬਿਨਾਂ ਸ਼ੱਕ ਨਰੋਏ ਆਚਰਨ ਦੀ ਮਾਲਕ ਹੈ। ਮੇਮਾਂ ਸਾਰੀਆਂ ਸੋਹਣੀਆਂ ਜਾਂ ਸਾਰੀਆਂ ਪਰੀਆਂ ਨਹੀਂ ਹੁੰਦੀਆਂ, ਬੱਸ ਜਿਵੇਂ ਦੁਨੀਆਂ ਵਿੱਚ ਆਮ ਔਰਤਾਂ ਹੁੰਦੀਆ ਹਨ, ਉਵੇਂ ਹੀ ਮੇਮਾਂ ਹੁੰਦੀਆਂ ਹਨ। ਮੇਮਾਂ ਨਾਲ਼ੋ ਆਮ ਪੰਜਾਬੀ ਔਰਤ ਜ਼ਿਆਦਾ ਸੋਹਣੀ ਹੈ। ਠੀਕ ਹੈ, ਮੇਮਾਂ ਦਾ ਰੰਗ ਗੋਰਾ ਜਾਂ ਚਿੱਟਾ ਹੁੰਦਾ ਹੈ ਪਰ ਚਿੱਟਾ ਰੰਗ ਇੱਕਲਾ ਹੀ ਸੁੱਹਪਣ ਦੀ ਨਿਸ਼ਾਨੀ ਨਹੀਂ। ਅੰਗਰੇਜ਼ ਦੇ ਰਾਜ ਵੇਲ਼ੇ ਜਿਹੜੀਆਂ ਮੇਮਾਂ ਦੇਖੀਆਂ ਹੋਈਆਂ ਹਨ, ਉਹ ਸ਼ਾਹੀ ਖ਼ਾਨਦਾਨਾਂ ਦੀਆਂ ਰਾਣੀਆਂ, ਮਲਿਕਾਵਾਂ ਸਨ। ਪਰ ਇਹ ਮੇਮਾਂ ਕਿਰਤਣਾਂ, ਸਤਣਾਂ, ਘਰ-ਬਾਰਨਾਂ, ਬੱਚੇ ਪਾਲਣ ਵਾਲ਼ੀਆਂ ’ਤੇ ਬੱਚਿਆਂ ਸਣੇ ਭੱਜ-ਭੱਜ ਕੇ ਬੱਸਾਂ ਫੜਨ ਵਾਲ਼ੀਆਂ ਹਨ।

ਅੰਗਰੇਜ਼ ਕੌਮ ਦੀਆਂ ਕੁਝ ਇੱਕ ਗੱਲਾਂ ਸਿਫ਼ਤ ਕਰਨ ਦੇ ਯੋਗ ਹਨ। ਅੰਗਰੇਜ਼ਾਂ ਲਈ ਕੋਈ ਵੀ ਕੰਮ ਛੋਟਾ ਜਾਂ ਨਿਗੂਣਾ ਨਹੀਂ। ਕੂੜਾ ਢੋਣ ਵਾਲ਼ੇ, ਟੱਟੀਆਂ ਸਾਫ਼ ਕਰਨ ਵਾਲ਼ੇ, ਸਬਜ਼ੀ-ਭਾਜੀ ਵੇਚਣ ਵਾਲ਼ੇ, ਚੌਕੀਦਾਰ, ਸਿਪਾਹੀ, ਅਖ਼ਬਾਰਾਂ ਵੇਚਣ ਵਾਲ਼ੇ ਆਦਿ ਸਭ ਕੰਮ ਉੱਤਮ ਹਨ। ਅਸੀਂ ਅਜਿਹੇ ਬਹੁ’ਤੇ ਕੰਮਾਂ ਨੂੰ ਛੋਟਾ ਕੰਮ ਕਹਿ ਦਿੰਦੇ ਹਾਂ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਇੱਕ ਭੰਗੀ ਵੀ ਸਮਾਜ ਦੀਆਂ ਨਜ਼ਰਾਂ ਵਿੱਚ ਸਤਿਕਾਰ ਦਾ ਓਨਾ ਹੀ ਪਾਤਰ ਹੈ ਜਿੰਨਾ ਇੱਕ ਅਧਿਆਪਕ ਜਾਂ ਹੋਰ ਕੋਈ ਕਿੱਤਾ ਕਰਨ ਵਾਲ਼ਾ।

ਅੰਗਰੇਜ਼ ਆਪਣੇ ਘਰ ਦਾ ਕੰਮ ਵੀ ਆਪਣੇ ਹੱਥੀਂ ਕਰਦੇ ਹਨ। ਸਮਾਨ ਆਪ ਚੁੱਕਦੇ ਹਨ। ਇੰਗਲੈਂਡ ਵਿੱਚ ਕਿਤੇ ਵੀ ਕੋਈ ਕੁਲੀ ਨਜ਼ਰ ਨਹੀਂ ਆਵੇਗਾ। ‘ਕੁਲੀ’ ਆਖ ਕੇ ਕਿਸੇ ਨੂੰ ਹਾਕ ਮਾਰਨ ਦਾ ਸਵਾਲ ਹੀ ਨਹੀਂ ਕਿਉਂਕਿ ਕਿਸੇ ਨੇ ਆਉਣਾ ਹੀ ਨਹੀਂ।

ਸਾਡੇ ਆਮ ਜੀਵਨ ਵਿੱਚ ਸ਼ੋਰ-ਸ਼ਰਾਬਾ ਬਹੁਤ ਹੈ। ਇੰਗਲੈਂਡ ਵਿੱਚ ਇਹ ਉੱਕਾ ਨਹੀਂ। ਉੱਥੇ ਚੋਣਾਂ ਵੀ ਸ਼ਾਂਤ ਵਾਤਾਵਰਨ ਵਿੱਚ ਹੁੰਦੀਆਂ ਹਨ। ਵਾਯੂ-ਮੰਡਲ ਉਵੇਂ ਹੀ ਸ਼ਾਂਤ ਬਣਿਆ ਰਹਿੰਦਾ ਹੈ। ਪ੍ਰਚਾਰ-ਮੁਹਿੰਮਾਂ ਉੱਥੇ ਵੀ ਉਮੀਦਵਾਰਾਂ ਦੀਆਂ ਹੁੰਦੀਆਂ ਹਨ ਪਰ ਸਾਡੇ ਵਾਂਗੂੰ ਖ਼ਰੂਦ ਜਾਂ ਘੜਮੱਸ ਨਹੀਂ ਹੁੰਦਾ। ਇੰਗਲੈਂਡ ਬਹੁਤ ਸਾਫ਼ ਹੈ। ਉੱਥੇ ਕਿ’ਤੇ ਵੀ ਸਾਡੇ ਵਾਂਗ ਹੀ ਕਾਗ਼ਜ਼ ਖਿੱਲਰੇ ਨਹੀਂ ਮਿਲ਼ਦੇ।

ਲੇਖਕ ਨੇ ਇੰਗਲੈਂਡ ਦੇ ਕੁਦਰਤੀ ਵਾਤਾਵਰਨ, ਮੌਸਮ, ਬੱਦਲ਼, ਮੀਂਹ ਅਤੇ ਰੁੱਖਾਂ ਦੀ ਤੁਲਨਾ ਭਾਰਤ ਨਾਲ਼ ਕਰਦਿਆ ਭਾਰਤ ਦੇ ਕੁਦਰਤੀ ਵਾਤਾਵਰਨ ਨੂੰ ਵੱਧ ਚੰਗਾ ਕਿਹਾ ਹੈ। ਲੇਖਕ ਲਿਖਦਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨਾ ਸੋਹਣਾ ’ਤੇ ਵੱਡਾ ਸੂਰਜ ਭਾਰਤ ਨੂੰ ਪ੍ਰਾਪਤ ਹੈ, ਉਹੋ-ਜਿਹਾ ਇੰਗਲੈਂਡ ਨੂੰ ਨਹੀਂ। ਸਾਡੀਆਂ ਸਵੇਰਾਂ ਅਤੇ ਸ਼ਾਮਾਂ ਬਹੁਤ ਹੀ ਸੁੰਦਰ ਹਨ। ਇੰਗਲੈਂਡ ਦੀ ਸ਼ਾਮ ਪ੍ਰਸਿੱਧ ਹੈ ਪਰ ਜਿਵੇਂ ਚੜ੍ਹਦਾ ’ਤੇ ਡੁੱਬਦਾ ਸੂਰਜ ਸਾਨੂੰ ਦੇਖਣ ਨੂੰ ਮਿਲ਼ਦਾ ਹੈ, ਇੰਗਲੈਂਡ ਨੂੰ ਨਸੀਬ ਨਹੀਂ। ਇੰਗਲੈਂਡ ਦੇ ਅਕਾਸ਼ ਉੱਤੇ ਬੱਦਲ਼ ਉੱਡਦੇ ਰਹਿੰਦੇ ਹਨ ਪਰ ਇਹ ਬੱਦਲ਼ ਭਾਰਤ ਵਰਗੇ ਘਣੇ ਜਾਂ ਮੋਟੇ ਨਹੀਂ ਹੁੰਦੇ, ਪਤਲੇ-ਪਤਲੇ ਹੁੰਦੇ ਹਨ ’ਤੇ ਇਹਨਾਂ ਦਾ ਰੰਗ ਆਮ ਕਰਕੇ ਬਹੁਤ ਚਿੱਟਾ ਹੀ ਹੁੰਦਾ ਹੈ। ਠੀਕ ਹੈ, ਕਦੇ ਕੋਈ ਬੱਦਲ਼ ਨੀਲਾ ਜਾਂ ਭੂਰਾ ਵੀ ਹੁੰਦਾ ਹੈ ਪਰ ਭਾਰਤ ਵਰਗਾ ਫੇਰ ਵੀ ਨਹੀਂ। ਜਿਸ ਕਿਸਮ ਦੀਆਂ ਘੋਰ-ਘਟਾਵਾਂ ਸਾਡੇ ਚੜ੍ਹ-ਚੜ੍ਹ ਆਉਂਦੀਆਂ ਹਨ- ਇੰਗਲੈਂਡ ਵਿੱਚ ਉਹ ਉੱਕਾ ਨਹੀਂ। ਸਮੁੰਦਰ ਵਿੱਚੋਂ ਕੱਚੇ-ਪੱਕੇ ਜਿਹੇ ਜੋ ਵੀ ਬੱਦਲ਼ ਪੱਕ-ਪੱਕ, ਹੌਲ਼ੀ-ਹੌਲ਼ੀ ਉੱਠ-ਉੱਠ ਕੇ, ਆਪੋ ਵਿੱਚੀਂ ਘੁਲ਼-ਮਿਲ ਕੇ, ਫੇਰ ਹੀ ਕਿਤੇ ਆਉਂਦੇ ਹਨ ’ਤੇ ਉਹ ਵੀ ਬੜਾ ਸੋਚ-ਸਮਝ ਕੇ ਵਰ੍ਹਨਾ ਸ਼ੁਰੂ ਕਰਦੇ ਹਨ। ਸਾਡੇ ਬੱਦਲ਼ ਡੂੰਘੇ ਅਤੇ ਗਹਿਰ-ਗੰਭੀਰ ਜਿਹੇ ਹੁੰਦੇ ਹਨ। ਇੰਗਲੈਂਡ ਨਾਲ਼ੋਂ ਸਾਡਾ ਮੀਂਹ ਵੀ ਬਹੁਤ ਸੋਹਣਾ ਹੁੰਦਾ ਹੈ। ਕਦੇ ਜ਼ੋਰ ਨਾਲ਼ ਵਰ੍ਹਦਾ ਹੈ, ਕਦੇ ਹੌਲ਼ੀ ’ਤੇ ਇੱਕਸਾਰ। ਸਾਡੀ ਕਣੀ ਮੋਟੀ ’ਤੇ ਚਾਂਦੀ ਰੰਗੀ ਹੁੰਦੀ ਹੈ। ਇੰਗਲੈਂਡ ਦੀ ਕਣੀ ਆਮ ਕਰਕੇ ਮੱਖੀ ’ਤੇ ਮੱਛਰ ਦੇ ਵਿੱਚਕਾਰ ਦੀ ਬਹੁਤੀ ਹੁੰਦੀ ਹੈ।

ਇੰਗਲੈਂਡ ਦੀ ਧਰਤੀ ਦੇ ਦ੍ਰਿਸ਼ ਬਹੁਤ ਹੀ ਸੋਹਣੇ ਹਨ ਪਰ ਸਾਡੇ ਧਰਤ-ਦ੍ਰਿਸ਼ ਵੀ ਕੋਈ ਥੋੜ੍ਹੇ ਸੋਹਣੇ ਨਹੀਂ ਹਨ। ਸਾਡੇ ਕੋਲ਼ ਹਿਮਾਲਾ ਹੈ, ਦੱਖਣ ਹੈ, ਪੰਜਾਬ ’ਤੇ ਕਸ਼ਮੀਰ ਹੈ। ਜਿਸ ਨੂੰ ਸਾਰੀ ਦੁਨੀਆ ਜੰਨਤ ਆਖ ਰਹੀ ਹੈ। ਪੰਜਾਬ ਦੀ ਸੁੰਦਰ ਧਰਤੀ ਉੱਤੇ ਸਾਰੇ ਦਰਿਆ ਨੇੜੇ-ਨੇੜੇ ਦਿਸ ਪੈਂਦੇ ਹਨ। ਇਹ ਦਰਿਆ ਵੀ ਬੜੇ ਪਵਿੱਤਰ ਅਤੇ ਨੂਰੀ ਹਨ। ਇੰਗਲੈਂਡ ਕੋਲ਼ ਇੱਕ ਦਰਿਆ ਥੇਮਜ਼ ਹੈ ਪਰ ਗੰਗਾ ’ਤੇ ਜਮਨਾ ਦੇ ਮੁਕਾਬਲੇ ਵਿੱਚ ਉਹ ਕੁਝ ਵੀ ਨਹੀਂ।

ਸਾਡੇ ਕਈ ਮੌਸਮ ਹਨ। ਇੰਗਲੈਂਡ ਵਿੱਚ ਵੀ ਬੇਸ਼ੱਕ ਮੌਸਮਾਂ ਦੀ ਵੰਨ-ਸੁਵੰਨਤਾ ਹੈ ਪਰ ਸਾਡੇ ਲਗ-ਪਗ ਹਰ ਮਹੀਨਾ ਆਪਣੇ ਵਰਗਾ ਆਪ ਹੈ ’ਤੇ ਇਹ ਇੱਕ ਰੁੱਤ ਹੀ ਹੁੰਦਾ ਹੈ। ਸਾਡੀ ਧੁੱਪ ਸੋਨਾ ਹੈ। ਇੰਗਲੈਂਡ ਦੀ ਧੁੱਪ ਪਿੱਤਲ਼ ਜਾਂ ਵਸਾਰ ਵਰਗੀ ਹੁੰਦੀ ਹੈ। ਇੰਗਲੈਂਡ ਵਿੱਚ ਬਿਰਛ ਬਹੁਤ ਹਨ, ਪਰ ਪਿੱਪਲ਼ ਵਰਗਾ ਸੋਹਣਾ ਮੈਨੂੰ ਕੋਈ ਵੀ ਬਿਰਛ ਦਿਸਿਆ ਨਹੀਂ। ਪ੍ਰਾਚੀਨ ਕਿਤਾਬਾਂ ਵਿੱਚ ਵੀ ਪਿੱਪਲ਼ ਦਾ ਮਹੱਤਵ ਹੈ। ਸਾਡਾ ਕੌਮੀ ਪੰਛੀ ਮੋਰ ਹੈ, ਅੰਬ ਸਾਡਾ ਕੌਮੀ ਫਲ਼, ਪਿੱਪਲ਼ ਸਾਡਾ ਕੌਮੀ ਬਿਰਛ । ਇੰਗਲੈਂਡ ਦਾ ਬਿਰਛ ਓਕ (ਸ਼ਾਹ ਬਲੂਤ) ਹੈ।

ਸਾਡੇ ਫੁੱਲਾਂ ਜਾਂ ਬਿਰਛ-ਬੂਟੇ ਮਹਿਕਾਂ ਦੀ ਹੱਟ ਲਾਉਂਦੇ ਹਨ, ਇੰਗਲੈਂਡ ਦੇ ਫੁੱਲ ਜਾਂ ਬਿਰਛ-ਬੂਟੇ ਰੰਗਾਂ ਦੀ ਹੱਟ ਲਾਉਂਦੇ ਹਨ। ਸਾਡਾ ਫੁੱਲ ਗੁਲਾਬ ਹੈ। ਵਰਡਜ਼ਵਰਥ ਨੇ ਡੈਫ਼ੋਡਿਲ ਦੀ ਬੜੀ ਹੀ ਮਹਿਮਾ ਕੀਤੀ ਹੈ, ਫੁੱਲ ਸੋਹਣਾ ਵੀ ਬਹੁਤ ਹੈ ਪਰ ਕਈ ਫੁੱਲ ਇੰਗਲੈਂਡ ਦੇ ਇਸ ਤੋਂ ਕਿਤੇ ਵਧੇਰੇ ਸੋਹਣੇ ਹੁੰਦੇ ਹਨ। ਅਸਲ ਵਿੱਚ ਇਹ ਕਵੀ ਦੀ ਅੱਖ ਨੂੰ ਜਚ ਜਾਣ ਦੀ ਗੱਲ ਵੀ ਹੈ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (11) 12th Physics (14) Ajay Khatkar (Punjabi Master) (11) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

April 2026
M T W T F S S
 12345
6789101112
13141516171819
20212223242526
27282930  
« Feb    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (276) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਅਖ਼ਬਾਰਾਂ ਦੇ ਲਾਭ ਅਤੇ ਹਾਨੀਆਂ akhbar de labh te haniya lekh in punjabi (8th Punjabi)

September 29, 2024

ਪਾਠ – 3 ਮਹਾਤਮਾ ਗਾਂਧੀ (ਲੇਖਕ – ਸ੍ਰੀਮਤੀ ਨਿਤਾਸ਼ਾ ਕੋਹਲੀ) 6th Punjabi lesson 3

April 15, 2024

ਦੀਵਾਲੀ ਲੇਖ diwali-essay-in-punjabi (8th Punjabi)

September 29, 2024

ਇਮਾਨਦਾਰ ਲੱਕੜਹਾਰਾ imaandar lakadhara story in punjabi

April 22, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?