10. ਅੰਡੇਮਾਨ-ਨਿਕੋਬਾਰ ਦੀ ਧਰਤੀ ’ਤੇ (ਬਰਜਿੰਦਰ ਸਿੰਘ ਹਮਦਰਦ)
1. ਵਸਤੂਨਿਸ਼ਠ ਪ੍ਰਸ਼ਨ :
ਪ੍ਰਸ਼ਨ 1. ‘ਕਾਲ਼ੇਪਾਣੀ’ ਦੀ ਧਰਤੀ ਕਿਸਨੂੰ ਕਿਹਾ ਜਾਂਦਾ ਸੀ?
ਉੱਤਰ: ਅੰਡੇਮਾਨ ਦੇ ਟਾਪੂਆਂ ਨੂੰ।
ਪਸ਼ਨ 2. ਸੈਲੂਲਰ ਜੇਲ੍ਹ ਕਿੱਥੇ ਸਥਿਤ ਹੈ?
ਉੱਤਰ: ਪੋਰਟ ਬਲੇਅਰ ਵਿੱਚ।
ਪ੍ਰਸ਼ਨ 3. ਅੰਡੇਮਾਨ ਦੇ ਛੋਟੇ-ਛੋਟੇ ਟਾਪੂਆਂ ਦੀ ਗਿਣਤੀ ਕਿੰਨੀ ਹੈ?
ਉੱਤਰ: 400 ਦੇ ਕਰੀਬ।
ਪ੍ਰਸ਼ਨ 4. ਅੰਡੇਮਾਨ ਦੇ ਕਿੰਨੇ ਟਾਪੂਆਂ ਵਿੱਚ ਜ਼ਿੰਦਗੀ ਧੜਕਦੀ ਹੈ?
ਉੱਤਰ: ਲਗ–ਪਗ 40 ’ਤੇ।
ਪ੍ਰਸ਼ਨ 5. ਅੰਡੇਮਾਨ ਦੇ ਲੋਕਾਂ ਦਾ ਮੁੱਖ ਰੁਝੇਵਾਂ/ਧੰਦਾ ਕਿਹੜਾ ਹੈ?
ਉੱਤਰ: ਸਮੁੰਦਰ ਵਿੱਚੋਂ ਮੱਛੀਆਂ ਫੜਨਾ।
ਪ੍ਰਸ਼ਨ 6. ਅੰਡੇਮਾਨ ਦੀ ਰਾਜਧਾਨੀ ਦਾ ਨਾਂ ਦੱਸੋ।
ਉੱਤਰ: ਪੋਰਟ ਬਲੇਅਰ।
ਪ੍ਰਸ਼ਨ 7. ਅੰਡੇਮਾਨ ਦੀ ਧਰਤੀ ਉੱ’ਤੇ ਦੂਜੀ ਵੱਡੀ ਲੜਾਈ ਵੇਲ਼ੇ ਕਿਸ ਨੇ ਕਬਜ਼ਾ ਕਰ ਲਿਆ ਸੀ?
ਉੱਤਰ: ਜਪਾਨੀਆਂ ਨੇ।
2. ਦੱਸੋ :
ਪ੍ਰਸ਼ਨ 1. ਯਾਤਰਾ ਕਰਨ ਤੋਂ ਪਹਿਲਾਂ ਕਾਲ਼ੇਪਾਣੀਆਂ ਦੀ ਧਰਤੀ ਬਾਰੇ ਲੇਖਕ ਦਾ ਕੀ ਪ੍ਰਭਾਵ ਸੀ? ਪਿੱਛੋਂ ਇਸ ਵਿੱਚ ਕੀ ਤਬਦੀਲੀ ਆਈ?
ਉੱਤਰ: ਲੇਖਕ ਕਾਲ਼ੇ-ਪਾਣੀਆਂ ਦੀ ਧਰਤੀ ਨੂੰ ਦੇਖਣ ਤੋਂ ਪਹਿਲਾਂ ਖੁਸ਼ਕ ਧਰਤੀ ਸਮਝਦਾ ਸੀ। ਪਰ ਦੇਖਣ ਉਪਰੰਤ ਉਸ ਨੂੰ ਇਹ ਧਰਤੀ ਅਜੀਬ ਪਰ ਦਿਲਕਸ਼ ਲੱਗੀ। ਇੱਥੋਂ ਦੇ ਭੋਲ਼ੇ-ਭਾਲ਼ੇ, ਪਿਆਰੇ ਲੋਕ ਅਤੇ ਵੱਖਰੀ ਕਿਸਮ ਦੇ ਮੌਸਮ ਕਰਕੇ ਇਹਨਾਂ ਟਾਪੂਆਂ ਦੀ ਯਾਦ ਉਹ ਨਹੀਂ ਭੁਲਾ ਸਕਿਆ। ਇੱਥੋਂ ਦੀਆਂ ਸੜਕਾਂ ’ਤੇ ਘੁੰਮਦਿਆਂ ਉਹ ਆਪਣੇ ਅੰਦਰ ਇੱਕ ਅਜੀਬ ਸਕੂਨ ਮਹਿਸੂਸ ਕਰਦਾ ਹੈ।
ਪ੍ਰਸ਼ਨ 2. ਲੇਖਕ ਦਾ ਮਨ ਆਪਣੇ ਬਜ਼ੁਰਗ ਦੇਸ-ਭਗਤਾਂ ਦੀ ਯਾਦ ਨਾਲ਼ ਕਿਉਂ ਭਰ ਉੱਠਦਾ ਹੈ?
ਉੱਤਰ: ਜਦੋਂ ਲੇਖਕ ਨੇ ਪੋਰਟ ਬਲੇਅਰ ਵਿੱਚ ਸਥਿਤ ਸੈਲੂਲਰ ਜੇਲ੍ਹ ਵਿੱਚ 8×6 ਫ਼ੁੱਟ ਦੇ ਛੋਟੇ-ਛੋਟੇ ਸੈੱਲਾਂ ਨੂੰ ਦੇਖਿਆ ਜਿੱਥੇ ਕਿ ਅਜ਼ਾਦੀ ਲਈ ਲੜਦੇ ਸਾਰੇ ਕਾਲ਼ੇਪਾਣੀਆਂ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਜਿਨ੍ਹਾਂ ਵਿੱਚ ਰੋਸ਼ਨੀ ’ਤੇ ਹਵਾ ਵੀ ਸ਼ਾਇਦ ਆਉਣੋਂ ਬੇਹੱਦ ਝਕਦੇ ਹੋਣ ਤਾਂ ਲੇਖਕ ਦਾ ਮਨ ਆਪਣੇ ਬਜ਼ੁਰਗ ਦੇਸ-ਭਗਤਾਂ ਦੀ ਯਾਦ ਨਾਲ਼ ਭਰ ਉੱਠਦਾ ਹੈ।
ਪ੍ਰਸ਼ਨ 3. ਲੇਖਕ ਨੇ ਅੰਡੇਮਾਨ ‘ਤੇ ਨਿਕੋਬਾਰ ਦੇ ਵਸਨੀਕਾਂ ਬਾਰੇ ਕੀ ਜਾਣਕਾਰੀ ਦਿੱਤੀ ਹੈ?
ਉੱਤਰ: ਅੰਡੇਮਾਨ ਅਤੇ ਨਿਕੋਬਾਰ ਦੇ ਛੋਟੇ-ਛੋਟੇ 400 ਦੇ ਕਰੀਬ ਟਾਪੂ ਹਨ। ਇਹਨਾਂ ਵਿੱਚੋਂ 40 ਦੇ ਲਗ-ਪਗ ਟਾਪੂਆਂ ਵਿੱਚ ਮਨੁੱਖੀ ਜ਼ਿੰਦਗੀ ਧੜਕਦੀ ਹੈ। ਕੁਝ ਟਾਪੂਆਂ ਵਿੱਚ ਹਾਲੇ ਵੀ ਪੁਰਾਣੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਇਹ ਗੱਲ ਪ੍ਰਸੰਸਾਯੋਗ ਹੈ ਕਿ ਭਾਰਤ ਸਰਕਾਰ ਦਿਨ–ਪ੍ਰਤਿ–ਦਿਨ ਖ਼ਤਮ ਹੋ ਰਹੇ ਇਹਨਾਂ ਕਬੀਲਿਆਂ ਵੱਲ ਆਪਣੀ ਪੂਰੀ ਤਵੱਜੋ ਦੇ ਰਹੀ ਹੈ ‘ਤੇ ਇਸ ਜਤਨ ਵਿੱਚ ਹੈ ਕਿ ਨਾ ਸਿਰਫ਼ ਇਹਨਾਂ ਦੀ ਹੋਂਦ ਹੀ ਬਣਾਈ ਰੱਖੀ ਜਾ ਸਕੇ ਸਗੋਂ ਇਹਨਾਂ ਕਬੀਲਿਆਂ ਅੰਦਰ ਨਵੀਂ ਜ਼ਿੰਦਗੀ ਵੀ ਧੜਕਾਈ ਜਾ ਸਕੇ। ਕੁਝ ਟਾਪੂਆਂ ’ਤੇ ਸਰਕਾਰ ਵੱਲੋਂ ਕਬੀਲਿਆਂ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਹਰ ਪਰਿਵਾਰ ਲਈ ਘਰ ਬਣਾਏ ਗਏ ਹਨ, ਉਹਨਾਂ ਦੇ ਕਾਸ਼ਤ ਕਰਨ ਲਈ ਉਸ ਟਾਪੂ ਵਿੱਚ ਕੁਝ ਬਾਗ਼ ਵੀ ਲਾਏ ਗਏ ਹਨ ਅਤੇ ਥੋੜ੍ਹੀ-ਬਹੁਤ ਜ਼ਮੀਨ ਨੂੰ ਖੇਤੀਯੋਗ ਵੀ ਬਣਾਇਆ ਗਿਆ ਹੈ। ਭਾਵੇਂ ਉਹਨਾਂ ਨੇ ਸਰਕਾਰ ਵੱਲੋਂ ਦਿੱਤੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਬਹੁਤੇ ਕਬੀਲਿਆਂ ਦੀਆਂ ਬਹੁਤੀਆਂ ਔਰਤਾਂ ਕੱਪੜੇ ਪਾਉਣਾ ਪਸੰਦ ਨਹੀਂ ਕਰਦੀਆਂ। ਆਪਣੇ ਸਰੀਰ ਦੇ ਕੁਝ ਭਾਗਾਂ ਨੂੰ ਪੱਤਿਆਂ ਜਾਂ ਘਾਹ-ਫੂਸ ਨਾਲ਼ ਢਕ ਕੇ ਹੀ ਖ਼ੁਸ਼ ਰਹਿੰਦੀਆਂ ਹਨ। ਸਮੁੰਦਰਾਂ ’ਚੋਂ ਮੱਛੀ ਫੜਨਾ ਹੀ ਹਾਲੇ ਇਹਨਾਂ ਲੋਕਾਂ ਨੇ ਆਪਣਾ ਮੁੱਖ ਰੁਝੇਵਾਂ ਬਣਾਇਆ ਹੋਇਆ ਹੈ ਪਰ ਇਹਨਾਂ ਟਾਪੂਆਂ ਵਿੱਚ ਹੀ ਹਾਲੇ ‘ਸਿੰਥਾਲ’ ’ਤੇ ‘ਜਰਬਾ’ ਕਬੀਲੇ ਅਜਿਹੇ ਹਨ ਜਿਹੜੇ ਪੁਰਾਣੇ ਜੰਗਲ਼ੀ ਮਨੁੱਖਾਂ ਵਾਂਗ ਹੀ ਰਹਿ ਰਹੇ ਹਨ।
ਪ੍ਰਸ਼ਨ 4. ਪੋਰਟ ਬਲੇਅਰ ਦੀਆਂ ਬੀਚਾਂ ਬਾਰੇ ਲੇਖਕ ਨੇ ਕੀ ਪ੍ਰਭਾਵ ਗ੍ਰਹਿਣ ਕੀ’ਤੇ?
ਉੱਤਰ: ਪੋਰਟ ਬਲੇਅਰ ਅੰਡੇਮਾਨ ਦੀ ਰਾਜਧਾਨੀ ਹੈ। ਇਹ ਛੋਟੀਆਂ-ਛੋਟੀਆਂ ਪਹਾੜੀਆਂ ’ਤੇ ਵੱਸਿਆ ਹੋਇਆ ਇੱਕ ਅਤਿਅੰਤ ਪਿਆਰਾ ਸ਼ਹਿਰ ਹੈ। ਇੱਥੇ ਅਤਿਅੰਤ ਪਿਆਰੀਆਂ ਬੀਚਾਂ ਹਨ। ਇਹਨਾਂ ਵਿੱਚੋਂ ਸਭ ਤੋਂ ਪਿਆਰੀ ਬੀਚ ਕਾਸ-ਵਿਸਕੋਪ ਹੈ। ਇਸ ਦੇ ਆਲ਼ੇ-ਦੁਆਲ਼ੇ ਨਾਰੀਅਲ ਦੇ ਦਰਖ਼ਤ ’ਤੇ ਇੱਥੇ ਕਈ ਛੋਟੇ-ਛੋਟੇ ਹੋਰ ਟਾਪੂ ਦਿਖਾਈ ਦਿੰਦੇ ਹਨ। ਬੀਚ ਦੇ ਬਿਲਕੁਲ ਨੇੜੇ, ਸਾਮ੍ਹਣੇ ਇੱਕ ਛੋਟਾ ਜਿਹਾ ਟਾਪੂ ਨਜ਼ਰ ਆਉਂਦਾ ਹੈ। ਲੇਖਕ ਦਾ ਦਿਲ ਕੀਤਾ ਕਿ ਉਸ ਨੂੰ ਤਰ ਕੇ ਉਸ ਤੱਕ ਜਾਵੇ। ਜਦੋਂ ਲੇਖਕ ਨੇ ਆਪਣੀ ਇਹ ਇੱਛਾ ਆਪਣੇ ਸਾਥੀਆਂ ਅਤੇ ਪੋਰਟ ਬਲੇਅਰ ਦੇ ਹੀ ਰਹਿਣ ਵਾਲ਼ੇ ਇੱਕ ਅਫ਼ਸਰ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਇਸ ਨੂੰ ਸੱਪਾਂ ਦਾ ਟਾਪੂ ਕਹਿੰਦੇ ਹਨ। ਪਾਣੀ ਦੇ ਸੱਪ ਇੱਥੇ ਸਸਤਾਉਣ ਲਈ ’ਤੇ ਧੁੱਪ ਸੇਕਣ ਲਈ ਆਉਂਦੇ ਹਨ।
ਪ੍ਰਸ਼ਨ 5. ਅੰਡੇਮਾਨ ‘ਤੇ ਨਿਕੋਬਾਰ ਟਾਪੂਆਂ ‘‘ਤੇ ਹੋ ਰਹੀ ਪ੍ਰਗਤੀ ਬਾਰੇ ਲੇਖਕ ਨੇ ਕੀ ਦੱਸਿਆ ਹੈ?
ਉੱਤਰ: ਅੰਡੇਮਾਨ ਅਤੇ ਨਿਕੋਬਾਰ ਦੇ ਛੋਟੇ-ਛੋਟੇ 400 ਦੇ ਕਰੀਬ ਟਾਪੂ ਹਨ। ਇਹਨਾਂ ਵਿੱਚੋਂ 40 ਦੇ ਲਗ-ਪਗ ਟਾਪੂਆਂ ਵਿੱਚ ਮਨੁੱਖੀ ਜ਼ਿੰਦਗੀ ਧੜਕਦੀ ਹੈ। ਕੁਝ ਟਾਪੂਆਂ ਵਿੱਚ ਹਾਲੇ ਵੀ ਪੁਰਾਣੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਇਹ ਗੱਲ ਪ੍ਰਸੰਸਾਯੋਗ ਹੈ ਕਿ ਭਾਰਤ ਸਰਕਾਰ ਦਿਨ ਪ੍ਰਤਿ ਦਿਨ ਖ਼ਤਮ ਹੋ ਰਹੇ ਇਹਨਾਂ ਕਬੀਲਿਆਂ ਵੱਲ ਆਪਣੀ ਪੂਰੀ ਤਵੱਜੋ ਦੇ ਰਹੀ ਹੈ ’ਤੇ ਇਸ ਜਤਨ ਵਿੱਚ ਹੈ ਕਿ ਨਾ ਸਿਰਫ਼ ਇਹਨਾਂ ਦੀ ਹੋਂਦ ਹੀ ਬਣਾਈ ਰੱਖੀ ਜਾ ਸਕੇ ਸਗੋਂ ਇਹਨਾਂ ਕਬੀਲਿਆਂ ਅੰਦਰ ਨਵੀਂ ਜ਼ਿੰਦਗੀ ਵੀ ਧੜਕਾਈ ਜਾ ਸਕੇ। ਕੁਝ ਟਾਪੂਆਂ ’ਤੇ ਸਰਕਾਰ ਵੱਲੋਂ ਕਬੀਲਿਆਂ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਹਰ ਪਰਿਵਾਰ ਲਈ ਘਰ ਬਣਾਏ ਗਏ ਹਨ, ਉਹਨਾਂ ਦੇ ਕਾਸ਼ਤ ਕਰਨ ਲਈ ਉਸ ਟਾਪੂ ਵਿੱਚ ਕੁਝ ਬਾਗ਼ ਵੀ ਲਾਏ ਗਏ ਹਨ ਅਤੇ ਥੋੜ੍ਹੀ-ਬਹੁਤ ਜ਼ਮੀਨ ਨੂੰ ਖੇਤੀਯੋਗ ਵੀ ਬਣਾਇਆ ਗਿਆ ਹੈ।
ਸਰਕਾਰ ਨੇ ਇਸ ਸ਼ਹਿਰ ਦੀ ਉੱਨਤੀ ਲਈ ’ਤੇ ਇਸ ਦੇ ਆਲ਼ੇ-ਦੁਆਲ਼ੇ ਨੂੰ ਸੋਹਣਾ ਬਣਾਉਣ ਲਈ ਕਾਫ਼ੀ ਕੰਮ ਕੀਤਾ ਹੈ। ਇੱਥੋਂ ਦੀਆਂ ਸੜਕਾਂ ਖੁੱਲ੍ਹੀਆਂ ’ਤੇ ਵਧੀਆ ਹਨ। ਬਿਜਲੀ ਦਾ ਇੰਤਜ਼ਾਮ ਵੀ ਕਾਫ਼ੀ ਚੰਗਾ ਹੈ। ਬਾਕੀ ਦੀ ਤੰਗੀ ਨੂੰ ਦੂਰ ਕਰਨ ਲਈ ਸ਼ਹਿਰ ਦੇ ਬਾਹਰ ਕਈ ਬੰਨ੍ਹ ਬਣਾਏ ਗਏ ਹਨ ਜਿਨ੍ਹਾਂ ’ਚੋਂ ਪਾਣੀ ਸਾਫ਼ ਕਰਨ ਤੋਂ ਬਾਅਦ ਸ਼ਹਿਰ ਨੂੰ ਸਪਲਾਈ ਕੀਤਾ ਜਾਂਦਾ ਹੈ। 1970 ਈ. ਵਿੱਚ ਇੱਕ ਪਾੜੀ ਖਾੜੀ ਡੈਮ ਬਣਾਇਆ ਗਿਆ ਸੀ । ਇਹ ਡੈਮ 1932 ਮੀਟਰ ਲੰਮਾ ’ਤੇ 32 ਮੀਟਰ ਦੇ ਲਗ-ਪਗ ਉੱਚਾ ਹੈ।
3. ਸਾਰ
ਪ੍ਰਸ਼ਨ: ‘ਅੰਡੇਮਾਨ ’ਤੇ ਨਿਕੋਬਾਰ ਦੀ ਧਰਤੀ ’ਤੇ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ: ਲੇਖਕ ਲਿਖਦਾ ਹੈ ਕਿ ਅੰਡੇਮਾਨ-ਨਿਕੋਬਾਰ ਟਾਪੂਆਂ ਦੀ ਯਾਤਰਾ ਬਹੁਤ ਹੀ ਵੱਖਰੀ ਤਰ੍ਹਾਂ ਦੀ ਅਤੇ ਅਜੀਬ ਪ੍ਰਭਾਵਾਂ ਵਾਲ਼ੀ ਸੀ। ਅਜੀਬ ਪਰ ਦਿਲਕਸ਼ ਧਰਤੀ, ਭੋਲ਼ੇ-ਭਾਲ਼ੇ, ਪਿਆਰੇ ਲੋਕ ਅਤੇ ਵੱਖਰੀ ਕਿਸਮ ਦਾ ਮੌਸਮ ਕਰਕੇ ਇਹਨਾਂ ਟਾਪੂਆਂ ਦੀ ਯਾਦ ਹਾਲੇ ਤੱਕ ਉਸ ਦੇ ਮਨ ਵਿੱਚ ਤਾਜ਼ਾ ਹੈ। ਅੱਜ ਵੀ ਜਦੋਂ ਉਹ ਅੱਖਾਂ ਬੰਦ ਕਰਦਾ ਹਾਂ ਤਾਂ ਨੀਲੇ ਪਾਣੀਆਂ ਵਿੱਚ ਜੰਗਲ਼ਾਂ ਨਾਲ਼ ਭਰੇ ਹਰੇ-ਭਰੇ ’ਤੇ ਨਿੱਕੇ-ਨਿੱਕੇ ਟਾਪੂ ਮੇਰੀਆਂ ਅੱਖਾਂ ਅੱਗੇ ਆ ਖਲੋਂਦੇ ਹਨ। ਲੇਖਕ ਇਸ ਯਾਤਰਾ ਦੌਰਾਨ ਜਿਨ੍ਹਾਂ ਛੋਟੇ-ਛੋਟੇ ਜੰਗਲ਼ੀ ਕਬੀਲਿਆਂ ਦੇ ਲੋਕਾਂ ਨੂੰ ਮਿਲ਼ਿਆ, ਉਹਨਾਂ ਦੇ ਚਿਹਰੇ ਫ਼ਿਲਮਾਂ ਵਾਂਗ ਉਸ ਦੇ ਸਾਮ੍ਹਣੇ ਘੁੰਮ ਰਹੇ ਹਨ।
ਅੰਡੇਮਾਨ ਟਾਪੂਆਂ ਨੂੰ ਵੇਖ ਕੇ ਉਹਨਾਂ ਵਿੱਚ ਫਿਰ ਕੇ ਸੱਚ-ਮੁੱਚ ਹੀ ਕੁਦਰਤ ਦੀ ਵਿਸ਼ਾਲਤਾ ਦਾ ਅਹਿਸਾਸ ਹੁੰਦਾ ਹੈ। ਕਿੰਨੀ ਅਨੇਕਤਾ ’ਤੇ ਸੁੰਦਰਤਾ ਸਾਡੀਆਂ ਇਹਨਾਂ ਧਰਤੀਆਂ ’ਤੇ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਬਿਖਰੀ ਪਈ ਹੈ। ਭਾਵੇਂ ਕੁਝ ਦਿਨਾਂ ਵਿੱਚ ਤੁਸੀਂ ਕਿਸੇ ਵੀ ਥਾਂ ਦਾ ਸਭ ਕੁਝ ਨਹੀਂ ਵੇਖ ਸਕਦੇ, ਤੁਸੀਂ ਲੋਕਾਂ ਦੇ ਚਿਹਰਿਆਂ ਪਿੱਛੇ ਛੁਪੀਆਂ ਗ਼ਮੀਆਂ, ਤਲਖ਼ੀਆਂ ‘ਤੇ ਹੋਰ ਅਨੇਕਾਂ ਤਰ੍ਹਾਂ ਦੇ ਅਹਿਸਾਸਾਂ ਨੂੰ ਨਹੀਂ ਜਾਣ ਸਕਦੇ। ਕਿਸੇ ਵੀ ਜਗ੍ਹਾ ਬਾਰੇ ਸਿਰਫ਼ ਆਪਣੀ ਨਜ਼ਰ ਤੋਂ ਹੀ ਵੇਖਿਆ ਜਾ ਸਕਦਾ ਹੈ ਕਿਸੇ ਦੂਸਰੇ ਲਈ ਅੰਡੇਮਾਨ ਟਾਪੂਆਂ ਦੀ ਯਾਤਰਾ ਖ਼ੁਸ਼ਕੀਆਂ ਅਤੇ ਅਕੇਵਿਆਂ ਭਰੀ ਹੋ ਸਕਦੀ ਹੈ ਪਰ ਲੇਖਕ ਲਈ ਇਹ ਯਾਤਰਾ ਇੱਕ ਸਦੀਵੀ ਯਾਦ ਬਣ ਕੇ ਰਹਿ ਗਈ ਹੈ। ਉਸ ਤਰ੍ਹਾਂ ਦੀ ਯਾਦ ਜਿਹੜੀ ਉਸ ਨੂੰ ਹਮੇਸ਼ਾਂ ਪ੍ਰੇਰਨਾ ਦਿੰਦੀ ਹੈ ਅਤੇ ਜਿਹੜੀ ਉਸ ਨੂੰ ਹਮੇਸ਼ਾਂ ਆਪਣੇ ਵੱਲ ਆਉਣ ਦੇ ਇਸ਼ਾਰੇ ਕਰਦੀ ਹੈ।
ਅੰਡੇਮਾਨ ਟਾਪੂਆਂ ਨੂੰ ਕਦੇ ‘ਕਾਲ਼ੇਪਾਣੀ’ ਦੇ ਨਾਂ ਨਾਲ਼ ਯਾਦ ਕੀਤਾ ਜਾਂਦਾ ਸੀ। ਅੱਜ ਵੀ ਜਦੋਂ ਅਸੀਂ ‘ਕਾਲ਼ੇਪਾਣੀ’ ਦਾ ਨਾਂ ਲੈਂਦੇ ਹਾਂ ਤਾਂ ਮਨ ਵਿੱਚ ਦਹਿਸ਼ਤ ਪੈਦਾ ਹੁੰਦੀ ਹੈ। ਇਹ ਅਕਸਰ ਕਿਹਾ ਜਾਂਦਾ ਸੀ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਦੋਂ ਕਿਸੇ ਨੂੰ ਇਸ ਧਰਤੀ ’ਤੇ ਭੇਜ ਦਿੱਤਾ ਜਾਂਦਾ ਸੀ ਤਾਂ ਉਸ ਦੇ ਵਾਪਸ ਆਉਣ ਦੀ ਆਸ, ਅਕਸਰ ਲਾਹ ਦਿੱਤੀ ਜਾਂਦੀ ਸੀ। ਮੁਲਕ ਦੀ ਅਜ਼ਾਦੀ ਲਈ ਲੜ ਕੇ ਸਾਡੇ ਕੌਮੀ ਪਰਵਾਨਿਆਂ ਨੇ ਇਹਨਾਂ ਧਰਤੀਆਂ ’ਤੇ ਕਿੰਨੇ ਜ਼ੁਲਮ ਸਹੇ, ਕਿੰਨੀਆਂ ਮਾਰਾਂ ਖਾਧੀਆਂ, ਇਸ ਦਾ ਅਹਿਸਾਸ ਸ਼ਾਇਦ ਸਾਡੀ ਨੌਜਵਾਨ ਪੀੜ੍ਹੀ ਉਸ ਸ਼ਿੱਦਤ ਨਾਲ਼ ਨਾ ਕਰ ਸਕੇ ਪਰ ਜਦੋਂ ਪੋਰਟ ਬਲੇਅਰ ਵਿੱਚ ਸਥਿਤ ਸੈਲੂਲਰ ਜੇਲ੍ਹ, ਜਿੱਥੇ ਕਿ ਅਜ਼ਾਦੀ ਲਈ ਲੜਦੇ ਸਾਰੇ ਕਾਲ਼ੇਪਾਣੀਆਂ ਦੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ, ਦੇ ਵਰਾਂਡਿਆਂ ਵਿੱਚ ਫਿਰਦੇ ਹੋਏ ਤੁਸੀਂ 8×6 ਫ਼ੁੱਟ ਦੇ ਛੋਟੇ-ਛੋਟੇ ਸੈੱਲਾਂ ਨੂੰ ਦੇਖਦੇ ਹੋ ਜਿਨ੍ਹਾਂ ਵਿੱਚ ਰੋਸ਼ਨੀ ’ਤੇ ਹਵਾ ਵੀ ਸ਼ਾਇਦ ਆਉਣੋਂ ਬੇਹੱਦ ਝਕਦੇ ਹੋਣ ਤਾਂ ਮਨ ਆਪਣੇ ਬਜ਼ੁਰਗ ਦੇਸ-ਭਗਤਾਂ ਦੀ ਯਾਦ ਨਾਲ਼ ਭਰ ਉੱਠਦਾ ਹੈ।
ਕਾਲ਼ੇਪਾਣੀਆਂ ਦੀ ਧਰਤੀ ਆਪਣੇ ਪਹਿਲੇ ਨਾਂਵਾਂ ਵਾਂਗ ਡਰਾਉਣੀ ’ਤੇ ਖ਼ੁਸ਼ਕ ਨਹੀਂ ਸਗੋਂ ਗਹਿਰੇ ਸਮੁੰਦਰਾਂ ਵਿੱਚ ਨਿੱਕੇ-ਨਿੱਕੇ ਟਾਪੂਆਂ ਦੀ ਸ਼ਕਲ ਵਿੱਚ ਆਪਣੀ ਹੋਂਦ ਬਣਾਈ ਬੈਠੀ ਇਹ ਧਰਤੀ ਅੰਤਾਂ ਦੀ ਖੂਬਸੂਰਤ ਹੈ। ਇਸ ਦੀ ਖੂਬਸੂਰਤੀ ਦਾ ਅੰਦਾਜ਼ਾ ਸ਼ਾਇਦ ਇਸ ਨੂੰ ਵੇਖਣ ਤੋਂ ਬਗ਼ੈਰ ਨਹੀਂ ਲਾਇਆ ਜਾ ਸਕਦਾ। ਇੱਥੇ ਵੱਸਣ ਵਾਲ਼ੇ ਲੋਕ ਜਿੱਥੇ ਬੇਹੱਦ ਮਿਲ਼ਨਸਾਰ ਹਨ, ਉੱਥੇ ਝਗੜਾਲੂ ਜ਼ਰਾ ਵੀ ਨਜ਼ਰ ਨਹੀਂ ਆਉਂਦੇ ਅਤੇ ਭਾਵੇਂ ਇਹ ਕਿਸੇ ਵੀ ਧਰਮ ਵਿੱਚ ਯਕੀਨ ਰੱਖਦੇ ਹੋਣ, ਇਹਨਾਂ ਦਾ ਪਿਆਰ ’ਤੇ ਸਤਿਕਾਰ ਦੂਸਰੇ ਧਰਮਾਂ ਲਈ ਇੱਕੋ-ਜਿਹਾ ਹੈ।
ਅੰਡੇਮਾਨ ਅਤੇ ਨਿਕੋਬਾਰ ਦੇ ਛੋਟੇ-ਛੋਟੇ 400 ਦੇ ਕਰੀਬ ਟਾਪੂ ਹਨ। ਇਹਨਾਂ ਵਿੱਚੋਂ 40 ਦੇ ਲਗ-ਪਗ ਟਾਪੂਆਂ ਵਿੱਚ ਮਨੁੱਖੀ ਜ਼ਿੰਦਗੀ ਧੜਕਦੀ ਹੈ। ਬਾਕੀਆਂ ਵਿੱਚ ਪਹਾੜ ਹਨ, ਜੰਗਲ਼ ਹਨ, ਜਾਨਵਰ ਹਨ, ਪੰਛੀ ਹਨ ਅਤੇ ਉਹਨਾਂ ਦੀ ਚਹਿਚਹਾਟ ਹੈ। ਹਰੇਕ ਟਾਪੂ ਦੀ ਜ਼ਿੰਦਗੀ ਆਪਣੇ-ਆਪ ਵਿੱਚ ਸੰਪੂਰਨ ਹੈ। ਉੱਥੋਂ ਦੇ ਰਹਿਣ ਵਾਲ਼ੇ ਲੋਕਾਂ ਦੀ ਖ਼ੁਦ ਦੀ ਬਣਾਈ ਹੋਈ ਧਰਤੀ ਵਿੱਚ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕੁਝ ਟਾਪੂਆਂ ਵਿੱਚ ਹਾਲੇ ਵੀ ਪੁਰਾਣੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਇਹ ਗੱਲ ਪ੍ਰਸੰਸਾਯੋਗ ਹੈ ਕਿ ਭਾਰਤ ਸਰਕਾਰ ਦਿਨ ਪ੍ਰਤਿ ਦਿਨ ਖ਼ਤਮ ਹੋ ਰਹੇ ਇਹਨਾਂ ਕਬੀਲਿਆਂ ਵੱਲ ਆਪਣੀ ਪੂਰੀ ਤਵੱਜੋ ਦੇ ਰਹੀ ਹੈ ‘ਤੇ ਇਸ ਜਤਨ ਵਿੱਚ ਹੈ ਕਿ ਨਾ ਸਿਰਫ਼ ਇਹਨਾਂ ਦੀ ਹੋਂਦ ਹੀ ਬਣਾਈ ਰੱਖੀ ਜਾ ਸਕੇ ਸਗੋਂ ਇਹਨਾਂ ਕਬੀਲਿਆਂ ਅੰਦਰ ਨਵੀਂ ਜ਼ਿੰਦਗੀ ਵੀ ਧੜਕਾਈ ਜਾ ਸਕੇ। ਕੁਝ ਟਾਪੂਆਂ ’ਤੇ ਸਰਕਾਰ ਵੱਲੋਂ ਕਬੀਲਿਆਂ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਹਰ ਪਰਿਵਾਰ ਲਈ ਘਰ ਬਣਾਏ ਗਏ ਹਨ, ਉਹਨਾਂ ਦੇ ਕਾਸ਼ਤ ਕਰਨ ਲਈ ਉਸ ਟਾਪੂ ਵਿੱਚ ਕੁਝ ਬਾਗ਼ ਵੀ ਲਾਏ ਗਏ ਹਨ ਅਤੇ ਥੋੜ੍ਹੀ-ਬਹੁਤ ਜ਼ਮੀਨ ਨੂੰ ਖੇਤੀਯੋਗ ਵੀ ਬਣਾਇਆ ਗਿਆ ਹੈ। ਪਰ ਹਾਲੇ ਇਸ ਵਿੱਚ ਸਰਕਾਰ ਨੂੰ ਪੂਰੀ ਸਫਲ਼ਤਾ ਪ੍ਰਾਪਤ ਨਹੀਂ ਹੋ ਸਕੀ। ਭਾਵੇਂ ਉਹਨਾਂ ਨੇ ਸਰਕਾਰ ਵੱਲੋਂ ਦਿੱਤੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਬਹੁਤੇ ਕਬੀਲਿਆਂ ਦੀਆਂ ਬਹੁਤੀਆਂ ਔਰਤਾਂ ਕੱਪੜੇ ਪਾਉਣਾ ਪਸੰਦ ਨਹੀਂ ਕਰਦੀਆਂ। ਆਪਣੇ ਸਰੀਰ ਦੇ ਕੁਝ ਭਾਗਾਂ ਨੂੰ ਪੱਤਿਆਂ ਜਾਂ ਘਾਹ-ਫੂਸ ਨਾਲ਼ ਢਕ ਕੇ ਹੀ ਖ਼ੁਸ਼ ਰਹਿੰਦੀਆਂ ਹਨ। ਸਮੁੰਦਰਾਂ ’ਚੋਂ ਮੱਛੀ ਫੜਨਾ ਹੀ ਹਾਲੇ ਇਹਨਾਂ ਲੋਕਾਂ ਨੇ ਆਪਣਾ ਮੁੱਖ ਰੁਝੇਵਾਂ ਬਣਾਇਆ ਹੋਇਆ ਹੈ ਪਰ ਇਹਨਾਂ ਟਾਪੂਆਂ ਵਿੱਚ ਹੀ ਹਾਲੇ ‘ਸਿੰਥਾਲ’ ’ਤੇ ‘ਜਰਬਾ’ ਕਬੀਲੇ ਅਜਿਹੇ ਹਨ ਜਿਹੜੇ ਪੁਰਾਣੇ ਜੰਗਲ਼ੀ ਮਨੁੱਖਾਂ ਵਾਂਗ ਹੀ ਰਹਿ ਰਹੇ ਹਨ।
ਲੇਖਕ ਅੰਡੇਮਾਨ ਦੀ ਯਾਤਰਾ ’ਤੇ ਭਾਰਤ ਸਰਕਾਰ ਦੇ ਸੱਦੇ ਉੱ’ਤੇ ਇੱਕ ਪੱਤਰਕਾਰ ਦੇ ਤੌਰ ’ਤੇ ਗਿਆ ਸਾਂ। ਲਗ-ਪਗ ਦੋ ਘੰਟੇ ਦੀ ਉਡਾਣ ਤੋਂ ਬਾਅਦ ਸਾਨੂੰ ਇਹ ਟਾਪੂ ਦਿਖਾਈ ਦੇਣ ਲੱਗੇ ਸਨ। ਦੂਰ ਤੋਂ ਵੇਖਣ ’ਤੇ ਅਨੰਤ ਸਮੁੰਦਰ ਦੀ ਤਹਿ ’ਤੇ ਫੈਲੇ ਹੋਏ ਇਹ ਛੋਟੇ-ਛੋਟੇ ਕਾਲ਼ੇ ਬਿੰਦੂ ਹੀ ਦਿਖਾਈ ਦੇ ਰਹੇ ਸਨ । ਜਿਵੇਂ-ਜਿਵੇਂ ਹਵਾਈ ਜਹਾਜ਼ ਨੇੜੇ ਪਹੁੰਚਦਾ ਜਾ ਰਿਹਾ ਸੀ, ਇਹਨਾਂ ਦੀ ਸੁੰਦਰਤਾ ਸਾਕਾਰ ਹੋ ਰਹੀ ਸੀ।
ਪੋਰਟ ਬਲੇਅਰ ਅੰਡੇਮਾਨ ਦੀ ਰਾਜਧਾਨੀ ਹੈ। ਇਹ ਛੋਟੀਆਂ-ਛੋਟੀਆਂ ਪਹਾੜੀਆਂ ’ਤੇ ਵੱਸਿਆ ਹੋਇਆ ਇੱਕ ਅਤਿਅੰਤ ਪਿਆਰਾ ਸ਼ਹਿਰ ਹੈ। ਇੱਥੇ ਅਤਿਅੰਤ ਪਿਆਰੀਆਂ ਬੀਚਾਂ ਹਨ। ਇਹਨਾਂ ਵਿੱਚੋਂ ਸਭ ਤੋਂ ਪਿਆਰੀ ਬੀਚ ਕਾਸ-ਵਿਸਕੋਪ ਹੈ। ਇਸ ਦੇ ਆਲ਼ੇ-ਦੁਆਲ਼ੇ ਨਾਰੀਅਲ ਦੇ ਦਰਖ਼ਤ ’ਤੇ ਇੱਥੇ ਕਈ ਛੋਟੇ-ਛੋਟੇ ਹੋਰ ਟਾਪੂ ਦਿਖਾਈ ਦਿੰਦੇ ਹਨ। ਬੀਚ ਦੇ ਬਿਲਕੁਲ ਨੇੜੇ, ਸਾਮ੍ਹਣੇ ਇੱਕ ਛੋਟਾ ਜਿਹਾ ਟਾਪੂ ਨਜ਼ਰ ਆਉਂਦਾ ਹੈ। ਲੇਖਕ ਦਾ ਦਿਲ ਕੀਤਾ ਕਿ ਉਸ ਨੂੰ ਤਰ ਕੇ ਉਸ ਤੱਕ ਜਾਵੇ। ਜਦੋਂ ਲੇਖਕ ਨੇ ਆਪਣੀ ਇਹ ਇੱਛਾ ਆਪਣੇ ਸਾਥੀਆਂ ਅਤੇ ਪੋਰਟ ਬਲੇਅਰ ਦੇ ਹੀ ਰਹਿਣ ਵਾਲ਼ੇ ਇੱਕ ਅਫ਼ਸਰ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਇਸ ਨੂੰ ਸੱਪਾਂ ਦਾ ਟਾਪੂ ਕਹਿੰਦੇ ਹਨ। ਪਾਣੀ ਦੇ ਸੱਪ ਇੱਥੇ ਸਸਤਾਉਣ ਲਈ ’ਤੇ ਧੁੱਪ ਸੇਕਣ ਲਈ ਆਉਂਦੇ ਹਨ।
ਪੋਰਟ ਬਲੇਅਰ ਸ਼ਹਿਰ ਦਾ ਚੱਪਾ-ਚੱਪਾ ਸੁੰਦਰ ਹੈ। ਹਰ ਥਾਂ ਕੁਦਰਤ ਨੇ ਆਪਣੀ ਛਾਪ ਛੱਡੀ ਹੋਈ ਹੈ। ਹੁਣ ਭਾਵੇਂ ਇੱਥੇ ਬਹੁਤ ਸਾਰੇ ਭਾਰਤੀ ਕਲਕੱਤੇ ’ਤੇ ਮਦਰਾਸ ਰਾਹੀਂ ਆ ਗਏ ਹਨ ‘ਤੇ ਬਹੁਤ ਸਾਰੇ ਸਰਕਾਰੀ ਨੌਕਰੀਆਂ ਵਾਲ਼ੇ ਬੰਦੇ ਵੀ ਰਹਿ ਰਹੇ ਹਨ ਪਰ ਹਾਲੇ ਵੀ ਕਾਫ਼ੀ ਅਬਾਦੀ ਵਿੱਚ ਉਹ ਲੋਕ ਵੱਸਦੇ ਹਨ ਜਿਨ੍ਹਾਂ ਦੇ ਦਾਦੇ-ਪੜਦਾਦੇ 1857 ਤੋਂ ਬਾਅਦ ਅੰਗਰੇਜ਼ਾਂ ਦੇ ਕੈਦੀ ਬਣ ਕੇ ਇੱਥੇ ਆਏ ਸਨ। ਇਹਨਾਂ ਕੈਦੀਆਂ ਵਿੱਚ ਅਜ਼ਾਦੀ ਦੇ ਪਰਵਾਨਿਆਂ ਤੋਂ ਇਲਾਵਾ ਖ਼ਤਰਨਾਕ ਚੋਰ, ਡਾਕੂ ਆਦਿ ਵੀ ਸਨ। ਅੱਜ ਜਦੋਂ ਅਸੀਂ ਇਸ ਸ਼ਹਿਰ ਦੇ ਵਸਨੀਕਾਂ ਨੂੰ ਦੇਖਦੇ ਹਾਂ, ਉਹਨਾਂ ਨਾਲ਼ ਗੱਲਾਂ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਕਦੀ ਇਹਨਾਂ ਲੋਕਾਂ ਦੇ ਪੁਰਖੇ ਵੀ ਖ਼ਤਰਨਾਕ ਅਪਰਾਧੀ ਰਹੇ ਹੋਣਗੇ। ਇੱਥੋਂ ਦੀ ਸਭ ਤੋਂ ਪ੍ਰਸਿੱਧ ਇਤਿਹਾਸਿਕ ਇਮਾਰਤ ਸੈਲੂਲਰ ਜੇਲ੍ਹ ਹੈ। ਇਸ ਤੋਂ ਇਲਾਵਾ ਮਿਊਜ਼ੀਅਮ, ਕਾਟੀਨਜ਼ ਇਮਪੋਰੀਅਮ ’ਤੇ ਹੋਰ ਭਰੇ-ਪੂਰੇ ਬਜ਼ਾਰ ਹਨ।
ਇਸ ਧਰਤੀ ਨੇ ਹਾਲੇ ਵੀ ਦੂਸਰੀ ਵੱਡੀ ਲੜਾਈ ਦੇ ਸਮੇਂ ਜਦੋਂ ਜਪਾਨੀਆਂ ਨੇ ਇੱਥੇ ਕਬਜ਼ਾ ਕੀਤਾ ਸੀ, ਉਸ ਦੀਆਂ ਯਾਦਗਾਰਾਂ ਸਾਂਭੀਆਂ ਹੋਈਆਂ ਹਨ। ਲੇਖਕ ਨੇ ਪੋਰਟ ਬਲੇਅਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਬਹੁਤ ਮਜ਼ਬੂਤ ਬੰਕਰ ਦੇਖੇ ਜਿਨ੍ਹਾਂ ਦਾ ਇਸਤੇਮਾਲ ਦੂਜੀ ਵੱਡੀ ਜੰਗ ਵੇਲ਼ੇ ਕੀਤਾ ਜਾਂਦਾ ਸੀ। ਸਰਕਾਰ ਨੇ ਇਸ ਸ਼ਹਿਰ ਦੀ ਉੱਨਤੀ ਲਈ ‘ਤੇ ਇਸ ਦੇ ਆਲ਼ੇ-ਦੁਆਲ਼ੇ ਨੂੰ ਸੋਹਣਾ ਬਣਾਉਣ ਲਈ ਕਾਫ਼ੀ ਕੰਮ ਕੀਤਾ ਹੈ। ਇੱਥੋਂ ਦੀਆਂ ਸੜਕਾਂ ਖੁੱਲ੍ਹੀਆਂ ’ਤੇ ਵਧੀਆ ਹਨ। ਬਿਜਲੀ ਦਾ ਇੰਤਜ਼ਾਮ ਵੀ ਕਾਫ਼ੀ ਚੰਗਾ ਹੈ। ਬਾਕੀ ਦੀ ਤੰਗੀ ਨੂੰ ਦੂਰ ਕਰਨ ਲਈ ਸ਼ਹਿਰ ਦੇ ਬਾਹਰ ਕਈ ਬੰਨ੍ਹ ਬਣਾਏ ਗਏ ਹਨ ਜਿਨ੍ਹਾਂ ’ਚੋਂ ਪਾਣੀ ਸਾਫ਼ ਕਰਨ ਤੋਂ ਬਾਅਦ ਸ਼ਹਿਰ ਨੂੰ ਸਪਲਾਈ ਕੀਤਾ ਜਾਂਦਾ ਹੈ। 1970 ਈ. ਵਿੱਚ ਇੱਕ ਪਾੜੀ ਖਾੜੀ ਡੈਮ ਬਣਾਇਆ ਗਿਆ ਸੀ । ਇਹ ਡੈਮ 1932 ਮੀਟਰ ਲੰਮਾ ’ਤੇ 32 ਮੀਟਰ ਦੇ ਲਗ-ਪਗ ਉੱਚਾ ਹੈ।
ਪੋਰਟ ਬਲੇਅਰ ਦੇ ਆਸ-ਪਾਸ ਦੇ ਜੰਗਲ਼ਾਂ ਵਿੱਚ ਸਰਕਾਰ ਨੇ ਰਬੜ ਦੇ ਦਰਖ਼ਤ ਲਾਉਣ ਦਾ ਬਹੁਤ ਜਤਨ ਕੀਤਾ ਹੈ। ਇਸ ਦਾ ਭਾਵ ਜੰਗਲ਼ਾਂ ਦੀ ਜਗ੍ਹਾ ਜੰਗਲ਼ ਉਗਾਉਣਾ ਹੈ। ਜੰਗਲ਼ਾਂ ਭਰੇ ਇਸ ਇਲਾਕੇ ਵਿੱਚ ਕੁਝ ਮਸ਼ਹੂਰ ਦਰਖ਼ਤਾਂ ਦੇ ਨਾਂ ਗਿਰਜਾ, ਕੋਕੀ, ਠੀਗਾ, ਲਾਲ ਚੀਨੀ, ਸਿਲਵਰ ਭਰੇ ਅਤੇ ਮਾਰਵਲ ਲਡਾਨਾ ਹਨ । ਇਸੇ ਯਾਤਰਾ ਵਿੱਚ ਅਸੀਂ ਦੂਰ ਦੇ ਇਲਾਕਿਆਂ ਵਿੱਚ ਜਾ ਕੇ ਸਰਕਾਰੀ ਫ਼ਾਰਮ ਵੀ ਦੇਖੇ ਜਿੱਥੇ ਅਨੇਕਾਂ ਤਰ੍ਹਾਂ ਦੇ ਫਲ਼ਦਾਰ ਦਰਖ਼ਤ ਬੜੀ ਸਫਲ਼ਤਾਪੂਰਵਕ ਲਾਏ ਗਏ ਹਨ।
ਸ਼ਹਿਰ ਦੇ ਬਾਹਰ ਥੋੜ੍ਹੀ ਦੂਰ ਛੋਟੇ-ਛੋਟੇ ਪਿੰਡ ਵੀ ਦਿਖਾਈ ਦਿੰਦੇ ਹਨ। ਹਰੇ-ਭਰੇ ਦਰਖ਼ਤਾਂ ਵਿੱਚ ਝੁੱਗੀਆਂਨੁਮਾ ਘਰ ਚਾਹੇ ਇੱਥੋਂ ਦੇ ਰਹਿਣ ਵਾਲ਼ੇ ਲੋਕਾਂ ਦੇ ਜੀਵਨ-ਪੱਧਰ ਨੂੰ ਬਹੁਤਾ ਨੀਵਾਂ ਦਰਸਾਉਂਦੇ ਹਨ ਅਤੇ ਉਸ ਤੋਂ ਗ਼ੁਰਬਤ ਦੀ ਝਲਕ ਪੈਂਦੀ ਹੈ ਪਰ ਤਾਂ ਵੀ ਕਈ ਪਿੰਡ ਵਾਲ਼ਿਆਂ ਨਾਲ਼ ਗੱਲਾਂ ਕਰਨ ’ਤੇ ਇਹ ਲੋਕ ਆਪਣੇ-ਆਪ ਵਿੱਚ ਮਸਤ ਲੱਗਦੇ ਹਨ।
ਪੋਰਟ ਬਲੇਅਰ ਦੇ ਬਜ਼ਾਰਾਂ ਵਿੱਚ ਘੁੰਮਦੇ ਹੋਏ ਬਹੁਤੀ ਥਾਂਈਂ ਤੁਹਾਨੂੰ ਇਵੇਂ ਲੱਗੇਗਾ ਕਿ ਤੁਸੀਂ ਕਿਸੇ ਬਹੁਤ ਹੀ ਆਧੁਨਿਕ ਬਜ਼ਾਰ ਵਿੱਚ ਘੁੰਮ ਰਹੇ ਹੋ। ਇੱਥੇ ਘੁੰਮਦਿਆਂ ਇਵੇਂ ਲੱਗਦਾ ਹੈ ਕਿ ਇਹ ਧਰਤੀ ਏਨੇ ਡੂੰਘੇ ‘ਤੇ ਦੂਰ ਦੇ ਸਮੁੰਦਰਾਂ ਵਿੱਚ ਸਥਿਤ ਹੈ। ਸ਼ਹਿਰ ਵਿੱਚ ਮੰਦਰ, ਮਸਜਦਾਂ, ਗੁਰਦਵਾਰੇ ‘ਤੇ ਚਰਚ ਵੀ ਹਨ। ਸ. ਦੀਵਾਨ ਸਿੰਘ ਕਾਲ਼ੇਪਾਣੀ ਜਿਹੜੇ ਕਿ ਅੰਗਰੇਜ਼ਾਂ ਦੇ ਸਮੇਂ ਇਸ ਜਗ੍ਹਾ ਦੇ ਬਹੁਤ ਸਤਿਕਾਰੇ ਅਤੇ ਪਿਆਰੇ ਡਾਕਟਰ ਸਨ ਜੋ ਇਸ ਜਗ੍ਹਾ ’ਤੇ ਜਪਾਨੀਆਂ ਦੇ ਕਬਜ਼ਾ ਕਰਨ ਤੋਂ ਬਾਅਦ ਜੇਲ੍ਹ ਵਿੱਚ ਹੀ ਦਮ ਤੋੜ ਗਏ ਸਨ, ਉਹ ਪੰਜਾਬੀ ਦੇ ਪਿਆਰੇ ਕਵੀ ਵੀ ਸਨ। ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਬਹੁਤ ਸ਼ਾਨਦਾਰ ਗੁਰਦਵਾਰਾ ਤਿਆਰ ਕਰਵਾਇਆ ਗਿਆ ਹੈ।
ਇੱਥੇ ਇੱਕ ਚੌਂਕ ਵਿੱਚ 1914 ਈ. ਤੋਂ 1920 ਈ. ਤੱਕ ਦੀ ਲੜਾਈ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੀ ਯਾਦਗਾਰ ਹੈ। ਪੋਰਟ ਬਲੇਅਰ ਦੇ ਲੋਕ ਪਿਆਰੇ ਹਨ, ਧਰਤੀ ਪਿਆਰੀ ਹੈ, ਇੱਥੋਂ ਦੇ ਲੋਕਾਂ ਨੂੰ ਮਿਲ਼ਦਿਆਂ, ਇੱਥੋਂ ਦੀਆਂ ਸੜਕਾਂ ’ਤੇ ਘੁੰਮਦਿਆਂ ਤੁਸੀਂ ਆਪਣੇ ਅੰਦਰ ਇੱਕ ਅਜੀਬ ਸਕੂਨ ਮਹਿਸੂਸ ਕਰਦੇ ਹੋ।
ਤਿਆਰ ਕਰਤਾ:
ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784