14. ਮੇਰੀਆਂ ਧੀਆਂ- ਮੇਰੇ ਖੰਭ (ਅਜੀਤ ਕੌਰ)

14. ਮੇਰੀਆਂ ਧੀਆਂ- ਮੇਰੇ ਖੰਭ (ਅਜੀਤ ਕੌਰ)

ਅਭਿਆਸ

(ੳ) ਵਸਤੁਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਲੇਖਕਾ ਨੇ ਆਪਣੀਆਂ ਧੀਆਂ ਨੂੰ ਸ਼ਿਮਲੇ ਕਿਹੜੇ ਸਕੂਲ ਵਿੱਚ ਦਾਖ਼ਲ ਕਰਵਾਇਆ?

ਉੱਤਰ: ਆਕਲੈਂਡ ਸਕੂਲ ਵਿੱਚ।

ਪ੍ਰਸ਼ਨ 2. ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਦੱਸੋ?

ਉੱਤਰ: ਮਿਸ ਹਕੀਮ।

ਪ੍ਰਸ਼ਨ 3. ਸ਼ਿਮਲੇ ਜਾਣ ਤੋਂ ਪਹਿਲਾਂ ਲੇਖਕਾ ਦੀਆਂ ਧੀਆਂ ਕਿਹੜੇ ਸਕੂਲ ਵਿੱਚ ਪੜ੍ਹਦੀਆਂ ਸਨ?

ਉੱਤਰ: ਇਰਵਿਨ ਸਕੂਲ ਵਿੱਚ।

ਪ੍ਰਸ਼ਨ 4. ਨੇਵੀ ਵਿੱਚ ਨੌਕਰੀ ਕਰਦੇ ਲੜਕੇ ਨੇ ਕੈਂਡੀ ਨੂੰ ਪਸੰਦ ਕਰ ਲਿਆ। (ਸਹੀ/ ਗ਼ਲਤ)

ਉੱਤਰ: ਸਹੀ।

ਪ੍ਰਸ਼ਨ 5. ਰਾਜਿੰਦਰ ਸਿੰਘ ਬੇਦੀ ਨੇ ਲੇਖਕਾ ਨੂੰ ਉਸ ਦੀ ਧੀ ਦਾ ਵਿਆਹ ਆਪਣੇ ਬੇਟੇ ਨਾਲ਼ ਕਰਨ ਲਈ ਕਿਹਾ।

ਉੱਤਰ: ਗ਼ਲਤ।

ਪ੍ਰਸ਼ਨ 6. ਲੇਖਕਾ ਲਗ-ਪਗ ਹਰ ਐਤਵਾਰ ਨੂੰ ਆਪਣੇ ਦਾਰ ਜੀ ਨੂੰ ਮਿਲ਼ਨ ਜਾਂਦੀ ਸੀ। (ਸਹੀ/ਗ਼ਲਤ)

ਉੱਤਰ: ਸਹੀ।

ਖ਼ਾਲੀ ਸਥਾਨ ਭਰੋ:

ਪ੍ਰਸ਼ਨ 7. ਫ਼ੌਜੀ ਖੁੱਲ੍ਹੇ ਦਿਲ ਵਾਲ਼ੇ ਹੁੰਦੇ ਹਨ। ਆਮ ਲੋਕਾਂ ਵਾਂਗ…………………..ਨਹੀਂ ਹੁੰਦੇ।

ਉੱਤਰ: ਦਕੀਆਨੂਸੀ।

ਪ੍ਰਸ਼ਨ 8. ਮੈਂ ਤਾਂ ਉਹਨਾਂ ਨੂੰ ਹਰ ਵੇਲ਼ੇ …………..ਵਾਂਗ ਆਪਣੇ ਖੰਭਾਂ ਹੇਠ ਲੁਕਾਈ ਫਿਰਦੀ ਸੀ।

ਉੱਤਰ: ਚੂਜ਼ਿਆਂ ਵਾਂਗ।

ਪ੍ਰਸ਼ਨ 9. ਜਦੋਂ ਅਜੀਤ ਕੌਰ ਆਪਣੀਆਂ ਬੇਟੀਆਂ ਨੂੰ ਸ਼ਿਮਲੇ ਛੱਡ ਕੇ ਵਾਪਸ ਜਾਣ ਲੱਗੀ ਤਾਂ ਉਹ…….

(1) ਬਹੁਤ ਖ਼ੁਸ਼ ਸਨ (2) ਰੋ ਰਹੀਆਂ ਸਨ

(3) ਬਾਏ-ਬਾਏ ਕਰ ਰਹੀਆਂ ਸਨ (4) ਚੁੱਪ-ਚਾਪ ਵੇਖ ਰਹੀਆਂ ਸਨ।

ਉੱਤਰ: ਰੋ ਰਹੀਆਂ ਸਨ।

ਪ੍ਰਸ਼ਨ 10. ਅਰਪਨਾ ……………………………ਫ਼ਸਟ ਆਈ ਸੀ।

(1) ਪੂਰੇ ਪੰਜਾਬ ਵਿੱਚੋਂ (2) ਪੂਰੀ ਦਿੱਲੀ ਵਿੱਚੋਂ (3) ਪੂਰੇ ਭਾਰਤ ਵਿੱਚੋਂ (4) ਪੂਰੇ ਹਿਮਾਚਲ ਵਿੱਚੋਂ

ਉੱਤਰ: ਪੂਰੇ ਹਿਮਾਚਲ ਵਿੱਚੋਂ।

 

 

 

 

(ਅ) ਦੱਸੋ:

ਪ੍ਰਸ਼ਨ 1. ਆਕਲੈਂਡ ਸਕੂਲ ਦੀ ਪ੍ਰਿੰਸੀਪਲ ਕਿਹੋ-ਜਿਹੀ ਔਰਤ ਸੀ? ਲੇਖਕਾ ਦੀਆਂ ਬੇਟੀਆਂ ਦੇ ਸਰਟੀਫ਼ਿਕੇਟ ਵੇਖ ਕੇ ਉਸ ਨੇ ਕੀ ਕਿਹਾ?

ਉੱਤਰ: ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਨਾਂ ਮਿਸ ਹਕੀਮ ਸੀ। ਉਸਨੇ ਪੂਰੀ ਉਮਰ ਆਕਲੈਂਡ ਸਕੂਲ ਵਿੱਚ ਹੀ ਬਿਤਾ ਦਿੱਤੀ ਸੀ। ਉਹ ਪੜ੍ਹੀ ਵੀ ਇਸੇ ਸਕੂਲ ਤੋਂ ਹੀ ਸੀ ਅਤੇ ਹੁਣ ਇੱਥੋਂ ਦੀ ਹੀ ਪ੍ਰਿੰਸੀਪਲੀ ਵੀ ਸੀ। ਲੇਖਕਾ ਨੇ ਆਪਣੀਆਂ ਬੱਚੀਆਂ ਬਾਰੇ ਪ੍ਰਿੰਸੀਪਲ ਨੂੰ ਸਾਰੀ ਗੱਲ ਦੱਸੀ। ਉਹਨਾਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਸਰਟੀਫੀਕੇਟ ਵਿਖਾਏ। ਦੋਵੇਂ ਆਪਣੀਆਂ ਜਮਾਤਾਂ ਵਿੱਚੋਂ ‘ਟਾਪ’ ਕਰਦੀਆਂ ਰਹੀਆਂ ਸਨ। ਕੇਖਕਾ ਨੇ ਪ੍ਰਿੰਸੀਪਲ ਨੂੰ ਬੱਚੀਆਂ ਦੇ ਟੈਸਟ ਲੈਣ ਦੀ ਆਫ਼ਰ ਕੀਤੀ ਅਤੇ ਕਿਹਾ ਜੇ ਤੁਸੀਂ ਬੱਚੀਆਂ ਨੂੰ ਦਾਖ਼ਲ ਕਰ ਲਵੋਗੇ, ਤਾਂ ਉਹ ਝੱਟ-ਪੱਟ ਦਿੱਲੀ ਜਾ ਕੇ ਇਰਵਨ ਸਕੂਲ ਤੋਂ ਇਹਨਾਂ ਦੇ ‘ਸਕੂਲ ਲੀਵਿੰਗ ਸਰਟੀਫੀਕੇਟ’ ਲੈ ਆਵੇਗੀ। ਮਿਸ ਹਕੀਮ ਨੇ ਕਿਹਾ, ਏਨੇ ਵਧੀਆ ਨੰਬਰ ਲੈ ਕੇ ਪਾਸ ਹੋਣ ਵਾਲ਼ੇ ਬੱਚਿਆਂ ਦੇ ਟੈੱਸਟ ਕੀ ਲੈਣੇ! ਸਮਝੋ, ਹੋ ਗਈਆਂ ਦਾਖ਼ਲ ਦਿੱਲੀ ਜਾ ਕੇ ਸਕੂਲ ਲੀਵਿੰਗ ਸਰਟੀਫੀਕੇਟ ਵੀ ਲੈ ਆ, ਤੇ ਇਹਨਾਂ ਦੇ ਕੱਪੜੇ ਵੀ।

ਪ੍ਰਸ਼ਨ 2. ਦਾਰ ਜੀ ਤੇ ਹੋਰ ਰਿਸ਼ਤੇਦਾਰ ਲੇਖਕਾ ਨੂੰ ਕੀ ਸਲਾਹ ਦਿੰਦੇ ਸਨ? ਉਹਨਾਂ ਦੀਆਂ ਗੱਲਾਂ ਸੁਣ ਕੇ ਲੇਖਿਕਾ ਕਿਉਂ ਡਰ ਜਾਂਦੀ ਸੀ?

ਉੱਤਰ: ਲੇਖਕਾ ਆਪਣੇ ਦਾਰ ਜੀ ਤਕਰੀਬਨ ਹਰ ਐਤਵਾਰ ਮਿਲਯ ਜਾਂਦੀ। ਉਹ ਜਦੋਂ ਵੀ ਜਾਂਦੀ ਤਾਂ ਦਾਰ ਜੀ ਡੋਲੀ ਲਈ ਕੋਈ ਮੁੰਡਾ ਲੱਭਣ ਦੀ ਗੱਲ ਜ਼ਰੂਰ ਪੁੱਛਦੇ। ਕਦੇ-ਕਦੇ ਤਾਂ ਉਹ ਆ ਹੀ ਕਿਸੇ ਦੋਸਤ-ਰਿਸ਼ਤੇਦਾਰ ਨਾਲ਼ ਗੱਲ ਕਰ ਕੇ ਦੱਸਦੇ ਕਿ ਮੁੰਡਾ ਕੀ ਕਰਦਾ ਹੈ, ਕਿੰਨੀ ਕਮਾਈ ਕਰਦਾ ਹੈ। ਰਾਜਿੰਦਰ ਸਿੰਘ ਬੇਦੀ ਲੇਖਕਾ ਦੇ ਬਹੁਤ ਅੱਛੇ ਦੋਸਤ ਸਨ ਜੋ ਇੱਕ ਦਿਨ ਆਪਣੀ ਬੇਟੀ ਦੇ ਦਿਓਰ ਦਾ ਰਿਸ਼ਤਾ ਲੈਕੇ ਆਏ। ਪਰ ਲੇਖਕਾ ਆਪਣੀ ਬੇਟੀ ਨੂੰ ਅਜੇ ਪੜ੍ਹਾਉਣਾ ਚਾਹੁੰਦੀ ਸੀ ਕਿਉਂਕਿ ਹੁਣੇ ਹੀ ਉਹਦੀ ਸਕੂਲ ਦੀ ਪੜ੍ਹਾਈ ਖ਼ਤਮ ਹੋਈ ਸੀ ਅਤੇ ਉਸਨੇ ਕਾਲਜ ਦਾਖ਼ਲਾ ਲਿਆ ਸੀ। ਬੇਦੀ ਨੇ ਲੇਖਕਾ ਨੂੰ ਕਿਹਾ ਕਿ ਅਜੇ ਕੁੜਮਾਈ ਕਰ ਦਿੰਦੇ ਹਾਂ ਅਤੇ ਵਿਆਹ ਬਾਅਦ ਵਿੱਚ ਰੁਕ ਕੇ ਹੋ ਜਾਵੇਗਾ। ਅਸਲ ਵਿੱਚ ਲੇਖਕਾ ਡਰਦੀ ਸੀ ਕਿ ਪਿਓ ਤੋਂ ਬਿਨਾਂ ਇਹਨਾਂ ਕੁੜੀਆਂ ਦਾ ਵਿਆਹ ਹੋ ਵੀ ਸਕੇਗਾ ਕਿ ਨਹੀਂ, ਹੋਵੇਗਾ ਤਾਂ ਕਿਸ ਤਰ੍ਹਾਂ ਹੋਵੇਗਾ, ਅਗਲੇ ਜੇ ਸੁਆਲ ਕਰਨਗੇ ਕਿ ਪਿਓ ਦੀ ਮੌਤ ਤਾਂ ਹੁਣ ਹੋਈ ਏ, ਪਹਿਲੋਂ ਹੀ ਕਿਉਂ ਵੱਖਰੇ ਰਹਿ ਰਹੇ ਸੀ, ਤਾਂ ਕੀ ਜੁਆਬ ਦਿਆਂਗੀ?

ਪ੍ਰਸ਼ਨ 3. ਕੈਂਡੀ ਨੇ ਵਿਆਹ ਲਈ ਹਾਂ ਕਿਉਂ ਕਰ ਦਿੱਤੀ?

ਉੱਤਰ: ਕੈਂਡੀ ਨੇ ਵਿਆਹ ਕਰਵਾਉਣ ਲਈ ਹਾਂ ਇਸ ਕਰਕੇ ਕਰ ਦਿੱਤੀ ਸੀ ਕਿਉਂਕਿ ਮੁੰਡੇ ਨੇ ਉਹਨੂੰ ਯਕੀਨ ਦੁਆਇਆ ਸੀ ਕਿ ਉਹਦੀ ਪੜ੍ਹਾਈ ਨਹੀਂ ਛੁੱਟੇਗੀ। ਵਿਆਹ ਤੋਂ ਬਾਅਦ ਵੀ ਬੇਸ਼ੱਕ ਉਹ ਪੜ੍ਹਦੀ ਰਵ੍ਹੇ। ਮੁੰਡਾ ਕਿਉਂਕਿ ਨੇਵੀ ਵਿੱਚ ਸੀ ਤਾਂ ਕੈਂਡੀ ਨੇ ਸੋਚਿਆ ਕਿ ਫ਼ੌਜੀ ਆਮ ਲੋਕਾਂ ਦੇ ਮੁਕਾਬਲੇ ਖੁੱਲ੍ਹੇ ਦਿਲ ਦੇ ਹੁੰਦੇ ਹਨ। ਕੈਂਡੀ ਇਹ ਵੀ ਸੋਚਦੀ ਸੀ ਕਿ ਉਸਦੀ ਮਾਂ ਦਾ ਅੱਧਾ ਭਾਰ ਤਾਂ ਹੌਲਾ ਹੋਵੇਗਾ।

ਪ੍ਰਸ਼ਨ 4. “ਤੁਹਾਡਾ ਭਾਰ ਲਵੇਗਾ ਅੱਧਾ। ਬੇਸ਼ੱਕ ਕਰ ਦਿਓ ਮੇਰਾ ਵਿਆਹ।” ਕੈਂਡੀ ਦੇ ਇਹ ਸ਼ਬਦ ਸੁਣ ਕੇ ਲੇਖਕਾ ਨੇ ਕੀ ਮਹਿਸੂਸ ਕੀਤਾ।

ਉੱਤਰ: ਤੁਹਾਡਾ ਭਾਰ ਲਵੇਗਾ ਅੱਧਾ। ਬੇਸ਼ੱਕ ਕਰ ਦਿਓ ਮੇਰਾ ਵਿਆਹ। ਜਦੋਂ ਕੈਂਡੀ ਨੇ ਲੇਖਿਕਾ ਨੂੰ ਇਹ ਗੱਲ ਕਹੀ, ਤਾਂ ਉਸ ਨੂੰ ਬਹੁਤ ਪਰੇਸ਼ਾਨੀ ਹੋਈ। ਲੇਖਕਾ ਨੇ ਸੋਚਿਆ ਕਿ ਉਸਨੇ ਆਪਣੀਆਂ ਬੱਚੀਆਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾ ਕਿ ਉਹ ਉਸ ਦੇ ਸਿਰ ’ਤੇ ਭਾਰ ਹਨ। ਉਸ ਨੇ ਉਨ੍ਹਾਂ ਨੂੰ ਆਪਣੀਆਂ ਦੋਸਤ, ਹਮਸਫ਼ਰ, ਹਮਰਾਜ ਤੇ ਖੰਭ ਸਮਝਿਆ ਸੀ, ਪਰ ਉਸਨੇ ਇਹ ਕਿਵੇਂ ਅਹਿਸਾਸ ਕਰ ਲਿਆ ਕਿ ਉਹ ਆਪਣੀ ਮਾਂ ਦੇ ਸਿਰ ’ਤੇ ਭਾਰ ਹਨ। ਇਸ ਪਿੱਛੋਂ ਲੇਖਕਾ ਇਸ ਸਿੱਟੇ ’ਤੇ ਪਹੁੰਚਦੀ ਹੈ ਕਿ ਵਾਤਾਵਰਨ ਤੇ ਸਥਿਤੀਆਂ ਨੇ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਾਇਆ ਹੋਵੇਗਾ।

ਪ੍ਰਸ਼ਨ 5. ਅਜੀਤ ਕੌਰ ਆਪਣੀਆਂ ਧੀਆਂ ਨੂੰ ਆਪਣੇ ਖੰਭ, ਹਮਰਾਜ਼ ਅਤੇ ਦੋਸਤ ਕਿਉਂ ਕਹਿੰਦੀ ਹੈ?

ਉੱਤਰ: ਅਜੀਤ ਕੌਰ ਆਪਣੀਆਂ ਧੀਆਂ ਨੂੰ ਸਾਡੇ ਸਮਾਜ ਦੇ ਹੋਰਨਾਂ ਲੋਕਾਂ ਵਾਂਗ ਭਾਰ ਨਹੀਂ ਸਮਝਦੀ, ਸਗੋਂ ਉਨ੍ਹਾਂ ਨੂੰ ਆਪਣੇ ਖੰਭ, ਹਮਰਾਜ਼ ਤੇ ਦੋਸਤ ਸਮਝਦੀ ਹੈ। ਇਸ ਕਰਕੇ ਉਹ ਉਨ੍ਹਾਂ ਦੀ ਪੜ੍ਹਾਈ ਸ਼ਿਮਲੇ ਦੇ ਆਕਲੈਂਡ ਸਕੂਲ ਵਿਚ ਕਰਵਾਉਂਦੀ ਹੈ ਤੇ ਅੱਗੋਂ ਕਾਲਜ ਤੇ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਪੜ੍ਹਾਈ ਜਾਰੀ ਰੱਖਦੀ ਹੈ। ਉਸਨੂੰ ਉਨ੍ਹਾਂ ਦੇ ਵਿਆਹਾਂ ਦੀ ਵੀ ਕਾਹਲੀ ਨਹੀਂ ਸੀ। ਉਨ੍ਹਾਂ ਦੀ ਪੜ੍ਹਾਈ ਵਿਚ ਚੰਗੀ ਪ੍ਰਾਪਤੀ ਕਰਕੇ ਉਹ ਉਨ੍ਹਾਂ ਉੱਤੇ ਮਾਣ ਕਰਦੀ ਹੈ। ਜਵਾਨ ਹੋਣ ’ਤੇ ਉਹ ਤਿੰਨੇ ਰਲ਼ ਕੇ ਸੈਰ ਕਰਨ, ਪਿਕਚਰਾਂ ਤੇ ਡਰਾਮੇ ਅਤੇ ਐਗਜ਼ੀਬੀਸ਼ਨਾਂ ਦੇਖਣ ਜਾਂਦੀਆਂ ਹਨ ਤੇ ਆਪਣੀਆਂ ਪੜ੍ਹੀਆਂ ਕਿਤਾਬਾਂ ਵਿਚਲੇ ਵਿਚਾਰਾਂ ਨੂੰ ਇਕ-ਦੂਜੇ ਨਾਲ਼ ਸਾਂਝੇ ਕਰਦੀਆਂ ਹਨ। ਉਸ ਨੇ ਉਨ੍ਹਾਂ ਨੂੰ ਅਜਿਹੀ ਸਿਖਲਾਈ ਨਹੀਂ ਦਿੱਤੀ, ਜਿਹੋ ਜਿਹੀ ਸਿਖਲਾਈ ਦੇ ਕੇ ਉਸਨੂੰ ਪਾਲ਼ਿਆ ਗਿਆ ਸੀ ਕਿ ਉਨ੍ਹਾਂ ਨੇ ਹਮੇਸ਼ਾ ਉਹ ਕੁਝ ਕਰਨਾ ਹੈ, ਜੋ ਦੂਜਿਆਂ ਨੂੰ ਮਨਜ਼ੂਰ ਹੋਵੇ ਤੇ ਉਨ੍ਹਾਂ ਨੇ ਦੂਜਿਆਂ ਨੂੰ ਖ਼ੁਸ਼ ਕਰਨ ਲਈ ਜੀਵਨ ਜਿਊਣਾ ਚਾਹੀਦਾ ਹੈ। ਦੂਜਿਆਂ ਦੀ ਖ਼ੁਸ਼ੀ ਲਈ ਜਿਊਂਦਿਆਂ ਜਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਫ਼ਨਾਹ ਕੀਤਾ ਸੀ। ਉਸ ਨੇ ਇਹੋ ਜਿਹੀ ਹਵਾ ਵੀ ਨਹੀਂ ਸੀ ਲੱਗਣ ਦਿੱਤੀ ਆਪਣੀਆਂ ਬੱਚੀਆਂ ਨੂੰ, ਇਸ ਤਰ੍ਹਾਂ ਉਹ ਆਪਣੀਆਂ ਕੁੜੀਆਂ ਨੂੰ ਆਪਣੇ ਸਿਰ ਉੱਤੇ ਭਾਰ ਨਹੀਂ ਸੀ ਸਮਝਦੀ, ਸਗੋਂ ਆਪਣੇ ਖੰਭ, ਹਮਰਾਜ਼ ਤੇ ਦੋਸਤ ਸਮਝਦੀ ਸੀ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ.ਕਾਹਮਾ (ਸ਼.ਭ.ਸ.ਨਗਰ) 9878583784

 

TAGGED:
Share This Article
Leave a Comment

Leave a Reply

Your email address will not be published. Required fields are marked *