ਖ਼ਰਾਬ ਏ.ਟੀ.ਐੱਮ. ਦੀ ਸ਼ਿਕਾਇਤ ਸੰਬੰਧੀ ਬੈਂਕ ਨੂੰ ਪੱਤਰ।

ਖ਼ਰਾਬ ਏ.ਟੀ.ਐੱਮ. ਦੀ ਸ਼ਿਕਾਇਤ ਸੰਬੰਧੀ ਬੈਂਕ ਨੂੰ ਪੱਤਰ।

ਸੇਵਾ ਵਿਖੇ

ਮਾਨਯੋਗ ਮੈਨੇਜਰ ਸਾਹਿਬ,

ਭਾਰਤੀ ਸਟੇਟ ਬੈਂਕ,

ਸ਼ਾਖਾ ਬਰਨਾਲ਼ਾ।

ਵਿਸ਼ਾ: ਏ.ਟੀ.ਐੱਮ. ਦੇ ਖ਼ਰਾਬ ਰਹਿਣ ਸੰਬੰਧੀ।

ਸ੍ਰੀਮਾਨ ਜੀ,

         ਬੇਨਤੀ ਹੈ ਕਿ ਭਾਰਤੀ ਸਟੇਟ ਬੈਂਕ ਦਾ ਜਿਹੜਾ ਏ.ਟੀ.ਐੱਮ. ਬੱਸ-ਅੱਡੇ ਦੇ ਨਜ਼ਦੀਕ ਹੈ, ਉਹ ਅਕਸਰ ਹੀ ਖ਼ਰਾਬ ਰਹਿੰਦਾ ਹੈ। ਕਈ ਵਾਰੀ ਤਾਂ ਬਿਲਕੁਲ ਹੀ ਬੰਦ ਰਹਿੰਦਾ ਹੈ। ਅਕਸਰ ਵਾਰ-ਵਾਰ ਕਾਰਡ ਪਾਉਣ ‘ਤੇ ਵੀ ਨਹੀਂ ਚੱਲਦਾ ਅਤੇ ਪੈਸੇ ਕਢਵਾਉਣ ਵਾਲ਼ਿਆਂ ਦੀ ਭੀੜ ਲੱਗੀ ਰਹਿੰਦੀ ਹੈ। ਕਈ ਵਾਰੀ ਤਾਂ ਕਾਰਡ ਇਸ ਦੇ ਅੰਦਰ ਹੀ ਰਹਿ ਜਾਂਦਾ ਹੈ ਅਤੇ ਕਈ ਵਾਰ ਪੈਸੇ ਕੱਢਣ ਤੋਂ ਬਿਨਾਂ ਹੀ ਗਾਹਕ ਦੇ ਖਾਤੇ ਵਿੱਚੋਂ ਕਟੌਤੀ ਹੋ ਜਾਂਦੀ ਹੈ। ਇਹ ਸਾਰਾ ਕੁਝ ਗਾਹਕਾਂ ਲਈ ਬੇਹੱਦ ਪਰੇਸ਼ਾਨੀ ਦਾ ਕਾਰਨ ਬਣਦਾ ਹੈ।

        ਇਹ ਏ.ਟੀ.ਐੱਮ. ਬੱਸ-ਅੱਡੇ ਦੇ ਨਜ਼ਦੀਕ ਹੋਣ ਕਾਰਨ ਬਹੁਤ ਜ਼ਿਆਦਾ ਲੋਕਾਂ ਲਈ ਸਹੂਲਤ ਪ੍ਰਦਾਨ ਕਰ ਸਕਦਾ ਹੈ ਪਰੰਤੂ ਇਸ ਦੇ ਤਕਨੀਕੀ ਨੁਕਸਾਂ ਕਾਰਨ ਇਹ ਆਮ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਰਿਹਾ ਹੈ। ਇਸ ਲਈ ਬੇਨਤੀ ਹੈ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਏ.ਟੀ.ਐੱਮ. ਨੂੰ ਤੁਰੰਤ ਠੀਕ ਕੀਤਾ ਜਾਵੇ ਜਾਂ ਬਦਲ ਕੇ ਨਵਾਂ ਲਾਇਆ ਜਾਵੇ। ਉਮੀਦ ਹੈ ਆਪ ਇਸ ਵਿਸ਼ੇ ਵੱਲ ਤੁਰੰਤ ਧਿਆਨ ਦਿਓਗੇ।

                                   ਧੰਨਵਾਦ ਸਹਿਤ

ਆਪ ਜੀ ਦੀ ਸ਼ੁੱਭਚਿੰਤਕ,

ਨਾਮ………………….,

ਮਿਤੀ: 7 ਜੁਲਾਈ, 2025.  ਪਤਾ……………………….।

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037

.

Share This Article
Leave a Comment

Leave a Reply

Your email address will not be published. Required fields are marked *