15. ਸੁਰਜੀਤ ਪਾਤਰ

ਸੁਰਜੀਤ ਪਾਤਰ

ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ,

ਇਹ ਜੁ ਮਰਮਰ ’ਚ ਉੱਕਰੇ ਨੇ ਮਿਟ ਜਾਣਗੇ।

ਬਲ਼ਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ,

ਹਰਫ਼ ਓਹੀ ਹਮੇਸ਼ਾਂ ਲਿਖੇ ਰਹਿਣਗੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸੁਰਜੀਤ ਪਾਤਰ’ ਦੀ ਕਵਿਤਾ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਕਹਿੰਦਾ ਹੈ ਕਿ ਬੇਸ਼ੱਕ ਦੇਸ਼ ਅੰਦਰ ਹਨੇਰਗਰਦੀ ਹੈ ਪਰ ਲੋਕ ਹਿੱਤ ਵਿੱਚ ਕੀਤੇ ਕੰਮ ਹੀ ਯਾਦ ਰਹਿੰਦੇ ਹਨ।

ਵਿਆਖਿਆ: ਕਵੀ ਕਹਿੰਦਾ ਹੈ ਕਿ ਮੌਜੂਦਾ ਸਿਆਸੀ ਪ੍ਰਬੰਧ ਵਿੱਚ ਲੁੱਟ ਮਚਾਉਣ ਵਾਲ਼ੇ ਲੋਕਾਂ ਵੱਲੋਂ ਆਪਣੇ ਨਾਵਾਂ ਦੇ ਜੋ ਰੰਗਦਾਰ ਚਿੱਤਰ ਉਲੀਕੇ ਹਨ ਅਤੇ ਜੋ ਸੰਗਮਰਮਰ ਵਿੱਚ ਨਾਮ ਉੱਕਰਵਾਏ ਹਨ ਇਹ ਸਭ ਮਿਟ ਜਾਣ ਵਾਲ਼ੇ ਹਨ। ਲੋਕ ਭਲਾਈ ਲਈ, ਲੋਕਹਿੱਤ ਵਿੱਚ ਕੰਮ ਕਰਨ ਵਾਲ਼ੇ ਲੋਕਾਂ ਨੇ ਜੋ ਨਾਹਰੇ ਹਵਾ ਵਿੱਚ ਲਿਖੇ ਹਨ, ਉਹ ਹਮੇਸ਼ਾਂ ਹੀ ਯਾਦ ਰੱਖੇ ਜਾਣਗੇ। ਭਾਵ ਲੋਕਾਂ ਦੀ ਕਚਹਿਰੀ ਵਿੱਚ ਓਹੀ ਪ੍ਰਵਾਨ ਹੋਣਗੇ।

2. ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ” ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮੌਜੂਦਾ ਸਿਆਸੀ ਪ੍ਰੰਬੰਧ ਵਿੱਚ ਆਮ ਮਨੁੱਖ ਦਾ ਜੀਵਨ ਬਹੁਤ ਦੁੱਖ ਭਰਿਆ ਅਤੇ ਬਹੁਤ ਤਰਸਯੋਗ ਹੈ। ਉਸਦੀ ਹਾਲਤ ਨਿਰਾਸ਼ਾ ਅਤੇ ਬੇਵਸੀ ਵਾਲ਼ੀ ਬਣਾ ਦਿੱਤੀ ਗਈ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵੀ ਦੇ ਚੁੱਪ ਰਹਿਣ ’ਤੇ ਰੂਹਾਂ ਬਣ ਕੇ ਕੌਣ ਭਟਕਦੇ ਰਹਿਣਗੇ?

ਉੱਤਰ: ਕਵੀ ਦੇ ਦੋਸਤ।

(ਅ) ਵਿਦੇਸ਼ਾਂ ’ਚੋਂ ਵਾਪਸ ਪਰਤਣ ਵਾਲ਼ੇ ਕਿਹੋ-ਜਿਹੀ ਅੱਗ ਸੇਕਣਗੇ?

ਉੱਤਰ: ਨਿਰਾਸਤਾ ਦੀ ਅੱਗ।

(ੲ) ਕਿਹੜੇ ਹਰਫ਼ ਹਮੇਸ਼ਾਂ ਲਿਖੇ ਰਹਿਣਗੇ?

ਉੱਤਰ: ਇਨਕਲਾਬੀਆਂ ਦੇ ਸ਼ਬਦ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

TAGGED:
Share This Article
Leave a Comment

Leave a Reply

Your email address will not be published. Required fields are marked *