PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 8. ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ (ਗੁਰਚਰਨ ਸਿੰਘ ਭੁੱਲਰ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

8. ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ (ਗੁਰਚਰਨ ਸਿੰਘ ਭੁੱਲਰ)

11th Punjabi Ajay Khatkar (Punjabi Master)
19 Min Read
38 Views
No Comments
Share
19 Min Read
SHARE

ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ (ਗੁਰਚਰਨ ਸਿੰਘ ਭੁੱਲਰ)

1. ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਲੇਖਕ ਨੇ ਅਮਰੀਕਾ ਦੇ ਇਲਾਕੇ ਕੈਲੀਫ਼ੋਰਨੀਆ ਵਿੱਚ ਕਿੰਨਾ ਸਮਾਂ ਰਹਿਣਾ ਸੀ?

ਉੱਤਰ: ਚਾਰ ਮਹੀਨੇ।

ਪ੍ਰਸ਼ਨ 2. ਅਮਰੀਕਾ ਵਿੱਚ ਰਹਿੰਦੇ ਲੇਖਕ ਦੇ ਭਤੀਜੇ ਨੂੰ ਬੱਚੇ ਦੇ ਬੈਲਟ ਨਾ ਲਾਉਣ ਕਾਰਨ ਕਿੰਨਾ ਜੁਰਮਾਨਾ ਅਦਾ ਕਰਨਾ ਪਿਆ?

ਉੱਤਰ: 400 ਡਾਲਰ।

ਪ੍ਰਸ਼ਨ 3. ਭਾਰਤ ਵਿੱਚ ਲੋਕ ਕਿਸ ਗੱਲ ਦੀ ਪਰਵਾਹ ਨਹੀਂ ਕਰਦੇ?

ਉੱਤਰ: ਆਵਾਜਾਈ ਦੇ ਨਿਯਮਾਂ ਦੀ।

ਪ੍ਰਸ਼ਨ 4. ਲੇਖਕ ਅਤੇ ਉਸ ਦੀ ਜੀਵਨ-ਸਾਥਣ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲ਼ੇ ਤਾਂ ਕੁੱਲ ਕਿੰਨੀਆਂ ਕਾਰਾਂ ਖਲੋਤੀਆਂ ਸਨ?

ਉੱਤਰ: ਪੰਜ-ਸੱਤ।

ਪ੍ਰਸ਼ਨ 5. ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਲੇਖਕ ਨੂੰ ਕੌਣ ਲੈਣ ਆਇਆ?

ਉੱਤਰ: ਲੇਖਕ ਦੀ ਧੀ ਭਾਵਨਾ।

ਪ੍ਰਸ਼ਨ 6. ਭਾਰਤ ਵਿੱਚ ਕਿਹੜੇ ਹੱਥ ਤੁਰਨ ਦਾ ਨੇਮ ਹੈ?

ਉੱਤਰ: ਖੱਬੇ ਹੱਥ।

ਪ੍ਰਸ਼ਨ 7. ਅਮਰੀਕਾ ਦੇ ਹਵਾਈ ਅੱਡੇ ਤੋਂ ਲੇਖਕ ਦਾ ਘਰ ਕਿੰਨੀ ਕੁ ਦੂਰ ਸੀ?

ਉੱਤਰ: 25 ਮੀਲ।

ਪ੍ਰਸ਼ਨ 8. ਅਮਰੀਕਾ ਦੀਆਂ ਸੜਕਾਂ ਉੱਪਰ ਕਿਹੜੀਆਂ ਬੱਸਾਂ ਦੀ ਸਰਦਾਰੀ ਹੈ?

ਉੱਤਰ: ਸਕੂਲੀ ਬੱਚਿਆਂ ਦੀਆਂ ਬੱਸਾਂ ਦੀ।

ਪ੍ਰਸ਼ਨ 9. ਅਮਰੀਕਾ ਵਿੱਚ ਹਾਰਨ ਨੂੰ ਕਿਸ ਗੱਲ ਦਾ ਨਿਸ਼ਾਨ ਸਮਝਿਆ ਜਾਂਦਾ ਹੈ?

ਉੱਤਰ: ਸੰਕਟ ਦੀ।

ਪ੍ਰਸ਼ਨ 10. ਅਮਰੀਕਾ ਵਿੱਚ ਨੇਮ ਤੋੜਨ ਵਾਲ਼ਾ ਕਿਸ ਗੱਲ ਦਾ ਡਰ ਮੰਨਦਾ ਸੀ?

ਉੱਤਰ: ਜੇਬ ਖ਼ਾਲੀ ਹੋਣ ਦਾ।

ਪ੍ਰਸ਼ਨ 11. ਅਮਰੀਕਾ ਦੀਆਂ ਸੜਕਾਂ ਦੇ ਕਿਨਾਰੇ ਹਰਨ, ਖ਼ਰਗੋਸ਼ ਜਾਂ ਕਿਸੇ ਜਾਨਵਰ ਦੀ ਤਸਵੀਰ ਹੇਠ ਕੀ ਲਿਖਿਆ ਹੁੰਦਾ ਹੈ?

ਉੱਤਰ: ਕੁਝ ਮੀਲ।

2. ਦੱਸੋ:

ਪ੍ਰਸ਼ਨ 1. ਲੇਖਕ ਅਨੁਸਾਰ ਭਾਰਤ ਅਤੇ ਅਮਰੀਕਾ ਵਿੱਚ ਸੜਕਾਂ ’ਤੇ ਚੱਲਣ ਦੇ ਨਿਯਮਾਂ ਵਿੱਚ ਕਿੰਨਾ ਕੁ ਅੰਤਰ ਹੈ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਭਾਰਤ ਅਤੇ ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਵਿੱਚ ਸਭ ਤੋਂ ਵੱਡਾ ਫ਼ਰਕ ਇਹ ਹੈ ਕਿ ਭਾਰਤ ਵਿੱਚ ਖੱਬੇ ਹੱਥ ਤੁਰਨ ਦਾ ਨੇਮ ਹੈ ਅਤੇ ਅਮਰੀਕਾ ਵਿੱਚ ਨੇਮ ਸੱਜੇ ਹੱਥ ਤੁਰਨ ਦਾ ਹੈ। ਭਾਰਤ ਵਿੱਚ ਲੋਕ ਆਵਜਾਈ ਦੇ ਨਿਯਮਾਂ ਦੀ ਪਰਵਾਹ ਹੀ ਨਹੀਂ ਕਰਦੇ। ਅਮਰੀਕਾ ਵਿੱਚ ਸੜਕ ’ਤੇ ਚੱਲਣ ਦੇ ਨੇਮ ਨੂੰ ਤੋੜਨ ਵਾਲ਼ਿਆਂ ਨੂੰ ਭਾਰੀ ਜੁਰਮਾਨ ਕੀਤਾ ਜਾਂਦਾ ਹੈ। ਸੜਕਾਂ ਉੱ’ਤੇ ਥਾਂ-ਥਾਂ ਕੈਮਰੇ ਲੱਗੇ ਹੋਏ ਹਨ। ਕੋਈ ਨੇਮ ਤੋੜੇ ਤਾਂ ਜੁਰਮਾਨੇ ਦੀ ਪਰਚੀ ਘਰ ਪਹੁੰਚ ਜਾਂਦੀ ਹੈ। ਜਦੋਂ ਕਿ ਭਾਰਤ ਦੇ ਵਿੱਚ ਲੋਕ ਸਿਫ਼ਾਰਿਸ਼ ਲਾ ਕੇ ਜਾਂ ਰਿਸ਼ਵਤ ਦੇ ਕੇ ਜੁਰਮਾਨਿਆਂ ਤੋਂ ਬਚ ਜਾਂਦੇ ਹਨ। ਅਮਰੀਕਾ ਦੇ ਲੋਕ ਟ੍ਰੈਫ਼ਿਕ ਨਿਯਮਾਂ ਨੂੰ ਤੋੜ ਕੇ ਸਵਾਰੀਆਂ ਦੀ ਉਡੀਕ ਵਿੱਚ ਸੜਕਾਂ ਉੱਤੇ ਮੋਟਰ ਕਾਰਾਂ ਖੜ੍ਹੀਆਂ ਨਹੀਂ ਕਰਦੇ। ਸਗੋਂ ਗੱਡੀਆਂ ਪਾਰਕਿੰਗ ਵਿੱਚ ਲਗਾਉਂਦੇ ਹਨ। ਉੱਥੇ ਸਟਾਪ ਲਾਈਨਾਂ ਉੱਤੇ ਗੱਡੀਆਂ ਰੁਕ ਕੇ ਚੱਲਦੀਆਂ ਹਨ ’ਤੇ ਕੋਲ਼ ਨਿਸ਼ਚਿਤ ਗਤੀ ਨਾਲ਼ ਗੱਡੀ ਚਲਾਉਦੇ ਹਨ ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ। ਇੱਥੇ ਨੇਮ ਮੰਨਣ ਵਾਲ਼ੇ ਨੂੰ ਡਰਪੋਕ ਅਤੇ ਤੋੜਨ ਵਾਲ਼ੇ ਨੂੰ ਦਲੇਰ ਮੰਨਿਆ ਜਾਂਦਾ ਹੈ। ਉੱਥੇ ਮੰਤਰੀ, ਸਾਂਸਦ, ਵਿਧਾਇਕ ਆਮ ਲੋਕਾਂ ਵਾਂਗ ਹੀ ਬਾਹਰ ਨਿਕਲ਼ਦੇ ਹਨ। ਉਹਨਾਂ ਨੂੰ ਸਰਕਾਰ ਕੋਠੀ, ਨੌਕਰ-ਚਾਕਰ, ਫ਼ੋਨ, ਬਿਜਲੀ, ਪਾਣੀ ਆਦਿ ਕੁਝ ਵੀ ਮੁਫ਼ਤ ਨਹੀਂ ਦਿੰਦੀ। ਉਹ ਆਪਣੇ ਘਰਾਂ ਵਿੱਚ ਰਹਿੰਦੇ ਹਨ। ਕਾਰ ਵੀ ਉਹਨਾਂ ਦੀ ਆਪਣੀ ਹੁੰਦੀ ਹੈ ਅਤੇ ਉਹ ਚਲਾਉਂਦੇ ਵੀ ਆਪ ਹੀ ਹਨ। ਨਾ ਉਸ ਉੱ’ਤੇ ਲਾਲ ਬੱਤੀ ਹੁੰਦੀ ਹੈ ਅਤੇ ਨਾ ‘ਪਾਂ-ਪਾਂ’ ਕਰਦਾ ਹੂਟਰ ਹੁੰਦਾ ਹੈ। ਉਹਨਾਂ ਕਾਰਨ ਆਮ ਲੋਕਾਂ ਦੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਂਦਾ। ਲੋਕ ਅਜਿਹੇ ਵਿਘਨ ਦਾ ਰੋਸ ਕਰਦੇ ਹਨ। ਭਾਰਤ ਵਿੱਚ ਲੀਡਰਾਂ ਦੇ ਖ਼ਾਸ ਅਧਿਕਾਰ ਹਨ।

ਪ੍ਰਸ਼ਨ 2. ਅਮਰੀਕਾ ਵਿੱਚ ਰਹਿੰਦੇ ਲੇਖਕ ਦੇ ਭਤੀਜੇ ਨੇ ਕਿਹੜੀ ਆਪਬੀਤੀ ਸੁਣਾਈ?

ਉੱਤਰ: ਅਮਰੀਕਾ ਰਹਿੰਦੇ ਲੇਖਕ ਦੇ ਭਤੀਜੇ ਨੇ ਆਪਬੀਤੀ ਦੱਸੀ। ਉਸਦਾ ਦਾ ਆਪਣਾ ਘਰ ਫ਼ਾਰਮ ਵਿੱਚ ਸੀ। ਉਸ ਨੇ ਨੇੜੇ ਦੇ ਫ਼ਾਰਮ ਵਿੱਚ ਕਿਸੇ ਨੂੰ ਮਿਲ਼ਨ ਜਾਣਾ ਸੀ। ਪਿਛਲੀ ਸੀਟ ਉੱਤੇ ਉਸ ਦਾ ਚਾਰ ਕੁ ਸਾਲ ਦਾ ਬੇਟਾ ਬੈਠ ਗਿਆ। ਉਸ ਨੇ ਆਪ ਬੈੱਲਟ ਲਾ ਲਈ ਪਰ ਬੇਟੇ ਨੂੰ ਬੈੱਲਟ ਤੋਂ ਬਿਨਾਂ ਹੀ ਰਹਿਣ ਦਿੱਤਾ। ਫ਼ਾਰਮਾਂ ਵਾਲ਼ੀ ਸੜਕ ਉੱਤੇ ਚੱਲ ਕੇ ਨੇੜੇ ਹੀ ਤਾਂ ਜਾਣਾ ਸੀ। ਅਚਾਨਕ ਅੱਗੇ ਸਿਪਾਹੀ ਆ ਗਿਆ। ਸ਼ਾਇਦ ਪਿਛਲੀ ਸੀਟ ਉੱਤੇ ਬੈਠਾ ਬੱਚਾ ਉਸ ਦੀ ਨਜ਼ਰ ਹੀ ਨਾ ਪੈਂਦਾ। ਸਬੱਬ ਨਾਲ਼ ਐਨ ਉਸੇ ਮੌਕੇ ਕੋਈ ਗੱਲ ਕਰਨ ਵਾਸਤੇ ਉਸ ਨੇ ਅਗਲ਼ੀਆਂ ਦੋਹਾਂ ਸੀਟਾਂ ਵਿੱਚਕਾਰ ਸਿਰ ਕੱਢ ਲਿਆ। ਸਿਪਾਹੀ ਨੇ ਇਸ਼ਾਰਾ ਕਰਕੇ ਕਾਰ ਰੋਕ ਲਈ। ਲੇਖਕ ਦੇ ਭਤੀਜੇ ਨੇ ਮਿੰਨਤਾਂ ਵੀ ਕੀਤੀਆਂ ਅਤੇ ਬਹਾਨੇ ਵੀ ਬਣਾਏ ਪਰ ਸਿਪਾਹੀ ਨੇ ਇੱਕ ਨਾ ਮੰਨੀ ਗਈ। ਸਭ ਕੁਝ ਅਣਸੁਣਿਆ ਕਰਕੇ ਸਿਪਾਹੀ ਨੇ 400 ਡਾਲਰ ਜੁਰਮਾਨੇ ਦੀ ਪਰਚੀ ਫੜਾ ਦਿੱਤੀ ।

ਪ੍ਰਸ਼ਨ 3. ਲੇਖਕ ਅਮਰੀਕਾ ਵਿੱਚ ਰਹਿੰਦੇ ਮੰਤਰੀ, ਸਾਂਸਦ ਅਤੇ ਵਿਧਾਇਕਾਂ ਬਾਰੇ ਕੀ ਚਾਨਣਾ ਪਾ ਰਿਹਾ ਹੈ?

ਉੱਤਰ: ਚਾਰ ਮਹੀਨਿਆਂ ਦੇ ਹਜ਼ਾਰਾਂ ਮੀਲ ਦੇ ਸਫ਼ਰ ਵਿੱਚ ਲੇਖਕ ਨੇ ਇੱਕ ਵੀ ਲਾਲ ਬੱਤੀ ਵਾਲ਼ੀ ਕਾਰ ਨਹੀਂ ਦੇਖੀ। ਉੱਥੇ ਮੰਤਰੀ, ਸਾਂਸਦ, ਵਿਧਾਇਕ ਆਮ ਲੋਕਾਂ ਵਾਂਗ ਹੀ ਬਾਹਰ ਨਿਕਲ਼ਦੇ ਹਨ। ਉਹਨਾਂ ਨੂੰ ਸਰਕਾਰ ਕੋਠੀ, ਨੌਕਰ-ਚਾਕਰ, ਫ਼ੋਨ, ਬਿਜਲੀ, ਪਾਣੀ ਆਦਿ ਕੁਝ ਵੀ ਮੁਫ਼ਤ ਨਹੀਂ ਦਿੰਦੀ। ਉਹ ਆਪਣੇ ਘਰਾਂ ਵਿੱਚ ਰਹਿੰਦੇ ਹਨ। ਕਾਰ ਵੀ ਉਹਨਾਂ ਦੀ ਆਪਣੀ ਹੁੰਦੀ ਹੈ ਅਤੇ ਉਸ ਨੂੰ ਉਹ ਆਪ ਹੀ ਚਲਾਉਂਦੇ ਹਨ। ਨਾ ਉਸ ਉੱਤੇ ਲਾਲ ਬੱਤੀ ਹੁੰਦੀ ਹੈ ਅਤੇ ਨਾ ‘ਪਾਂ-ਪਾਂ’ ਕਰਦਾ ਹੂਟਰ ਹੁੰਦਾ ਹੈ। ਉਹਨਾਂ ਕਾਰਨ ਆਮ ਲੋਕਾਂ ਦੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਂਦਾ। ਲੋਕ ਅਜਿਹੇ ਵਿਘਨ ਦਾ ਰੋਸ ਕਰਦੇ ਹਨ। ਸੁਰੱਖਿਆ ਦੇ ਪੱਖੋਂ ਰਾਸ਼ਟਰਪਤੀ ਦੇ ਲੰਘਣ ਵੇਲ਼ੇ ਤਾਂ ਆਵਾਜਾਈ ਉੱਤੇ ਕੁਝ ਰੋਕਾਂ ਲੱਗਦੀਆਂ ਹਨ। ਫਿਰ ਵੀ ਸਭ ਲੋਕ ਕਹਿੰਦੇ ਹਨ ਕਿ ਇਹ ਹੈਲੀਕਾਪਟਰ ਵਿੱਚ ਜਾਵੇ, ਸਾਡਾ ਕੰਮ-ਕਾਰ ਲਈ ਜਾਂਦਿਆਂ ਦਾ ਰਾਹ ਕਿਉਂ ਰੋਕਦਾ ਹੈ।

ਪ੍ਰਸ਼ਨ 4. ਅਮਰੀਕਾ ਦੀਆਂ ਸੜਕਾਂ ਦੇ ਕਿਨਾਰੇ ਹਰਨ, ਖ਼ਰਗੋਸ਼ ਜਾਂ ਕਿਸੇ ਜਾਨਵਰ ਦੀ ਤਸਵੀਰ ਹੇਠ ਕੀ ਲਿਖਿਆ ਮਿਲਦਾ ਹੈ ਅਤੇ ਕਿਉਂ? ਵਿਸਤਾਰ ਨਾਲ਼ ਲਿਖੋ।

ਉੱਤਰ: ਲੇਖਕ ਦੱਸਦਾ ਹੈ ਕਿ ਅਮਰੀਕਾ ਵਿੱਚ ਕਈ ਥਾਂ ਸੜਕ ਦੇ ਕਿਨਾਰੇ ਹਰਨ, ਖ਼ਰਗੋਸ਼ ਜਿਹੇ ਕਿਸੇ ਜਾਨਵਰ ਦੀ ਤਸਵੀਰ ਹੇਠ ਕੁਝ ਮੀਲ ਲਿਖੇ ਹੁੰਦੇ ਹਨ। ਇਸ ਦਾ ਮਤਲਬ ਹੁੰਦਾ ਹੈ, ਅੱਗੇ ਐਨੇ ਮੀਲ ਸੜਕ ਉੱ’ਤੇ ਕੋਈ ਜਾਨਵਰ ਹੋ ਸਕਦਾ ਹੈ, ਕਿ’ਤੇ ਉਹ ਕਾਰ ਹੇਠ ਨਾ ਆ ਜਾਵੇ। ਇਸ ਟੋਟੇ ਉੱ’ਤੇ ਸਭ ਲੋਕ ਕਾਰਾਂ ਨੂੰ ਹੌਲ਼ੀ ਕਰਕੇ ਚੱਲਦੇ ਹਨ।

ਪ੍ਰਸ਼ਨ 5. ਅਮਰੀਕਾ ਦੀਆਂ ਸੜਕਾਂ ਉੱਪਰ ਸਫ਼ਰ ਕਰਦਿਆਂ ਕਿਸੇ ਕਿਸਮ ਦਾ ਡਰ ਕਿਉਂ ਮਹਿਸੂਸ ਨਹੀਂ ਹੁੰਦਾ?

ਉੱਤਰ: ਅਮਰੀਕਾ ਦੀਆਂ ਸੜਕਾਂ ਉੱਪਰ ਸਫ਼ਰ ਕਰਦਿਆਂ ਕਿਸੇ ਕਿਸਮ ਦਾ ਡਰ ਮਹਿਸੂਸ ਨਹੀਂ ਹੁੰਦਾ ਕਿਉਂਕਿ ਲੋਕ ਸੜਕਾਂ ’ਤੇ ਨੇਮ ਪਾਲ਼ਦੇ ਹਨ ਅਤੇ ਸੜਕਾਂ ਦਾ ਸਫ਼ਰ ਸੁਰੱਖਿਅਤ ਹੈ ਅਤੇ ਸੜਕਾਂ ’ਤੇ ਪੁਲਿਸ ਵੀ ਘੁੰਮਦੀ ਰਹਿੰਦੀ ਹੈ। ਇਸੇ ਕਰਕੇ ਰਾਤਾਂ ਨੂੰ ਇਕੱਲੀਆਂ ਕੁੜੀਆਂ ਆਮ ਹੀ ਕਾਰ ਦਾ ਸਫ਼ਰ ਕਰਦੀਆਂ ਦਿਸਦੀਆਂ ਹਨ। ਸਫ਼ਰ ਕਰਦਿਆਂ ਜੇ ਕੋਈ ਸੰਕਟ ਬਣ ਜਾਵੇ, ਮਦਦ ਲਈ 911 ਨੰਬਰ ’ਤੇ ਫ਼ੋਨ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲ਼ ਫ਼ੋਨ ਨਹੀਂ ਵੀ ਹੈ ਤਾਂ ਸੜਕ ਉੱਤੇ ਥੋੜ੍ਹੀ-ਥੋੜ੍ਹੀ ਦੂਰ ਲੱਗੇ ਹੋਏ ਕਾਲ-ਬਾਕਸਾਂ ਤੋਂ ਫ਼ੋਨ ਕੀਤਾ ਜਾ ਸਕਦਾ ਹੈ। ਮਦਦ ਛੇਤੀ ਤੋਂ ਛੇਤੀ ਕੁਝ ਹੀ ਮਿੰਟਾਂ ਵਿੱਚ ਪੁੱਜ ਜਾਂਦੀ ਹੈ।

ਪ੍ਰਸ਼ਨ 6. ਸਫ਼ਰ ਕਰਦਿਆਂ ਆਵਾਜਾਈ ਨੂੰ ਦੇਖ ਕੇ ਲੇਖਕ ਦੇ ਮਨ ਵਿੱਚ ਕੀ ਵਿਚਾਰ ਆਉਂਦਾ ਹੈ ਅਤੇ ਕਿਉਂ?

ਉੱਤਰ: ਅਮਰੀਕਾ ਵਿੱਚ ਸਫ਼ਰ ਕਰਦਿਆਂ ਆਵਾਜਾਈ ਨੂੰ ਦੇਖ ਕੇ ਲੇਖਕ ਦੇ ਮਨ ਵਿੱਚ ਕੀ ਵਿਚਾਰ ਆਉਂਦਾ ਹੈ ਕਿ ਜਦੋਂ ਭਾਰਤ ਦੇ ਲੋਕ ਸੜਕਾਂ ’ਤੇ ਚੱਲਣ ਦਾ ਸਲੀਕਾ ਜਾ ਸੁਚੱਜ ਸਿੱਖ ਗਏ ਤਾਂ ਭਾਰਤ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕੇਗਾ।

ਪ੍ਰਸ਼ਨ 7. ਅਮਰੀਕਾ ਵਿੱਚ ਸਫ਼ਰ ਕਰਦਿਆਂ ਯਾਤਰੀ ਸੰਕਟ ਦੀ ਸਥਿਤੀ ਵਿੱਚ ਮਦਦ ਲਈ ਕੀ ਕਰ ਸਕਦੇ ਹਨ?

ਉੱਤਰ: ਅਮਰੀਕਾ ਵਿੱਚ ਸਫ਼ਰ ਕਰਦਿਆਂ ਜੇ ਕੋਈ ਸੰਕਟ ਬਣ ਜਾਵੇ, ਮਦਦ ਲਈ 911 ਨੰਬਰ ’ਤੇ ਫ਼ੋਨ ਕੀਤਾ ਜਾ ਸਕਦਾ ਹੈ। ਜੇ ਤੁਹਾਡੇ ਕੋਲ਼ ਫ਼ੋਨ ਨਹੀਂ ਵੀ ਹੈ ਤਾਂ ਸੜਕ ਉੱਤੇ ਥੋੜ੍ਹੀ-ਥੋੜ੍ਹੀ ਦੂਰ ਲੱਗੇ ਹੋਏ ਕਾਲ-ਬਾਕਸਾਂ ਤੋਂ ਫ਼ੋਨ ਕੀਤਾ ਜਾ ਸਕਦਾ ਹੈ। ਮਦਦ ਛੇਤੀ ਤੋਂ ਛੇਤੀ, ਕੁਝ ਹੀ ਮਿੰਟਾਂ ਵਿੱਚ ਪੁੱਜ ਜਾਂਦੀ ਹੈ।

3. ਸਾਰ

ਪ੍ਰਸ਼ਨ: ‘ਅਮਰੀਕਾ ਵਿੱਚ ਸੜਕਾਂ ਉੱਤੇ ਚੱਲਣ ਦਾ ਸੁਚੱਜ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਅਮਰੀਕਾ ਦੇ ਇਲਾਕੇ ਕੈਲੀਫ਼ੋਰਨੀਆ ਵਿੱਚ ਲੇਖਕ ਨੇ ਚਾਰ ਮਹੀਨੇ ਰਹਿਣਾ ਸੀ। ਅਮਰੀਕਾ ਵਿੱਚ ਵੀ ਦੇਖਣ ਵਾਲ਼ੀਆਂ ਅਣਗਿਣਤ ਥਾਂਵਾਂ ਅਤੇ ਚੀਜ਼ਾਂ ਹਨ। ਅਮਰੀਕਾ ਦੇਸ ਬਹੁਤ ਲੰਮਾ-ਚੌੜਾ ਹੈ। ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਲੇਖਕ ਨੇ ਅਮਰੀਕਾ ਬਾਰੇ ਬੜੀਆਂ ਗੱਲਾਂ ਸੁਣੀਆਂ ਹੋਈਆਂ ਸਨ। ਉਹ ਖ਼ਾਸ ਕਰਕੇ ਉੱਥੋਂ ਦੀਆਂ ਸੜਕਾਂ ਉੱਤੇ ਚੱਲਣ ਦੇ ਨੇਮਾਂ ਬਾਰੇ ਦੱਸਦੇ। ਉਹ ਸੜਕ ਰਾਹੀਂ ਸਫ਼ਰ ਕਰਨ ਵਾਲ਼ੇ ਲੋਕਾਂ ਬਾਰੇ ਦੱਸਦੇ। ਉਹਨਾਂ ਨੇ ਲੇਖਕ ਨੂੰ ਦੱਸਿਆ ਕਿ ਲੋਕ ਇਹਨਾਂ ਨੇਮਾਂ ਦਾ ਕਿਵੇਂ ਪਾਲਣ ਕਰਦੇ ਹਨ। ਉਹਨਾਂ ਦੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ। ਲੇਖਕ ਦੱਸਦਾ ਹੈ ਕਿ ਆਪਣੇ ਦੇਸ ਵਿੱਚ ਲੋਕ ਆਮ ਕਰਕੇ ਨੇਮਾਂ ਦੀ ਪਰਵਾਹ ਨਹੀਂ ਕਰਦੇ। ਇੱਥੇ ਨੇਮ ਮੰਨਣ ਵਾਲ਼ੇ ਨੂੰ ਡਰਪੋਕ ਅਤੇ ਤੋੜਨ ਵਾਲ਼ੇ ਨੂੰ ਦਲੇਰ ਮੰਨਿਆ ਜਾਂਦਾ ਹੈ।

ਲੇਖਕ ਆਪਣੀ ਜੀਵਨ-ਸਾਥਣ ਗੁਰਚਰਨ ਨਾਲ਼ ਜਦੋਂ ਅਮਰੀਕਾ ਦੇ ਹਵਾਈ ਅੱਡੇ ਤੋਂ ਬਾਹਰ ਨਿਕਲ਼ੇ ਤਾਂ ਕੁੱਲ ਪੰਜ-ਸੱਤ ਕਾਰਾਂ ਖੜ੍ਹੀਆਂ ਸਨ। ਅਸਲ ਵਿੱਚ ਤਾਂ ਉਹਨਾਂ ਨੂੰ ਖੜ੍ਹੀਆਂ ਕਹਿਣਾ ਵੀ ਠੀਕ ਨਹੀਂ। ਕਾਰ ਆਉਂਦੀ, ਕੁਝ ਪਲ਼ ਰੁਕਦੀ ਅਤੇ ਸਵਾਰੀਆਂ ਬਿਠਾ ਕੇ ਝੱਟ ਤੁਰ ਜਾਂਦੀ। ਲੇਖਕ ਸੋਚਦਾ ਹੈ ਕਿ ਬੇਟੀ ਭਾਵਨਾ ਨੂੰ ਸਾਡੀ ਉਡੀਕ ਵਿੱਚ ਇੱਥੇ ਕਾਰ ਖੜ੍ਹੀ ਕਰਕੇ ਉਡੀਕਦੀ ਹੋਣਾ ਚਾਹੀਦਾ ਸੀ। ਪੰਜ-ਦਸ ਮਿੰਟ ਉਡੀਕ ਕੇ ਉਹ ਪਰੇਸ਼ਾਨ ਹੋ ਗਏ। ਅਸਲ ਵਿੱਚ ਲੇਖਕ ਨੇ ਆਪਣੀ ਬੇਟੀ ਨੂੰ ਫ਼ੋਨ ਨਹੀਂ ਕੀਤਾ ਸੀ ’ਤੇ ਉਹ ਪਾਰਕਿੰਗ ਵਿੱਚ ਉਹਨਾਂ ਦੀ ਉਡੀਕ ਕਰ ਰਹੀ ਸੀ। ਭਾਵਨਾ ਨੇ ਪੁੱਛਣ ’ਤੇ ਦੱਸਿਆ ਕਿ ਇੱਥੇ ਤੱਕ ਗੱਡੀ ਲਿਆ ਖੜ੍ਹੀ ਨਹੀਂ ਕੀਤੀ ਜਾ ਸਕਦੀ। ਜਦੋਂ ਕੋਈ ਏਅਰਪੋਰਟ ਤੋਂ ਬਾਹਰ ਆਉਂਦਾ ਹੈ, ਕਾਰ ਉਸ ਨੂੰ ਬਿਠਾਉਂਦੀ ਹੈ ’ਤੇ ਤੁਰ ਜਾਂਦੀ ਹੈ। ਇਹ ਸੁਣ ਕੇ ਲੇਖਕ ਨੂੰ ਪਿਛਲੀ ਸ਼ਾਮ ਜਦੋਂ ਉਹ ਦਿੱਲੀ ਦੇ ਹਵਾਈ ਅੱਡੇ ਪਹੁੰਚੇ ਸੀ, ਕਾਰਾਂ ਦੀ ਪੂਰੀ ਘੜਮੱਸ ਦੀ ਯਾਦ ਆ ਗਈ।

ਭਾਰਤ ਵਿੱਚ ਖੱਬੇ ਹੱਥ ਤੁਰਨ ਦਾ ਨੇਮ ਹੈ ਜਦੋਂ ਕਿ ਅਮਰੀਕਾ ਸੱਜੇ ਹੱਥ ਤੁਰਨ ਦਾ ਹੈ। ਲੇਖਕ ਨੇ ਦੇਖਿਆ ਕਿ ਅਮਰੀਕਾ ਵਿੱਚ ਗੱਡੀਆਂ ਲੇਨਾਂ ਵਿੱਚ ਇੱਕ-ਦੂਜੀ ਦੇ ਪਿੱਛੇ ਕੀੜੀਆਂ ਵਾਂਗ ਚੱਲ ਰਹੀਆਂ ਸਨ। ਲੋਕਾਂ ਦਾ ਵੀ ਕਾਰਾਂ ਬਿਨਾਂ ਗੁਜ਼ਾਰਾ ਨਹੀਂ। ਜੇ ਬਿਜਲੀ ਜਾਂ ਪਾਣੀ ਠੀਕ ਕਰਨ ਵਾਲ਼ੇ ਨੂੰ ਵੀ ਬੁਲਾਈਏ, ਉਹ ਵੀ ਕਾਰ ਵਿੱਚ ਹੀ ਆਵੇਗਾ। ਇਸ ਕਰਕੇ ਸੜਕਾਂ ਹਰ ਵੇਲ਼ੇ ਕਾਰਾਂ ਨਾਲ਼ ਭਰੀਆਂ ਰਹਿੰਦੀਆਂ ਹਨ। ਹਵਾਈ ਅੱਡੇ ਤੋਂ ਲੇਖਕ ਦੀ ਬੇਟੀ ਦਾ ਘਰ 25 ਮੀਲ ਦੂਰ ਸੀ। ਉਸ ਨੇ ਕੋਈ ਕਾਰ ਸੱਜੇ-ਖੱਬੇ ਦੀ ਹੋ ਕੇ ਅੱਗੇ ਲੰਘਣ ਦਾ ਯਤਨ ਕਰਦੀ ਨਹੀਂ ਦੇਖੀ। ਇਹਨਾਂ 25 ਮੀਲਾਂ ਵਿੱਚ ਅਸੀਂ ਇੱਕ ਵਾਰ ਵੀ ਹਾਰਨ ਵੱਜਦਾ ਨਹੀਂ ਸੁਣਿਆ। ਹਾਰਨ ਨੂੰ ਸੰਕਟ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਕਿਸੇ ਨੇ ਹਾਰਨ ਵਜਾਇਆ ਹੈ, ਇਸ ਦਾ ਮਤਲਬ ਹੈ, ਉਸ ਨੂੰ ਕਿਸੇ ਮਦਦ ਦੀ ਲੋੜ ਹੈ।

ਇੱਕ ਵਾਰ ਲੇਖਕ ਨੂੰ ਅਨੋਖਾ ਅਨੁਭਵ ਹੋਇਆ। ਸ਼ਹਿਰ ਤੋਂ ਬਾਹਰ ਇੱਕ ਥਾਂ ਦੋ ਸੜਕਾਂ ਮਿਲ਼ ਕੇ ਇੱਕ ਸੜਕ ਬਣਦੀ ਸੀ। ਕਿਸੇ ਕਾਰਨ ਆਵਾਜਾਈ ਵਿੱਚ ਰੋਕ ਪੈ ਗਈ। ਦੋਂਹਾਂ ਸੜਕਾਂ ਉੱ’ਤੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਉਹ ਵੀ ਹੋਰਾਂ ਵਾਂਗ ਸ਼ਾਂਤੀ ਨਾਲ਼ ਕਾਰ ਵਿੱਚ ਬੈਠੇ ਉਡੀਕ ਕਰਨ ਲੱਗੇ। ਇਉਂ ਰੁਕੀ ਆਵਾਜਾਈ ਨੂੰ ਠੀਕ ਕਰਨ ਲਈ ਲਾਲ ਅਤੇ ਹਰੀਆਂ ਬੱਤੀਆਂ ਬੰਦ ਕਰਕੇ ਇੱਕ ਲਾਲ ਬੱਤੀ ਜਗਬੁਝ-ਜਗਬੁਝ ਕਰ ਰਹੀ ਸੀ। ਇਸ ਦਾ ਮਤਲਬ ਸੀ ਕਿ ਇੱਕ ਕਾਰ ਇੱਕ ਸੜਕ ਤੋਂ ਤੁਰੇਗੀ ਅਤੇ ਫੇਰ ਇੱਕ ਕਾਰ ਦੂਜੀ ਸੜਕ ਤੋਂ ਤੁਰੇਗੀ। ਕਮਾਲ ਦੀ ਗੱਲ ਇਹ ਸੀ ਕਿ ਉਸ ਉਜਾੜ ਵਿੱਚ ਵੀ ਇਉਂ ਹੀ ਹੋ ਰਿਹਾ ਸੀ। ਕੋਈ ਵੀ ਕਾਹਲ਼ਾ ਨਹੀਂ ਸੀ ਪੈ ਰਿਹਾ। ਅਮਰੀਕਾ ਵਿੱਚ ਜੁਰਮਾਨੇ ਬਹੁਤ ਭਾਰੀ ਹਨ। ਇਸ ਕਰਕੇ ਨੇਮ ਤੋੜਨ ਵਾਲ਼ਾ ਡਰ ਮੰਨਦਾ ਹੈ। ਜੁਰਮਾਨੇ ਘੱਟ-ਵੱਧ ਆਵਾਜਾਈ ਅਨੁਸਾਰ ਵੱਖ-ਵੱਖ ਥਾਂਵਾਂ ਉੱ’ਤੇ ਘੱਟ-ਵੱਧ ਹੁੰਦੇ ਹਨ। ਜੇ ਰੁਪਇਆਂ ਵਿੱਚ ਪਲਟ ਕੇ ਦੇਖੀਏ, ਇਹ ਦਸ ਹਜ਼ਾਰ ਬਣ ਜਾਂਦੇ ਹਨ।

ਅਮਰੀਕਾ ਰਹਿੰਦੇ ਲੇਖਕ ਦੇ ਭਤੀਜੇ ਨੇ ਆਪਬੀਤੀ ਦੱਸੀ। ਉਸ ਦਾ ਘਰ ਫ਼ਾਰਮ ਵਿੱਚ ਸੀ। ਉਸ ਨੇ ਨੇੜੇ ਦੇ ਫ਼ਾਰਮ ਵਿੱਚ ਕਿਸੇ ਨੂੰ ਮਿਲ਼ਨ ਜਾਣਾ ਸੀ। ਪਿਛਲੀ ਸੀਟ ਉੱਤੇ ਉਸ ਦਾ ਚਾਰ ਕੁ ਸਾਲ ਦਾ ਬੇਟਾ ਬੈਠ ਗਿਆ। ਉਸ ਨੇ ਆਪ ਬੈੱਲਟ ਲਾ ਲਈ ਪਰ ਬੇਟੇ ਨੂੰ ਬੈੱਲਟ ਤੋਂ ਬਿਨਾਂ ਹੀ ਰਹਿਣ ਦਿੱਤਾ। ਫ਼ਾਰਮਾਂ ਵਾਲ਼ੀ ਸੜਕ ਉੱਤੇ ਚੱਲ ਕੇ ਨੇੜੇ ਹੀ ਤਾਂ ਜਾਣਾ ਸੀ। ਅਚਾਨਕ ਅੱਗੇ ਸਿਪਾਹੀ ਆ ਗਿਆ। ਸ਼ਾਇਦ ਪਿਛਲੀ ਸੀਟ ਉੱਤੇ ਬੈਠਾ ਬੱਚਾ ਉਸ ਦੀ ਨਜ਼ਰ ਹੀ ਨਾ ਪੈਂਦਾ। ਸਬੱਬ ਨਾਲ਼ ਐਨ ਉਸੇ ਮੌਕੇ ਕੋਈ ਗੱਲ ਕਰਨ ਵਾਸ’ਤੇ ਉਸ ਨੇ ਅਗਲ਼ੀਆਂ ਦੋਹਾਂ ਸੀਟਾਂ ਵਿੱਚਕਾਰ ਸਿਰ ਕੱਢ ਲਿਆ। ਸਿਪਾਹੀ ਨੇ ਇਸ਼ਾਰਾ ਕਰਕੇ ਕਾਰ ਰੋਕ ਲਈ। ਲੇਖਕ ਦੇ ਭਤੀਜੇ ਨੇ ਮਿੰਨਤਾਂ ਵੀ ਕੀਤੀਆਂ, ਬਹਾਨੇ ਵੀ ਬਣਾਏ ਅਤੇ ਮੁਆਫ਼ੀ ਵੀ ਮੰਗੀ। ਪਰ ਸਭ ਕੁਝ ਅਣਸੁਣਿਆ ਕਰਕੇ ਸਿਪਾਹੀ ਨੇ 400 ਡਾਲਰ ਜੁਰਮਾਨੇ ਦੀ ਪਰਚੀ ਫੜਾ ਦਿੱਤੀ।

ਸ਼ਹਿਰਾਂ ਤੋਂ ਬਾਹਰ ਜੇ ਕੋਈ ਵਿਰਲੇ-ਟਾਂਵੇਂ ਰਾਹੀਆਂ ਵਾਲ਼ੀ ਪਗਡੰਡੀ ਸੜਕ ਨੂੰ ਪਾਰ ਕਰਦੀ ਹੈ, ਉੱਥੇ ਸਟਾਪ ਲਿਖਿਆ ਹੁੰਦਾ ਹੈ। ਹਰ ਕੋਈ ਉੱਥੇ ਕਾਰ ਹੌਲ਼ੀ ਕਰਦਾ ਹੈ, ਦੋਵੇਂ ਪਾਸੇ ਦੇਖਦਾ ਹੈ ਅਤੇ ਫੇਰ ਲੰਘਦਾ ਹੈ। ਭਾਵਨਾ ਨੇ ਇਉਂ ਕੀਤਾ ਤਾਂ ਲੇਖਕ ਨੇ ਪੁੱਛਿਆ, ਇਥੇ ਕੋਈ ਲੰਘਣ ਵਾਲ਼ਾ ਤਾਂ ਹੈ ਨਹੀਂ, ਫੇਰ ਹੌਲ਼ੀ ਹੋਣ ਦੀ ਕੀ ਲੋੜ? ਭਾਵਨਾ ਨੇ ਦੱਸਿਆ ਕਿ ਇੱਥੇ ਸਭ ਦੀ ਇਹ ਆਦਤ ਹੀ ਬਣ ਚੁੱਕੀ ਹੈ।

ਕਈ ਥਾਂ ਸੜਕ ਦੇ ਕਿਨਾਰੇ ਹਰਨ, ਖ਼ਰਗੋਸ਼ ਜਿਹੇ ਕਿਸੇ ਜਾਨਵਰ ਦੀ ਤਸਵੀਰ ਹੇਠ ਕੁਝ ਮੀਲ ਲਿਖੇ ਹੁੰਦੇ ਹਨ। ਇਸ ਦਾ ਮਤਲਬ ਹੁੰਦਾ ਹੈ, ਅੱਗੇ ਐਨੇ ਮੀਲ ਸੜਕ ਉੱ’ਤੇ ਕੋਈ ਜਾਨਵਰ ਹੋ ਸਕਦਾ ਹੈ, ਕਿਤੇ ਉਹ ਕਾਰ ਹੇਠ ਨਾ ਆ ਜਾਵੇ। ਇਸ ਟੋਟੇ ਉੱਤੇ ਸਭ ਲੋਕ ਕਾਰਾਂ ਨੂੰ ਹੌਲ਼ੀ ਕਰਕੇ ਚੱਲਦੇ ਹਨ।

ਇੱਕ ਗੱਲ ਨੇ ਲੇਖਕ ਅਤੇ ਸਭ ਤੋਂ ਵੱਧ ਹੈਰਾਨ ਕੀਤਾ ਕਿ ਚਾਰ ਮਹੀਨਿਆਂ ਦੇ ਹਜ਼ਾਰਾਂ ਮੀਲ ਦੇ ਸਫ਼ਰ ਵਿੱਚ ਉਹਨਾਂ ਨੇ ਇੱਕ ਵੀ ਲਾਲ ਬੱਤੀ ਵਾਲ਼ੀ ਕਾਰ ਨਹੀਂ ਦੇਖੀ। ਉੱਥੇ ਮੰਤਰੀ, ਸਾਂਸਦ, ਵਿਧਾਇੱਕ ਆਮ ਲੋਕਾਂ ਵਾਂਗ ਹੀ ਬਾਹਰ ਨਿਕਲ਼ਦੇ ਹਨ। ਉਹਨਾਂ ਨੂੰ ਸਰਕਾਰ ਕੋਠੀ, ਨੌਕਰ-ਚਾਕਰ, ਫ਼ੋਨ, ਬਿਜਲੀ, ਪਾਣੀ ਆਦਿ ਕੁਝ ਵੀ ਮੁਫ਼ਤ ਨਹੀਂ ਦਿੰਦੀ। ਉਹ ਆਪਣੇ ਘਰਾਂ ਵਿੱਚ ਰਹਿੰਦੇ ਹਨ। ਕਾਰ ਵੀ ਉਹਨਾਂ ਦੀ ਆਪਣੀ ਹੁੰਦੀ ਹੈ। ਉਸ ਨੂੰ ਉਹ ਚਲਾਉਂਦੇ ਵੀ ਆਪ ਹੀ ਹਨ। ਨਾ ਉਸ ਉੱਤੇ ਲਾਲ ਬੱਤੀ ਹੁੰਦੀ ਹੈ ਅਤੇ ਨਾ ‘ਪਾਂ-ਪਾਂ’ ਕਰਦਾ ਹੂਟਰ ਹੁੰਦਾ ਹੈ। ਉਹਨਾਂ ਕਾਰਨ ਆਮ ਲੋਕਾਂ ਦੀ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਂਦਾ। ਲੋਕ ਅਜਿਹੇ ਵਿਘਨ ਦਾ ਰੋਸ ਕਰਦੇ ਹਨ। ਸੁਰੱਖਿਆ ਦੇ ਪੱਖੋਂ ਰਾਸ਼ਟਰਪਤੀ ਦੇ ਲੰਘਣ ਵੇਲ਼ੇ ਤਾਂ ਆਵਾਜਾਈ ਉੱਤੇ ਕੁਝ ਰੋਕਾਂ ਲੱਗਦੀਆਂ ਹਨ। ਕਾਰ ਵਿੱਚ ਸਫ਼ਰ ਕਰਦਿਆਂ ਕੋਈ ਕੁਝ ਵੀ ਬਾਹਰ ਨਹੀਂ ਸੁੱਟਦਾ। ਲੋਕ ਕੁਝ ਖਾ-ਪੀ ਕੇ ਖ਼ਾਲੀ ਲਿਫ਼ਾਫ਼ਾ, ਖ਼ਾਲੀ ਬੋਤਲ, ਕਾਗ਼ਜ਼ ਦੀ ਪਲੇਟ, ਪਲਾਸਟਿਕ ਦਾ ਗਲਾਸ ਆਦਿ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਬਾਹਰ ਨਹੀਂ ਵਗਾਹੁੰਦੇ । ਬਾਹਰ ਖੇਤਾਂ, ਜੰਗਲ਼ਾਂ ਅਤੇ ਉਜਾੜ ਵਿੱਚ ਲੰਘਦਿਆਂ ਵੀ ਸੜਕ ਉੱ’ਤੇ ਕਿਸੇ ਦਾ ਸੁੱਟਿਆ ਕੁਝ ਨਜ਼ਰ ਨਹੀਂ ਪੈਂਦਾ।

ਸੜਕਾਂ ਉੱਤੇ ਸਕੂਲੀ ਬੱਚਿਆਂ ਵਾਲ਼ੀਆਂ ਬੱਸਾਂ ਦੀ ਸਰਦਾਰੀ ਹੈ। ਬੱਚਿਆਂ ਨੂੰ ਚੜ੍ਹਾਉਣ ਜਾਂ ਉਤਾਰਨ ਵੇਲ਼ੇ ਦੁਰਘਟਨਾ ਦਾ ਕੋਈ ਡਰ ਨਹੀਂ ਹੁੰਦਾ। ਜਿਉਂ ਹੀ ਆਪਣੇ ਰੁਕਣ ਵਾਲ਼ੀ ਥਾਂ ਉੱਥੇ ਆ ਖਲੋਤੀ ਬੱਸ ਦਾ ਦਰਵਾਜ਼ਾ ਖੁੱਲ੍ਹਦਾ ਹੈ, ਉਸ ਉੱਤੇ ਲਿਖਿਆ ‘ਸਟਾਪ’ ਦਿਸਣ ਲੱਗਦਾ ਹੈ। ਬਾਕੀ ਸਭ ਗੱਡੀਆਂ ਇੱਕਦਮ ਰੁਕ ਜਾਂਦੀਆਂ ਹਨ। ਸਕੂਲ-ਬੱਸ ਜਦੋਂ ਦਰਵਾਜ਼ਾ ਬੰਦ ਕਰਕੇ ਤੁਰ ਪੈਂਦੀ ਹੈ, ਰੁਕੇ ਹੋਏ ਲੋਕ ਫੇਰ ਹੀ ਤੁਰਦੇ ਹਨ। ਇਉਂ ਹੀ ਐਂਬੂਲੈਂਸਾਂ ਅਤੇ ਅੱਗ-ਬੁਝਾਊ ਗੱਡੀਆਂ ਨੂੰ ਹਰ ਕੋਈ ਛੇਤੀ ਤੋਂ ਛੇਤੀ ਰਾਹ ਦੇਣ ਦਾ ਜਤਨ ਕਰਦਾ ਹੈ।

ਅਮਰੀਕਾ ਵਿੱਚ ਪੈਦਲ ਚੱਲਣ ਵਾਲ਼ਿਆਂ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ। ਜਿੱਥੇ ਸੜਕ ਵਿੱਚੋਂ ਘੱਟ ਆਵਾਜਾਈ ਵਾਲ਼ੀ ਕੋਈ ਛੋਟੀ ਸੜਕ ਪਾਟਦੀ ਹੈ, ਉੱਥੇ ਬੱਤੀਆਂ ਨਹੀਂ ਹੁੰਦੀਆਂ। ਪੈਦਲਾਂ ਦੇ ਲੰਘਣ ਲਈ ‘ਜ਼ੈਬਰਾ-ਕ੍ਰਾਸਿੰਗ’ ਬਣਿਆ ਹੁੰਦਾ ਹੈ। ਪੈਦਲ ਨੂੰ ਖਲੋ ਕੇ ਸੜਕ ਵਿਹਲੀ ਮਿਲ਼ਨ ਦੀ ਉਡੀਕ ਨਹੀਂ ਕਰਨੀ ਪੈਂਦੀ ਹੈ। ਉੱਥੇ ਆ ਕੇ ਕਾਰਾਂ ਦੀ ਰਫ਼ਤਾਰ ਆਪਣੇ-ਆਪ ਬਹੁਤ ਘੱਟ ਕਰ ਲਈ ਗਈ ਹੁੰਦੀ ਹੈ । ਜਿਉਂ ਹੀ ਕੋਈ ਪੈਦਲ ‘ਜ਼ੈਬਰਾ-ਕ੍ਰਾਸਿੰਗ’ ਉੱਤੇ ਪੈਰ ਰੱਖਦਾ ਹੈ, ਦੋਂਹੀਂ ਪਾਸੀਂ ਸਭ ਕਾਰਾਂ ਰੁਕ ਜਾਂਦੀਆਂ ਹਨ।

ਰਾਤ ਨੂੰ ਸਫ਼ਰ ਕਰਦਿਆਂ ਵੀ ਡਰ ਨਹੀਂ ਲੱਗਦਾ। ਕਾਰਾਂ ਦੀ ਆਵਾਜਾਈ ਤਾਂ ਹੁੰਦੀ ਹੀ ਹੈ, ਸੜਕਾਂ ਵਾਲ਼ੀ ਪੁਲਿਸ ਵੀ ਘੁੰਮਦੀ ਰਹਿੰਦੀ ਹੈ। ਇਸ ਕਰਕੇ ਰਾਤਾਂ ਨੂੰ ਇਕੱਲੀਆਂ ਕੁੜੀਆਂ ਆਮ ਹੀ ਕਾਰ ਦਾ ਸਫ਼ਰ ਕਰਦੀਆਂ ਦਿਸਦੀਆਂ ਹਨ। ਸਫ਼ਰ ਕਰਦਿਆਂ ਜੇ ਕੋਈ ਸੰਕਟ ਬਣ ਜਾਵੇ, ਮਦਦ ਲਈ 911 ਨੰਬਰ ’ਤੇ ਫ਼ੋਨ ਕੀਤਾ ਜਾ ਸਕਦਾ ਹੈ। ਜੇ ਕੋਲ ਫ਼ੋਨ ਨਹੀਂ, ਸੜਕ ਉੱ’ਤੇ ਥੋੜ੍ਹੀ-ਥੋੜ੍ਹੀ ਦੂਰ ਲੱਗੇ ਹੋਏ ਕਾਲ-ਬਾਕਸ ਤੋਂ ਸੌਖਿਆਂ ਹੀ ਫ਼ੋਨ ਹੋ ਜਾਂਦਾ ਹੈ। ਮਦਦ ਛੇਤੀ ਤੋਂ ਛੇਤੀ ਕੁਝ ਹੀ ਮਿੰਟਾਂ ਵਿੱਚ ਆ ਬਹੁੜਦੀ ਹੈ।

ਲੋਕ ਸੜਕਾਂ ’ਤੇ ਨੇਮ ਪਾਲ਼ਦੇ ਹਨ ਅਤੇ ਸੜਕਾਂ ਦਾ ਸਫ਼ਰ ਸੁਰੱਖਿਅਤ ਹੈ। ਇਸੇ ਕਰਕੇ ਉੱਥੇ ਸਫ਼ਰ ਲਈ ਨਿਕਲ਼ਦਿਆਂ ਕੋਈ ਫ਼ਿਕਰ ਜਾਂ ਡਰ ਨਹੀਂ ਹੁੰਦਾ। ਲੇਖਕ ਸੋਚਦਾ ਹੈ ਜਿਸ ਦਿਨ ਭਾਰਤ ਦੇ ਲੋਕ ਸੜਕਾਂ ਦੇ ਸਫ਼ਰ ਦਾ ਸੁਚੱਜ ਸਿੱਖ ਗਏ, ਉਹਨਾਂ ਨੂੰ ਤਰੱਕੀ ਦੇ ਸਿਖ਼ਰ ’ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸਸਸਸ ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (40) Ajay Khatkar (Punjabi Master) (79) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

June 2026
M T W T F S S
1234567
891011121314
15161718192021
22232425262728
2930  
« May    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (343) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

10th ਕਹਾਣੀ-ਭਾਗ 4. ਬੰਮ ਬਹਾਦਰ (ਕਹਾਣੀਕਾਰ – ਗੁਰਬਖ਼ਸ਼ ਸਿੰਘ)

April 28, 2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲੇਖ

September 29, 2024

4. ਮਨੁੱਖ ਨਾਲ਼ ਮਨੁੱਖ ਦਾ ਮੇਲ਼ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ (ਗੁਰਬਖ਼ਸ਼ ਸਿੰਘ ਪ੍ਰੀਤਲੜੀ)

May 20, 2026

ਫ਼ੀਸ ਮੁਆਫ਼ੀ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ।

October 2, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?