PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ Guru Nanak Dev ji lekh in punjabi
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
10th PunjabiGurdeep Singh (GSMKT)Lekh

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ Guru Nanak Dev ji lekh in punjabi

dkdrmn
15 Views
6 Min Read
24 1
Share
6 Min Read
SHARE

ਸ੍ਰੀ ਗੁਰੂ ਨਾਨਕ ਦੇਵ ਜੀ

  • ਜਾਣ-ਪਛਾਣ-ਭਾਰਤ ਰਿਸ਼ੀਆਂ, ਮੁਨੀਆਂ, ਗੁਰੂਆਂ, ਸੰਤਾਂ, ਭਗਤਾਂ ਦੀ ਧਰਤੀ ਹੈ। ਇਹਨਾਂ ਮਹਾਂਪੁਰਖਾਂ ਦਾ ਜੀਵਨ ਅਤੇ ਸਿੱਖਿਆ ਭਾਰਤਵਾਸੀਆਂ ਲਈ ਚਾਨਣ ਮੁਨਾਰੇ ਦਾ ਕੰਮ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਵੀ ਅਜਿਹੇ ਮਹਾਂਪੁਰਖਾਂ ਵਿੱਚੋਂ ਇੱਕ ਹਨ। ਉਹਨਾਂ ਨੂੰ ਸਿੱਖ ਧਰਮ ਦੇ ਮੋਢੀ ਕਰਕੇ ਜਾਣਿਆ ਜਾਂਦਾ ਹੈ। ਗੁਰੂ ਜੀ ਮਾਨਵਤਾ ਲਈ ਕਲਿਆਣਕਾਰੀ ਕਦਰਾਂ-ਕੀਮਤਾਂ, ਸਾਂਝੀਵਾਲਤਾ, ਭਾਈਚਾਰਿਕ ਏਕਤਾ ਆਦਿ ਦੇ ਪ੍ਰਚਾਰਕ ਸਨ। ਇਸ ਲਈ ਸਾਰੇ ਭਾਰਤਵਾਸੀ ਉਹਨਾਂ ਦਾ ਸਤਿਕਾਰ ਕਰਦੇ ਹਨ।
  • ਜਨਮ ਅਤੇ ਮਾਤਾ-ਪਿਤਾ – ਗੁਰੂ ਜੀ ਦਾ ਜਨਮ 1469 ਈ. ਵਿੱਚ ਰਾਇ ਭੋਇ ਦੀ ਤਲਵੰਡੀ ਵਿੱਚ ਜਿਸਨੂੰ ਨਨਕਾਣਾ ਸਾਹਿਬ (ਹੁਣ ਪਾਕਿਸਤਾਨ ਵਿੱਚ) ਕਿਹਾ ਜਾਂਦਾ ਹੈ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਪਟਵਾਰੀ ਸਨ।
  • ਗੁਰੂ ਜੀ ਦੇ ਜੀਵਨ ਨਾਲ਼ ਸੰਬੰਧਿਤ ਸਾਖੀਆਂ – ਉਹਨਾਂ ਦੇ ਬਚਪਨ ਬਾਰੇ ਬਹੁਤ ਸਾਰੀਆਂ ਸਾਖੀਆਂ ਪ੍ਰਚਲਿਤ ਹਨ। ਇਹਨਾਂ ਵਿੱਚ ਗੁਰੂ ਜੀ ਦਾ ਆਪਣੀ ਭੈਣ ਨਾਨਕੀ ਲਈ ਪਿਆਰ, ਮਾਤਾ ਤ੍ਰਿਪਤਾ ਜੀ ਦੀ ਮਮਤਾ, ਮਹਿਤਾ ਕਾਲੂ ਜੀ ਦਾ ਆਪਣੇ ਪੁੱਤਰ ਦੇ ਸਫ਼ਲ ਮੁਢਲੇ ਜੀਵਨ ਲਈ ਫ਼ਿਕਰ ਆਦਿ ਉਜਾਗਰ ਹੁੰਦੇ ਹਨ। ਇਹਨਾਂ ਤੋਂ ਇਲਾਵਾ ਗੁਰੂ ਜੀ ਦਾ ਗੰਭੀਰ ਸੁਭਾਅ, ਦੁਨੀਆਦਾਰੀ ਦੇ ਕੰਮਾਂ ਵੱਲੋਂ ਬੇਪਰਵਾਹੀ, ਆਪਣੇ ਮਿਸ਼ਨ ਲਈ ਲਗਨ ਅਤੇ ਰਸਮੀ ਸਿੱਖਿਆ ਗ੍ਰਹਿਣ ਕਰਨ ਦੀ ਥਾਂ ਸੱਚ ਨੂੰ ਜਾਣਨ ਦੀ ਚਾਹ ਪ੍ਰਗਟ ਹੁੰਦੀ ਹੈ। ਇਹਨਾਂ ਵਿੱਚੋਂ ਪਾਂਧੇ ਵਾਲ਼ੀ ਸਾਖੀ, ਮੱਝਾਂ ਚਾਰਨ ਵਾਲ਼ੀ ਸਾਖੀ, ਸੱਚਾ ਸੌਦਾ ਕਰਨ ਵਾਲ਼ੀ ਸਾਖੀ ਅਤੇ ਜਨੇਊ ਬਾਰੇ ਸਾਖੀਆਂ ਪ੍ਰਸਿੱਧ ਹਨ।
  • ਵਿਆਹ ਅਤੇ ਉਦਾਸੀਆਂ – ਗੁਰੂ ਜੀ ਦਾ ਵਿਆਹ ਮਾਤਾ ਸੁਲੱਖਣੀ ਨਾਲ਼ ਹੋਇਆ। ਉਹਨਾਂ ਦੇ ਦੋ ਪੁੱਤਰ ਸਨ। ਗੁਰੂ ਜੀ ਨੇ ਆਪਣੀ ਜਵਾਨੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਵਿੱਚ ਨੌਕਰੀ ਕੀਤੀ ਪਰ ਉਹ ਆਪਣਾ ਸਮਾਂ ਇਹਨਾਂ ਸਧਾਰਨ ਕੰਮਾਂ ਵਿੱਚ ਹੀ ਨਹੀਂ ਸਨ ਲਾਉਣਾ ਚਾਹੁੰਦੇ। ਇਸ ਲਈ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਸੱਚ ਦੀ ਖੋਜ ਅਤੇ ਉਸ ਦੇ ਪ੍ਰਚਾਰ ਲਈ ਯਾਤਰਾਵਾਂ ‘ਤੇ ਨਿਕਲ਼ ਤੁਰੇ। ਉਹਨਾਂ ਦੀਆਂ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਯਾਤਰਾਵਾਂ ਵੇਲ਼ੇ ਦੀਆਂ ਉਹਨਾਂ ਦੀਆਂ ਕਈ ਸਾਖੀਆਂ ਪ੍ਰਚਲਿਤ ਹਨ, ਜਿਵੇਂ -ਸੱਜਣ ਠੱਗ, ਭਾਈ ਲਾਲੋ, ਕੌਡਾ ਰਾਖਸ਼, ਮੱਕੇ-ਮਦੀਨੇ ਅਤੇ ਹਰਿਦੁਆਰ ਨਾਲ਼ ਸੰਬੰਧਿਤ ਸਾਖੀਆਂ। ਇਹਨਾਂ ਤੋਂ ਗੁਰੂ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਪਤਾ ਲੱਗਦਾ ਹੈ। ਇਹਨਾਂ ਯਾਤਰਾਵਾਂ ਦੌਰਾਨ ਉਹਨਾਂ ਦਾ ਸਾਥੀ ਆਮ ਤੌਰ ’ਤੇ ਮਰਦਾਨਾ ਹੁੰਦਾ ਸੀ। ਉਹ ਹਰ ਧਰਮ ਦੇ ਕੇਂਦਰਾਂ ਉੱਤੇ ਗਏ। ਉਹਨਾਂ ਧਰਮਾਂ ਦੇ ਮੁਖੀਆਂ ਨਾਲ਼ ਵਿਚਾਰ-ਵਟਾਂਦਰਾ ਕੀਤਾ। ਉਹ ਆਪਣੀ ਮਨੋਹਰ ਸ਼ਖ਼ਸੀਅਤ, ਵਿਸ਼ਾਲ ਗਿਆਨ ਅਤੇ ਤਰਕ ਨਾਲ਼ ਲੋਕਾਂ ਨੂੰ ਕੀਲ ਲੈਂਦੇ ਸਨ। ਉਹਨਾਂ ਨੇ ਧਰਮ ਦੇ ਉਸ ਰੂਪ ਦਾ ਖੰਡਨ ਕੀਤਾ ਜਿਹੜਾ ਮਨੁੱਖਤਾ ਲਈ ਲਾਹੇਵੰਦ ਨਹੀਂ ਸੀ। ਉਹਨਾਂ ਲਈ ਮੁੱਖ ਗੱਲ ਆਮ ਮਨੁੱਖ ਅਤੇ ਉਸ ਦਾ ਭਲਾ ਸੀ। ਇਸੇ ਕਰਕੇ ਉਹ ਆਪਣੀਆਂ ਉਦਾਸੀਆਂ ਸਮੇਂ ਕਿਰਤੀ ਲੋਕਾਂ ਦੇ ਘਰਾਂ ਵਿੱਚ ਰਹਿੰਦੇ ਅਤੇ ਉਹਨਾਂ ਨੂੰ ਉਪਦੇਸ਼ ਦਿੰਦੇ। ਉਹਨਾਂ ਨੇ ਨਿਡਰ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਚਾਰ ਕੀਤਾ।
  • ਅੰਤਲੀ ਅਵਸਥਾ ਦੌਰਾਨ – ਉਹਨਾਂ ਨੇ ਆਪਣੇ ਮੰਤਵ ਲਈ ਭਾਰਤ ਦੇ ਮੁੱਖ ਸਥਾਨਾਂ ਤੋਂ ਇਲਾਵਾ ਤਿੱਬਤ, ਲੰਕਾ, ਮੱਕਾ, ਬਗਦਾਦ, ਕੰਧਾਰ, ਕਾਬਲ, ਈਰਾਨ, ਬਲੋਚਿਸਤਾਨ ਆਦਿ ਦੀ ਯਾਤਰਾ ਕੀਤੀ। ਆਪਣੀ ਅੰਤਲੀ ਅਵਸਥਾ ਵਿੱਚ ਕਰਤਾਰਪੁਰ ਵਿਖੇ ਆ ਠਹਿਰੇ ਅਤੇ ਇੱਥੇ ਉਹਨਾਂ ਨੇ ਹੱਥੀਂ ਖੇਤੀ ਕੀਤੀ। ਇੱਥੇ ਹੀ ਉਹ ਜੋਤੀ-ਜੋਤ ਸਮਾਏ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਲਹਿਣਾ ਨੂੰ ਗੁਰਗੱਦੀ ਦਿੱਤੀ ਜੋ ਉਦੋਂ ਤੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ਼ ਜਾਣੇ ਗਏ।
  • ਇੱਕ ਮਹਾਨ ਸਮਾਜ-ਸੁਧਾਰਕ – ਗੁਰੂ ਜੀ ਇੱਕ ਮਹਾਨ ਸਮਾਜ-ਸੁਧਾਰਕ ਸਨ। ਉਹਨਾਂ ਨੇ ਦੱਬੇ-ਕੁਚਲ਼ੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾਈ। ਇਸਤਰੀ ਜਾਤੀ ਨਾਲ਼ ਕੀਤੇ ਜਾ ਰਹੇ ਵਿਤਕਰੇ ਦੇ ਖ਼ਿਲਾਫ਼ ਪ੍ਰਚਾਰ ਕੀਤਾ। ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਹਨਾਂ ਦੀ ਬਾਣੀ ਵਿੱਚੋਂ ‘ਜਪੁਜੀ ਸਾਹਿਬ’ ਅਤੇ ‘ਆਸਾ ਦੀ ਵਾਰ’ ਹਰ ਰੋਜ਼ ਪੜ੍ਹੀਆਂ ਤੇ ਗਾਈਆਂ ਜਾਣ ਵਾਲ਼ੀਆਂ ਬਾਣੀਆਂ ਹਨ। ਜਦੋਂ ਗੁਰੂ ਜੀ ਬਾਣੀ ਉਚਾਰਦੇ ਸਨ ਤਾਂ ਭਾਈ ਮਰਦਾਨਾ ਉਹਨਾਂ ਨਾਲ਼ ਰਬਾਬ ਵਜਾਉਂਦਾ ਸੀ।
  • ਮਹਾਨ ਬਾਣੀ – ਉਹਨਾਂ ਦੀ ਬਾਣੀ ਵਿੱਚ ਰੱਬ ਦੇ ਕ੍ਰਿਪਾਲੂ, ਦਿਆਲੂ ਰੂਪ ਨੂੰ ਦਰਸਾਇਆ ਗਿਆ ਹੈ। ਕੁਦਰਤ ਦੀ ਸੁੰਦਰਤਾ ਨੂੰ ਚਿਤਰਿਆ ਗਿਆ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਉਸ ਸਮੇਂ ਪਸਰੇ ਅਨਿਆਂ, ਜ਼ੁਲਮ ਅਤੇ ਪਖੰਡ ਦਾ ਵਿਰੋਧ ਕੀਤਾ ਮਿਲ਼ਦਾ ਹੈ। ਉਹਨਾਂ ਦੀ ਬਾਣੀ ਦੀਆਂ ਕਈ ਤੁਕਾਂ ਸਭ ਦੇ ਮੂੰਹਾਂ ‘ਤੇ ਚੜ੍ਹੀਆਂ ਹੋਈਆਂ ਹਨ, ਜਿਵੇਂ –

                                     ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ।

                                     ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ।

                                     ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ।

                                     ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥

                                     ਜਹ ਕਰਣੀ ਤਹ ਪੂਰੀ ਮਤਿ ਕਰਣੀ ਬਾਝਹੁ ਘਟੇ ਘਟਿ ॥

  • ਮਹਾਨ ਉਪਦੇਸ਼ – ਗੁਰੂ ਜੀ ਦਾ ਉਪਦੇਸ਼ ਕਿਸੇ ਇੱਕ ਫ਼ਿਰਕੇ ਦੇ ਲੋਕਾਂ ਲਈ ਨਹੀਂ ਸੀ ਸਗੋਂ ਸਭ ਲਈ ਸਾਂਝਾ ਸੀ। ਉਹਨਾਂ ਨੇ ਮਨੁੱਖ ਅਤੇ ਮਨੁੱਖ ਵਿਚਕਾਰ ਧਰਮ, ਜਾਤ-ਪਾਤ ਜਾਂ ਕਿਸੇ ਹੋਰ ਪ੍ਰਕਾਰ ਦੇ ਵਖਰੇਵੇਂ ਦੀ ਨਿਖੇਧੀ ਕੀਤੀ। ਗੁਰੂ ਜੀ ਦੀ ਸਿੱਖਿਆ ਨੂੰ ਅੱਗੇ ਨੌਂ ਗੁਰੂ ਸਾਹਿਬਾਂ ਨੇ ਪ੍ਰਚਾਰਿਆ ਅਤੇ ਸਮਾਜ ਵਿੱਚ ਲਾਗੂ ਕਰਨ ਦਾ ਯਤਨ ਕੀਤਾ। ਉਹਨਾਂ ਦੀ ਸਿੱਖਿਆ ਅੱਜ ਵੀ ਸਾਡੀ ਅਗਵਾਈ ਕਰਦੀ ਹੈ। ਇਸ ਤੋਂ ਵੀ ਵੱਧ ਸਾਰੇ ਦੇਸ ਦੀ ਅਖੰਡਤਾ ਕਾਇਮ ਰੱਖਣ ਲਈ ਉਹਨਾਂ ਦੀ ਸਿੱਖਿਆ ਦਾ ਬੜਾ ਮਹੱਤਵ ਹੈ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (9) Ajay Khatkar (Punjabi Master) (48) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (312) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

25. ਗੁਰਪ੍ਰੀਤ

May 7, 2026

24. ਡਾ. ਸਰਬਜੀਤ ਕੌਰ ਸੋਹਲ

May 7, 2026

ਸ੍ਰੀ ਗੁਰੂ ਨਾਨਕ ਦੇਵ ਜੀ (8th Punjabi)

September 29, 2024

ਮਿੱਤਰ/ਸਹੇਲੀ ਨੂੰ ਭਾਖੜਾ ਡੈਮ ਦੀ ਸੈਰ ਦਾ ਹਾਲ ਇੱਕ ਪੱਤਰ ਰਾਹੀਂ ਲਿਖੋ।

September 29, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?