5. ਬੁੱਲ੍ਹੇ ਸ਼ਾਹ

5. ਬੁੱਲ੍ਹੇ ਸ਼ਾਹ

ਅਭਿਆਸ

ਪ੍ਰਸ਼ਨ 1. ਹੇਠਾਂ ਲਿਖੇ ਕਾਵਿ-ਬੰਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

(ੳ) ਜਿਸ ਪਾਇਆ ਭੇਤ ਕਲੰਦਰ ਦਾ,

ਰਾਹ ਖੋਜਿਆ ਆਪਣੇ ਅੰਦਰ ਦਾ,

ਉਹ ਵਾਸੀ ਹੈ ਸੁਖ ਮੰਦਰ ਦਾ,

ਜਿੱਥੇ ਕੋਈ ਨਾ ਚੜ੍ਹਦੀ ਲਹਿੰਦੀ ਏ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਸੂਫ਼ੀ-ਕਾਵਿ ਅਧੀਨ ਦਰਜ ਬੁੱਲ੍ਹੇ ਸ਼ਾਹ ਦੀ ਰਚਨਾ ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਬੁੱਲ੍ਹੇ ਸ਼ਾਹ ਦੱਸਦਾ ਹੈ ਕਿ ਆਪਣੇ ਮੁਰਸ਼ਦ ਦਾ ਭੇਦ ਪਾਉਣ ਵਾਲ਼ਾ ਵਿਅਕਤੀ ਹੀ ਸੁੱਖ ਮੰਦਰ ਦਾ ਵਾਸੀ ਹੋ ਸਕਦਾ ਹੈ।

ਵਿਆਖਿਆ: ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਿਹੜੇ ਵਿਅਕਤੀ ਨੇ ਆਪਣੇ ਅੰਦਰ ਦੇ ਰਾਹ ਵਿੱਚੋਂ ਗੁਜ਼ਰ ਕੇ ਆਪਣੇ ਮੁਰਸ਼ਦ ਭਾਵ ਰੱਬ ਦਾ ਭੇਦ ਸਮਝ ਲਿਆ ਹੈ, ਕੇਵਲ ਉਹ ਵਿਅਕਤੀ ਹੀ ਇਸ ਸੰਸਾਰ ਦੇ ਸੁੱਖ ਮੰਦਰ ਦਾ ਵਾਸੀ ਹੋ ਸਕਦਾ ਹੈ। ਉਸ ਦੇ ਮਨ ਉੱਪਰ ਕਿਸੇ ਲੱਥੀ-ਚੜ੍ਹੀ ਦਾ ਫ਼ਰਕ ਨਹੀਂ ਹੁੰਦਾ ਕਿਉਂਕਿ ਉਹ ਆਪਣੇ ਮੁਰਸ਼ਦ ਦਾ ਹੋ ਚੁੱਕਾ ਹੁੰਦਾ ਹੈ।

(ਅ) ਆਪਣਿਆਂ ਵਿੱਚ ਉਲਫ਼ਤ ਨਾਹੀਂ ਕੋਰੇ ਚਾਚੇ ਤਾਏ ।

ਪਿਉ ਪੁੱਤਰ ਇਤਫਾਕ ਨਾ ਕਾਈ, ਧੀਆਂ ਨਾਲ਼ ਨਾ ਮਾਏ।

ਸੱਚਿਆਂ ਨੂੰ ਹੁਣ ਮਿਲ਼ਦੇ ਧੱਕੇ, ਝੂਠੇ ਕੋਲ਼ ਬਹਾਏ।

ਕਾਉਂ ਲਗੜ ਨੂੰ ਮਾਰਨ ਲੱਗੇ, ਚਿੜੀਆਂ ਜੁੱਰੇ ਖਾਏ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਸੂਫ਼ੀ ਕਾਵਿ ਅਧੀਨ ਦਰਜ ਬੁੱਲ੍ਹੇ ਸ਼ਾਹ ਦੀ ਰਚਨਾ ‘ਉਲਟੇ ਹੋਰ ਜ਼ਮਾਨੇ ਆਏ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਬੁੱਲ੍ਹੇ ਸ਼ਾਹ ਦੱਸਦਾ ਹੈ ਕਿ ਆਪਣੇ ਮੁਰਸ਼ਦ ਦਾ ਭੇਦ ਪਾਉਣ ਵਾਲ਼ਾ ਵਿਅਕਤੀ ਹੀ ਸੁੱਖ ਮੰਦਰ ਦਾ ਵਾਸੀ ਹੋ ਸਕਦਾ ਹੈ।

ਵਿਆਖਿਆ: ਬੁੱਲ੍ਹੇ ਸ਼ਾਹ ਆਖਦਾ ਹੈ ਕਿ ਅੱਜ-ਕੱਲ੍ਹ ਰਿਸ਼ਤਿਆਂ ਵਿੱਚ ਮੋਹ-ਮਹੁੱਬਤ ਨਹੀਂ ਰਿਹਾ। ਆਪਣੇ-ਆਪਣਿਆਂ ਤੋਂ ਹੀ ਮੂੰਹ ਫੇਰ ਲੈਂਦੇ ਹਨ। ਸਕੇ ਚਾਚੇ-ਤਾਏ ਵੀ ਰਿਸ਼ਤਿਆਂ ਨੂੰ ਨਿਭਾਉਣ ਲਈ ਕੋਰੇ ਚਲਦੇ ਹਨ। ਇੱਥੋਂ ਤੱਕ ਕਿ ਪੁੱਤਰਾਂ ਦਾ ਪਿਓ ਨਾਲ਼ ਅਤੇ ਧੀਆਂ ਦਾ ਮਾਂ ਨਾਲ਼ ਪਿਆਰ ਖ਼ਤਮ ਹੋ ਗਿਆ ਹੈ। ਪਹਿਲਾਂ ਵਾਲ਼ੇ ਸਮੇਂ ਨਹੀਂ ਰਹੇ। ਰਿਸਤਿਆਂ ਵਿੱਚ ਨਿਘਾਰ ਆ ਚੁੱਕਾ ਹੈ। ਅਜੋਕੇ ਸਮੇਂ ਵਿੱਚ ਸੱਚ ’ਤੇ ਪਹਿਰਾ ਦੇਣ ਵਾਲਿਆਂ ਭਾਵ ਸੱਚ ਬੋਲਣ ਵਾਲ਼ਿਆਂ ਨੂੰ ਧੱਕੇ ਸਹਿਣੇ ਪੈਂਦੇ ਹਨ ਅਤੇ ਝੂਠਿਆਂ ਨੂੰ ਆਦਰ-ਮਾਣ ਦਿੱਤਾ ਜਾਂਦਾ ਹੈ। ਜ਼ਮਾਨਾ ਜੀ ਬਦਲ ਗਿਆ ਹੈ, ਕਾਂ ਸ਼ਿਕਾਰੀ ਪੰਛੀਆਂ ਨੂੰ ਮਾਰ ਰਹੇ ਹਨ ਅਤੇ ਚਿੜੀਆਂ ਬਾਜ਼ਾਂ ਦਾ ਸ਼ਿਕਾਰ ਕਰ ਰਹੀਆਂ ਹਨ।

(ੲ) ਕਹੂੰ ਮਸਜਦ ਕਾ ਵਰਤਾਰਾ ਹੈ

ਕਹੂੰ ਬਣਿਆ ਠਾਕੁਰ ਦੁਆਰਾ ਹੈ

ਕਹੂੰ ਬੈਰਾਗੀ ਜਟਧਾਰਾ ਹੈ

ਕਹੂੰ ਸ਼ੇਖ਼ ਨਬੀ ਬਣ ਆਇਆ ਹੈ।

ਪ੍ਰਸੰਗ: ਉਪਰੋਕਤ ਕਾਵਿ-ਸਤਰਾਂ ਸਾਡੀ ਪਾਠ-ਪੁਸਤਕ ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ) ਵਿੱਚ ਸੂਫ਼ੀ-ਕਾਵਿ ਅਧੀਨ ਦਰਜ ਬੁੱਲ੍ਹੇ ਸ਼ਾਹ ਦੀ ਰਚਨਾ ‘ਪਾਇਆ ਹੈ ਕਿਛੁ ਪਾਇਆ ਹੈ’ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਕਵੀ ਨੇ ਆਪਣੇ ਮੁਰਸ਼ਦ ਦੀ ਕਿਰਪਾ ਨਾਲ਼ ਆਪਣੀ ਹਉਮੈਂ ਛੱਡ ਕੇ ਹਰ ਪਾਸੇ ਆਪਣੇ ਮੁਰਸ਼ਦ ਨੂੰ ਦੇਖਣ ਦੀ ਗੱਲ ਕਹੀ ਹੈ।

ਵਿਆਖਿਆ: ਬੁੱਲ੍ਹੇ ਸ਼ਾਹ ਜੀ ਕਹਿੰਦੇ ਹਨ ਕਿ ਮੁਰਸ਼ਦ ਦੀ ਕਿਰਪਾ ਨਾਲ਼ ਉਸ ਨੂੰ ਕਿਤੇ ਮਸਜਦ ਦੇ ਰੂਪ ਵਿੱਚ ਅਤੇ ਕਿਤੇ ਗੁਰੂਦੁਆਰੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਕਿਤੇ ਮੇਰਾ ਮੁਰਸ਼ਦ ਜਟਾਧਾਰੀ ਬੈਰਾਗੀ ਬਣਿਆ ਬੈਠਾ ਹੈ ਤੇ ਕਿਤੇ ਉਸ ਨੂੰ ਨਬੀ ਸ਼ੇਖ਼ ਦੇ ਰੂਪ ਵਿੱਚ ਬੈਠਾ ਦਿਖਾਈ ਦੇ ਰਿਹਾ ਹੈ। ਭਾਵ ਕਿ ਉਸ ਨੂੰ ਹਰ ਪਾਸੇ ਆਪਣੇ ਮੁਰਸ਼ਦ ਦਾ ਹੀ ਪਸਾਰਾ ਨਜ਼ਰੀ ਪੈਂਦਾ ਹੈ।

ਪ੍ਰਸ਼ਨ 2. ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਜਾਂ ‘ਤੋਬਾ ਨਾ ਕਰ ਯਾਰ‘ ਕਾਫ਼ੀ ਦਾ ਕੇਂਦਰੀ-ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਕੇਂਦਰੀ-ਭਾਵ: ਬੁੱਲ੍ਹੇ ਸ਼ਾਹ ਆਪਣੇ ਮੂੰਹ ਵਿੱਚ ਆਈ ਗੱਲ ਨੂੰ ਬਿਨ ਬੋਲੇ, ਬਿਨਾਂ ਕਹੇ ਨਹੀਂ ਰਹਿ ਸਕਦਾ ਕਿ ਸ਼ਰੀਅਤ ਰਹੁ-ਰੀਤਾਂ ਵਿੱਚ ਫਸਿਆ ਮਨੁੱਖ ਆਪਣੇ ਅੰਦਰਲੇ ਰੱਬ ਦੀ ਪਛਾਣ ਨਹੀਂ ਕਰ ਸਕਦਾ।

ਪ੍ਰਸ਼ਨ 3. ‘ਮਾਟੀ ਕੁਦਮ ਕਰੇਂਦੀ ਯਾਰ‘ ਕਾਫ਼ੀ ਦਾ ਕੇਂਦਰੀ ਭਾਵ ਲਿਖੋ।

ਕੇਂਦਰੀ ਭਾਵ: ਸਾਰਾ ਸੰਸਾਰ ਹੀ ਮਿੱਟੀ ਦਾ ਬਣਿਆ ਹੈ। ਜਿਹੜਾ ਵਿਅਕਤੀ ਸੰਸਾਰਕ ਪਦਾਰਥਾਂ ਦੇ ਮੋਹ ਦਾ ਮਾਰਿਆ ਹੁੰਦਾ ਹੈ, ਉਹ ਹਉਮੈ ਨਾਲ਼ ਭਰ ਜਾਂਦਾ ਹੈ। ਇਸ ਮਿੱਟੀ ਦੀ ਬਣਤਰ ਦੇ ਭੇਦ ਨੂਮ ਜਾਣ ਕੇ ਹੀ ਉਹ ਹਉਮੈਂ ਤੋਂ ਛੁਟਕਾਰਾ ਪਾ ਸਕਦਾ ਹੈ।

4. ਵਸਤੁਨਿਸ਼ਠ ਪ੍ਰਸ਼ਨ-

(ੳ) ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਬੁੱਲ੍ਹੇ ਸ਼ਾਹ ਦੀ ਕਿਸੇ ਇੱਕ ਕਾਫ਼ੀ ਦਾ ਸਿਰਲੇਖ ਲਿਖੋ।

ਉੱਤਰ: ‘ਮੂੰਹ ਆਈ ਬਾਤ ਨਾ ਰਹਿੰਦੀ ਏ’ ਜਾਂ ‘ਤੋਬਾ ਨਾ ਕਰ ਯਾਰ‘

(ਅ) ‘ਪਾਇਆ ਹੈ ਕਿਛੁ ਪਾਇਆ ਹੈ ਕਾਫ਼ੀ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਸੂਫ਼ੀ ਕਵੀ ਦੀ ਰਚਨਾ ਹੈ?

(i) ਸ਼ਾਹ ਹੁਸੈਨ (ii) ਬੁੱਲ੍ਹੇ ਸ਼ਾਹ (iii) ਗ਼ੁਲਾਮ ਫ਼ਰੀਦ

ਉੱਤਰ: ਬੁੱਲੇ ਸ਼ਾਹ।

(ੲ) ‘ਮੂੰਹ ਆਈ ਬਾਤ ਨਾ ਰਹਿੰਦੀ ਏ‘ ਕਾਫ਼ੀ ਵਿੱਚ ਕਿਹੜੀ ਗੱਲ ਕਹਿਣ ਨਾਲ਼ ਭਾਂਬੜ ਮੱਚਦਾ ਹੈ?

(i) ਝੂਠ ਕਹਿਣ ਨਾਲ਼ (ii) ਸੱਚ ਕਹਿਣ ਨਾਲ਼

ਉੱਤਰ: ਸੱਚ ਕਹਿਣ ਨਾਲ਼ ।

(ਸ) ‘ਮੂੰਹ ਆਈ ਬਾਤ ਨਾ ਰਹਿੰਦੀ ਏ‘ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਅਨੁਸਾਰ ਹਰ-ਹਰ ਵਿੱਚ ਕਿਸ ਦੀ ਸੂਰਤ ਵੱਸਦੀ ਹੈ?

ਉੱਤਰ: ਰੱਬ ਦੀ।

(ਹ) ‘ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ‘ ਕਾਫ਼ੀ ਵਿੱਚ ਸ਼ਬਦ ‘ਇਸਤਗਫ਼ਾਰ’ ਤੋਂ ਭਾਵ ਹੈ:

(i) ਬੁਰੇ ਕੰਮਾਂ ਨੂੰ ਤਿਆਗਣ ਦੀ ਪ੍ਰਤਿਗਿਆ ਕਰਨੀ (ii) ਗੁਨਾਹ ਬਖ਼ਸ਼ਾਉਣ ਲਈ ਪ੍ਰਾਰਥਨਾ ਕਰਨੀ

ਉੱਤਰ: ਗੁਨਾਹ ਬਖ਼ਸ਼ਾਉਣ ਲਈ ਪ੍ਰਾਰਥਨਾ ਕਰਨੀ।

(ਕ) ‘ਮਾਟੀ ਕੁਦਮ ਕਰੇਂਦੀ ਯਾਰ‘ ਕਾਫ਼ੀ ਵਿੱਚ ਬੁੱਲ੍ਹੇ ਸ਼ਾਹ ਹੇਠ ਲਿਖਿਆਂ ਵਿੱਚੋਂ ਕਿਸ ਦਾ ਵਰਣਨ ਕਰਦਾ ਹੈ?

(i) ਸੰਸਾਰਿਕ ਨਾਸ਼ਵਾਨਤਾ (ii) ਮਨੁੱਖੀ ਰਿਸ਼ਤੇ (iii) ਸੱਭਿਆਚਾਰ (iv) ਸਮਾਜਿਕ ਕਦਰਾਂ-ਕੀਮਤਾਂ

ਉੱਤਰ: ਸੰਸਾਰਿਕ ਨਾਸ਼ਵਾਨਤਾ।

(ਖ) ਹੇਠਾਂ ਲਿਖੀਆਂ ਸਤਰਾਂ ਪੂਰੀਆਂ ਕਰੋ-

ਸੱਚਿਆਂ ਨੂੰ ਹੁਣ ਮਿਲ਼ਦੇ ਧੱਕੇ________ ਕੋਲ਼ ਬਹਾਏ। ਉੱਤਰ: ਝੂਠੇ

ਕਾਉਂ ਲਗੜ ਨੂੰ ਮਾਰਨ ਲੱਗੇ________ ਜੁੱਰੇ ਖਾਏ। ਉੱਤਰ: ਚਿੜੀਆਂ

ਇਰਾਕੀਆਂ ਨੂੰ ਚਾਬਕ ਪੈਂਦੇ_________ ਖੂਦ ਖਵਾਏ। ਉੱਤਰ: ਗੱਦੋਂ

ਅਗਲੇ ਜਾ ਬੰਗਾਲੇ ਬੈਠੇ_________ ਫ਼ਰਸ਼ ਵਿਛਾਏ। ਉੱਤਰ: ਪਿਛਲਿਆਂ

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਪੰਜਾਬੀ ਮਾਸਟਰ) ਸਸਸਸ ਕਾਹਮਾ ਜ਼ਿਲ੍ਹਾ ਸ਼.ਭ.ਸ.ਨਗਰ (ਸਟੇਟ ਅਵਾਰਡੀ) 9878583784

TAGGED:
Share This Article
Leave a Comment

Leave a Reply

Your email address will not be published. Required fields are marked *