ਪਾਠ 1 ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ (Effects of Exercise on Body System)
ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1. ਮਨੁੱਖੀ ਸਰੀਰ ਇੱਕ ਗੁੰਝਲਦਾਰ ਹੈ।
ਉੱਤਰ—ਮਨੁੱਖੀ ਸਰੀਰ ਇੱਕ ਗੁੰਝਲਦਾਰ ਮਸ਼ੀਨ ਹੈ।
ਪ੍ਰਸ਼ਨ 2. ਮਨੁੱਖ ਲਈ ਸਭ ਤੋਂ ਵਧੀਆ ਭੋਜਨ ਕਿਹੜਾ ਹੈ?
ਉੱਤਰ—ਮਨੁੱਖ ਲਈ ਸਭ ਤੋਂ ਵਧੀਆ ਭੋਜਨ ਪੌਸ਼ਟਿਕ ਭੋਜਨ ਹੁੰਦਾ ਹੈ।
ਪ੍ਰਸ਼ਨ 3. ਮਨੁੱਖੀ ਸਰੀਰ ਦੇ ਕੁੱਲ ਭਾਰ ਦਾ 50 ਪ੍ਰਤੀਸ਼ਤ ਭਾਰ ਸਾਡੀਆਂ ਮਾਸਪੇਸ਼ੀਆਂ ਦਾ ਹੁੰਦਾ ਹੈ। (ਸਹੀ/ਗ਼ਲਤ)
ਉੱਤਰ— ਗ਼ਲਤ।
ਪ੍ਰਸ਼ਨ 4. ਸਾਡੇ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ।
(ੳ) 650 ਤੋਂ ਜ਼ਿਆਦਾ (ਅ) 660 (ੲ) 550 (ਸ) 60
ਉੱਤਰ—(ੳ) 650 ਤੋਂ ਜ਼ਿਆਦਾ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 5. ਲਹੂ ਗੇੜ-ਪ੍ਰਨਾਲੀ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ—ਲਹੂ ਗੇੜ-ਪ੍ਰਨਾਲੀ ਦੇ ਅੰਗ ਹਨ—ਦਿਲ (Heart), ਧਮਣੀਆਂ (Arteries), ਸ਼ਿਰਾਵਾਂ (Veins), ਕੋਸ਼ਿਕਾਵਾਂ (Capillaries) ਅਤੇ ਲਹੂ (Blood).
ਪ੍ਰਸ਼ਨ 6. ਮਾਸਪੇਸ਼ੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ।
ਉੱਤਰ—ਮਾਸਪੇਸ਼ੀਆਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ—(1) ਇੱਛੁਕ ਮਾਸਪੇਸ਼ੀਆਂ (2)
ਅਣਇੱਛੁਕ ਮਾਸਪੇਸ਼ੀਆਂ, (3) ਦਿਲ ਦੀਆਂ ਮਾਸਪੇਸ਼ੀਆਂ।
ਪ੍ਰਸ਼ਨ 7. ਵਾਇਟਲ ਕਪੈਸਟੀ ਬਾਰੇ ਦੱਸੋ।
ਉੱਤਰ—ਇੱਕ ਡੂੰਘਾ ਸਾਹ ਲੈਣ ਮਗਰੋਂ ਹਵਾ ਨੂੰ ਪੂਰੇ ਜ਼ੋਰ ਨਾਲ ਫੇਫੜਿਆਂ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਵਾਇਟਲ ਕਪੈਸਟੀ ਕਹਿੰਦੇ ਹਨ। ਇਸਨੂੰ ਸਪਾਈਰੋਮੀਟਰ (Spirometer) ਨਾਮਕ ਜੰਤਰ ਨਾਲ ਮਾਪਿਆ ਜਾਂਦਾ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 8. ਸਾਹ ਕਿਰਿਆ ਪ੍ਰਨਾਲੀ ਕੀ ਹੈ ? ਸਾਹ ਕਿਰਿਆ ਪ੍ਰਨਾਲੀ ਉੱਤੇ ਕਸਰਤ ਦੇ ਬਾਰੇ ਜਾਣਕਾਰੀ ਦਿਓ। ‘ ਪ੍ਰਭਾਵ
ਉੱਤਰ—ਸਾਹ ਕਿਰਿਆ ਪ੍ਰਨਾਲੀ (Respiratory System)—ਸਾਹ ਲੈਣ ਅਤੇ ਛੱਡਣ ਦੀ ਕਿਰਿਆ ਨੂੰ ਸਾਹ ਕਿਰਿਆ ਪ੍ਰਣਾਲੀ ਕਿਹਾ ਜਾਂਦਾ ਹੈ। ਸਾਹ ਲੈਣਾ ਸਿਰਫ ਮਨੁੱਖ ਲਈ ਨਹੀਂ ਸਗੋਂ ਸਾਰੇ ਜੀਵ-ਜੰਤੂਆਂ ਨੂੰ ਜਿਊਂਦਾ ਰਹਿਣ ਲਈ ਲੋਂੜੀਦਾ ਹੈ । ਮਨੁੱਖ ਭੋਜਨ ਤੋਂ ਬਗ਼ੈਰ ਤਾਂ ਕੁਝ ਦਿਨਾਂ ਤੱਕ ਜਿਊਂਦਾ ਰਹਿ ਸਕਦਾ ਹੈ ਪਰ ਆਕਸੀਜਨ ਤੋਂ ਬਿਨਾਂ ਕੁਝ ਕੁ ਪਲਾਂ ਵਿੱਚ ਉਸਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ ਜਿਸ ਨਾਲ ਜੀਵ ਦੀ ਮੌਤ ਵੀ ਹੋ ਸਕਦੀ ਹੈ।
ਸਾਹ ਕਿਰਿਆ-ਪ੍ਰਨਾਲੀ ਉੱਤੇ ਕਸਰਤ ਦੇ ਪ੍ਰਭਾਵ
1.ਫੇਫੜਿਆਂ ਦੀ ਸਮਰੱਥਾ ਵਿੱਚ ਵਾਧਾ (Increase in Lung Capacity) ਰੋਜ਼ਾਨਾ ਕਸਰਤ ਕਰਨ ਨਾਲ ਵਿਅਕਤੀ ਦੇ ਫੇਫੜਿਆਂ ਦੇ ਅਕਾਰ ਵਿੱਚ ਵਾਧਾ ਹੋਣ ਨਾਲ ਸਾਹ ਦੁਆਰਾ ਜ਼ਿਆਦਾ ਆਕਸੀਜਨ ਫੇਫੜਿਆਂ ਵਿੱਚ ਲੈ ਜਾਈ ਜਾਂਦੀ ਹੈ। ਇਸ ਨਾਲ ਉਹ ਵਿਅਕਤੀ ਇੱਕ ਆਮ ਵਿਅਕਤੀ ਨਾਲੋਂ ਜ਼ਿਆਦਾ ਫੁਰਤੀਲਾ ਤੇ ਚੁਸਤ ਰਹਿੰਦਾ ਹੈ।
2.ਸਾਹ ਗਤੀ ਵਿੱਚ ਬਦਲਾਅ (Change in Respiratory Rate) ਅਰਾਮ ਦੀ ਸਥਿਤੀ ਵਿੱਚ ਇੱਕ ਖਿਡਾਰੀ ਜਾਂ ਕਸਰਤ ਕਰਨ ਵਾਲੇ ਵਿਅਕਤੀ ਦੀ ਸਾਹ ਦਰ ਆਮ ਵਿਅਕਤੀ ਨਾਲੋਂ ਘੱਟ ਹੁੰਦੀ ਹੈ ਪਰ ਘੱਟ ਗਿਣਤੀ ਵਿੱਚ ਸਾਹ ਲੈਣ ਪਿੱਛੋਂ ਵੀ ਜ਼ਿਆਦਾ ਆਕਸੀਜਨ ਸਰੀਰ ਵਿੱਚ ਲੈ ਕੇ ਜਾਣ ਦੀ ਸਮਰੱਥਾ ਰੱਖਦਾ ਹੈ।
3.ਸਾਹ ਮਾਸਪੇਸ਼ੀਆਂ ਵਿੱਚ ਮਜ਼ਬੂਤੀ (Strengthening Respiratory Muscles) ਰੋਜ਼ਾਨਾ ਕਸਰਤ ਕਰਨ ਨਾਲ ਸਾਹ ਕਿਰਿਆ ਨਾਲ ਸੰਬੰਧਿਤ ਮਾਸਪੇਸ਼ੀਆਂ ਜਿਵੇਂ ਫੇਫੜਿਆਂ ਦੀਆਂ ਮਾਸਪੇਸ਼ੀਆਂ ਅਤੇ ਡਾਇਅਫ੍ਰਾਮ ਫੇਫੜਿਆਂ ਨੂੰ ਜ਼ਿਆਦਾ ਫੁੱਲਣ ਵਿੱਚ ਮਦਦ ਕਰਦਾ ਹੈ।
4.ਦੂਜੇ ਸਾਹ ਤੋਂ ਬਚਾਅ (Avoids Second Wind)—ਜਦੋਂ ਕੋਈ ਨਵਾਂ ਖਿਡਾਰੀ ਖੇਡ ਸ਼ੁਰੂ ਕਰਦਾ ਹੈ ਤਾਂ ਖੇਡ ਚਾਲੂ ਕਰਨ ਤੋਂ ਕੁਝ ਚਿਰ ਪਿੱਛੋਂ ਉਸ ਨੂੰ ਥਕਾਵਟ ਅਤੇ ਸਾਹ ਲੈਣ ਵਿੱਚ ਔਖ ਹੋਣ ਲੱਗ ਜਾਂਦੀ ਹੈ। ਉਸ ਦਾ ਦਿਲ ਖੇਡ ਰੋਕ ਦੇਣ ਨੂੰ ਕਰਦਾ ਹੈ। ਸਰੀਰ ਦੀ ਇਸ ਸਥਿਤੀ ਨੂੰ ਦੂਜਾ ਸਾਹ (Second Wind) ਕਹਿੰਦੇ ਹਨ। ਖੇਡ ਨੂੰ ਚਾਲੂ ਰੱਖਣ ਨਾਲ਼ ਸਹਿਜੇ-ਸਹਿਜੇ ਇਹ ਅਵਸਥਾ ਦੂਰ ਹੋ ਜਾਂਦੀ ਹੈ ਅਤੇ ਖਿਡਾਰੀ ਸਧਾਰਨ ਰੂਪ ਵਿੱਚ ਖੇਡਣ ਲੱਗ ਜਾਂਦਾ ਹੈ।
5.ਵਾਈਟਲ ਕਪੈਸਟੀ ਵਿੱਚ ਵਾਧਾ (Increase in Vital Capacity)—ਕਸਰਤ ਕਰਨ ਨਾਲ ਵਿਅਕਤੀ ਦੀ ਵਾਈਟਲ ਕਪੈਸਟੀ ਵੱਧ ਜਾਂਦੀ ਹੈ। ਇਸ ਵਿੱਚ ਵਾਧੇ ਨਾਲ ਸਰੀਰ ਵਿੱਚੋਂ ਕਾਫੀ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਅਤੇ ਬੇਲੋੜੀਆਂ ਗੈਸਾਂ ਦਾ ਨਿਕਾਸ ਹੁੰਦਾ ਹੈ।
ਪ੍ਰਸ਼ਨ 9. ਦਿਲ ਬਾਰੇ ਸੰਖੇਪ ਵਰਨਣ ਕਰੋ ਅਤੇ ਧਮਣੀਆਂ, ਸ਼ਿਰਾਵਾਂ ਅਤੇ ਕੋਸ਼ਿਕਾਵਾਂ ਬਾਰੇ ਵੀ ਲਿਖੋ।
ਉੱਤਰ- ਇਹ ਲਹੂ ਦੇ ਗੇੜ ਦਾ ਮੁੱਖ ਅੰਗ ਹੈ ਜੋ ਮਨੁੱਖ ਦੀ ਛਾਤੀ ਦੇ ਖੱਬੇ ਪਾਸੇ ਹੁੰਦਾ ਹੈ। ਬੰਦ ਮੁੱਠੀ ਆਕਾਰ ਦਾ ਇਹ ਅੰਗ ਲੰਬਾਈ ਦੇ ਪੱਖੋਂ ਦੋ ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਇੱਕ ਹਿੱਸਾ ਫਿਰ ਅੱਗੋਂ ਦੋ ਭਾਗਾਂ ਵਿੱਚ ਉਪਰਲਾ ਅਤੇ ਹੇਠਲਾ ਹੁੰਦਾ ਹੈ। ਉੱਪਰਲੇ ਭਾਗ ਨੂੰ ਆਰੀਕਲ (Auricles) ਅਤੇ ਹੇਠਲੇ ਭਾਗ ਨੂੰ ਵੈਂਟਰੀਕਲ (Ventricles) ਆਖਦੇ ਹਨ। ਸਰੀਰ ਵਿੱਚੋਂ ਅਸ਼ੁੱਧ ਲਹੂ ਵੱਖ-ਵੱਖ ਅੰਗਾਂ ਤੋਂ ਸ਼ਿਰਾਵਾਂ ਰਾਹੀਂ ਦਿਲ ਦੇ ਸੱਜੇ ਆੱਰੀਕਲ ਵਿੱਚੋਂ ਅੱਪੜਦਾ ਹੈ ਅਤੇ ਉਪਰੇਂ ਤਿੰਨ ਨੁੱਕਰੇ ਵਾਲਵ (Tricuspid Valve) ਰਾਹੀਂ ਵੈੱਟਰੀਕਲ ਵਿੱਚ ਅੱਪੜਦਾ ਹੈ ਅਤੇ ਉੱਪਰ ਵਾਪਿਸ ਨਹੀਂ ਜਾ ਸਕਦਾ। ਸੱਜੇ ਵੈਂਟਰੀਕਲ ਤੋਂ ਲਹੂ ਫੇਫੜਾ ਧਮਣੀ (Pulmonary Artery)) ਰਾਹੀਂ ਫੇਫੜਿਆਂ ਵਿੱਚ ਸ਼ੁੱਧ ਹੋਣ ਲਈ ਜਾਂਦਾ ਹੈ ਅਤੇ ਵਾਪਸੀ ‘ਤੇ ਆਕਸੀਜਨ ਨਾਲ ਮਿਲਿਆ ਹੋਇਆ ਸ਼ੁੱਧ ਲਹੂ ਦਿਲ ਦੇ ਖੱਬੇ ਆੱਰੀਕਲ ਵਿੱਚ ਆ ਜਾਂਦਾ ਹੈ। ਖੱਬੇ ਆੱਰੀਕਲ ਤੋਂ
ਵੈਂਟਰੀਕਲ ਵਿੱਚ ਲਹੂ ਦੋ ਨੁਕਰੇ ਵਾਲਵ (Bicuspid Valve) ਰਾਹੀਂ ਪਹੁੰਚਦਾ ਹੈ। ਖੱਬੇ ਵੈੱਟਰੀਕਲ ਤੋਂ ਲਹੂ ਮਹਾਂਧਮਣੀ (Arota) ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਪਹੁੰਚਦਾ ਹੈ। ਇਉਂ ਦਿਲ ਸਰੀਰ ਵਿਚਲੇ ਗੈਦੇ ਲਹੂ ਨੂੰ ਸਾਫ਼ ਕਰਕੇ ਮੁੜ ਵੱਖ-ਵੱਖ ਅੰਗਾਂ ਨੂੰ ਸਪਲਾਈ ਕਰਨ ਵਿੱਚ ਸਹਾਇਤਾ ਕਰਦਾ ਹੈ।
ਸ਼ਿਰਾਵਾਂ (Veins)—ਇਹ ਲਹੂ ਨੂੰ ਸਰੀਰ ਤੋਂ ਦਿਲ ਵੱਲ ਲੈ ਕੇ ਆਉਂਦੀਆਂ ਹਨ। ਫੇਫੜਾ ਸ਼ਿਰਾਵਾਂ (Pulmonary Veins) ਤੋਂ ਬਿਨਾਂ ਸਾਰੀਆਂ ਸ਼ਿਰਾਵਾਂ ਵਿੱਚ ਅਸ਼ੁੱਧ ਲਹੂ ਹੁੰਦਾ ਹੈ।
ਕੋਸ਼ਿਕਾਵਾਂ (Capillaries)—ਮਨੁੱਖ ਦੇ ਸਰੀਰ ਵਿੱਚ ਬਹੁਤ ਹੀ ਬਰੀਕ ਕੋਸ਼ਿਕਾਵਾਂ ਦਾ ਜਾਲ ਵਿਛਿਆ ਹੁੰਦਾ ਹੈ।ਇਹ ਕੋਸ਼ਿਕਾਵਾਂ ਧਮਣੀਆਂ ਤੋਂ ਅਗੇ ਸ਼ੁੱਧ ਲਹੂ ਨੂੰ ਸਰੀਰ ਦੇ ਹਰ ਇੱਕ ਸੈੱਲ ਤੱਕ ਪਹੁੰਚਾਉਂਦੀਆਂ ਹਨ।
10th Physical Education Book Notes
1.ਸਰੀਰਿਕ-ਪ੍ਰਨਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
2. ਭੌਤਿਕ ਚਿਕਿੱਤਸਾ (ਫ਼ਿਜ਼ੀਉਥਰੈਪੀ)
3.ਵਾਧਾ ਅਤੇ ਵਿਕਾਸ
4. ਜਾਂਚ, ਮਿਣਤੀ ਅਤੇ ਮੁਲਾਂਕਣ
5.ਉਲੰਪੀਅਨ ਗੁਰਬਚਨ ਸਿੰਘ ਰੰਧਾਵਾ
6. ਭਾਰਤੀ ਮੈਨਾਵਾਂ ਵਿੱਚ ਭਰਤੀ ਅਤੇ ਭਵਿੱਖ
1. ਇਹ ਲਿੰਕ ਤੁਹਾਨੂੰ ਜਮਾਤ ਸਿਲੇਬਸ ਵਿੱਚਲੇ ਟੋਪਿਕ ਤੱਕ ਲੈ ਜਾਣਗੇ।
2. ਟੋਪਿਕ (ਪਾਠ) ਖੋਲ੍ਹਣ ਤੋਂ ਬਾਅਦ, ਤੁਸੀਂ OFFLINE ਹੋਕੇ ਵੀ ਆਪਣਾ ਕੰਮ ਕਰ ਸਕਦੇ ਹੋ । ਟੋਪਿਕ ਹੇਠਾਂ ਦਿੱਤੇ Comments ਬਾੱਕਸ ਰਾਹੀਂ ਆਪਣੇ ਸੁਝਾਵ ਵੀ ਦੇ ਸਕਦੇ ਹੋ ।
3. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਟੋਪਿਕ ਨੂੰ ਆਪਣੀ ਭਾਸਾ ਵਿੱਚ ਸੁਣਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ ਸੁਣ ਵੀ ਸਕਦੇ ਹੋ, ਇਸਦੇ ਨਾਲ ਹੀ ਬੋਲਣ ਦੀ ਸਪੀਡ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਘਟਾ-ਵਧਾ ਵੀ ਸਕਦੇ ਹੋ।
4. ਹਰੇਕ ਵਿਸ਼ੇ ਦੇ ਟੋਪਿਕ ਉੱਪਰ ਨੂੰ PDF ਰੂਪ ਵਿੱਚ ਡਾਊਨਲੋਡ ਕਰਨ ਲਈ ਲਿੰਕ ਦਿੱਤਾ ਹੈ । ਜਿਸ ਨਾਲ ਤੁਸੀਂ ਉਸ ਟੋਪਿਕ ਨੂੰ PDF ਦੇ ਰੂਪ ਵਿੱਚ ਵੀ ਡਾਉਨਲੋਡ ਕਰ ਸਕਦੇ ਹੋ ਅਤੇ ਪ੍ਰਿੰਟ ਕਢਵਾ ਸਕਦੇ ਹੋ।
5. ਜੇਕਰ ਤੁਹਾਨੂੰ psebnotes.com ਤੇ ਦਿੱਤੀ ਗਈ ਸਮਗਰੀ ਚੰਗੀ ਲਗੀ ਤਾਂ ਇਸਨੂੰ ਦਿੱਤੇ ਸ਼ੇਅਰ ਬਟਨ ਦੁਆਰਾ ਸ਼ੇਅਰ ਕਰ ਸਕਦੇ ਹੋ।
[…] […]