ਮਿੱਤਰ ਦੇ ਭੈਣ ਜਾਂ ਭਰਾ ਦੇ ਵਿਆਹ ’ਤੇ ਸ਼ਾਮਲ ਨਾ ਹੋਣ ਸੰਬੰਧੀ ਮੁਆਫ਼ੀ ਪੱਤਰ।

ਮਿੱਤਰ ਦੇ ਭੈਣ ਜਾਂ ਭਰਾ ਦੇ ਵਿਆਹ ’ਤੇ ਸ਼ਾਮਲ ਨਾ ਹੋਣ ਸੰਬੰਧੀ ਮੁਆਫ਼ੀ ਪੱਤਰ।

                                       ਪਰੀਖਿਆ ਭਵਨ,

                  ………………………………..ਸਕੂਲ,

           ਮਿਤੀ :……………………………..।

ਪਿਆਰੇ ਸਰਬਜੀਤ ,

ਸਤਿ ਸ੍ਰੀ ਅਕਾਲ!

ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਪਰਿਵਾਰ ਸਮੇਤ ਭੈਣ ਦੀ ਸ਼ਾਦੀ ਉੱਤੇ ਪਹੁੰਚ ਰਿਹਾ ਸੀ, ਪਰ ਅਚਾਨਕ ਅਜਿਹਾ ਹੋਇਆ ਕਿ ਮੈਂ ਪਹੁੰਚ ਨਹੀਂ ਸਕਿਆ। ਜਿਸ ਲਈ ਆਪ ਜੀ ਤੋਂ ਮੁਆਫ਼ੀ ਮੰਗਦਾ ਹਾਂ । ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਜੀ ਸਖ਼ਤ ਬਿਮਾਰ ਹਨ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਲੈ ਕੇ ਜਾਣਾ ਦੀ ਜ਼ਰੂਰਤ ਹੈ । ਮੈਨੂੰ ਪਤਾ ਹੈ ਕਿ ਉਨ੍ਹਾਂ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ । ਇਸ ਲਈ ਉਹ ਜਲਦੀ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ। ਮੈਂ ਆਪਣੇ ਪਿਤਾ ਜੀ ਤੋਂ ਲੋੜ ਅਨੁਸਾਰ ਪੈਸੇ ਲੈ ਕੇ ਜਲਦੀ ਉਨ੍ਹਾਂ ਕੋਲ ਪਹੁੰਚ ਗਿਆ। ਮੇਰੇ ਜਾਣ ਤੋਂ ਪਹਿਲਾਂ ਉਹ ਹਸਪਤਾਲ ਪਹੁੰਚ ਗਏ ਸਨ। ਮੈਨੂੰ ਪਹੁੰਚ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਦਿਲ ਦੀ ਤਕਲੀਫ਼ ਹੈ ਅਤੇ ਡਾਕਟਰਾਂ ਨੇ ਆਪਰੇਸ਼ਨ ਕਰਵਾਉਂਣ ਦੀ ਸਲਾਹ ਦਿੱਤੀ ਹੈ। ਹੁਣ ਉਨ੍ਹਾਂ ਦਾ ਆਪਰੇਸ਼ਨ ਹੋ ਗਿਆ ਹੈ ਅਤੇ ਪਰਮਾਤਮਾ ਦੀ ਮਿਹਰ ਨਾਲ਼ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ।

ਇਸ ਸਮੇਂ ਤੁਹਾਡੇ ਘਰ ਵਿੱਚ ਸ਼ਾਦੀ ਦੀਆਂ ਰੌਣਕਾਂ ਲੱਗੀਆਂ ਹੋਣਗੀਆਂ ਅਤੇ ਮੇਰੀ ਚਿੱਠੀ ਮਿਲਣ ਤੱਕ ਭੈਣ ਜੀ ਦਾ ਆਪਣੇ ਸਹੁਰੇ ਘਰ ਜਾ ਚੁੱਕੀ ਹੋਵੇਗੀ । ਮੇਰੇ ਵੱਲੋਂ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ । ਮੇਰੀ ਇਹ ਦਿਲੀ ਇੱਛਾ ਸੀ ਕਿ ਮੈਂ ਇਸ ਖ਼ੁਸ਼ੀ ਭਰੇ ਮੌਕੇ ਤੁਹਾਡੇ ਵਿਚਕਾਰ ਹੁੰਦਾ, ਪ੍ਰੰਤੂ ਅਚਾਨਕ ਪੈਦਾ ਹੋਏ ਹਾਲਾਤ ਕਾਰਨ ਤੁਹਾਡੇ ਘਰ ਆਉਣ ਦਾ ਪ੍ਰੋਗਰਾਮ ਛੱਡਣਾ ਪਿਆ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਕੇ ਮੈਨੂੰ ਸ਼ਾਦੀ ਉੱਤੇ ਨਾ ਪਹੁੰਚ ਸਕਣ ਸੰਬੰਧੀ ਮੁਆਫ਼ ਕਰ ਦੇਵੋਗੇ। ਮੈਂ ਪਰਮਾਤਮਾ ਅੱਗੇ ਭੈਣ ਜੀ ਦੀ ਸ਼ਾਦੀ ਦੇ ਕਾਰਜ ਨੂੰ ਨਿਰ ਵਿਘਨ ਸਿਰੇ ਚੜ੍ਹਾਉਣ ਤੇ ਅੱਗੇ ਦੇ ਜੀਵਨ ਵਿੱਚ ਉਨ੍ਹਾਂ ਨੂੰ ਖ਼ੁਸ਼ੀਆਂ ਨਾਲ਼ ਭਰਪੂਰ ਕਰਨ ਦੀ ਕਾਮਨਾ ਕਰਦਾ ਹਾਂ । ਸਾਡੇ ਸਾਰੇ ਪਰਿਵਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਸ਼ਾਦੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਭੈਣ ਜੀ ਨੂੰ ਸ਼ੁੱਭ ਇੱਛਾਵਾਂ ।

ਟਿਕਟ

ਨਾਮ :

ਪਿੰਡ :

ਡਾਕਖਾਨਾ :

ਜ਼ਿਲਾ :

ਪਿੰਨ ਕੋਡ :

                                                                            ਆਪ ਦਾ ਮਿੱਤਰ

ਨਾਮ ……………।

.

.

.

.

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ, ਸ੍ਰੀ ਮੁਕਤਸਰ ਸਾਹਿਬ, ਮੋ. 9193700037

Share This Article
Leave a Comment

Leave a Reply

Your email address will not be published. Required fields are marked *