PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: ਕਰਤਾਰ ਸਿੰਘ ਸਰਾਭਾ
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
9th PunjabiGurdeep Singh (GSMKT)Lekh

ਕਰਤਾਰ ਸਿੰਘ ਸਰਾਭਾ

dkdrmn
1 View
6 Min Read
4
Share
6 Min Read
SHARE

ਕਰਤਾਰ ਸਿੰਘ ਸਰਾਭਾ

• ਜਾਣ-ਪਛਾਣ – ਭਾਰਤ ਨੂੰ ਅੰਗਰੇਜ਼ੀ ਰਾਜ ਦੇ ਜੂਲ਼ੇ ਤੋਂ ਮੁਕਤ ਕਰਾਉਣ ਲਈ ਅਣਗਿਣਤ ਦੇਸਵਾਸੀਆਂ ਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ। ਕਿੰਨੇ ਹੀ ਭਾਰਤੀਆਂ ਨੇ ਅਜ਼ਾਦੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ। ਇਹਨਾਂ ਵਿੱਚੋਂ ਕਈ ਤਾਂ ਚੜ੍ਹਦੀ ਜਵਾਨੀ ਵਿੱਚ ਹੀ ਸ਼ਹੀਦ ਹੋਏ। ਕਰਤਾਰ ਸਿੰਘ ਸਰਾਭਾ ਵੀ ਇੱਕ ਅਜਿਹਾ ਸੂਰਮਾ ਦੇਸ-ਭਗਤ ਸੀ ਜਿਸ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਉੱਨੀ ਸਾਲ ਦੀ ਉਮਰ ਵਿੱਚ ਫਾਂਸੀ ਦਾ ਰੱਸਾ ਚੁੰਮਿਆ।

• ਜਨਮ ਦਾ ਸਮਾਂ ਅਤੇ ਸਥਾਨ – ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈਸਵੀ ਵਿੱਚ ਸਰਦਾਰ ਮੰਗਲ਼ ਸਿੰਘ ਦੇ ਘਰ ਲੁਧਿਆਣੇ ਜ਼ਿਲ੍ਹੇ ਦੇ ਇੱਕ ਪਿੰਡ ਸਰਾਭਾ ਵਿੱਚ ਹੋਇਆ। ਇਹ ਪਿੰਡ ਲੁਧਿਆਣੇ ਤੋਂ ਰਾਏਕੋਟ ਜਾਣ ਵਾਲ਼ੀ ਸੜਕ ਉੱਤੇ ਲਗ-ਪਗ ਪੱਚੀ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਦੇ ਨਾਂ ਨਾਲ਼ ਸਰਾਭਾ ਜੁੜ ਗਿਆ। ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਭਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਇਸ ਲਈ ਉਸ ਦਾ ਪਾਲਣ-ਪੋਸਣ ਉਸ ਦੇ ਦਾਦਾ ਜੀ ਨੇ ਕੀਤਾ।

• ਪੜ੍ਹਾਈ – ਉਸ ਨੇ ਮੁਢਲੀ ਵਿੱਦਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਫਿਰ ਮਾਲਵਾ ਖ਼ਾਲਸਾ ਹਾਈ ਸਕੂਲ ਤੋਂ ਅੱਠਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਸ਼੍ਰੇਣੀ ਪਾਸ ਕੀਤੀ। ਇਸ ਉਪਰੰਤ ਉਹ ਆਪਣੇ ਚਾਚਾ ਜੀ ਸਰਦਾਰ ਵੀਰ ਸਿੰਘ ਕੋਲ਼ ਉੜੀਸਾ ਚਲਾ ਗਿਆ। ਵੀਰ ਸਿੰਘ ਜੀ ਇੱਕ ਡਾਕਟਰ ਸਨ। ਇੱਕ ਸਾਲ ਪਿੱਛੋਂ ਕਰਤਾਰ ਸਿੰਘ ਸਰਾਭਾ ਬਰਕਲੇ ਯੂਨੀਵਰਸਿਟੀ, ਸਾਨਫਰਾਂਸਿਸਕੋ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਚਲਾ ਗਿਆ। ਇਹ ਜਨਵਰੀ, 1910 ਈ. ਦੀ ਗੱਲ ਹੈ।

• ਗ਼ਦਰ ਪਾਰਟੀ ਵਿੱਚ ਸ਼ਾਮਲ ਹੋਣਾ – ਇਸ ਸਮੇਂ ਅਮਰੀਕਾ ਵਿੱਚ ਵੱਸਦੇ ਭਾਰਤੀਆਂ ਨੇ ਗ਼ਦਰ ਪਾਰਟੀ ਬਣਾਈ ਜਿਸ ਦਾ ਮਨੋਰਥ ਭਾਰਤ ਵਿੱਚ ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਗ਼ਦਰ ਕਰਕੇ ਦੇਸ ਨੂੰ ਅਜ਼ਾਦ ਕਰਵਾਉਣਾ ਸੀ। ਇਸ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ ਸਰਾਭਾ ਵੀ ਇਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਪਾਰਟੀ ਵੱਲੋਂ ‘ਗ਼ਦਰ‘ ਨਾਂ ਦਾ ਇੱਕ ਅਖ਼ਬਾਰ ਕੱਢਿਆ ਗਿਆ। ਕਰਤਾਰ ਸਿੰਘ ਸਰਾਭਾ ਨੇ ਇਸ ਅਖ਼ਬਾਰ ਲਈ ਪੂਰੀ ਸਰਗਰਮੀ ਨਾਲ਼ ਕੰਮ ਕਰਨ ਵਾਸਤੇ ਯੂਨੀਵਰਸਿਟੀ ਛੱਡ ਦਿੱਤੀ।

• ਭਾਰਤ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਗ਼ਦਰ – 1914 ਈ. ਵਿੱਚ ਪਹਿਲਾ ਵਿਸ਼ਵ-ਯੁੱਧ ਛਿੜ ਗਿਆ। ਹੋਰ ਦੇਸਾਂ ਦੇ ਨਾਲ਼-ਨਾਲ਼ ਬਰਤਾਨੀਆ ਵੀ ਇਸ ਯੁੱਧ ਵਿੱਚ ਸ਼ਾਮਲ ਹੋ ਗਿਆ। ਗ਼ਦਰ ਪਾਰਟੀ ਦਾ ਉਦੇਸ਼ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਾਰਤ ਵਿੱਚ ਗ਼ਦਰ ਕਰਨਾ ਸੀ। ਉਹਨਾਂ ਨੂੰ ਜੰਗ ਦਾ ਸਮਾਂ ਇਸ ਕੰਮ ਲਈ ਹੋਰ ਵੀ ਢੁਕਵਾਂ ਜਾਪਿਆ। ਇਸ ਲਈ ਉਹਨਾਂ ਨੇ ਗ਼ਦਰ ਅਖ਼ਬਾਰ ਵਿੱਚ ਭਾਰਤੀਆਂ ਵੱਲੋਂ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ਼ ਹੀ ਗ਼ਦਰ ਪਾਰਟੀ ਦੇ ਮੈਂਬਰ ਗ਼ਦਰ ਕਰਵਾਉਣ ਲਈ ਭਾਰਤ ਆਉਣੇ ਸ਼ੁਰੂ ਹੋ ਗਏ। ਅੱਗੋਂ ਅੰਗਰੇਜ਼ ਪੁਲਿਸ ਅਮਰੀਕਾ ਤੋਂ ਪਰਤਦੇ ਹਿੰਦੁਸਤਾਨੀਆਂ ਨੂੰ ‘ਡਿਫ਼ੈਂਸ ਆਫ਼ ਇੰਡੀਆ ਐਕਟ’ ਅਧੀਨ ਫੜ ਲੈਂਦੀ ਸੀ। ਕਰਤਾਰ ਸਿੰਘ ਸਰਾਭਾ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਤੋਂ ਬਚਦਾ-ਬਚਾਉਂਦਾ ਪੰਜਾਬ ਆ ਗਿਆ। ਅਮਰੀਕਾ ਤੋਂ ਪਰਤੇ ਬਹੁਤ ਸਾਰੇ ਭਾਰਤੀ ਪੰਜਾਬ ਵਿੱਚ ਗ਼ਦਰ ਪਾਰਟੀ ਨਾਲ਼ ਜੁੜ ਗਏ। ਇਹਨਾਂ ਦੀ ਅਗਵਾਈ ਕਰਨ ਵਾਲ਼ਿਆਂ ਵਿੱਚ ਕਰਤਾਰ ਸਿੰਘ ਸਰਾਭਾ ਵੀ ਸੀ।

• ਗਰਿਫ਼ਤਾਰੀ ਅਤੇ ਫਾਂਸੀ – ਪੰਜਾਬ ਵਿੱਚ ਗ਼ਦਰ ਪਾਰਟੀ ਦਾ ਮੁੱਖ ਪ੍ਰੋਗ੍ਰਾਮ ਛਾਉਣੀਆਂ ਵਿੱਚ ਫ਼ੌਜੀਆਂ ਨੂੰ ਵਿਦਰੋਹ ਲਈ ਤਿਆਰ ਕਰਨਾ ਸੀ। ਇਸ ਲਈ ਇੱਕ ਪਾਸੇ ਛਾਉਣੀਆਂ ਵਿੱਚ ਫ਼ੌਜੀਆਂ ਨਾਲ਼ ਸੰਪਰਕ ਬਣਾਏ ਗਏ, ਦੂਜੇ ਪਾਸੇ ਦੇਸ ਦੇ ਕ੍ਰਾਂਤੀਕਾਰੀਆਂ ਨਾਲ਼ ਮੇਲ਼-ਜੋਲ਼ ਪੈਦਾ ਕੀਤਾ ਗਿਆ। ਵਿਦਰੋਹ ਦੀ ਇਹ ਯੋਜਨਾ ਪਾਰਟੀ ਵਿੱਚ ਆ ਵੜੇ ਇੱਕ ਪੁਲਿਸ-ਮੁਖ਼ਬਰ ਕਿਰਪਾਲ ਸਿੰਘ ਕਾਰਨ ਫ਼ੇਲ੍ਹ ਹੋ ਗਈ। ਗਰਿਫ਼ਤਾਰੀਆਂ ਦਾ ਚੱਕਰ ਸ਼ੁਰੂ ਹੋ ਗਿਆ। ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਨਾਲ਼ ਰਾਤ ਨੂੰ ਗੱਡੀ ਚੜ੍ਹ ਕੇ ਲਾਇਲਪੁਰ ਚਲਾ ਗਿਆ। ਫਿਰ ਉਹ ਪਿਸ਼ਾਵਰ ਤੋਂ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪਹੁੰਚ ਗਏ। ਇਸ ਦੌਰਾਨ ਕੁਝ ਗ਼ਦਰੀ ਨਿਰਉਤਸ਼ਾਹਿਤ ਹੋ ਗਏ। ਪਰ ‘ਗ਼ਦਰ ਦੀ ਗੂੰਜ’ ਕਵਿਤਾ ਦੀ ਤੁਕ ‘ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ, ਦੇ ਵਿਚਾਰ ਨੇ ਉਹਨਾਂ ਨੂੰ ਮੁੜ ਪੰਜਾਬ ਆਉਣ ਦੀ ਪ੍ਰੇਰਨਾ ਦਿੱਤੀ। ਇਸ ਵਾਪਸੀ ਸਮੇਂ ਸਰਗੋਧੇ ਵਿੱਚ ਕਰਤਾਰ ਸਿੰਘ ਸਰਾਭਾ ਅਤੇ ਉਹਦੇ ਸਾਥੀ ਫੜੇ ਗਏ। ਉਹਨਾਂ ‘ਤੇ ਮੁਕੱਦਮਾ ਚੱਲਿਆ। ਕਈ ਦੇਸ-ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ, 1915 ਈ. ਨੂੰ ਫਾਂਸੀ ਦੇ ਦਿੱਤੀ ਗਈ।

• ਸਾਰ-ਅੰਸ਼ – ਕਰਤਾਰ ਸਿੰਘ ਸਰਾਭਾ ਇੱਕ ਪੱਕਾ ਦੇਸ-ਭਗਤ ਸੀ। ਉਸ ਨੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਆਪਣੇ ਨਿੱਜੀ ਸੁੱਖਾਂ ਅਤੇ ਖ਼ੁਸ਼ੀਆਂ ਵੱਲ ਧਿਆਨ ਨਾ ਦਿੰਦੇ ਹੋਏ ਆਪਣਾ ਸਭ ਕੁਝ ਦੇਸ ਲਈ ਵਾਰ ਦਿੱਤਾ। ਉਹ ਬੜੀ ਦ੍ਰਿੜ ਇਰਾਦੇ ਵਾਲ਼ਾ ਮਨੁੱਖ ਸੀ। ਕਿਹਾ ਜਾਂਦਾ ਹੈ ਕਿ ਜੱਜ ਨੇ ਉਸ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ ਜੋ ਉਸ ਦੀ ਸਜ਼ਾ ਨਰਮ ਕੀਤੀ ਜਾ ਸਕੇ ਪਰ ਉਹਨੇ ਆਪਣਾ ਬਿਆਨ ਬਿਲਕੁਲ ਨਾ ਬਦਲਿਆ। ਉਸ ਨੇ ਆਪਣੇ ਕੁਝ ਨਜ਼ਦੀਕੀਆਂ ਵੱਲੋਂ ਰਹਿਮ ਦੀ ਅਪੀਲ ਕਰਨ ਦੇ ਸੁਝਾਅ ਨੂੰ ਵੀ ਠੁਕਰਾ ਦਿੱਤਾ। ਅਜਿਹੇ ਦੇਸ-ਭਗਤਾਂ ਦੀਆਂ ਕੁਰਬਾਨੀਆਂ ਸਦਕਾ ਭਾਰਤ 15 ਅਗਸਤ, 1947 ਈ. ਨੂੰ ਅੰਗਰੇਜ਼ਾਂ ਦੀ ਗ਼ਲਾਮੀ ਤੋਂ ਅਜ਼ਾਦ ਹੋ ਗਿਆ।

ਗੁਰਦੀਪ ਸਿੰਘ ਬਰਾੜ ਪੰਜਾਬੀ ਮਾਸਟਰ ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ. 9193700037

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
1 Review
  • PrabhjotSingh says:

    Very long

    Reply

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (11) 12th Physics (14) Ajay Khatkar (Punjabi Master) (11) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (276) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

8th-punjabi-lesson-5

July 11, 2022

ਫ਼ੀਸ ਮੁਆਫ਼ੀ ਲਈ ਸਕੂਲ ਮੁਖੀ ਨੂੰ ਬਿਨੈ-ਪੱਤਰ ਲਿਖੋ।

October 2, 2024

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ Guru Nanak Dev ji lekh in punjabi

April 28, 2026

7. ਗੁਰਮੁਖ ਸਿੰਘ ਮੁਸਾਫ਼ਿਰ (ਆਧੁਨਿਕ ਕਾਵਿ) 9th Pbi

April 28, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?