19. ਪਾਸ਼

ਪਾਸ਼

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਸਭ ਤੋਂ ਖ਼ਤਰਨਾਕ ਹੁੰਦਾ ਹੈ

ਮੁਰਦਾ-ਸ਼ਾਂਤੀ ਨਾਲ਼ ਭਰ ਜਾਣਾ,

ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ

ਘਰ ਤੋਂ ਨਿਕਲਣਾ ਕੰਮ ’ਤੇ

ਤੇ ਕੰਮ ਤੋਂ ਘਰ ਜਾਣਾ,

ਸਭ ਤੋਂ ਖ਼ਤਰਨਾਕ ਹੁੰਦਾ ਹੈ

ਸਾਡੇ ਸੁਪਨਿਆਂ ਦਾ ਮਰ ਜਾਣਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਪਾਸ਼’ ਦੀ ਕਵਿਤਾ ‘ਸਭ ਤੋਂ ਖ਼ਤਰਨਾਕ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਰੋਜ਼ਾਨਾ ਦੇ ਜੀਵਨ ਵਿੱਚ ਢਲੇ ਮਨੁੱਖਾਂ ਲਈ ਸਭ ਤੋਂ ਖ਼ਤਰਨਾਕ ਦਿਸ਼ਾ ਵੱਲ ਵੱਧ ਰਹੇ ਹੋਣ ਦੀ ਗੱਲ ਕੀਤੀ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਮਨੁੱਖ ਲਈ ਸਭ ਤੋਂ ਖ਼ਤਰਨਾਕ ਹੁੰਦਾ ਹੈ ਕਿ ਮੁਰਦਿਆਂ ਵਾਂਗ ਸ਼ਾਂਤੀ ਨਾਲ਼ ਭਰ ਜਾਣ ਅਤੇ ਸਭ ਕੁਝ ਬਰਦਾਸ਼ਤ ਕਰੀ ਜਾਵੇ। ਉਹ ਪਰ ਰੋਜ਼ ਘਰੋਂ ਕੰਮ ’ਤੇ ਜਾਵੇ ੳਤੇ ਕੰਮ ਤੋਂ ਵਾਪਸ ਘਰ ਪਰਤ ਆਵੇ। ਅਜਿਹਾ ਜੀਵਨ ਕਵੀ ਬੇਕਾਰ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਸਭ ਤੋਂ ਖ਼ਤਰਨਾਕ ਮਨੁੱਖ ਲਈ ਹੁੰਦਾ ਹੈ ਕਿ ਜਦੋਂ ਮਨੁੱਖ ਆਪਣੇ ਸੁਪਨਿਆਂ ਨੂੰ ਤਿਲਾਜਲੀ ਦੇ ਦਿੰਦਾ ਹੈ ਭਾਵ ਭਵਿੱਖ ਲਈ ਕੋਈ ਯੋਜਨਾ ਕੋਈ ਉਸਾਰੂ ਕੰਮ ਨਹੀਂ ਕਰਦਾ।

2. ‘ਸਭ ਤੋਂ ਖ਼ਤਰਨਾਕ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮਨੁੱਖ ਦਾ ਮੁਰਦਾ ਸ਼ਾਂਤੀ ਨਾਲ਼ ਭਰ ਜਾਣਾ, ਹਰ ਪ੍ਰਕਾਰ ਦੇ ਜੁਲਮ ਨੂੰ ਬਿਨਾਂ ਕਿਸੇ ਸੰਘਰਸ਼ ਦੇ ਸਹਿਨ ਕਰ ਲੈਣਾ ਅਤੇ ਭਵਿੱਖ ਬਾਰੇ ਸੁਪਨੇ ਨਾ ਦੇਖਣਾ ਭਾਵ ਨਿਰਾਸ਼ਾ ਭਰਿਆ ਜੀਵਨ ਗੁਜ਼ਾਰਨਾ ਤੋਂ ਵੱਧ ਖ਼ਤਰਨਾਕ ਹੁੰਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਕਿਹੜੀ ਘੜੀ’ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ?

ਉੱਤਰ: ਜੋ ਚੱਲਦੀ ਹੋਈ ਵੀ ਸਾਡੀ ਨਜ਼ਰੇ ਖੜ੍ਹੀ ਹੋਵੇ।

(ਅ) ਇਸ ਕਵਿਤਾ ਵਿੱਚ ‘ਕੀਰਨਾ ਉਲੰਘਣ’ ਦੀ ਗੱਲ ਕਿਸ ਪ੍ਰਸੰਗ ਵਿੱਚ ਕੀਤੀ ਗਈ ਹੈ?

ਉੱਤਰ: ਗੀਤ ਦੇ ਪ੍ਰਸੰਗ ਵਿੱਚ।

(ੲ) ਸਭ ਤੋਂ ਖ਼ਤਰਨਾਕ ਕਿਹੜੀ ਦਿਸ਼ਾ ਹੁੰਦੀ ਹੈ?

ਉੱਤਰ: ਜਿਸ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *