ਪਾਠ 20 ਸ਼ਹਿਰੀ ਵਿਕਾਸ ਅਤੇ ਸਥਾਨਕ ਸਰਕਾਰ
ਪ੍ਰਸ਼ਨ-1. ਆਜ਼ਾਦੀ ਪਿੱਛੋਂ ਹੋਏ ਸ਼ਹਿਰੀ ਵਿਕਾਸ ਬਾਰੇ ਸੰਖੇਪ ਨੋਟ ਲਿਖੋ ।
ਉੱਤਰ- ਅਜ਼ਾਦੀ ਤੋਂ ਬਾਅਦ ਬਹੁਤ ਸਾਰੇ ਪਿੰਡਾਂ ਨੇ ਕਸਬਿਆਂ ਦਾ ਰੂਪ ਧਾਰ ਲਿਆ ਅਤੇ ਫਿਰ ਸ਼ਹਿਰਾਂ ਵਿੱਚ ਬਦਲ ਗਏ ।ਸ਼ਹਿਰਾਂ ਵਿੱਚ ਵੱਡੇ-ਵੱਡੇ ਕਾਰਖਾਨੇ ਸਥਾਪਿਤ ਕੀਤੇ ਗਏ।ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਦੀ ਭਾਲ ਵਿੱਚ ਸ਼ਹਿਰਾਂ ਵਿੱਚ ਚਲੇ ਗਏ।
ਪ੍ਰਸ਼ਨ-2. ਸ਼ਹਿਰੀ ਸਥਾਨਕ ਸੰਸਥਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ- ਸ਼ਹਿਰੀ ਸਥਾਨਕ ਸਰਕਾਰ ਦੀਆਂ ਤਿੰਨ ਸੰਸਥਾਵਾਂ ਹਨ :-
1.ਨਗਰ ਪੰਚਾਇਤ 2. ਨਗਰਪਾਲਿਕਾ 3. ਨਗਰ ਨਿਗਮ
ਪ੍ਰਸ਼ਨ-3. ਨਗਰ ਨਿਗਮ ਅਤੇ ਨਗਰਪਾਲਿਕਾ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਚਾਹੀਂਦੀ ਹੈ ?
ਉੱਤਰ- 21 ਸਾਲ ਜਾਂ ਉਸ ਤੋਂ ਜਿਆਦਾ ।
ਪ੍ਰਸ਼ਨ-4. ਨਗਰ ਨਿਗਮ ਦੇ ਚਾਰ ਸਰਕਾਰੀ ਕਰਮਚਾਰੀਆਂ ਦੇ ਨਾਮ ਲਿਖੋ ।
ਉੱਤਰ- 1. ਕਮਿਸ਼ਨਰ 2. ਸਿਹਤ ਅਫਸਰ 3. ਕਰ ਅਫਸਰ 4. ਲੇਖਾ ਅਫਸਰ
ਪ੍ਰਸ਼ਨ-5. ਸ਼ਹਿਰੀ ਸਥਾਨਕ ਸਰਕਾਰ ਦੀ ਆਮਦਨ ਦੇ ਕੋਈ ਚਾਰ ਸਾਧਨ ਦੱਸੋ।
ਉੱਤਰ-1. ਚੁੰਗੀ ਕਰ, ਗ੍ਰਹਿ ਕਰ , ਮਨੋਰੰਜਨ ਕਰ
2.ਬਿਜਲੀ, ਪਾਣੀ, ਰਿਕਸ਼ੇ, ਠੇਲੇ ਆਦਿ ਉੱਤੇ ਫੀਸ
3.ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ/ਸਹਾਇਤਾ
4.ਸਰਕਾਰ ਤੋਂ ਪ੍ਰਾਪਤ ਕਰਜ਼ਾ ।
ਪ੍ਰਸ਼ਨ-6. ਜਿਲ੍ਹਾ ਪ੍ਰਬੰਧ ਦਾ ਮੁਖੀਆ ਕੌਣ ਹੁੰਦਾ ਹੈ?
ਉੱਤਰ- ਜਿਲ੍ਹਾ ਪ੍ਰਬੰਧ ਦਾ ਮੁਖੀਆ ਡਿਪਟੀ ਕਮਿਸ਼ਨਰ ( ਧ.ਛ.) ਹੁੰਦਾ ਹੈ ।
ਪ੍ਰਸ਼ਨ-7. ਸ਼ਹਿਰੀ ਸਥਾਨਕ ਸਰਕਾਰ ਪ੍ਰਤੀ ਤੁਹਾਡੇ ਕੀ ਫਰਜ਼ ਹਨ?
ਉੱਤਰ- 1. ਸਾਨੂੰ ਯੋਗ ਅਤੇ ਇਮਾਨਦਾਰ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ ।
2.ਸਾਨੂੰ ਸ਼ਹਿਰ ਨੂੰ ਸਾਫ-ਸੁਥਰਾ ਰੱਖਣਾ ਚਾਹੀਦਾ ਹੈ ।
3.ਸਾਨੂੰ ਆਪਣੇ ਕਰ/ਟੈਕਸ ਇਮਾਨਦਾਰੀ ਨਾਲ ਚੁਕਾਉਣੇ ਚਾਹੀਦੇ ਹਨ ।
ਪ੍ਰਸ਼ਨ- 8. ਨਗਰਪਾਲਿਕਾ/ਨਗਰ ਨਿਗਮ ਦੇ ਕੋਈ ਦੋ ਕੰਮ ਲਿਖੋ ।
ਉੱਤਰ- 1. ਨਗਰ ਵਿੱਚ ਪਾਣੀ, ਬਿਜਲੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ।
2.ਬੀਮਾਰੀਆਂ ਦੀ ਰੋਕਥਾਮ ਲਈ ਟੀਕੇ ਲਗਵਾਉਣਾ ।
3.ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ।
ਪ੍ਰਸ਼ਨ- 9. ਸ਼ਹਿਰੀ ਸਥਾਨਕ ਸਰਕਾਰ ਦੇ ਕੋਈ ਦੋ ਜ਼ਰੂਰੀ ਕੰਮ ਲਿਖੋ ।
ਉੱਤਰ- 1. ਨਗਰ ਵਿੱਚ ਪਾਣੀ, ਬਿਜਲੀ ਅਤੇ ਰੋਸ਼ਨੀ ਦਾ ਪ੍ਰਬੰਧ ਕਰਨਾ।
2.ਮਕਾਨਾਂ ਦੇ ਨਕਸ਼ੇ ਪਾਸ ਕਰਨਾ ਅਤੇ ਨਜਾਇਜ ਕਬਜੇ ਹਟਾਉਣਾ।
3.ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨਾ ।
ਪ੍ਰਸ਼ਨ-10. ਸੜਕ ਤੇ ਸਾਇਕਲ ਚਲਾਉਂਦੇ ਸਮੇਂ ਹੈਲਮੇਟ ਕਿਉਂ ਪਾਉਣਾ ਚਾਹੀਦਾ ਹੈ ?
ਉੱਤਰ- ਸਾਈਕਲ ਇੱਕ ਛੋਟਾ ਅਤੇ ਹਲਕਾ ਵਾਹਨ ਹੋਣ ਕਰਕੇ ਇਸਨੂੰ ਚਲਾਉਣ ਵਾਲਿਆਂ ਲਈ ਸੜਕ ਉੱਪਰ ਖਤਰਾ ਹੋ ਸਕਦਾ ਹੈ।ਇਸ ਲਈ ਸੜਕ ਤੇ ਸਾਇਕਲ ਚਲਾਉਂਦੇ ਸਮੇਂ ਦੁਰਘਟਨਾ ਤੋਂ ਬਚਾਓ ਲਈ ਸਾਨੂੰ ਹੈਲਮੇਟ ਪਾਉਣਾ ਚਾਹੀਂਦਾ ਹੈ।
ਖਾਲੀ ਥਾਂਵਾਂ ਭਰੋ:-
1.ਨਗਰ ਪੰਚਾਇਤ ਕਸਬੇ ਵਿੱਚ ਬਣਾਈ ਜਾਂਦੀ ਹੈ।
2.ਸ਼ਹਿਰੀ ਸਥਾਨਕ ਸਰਕਾਰ ਦੇ ਕੰਮਾਂ ਦੀ ਦੇਖ-ਭਾਲ ਰਾਜ ਸਰਕਾਰ ਕਰਦੀ ਹੈ।
3.ਨਗਰ-ਪਾਲਿਕਾ/ ਨਗਰ ਨਿਗਮ ਦੀ ਚੋਣ ਲੜਣ ਲਈ ਘੱਟੋ-ਘੱਟ 25 ਸਾਲ ਅਤੇ ਵੋਟ ਪਾਉਣ ਲਈ 18 ਸਾਲ ਦੀ ਉਮਰ ਹੋਣੀ ਚਾਹੀਂਦੀ ਹੈ।
4.ਪੇਂਡੂ ਤੋਂ ਸ਼ਹਿਰੀ ਖੇਤਰ ਵਿੱਚ ਬਦਲਦੇ ਇਲਾਕੇ ਨੂੰ ਕਸਬਾ ਕਿਹਾ ਜਾਂਦਾ ਹੈ।
ਹੇਠ ਲਿਖੇ ਵਾਕਾਂ ਲਈ ਸਹੀ (√) ਜਾਂ ਗਲਤ (x) ਦਾ ਨਿਸ਼ਾਨ ਲਗਾਓ:-
1.ਕੋਈ ਵਿਦੇਸ਼ੀ ਨਾਗਰਿਕ ਸਥਾਨਕ ਸਰਕਾਰ ਦੀ ਚੋਣ ਵਿੱਚ ਵੋਟ ਪਾ ਸਕਦਾ ਹੈ। (x)
2.ਸਾਡੇ ਪੰਜਾਬ ਵਿੱਚ ਇਸ ਸਮੇਂ ਨੋਂ ਸ਼ਹਿਰਾਂ ਵਿੱਚ ਨਗਰ ਨਿਗਮ ਹਨ। (x)
3.ਪੰਜਾਬ ਵਿੱਚ ਨਗਰ ਨਿਗਮ ਦੇ ਪ੍ਰਧਾਨ ਨੂੰ ਮੇਅਰ ਕਿਹਾ ਜਾਂਦਾ ਹੈ। (√)
4.ਸਥਾਨਕ ਸਰਕਾਰੀ ਸੰਸਥਾਵਾਂ ਦੀ ਚੋਣ ਲਈ ਵੋਟਰ ਦੀ ਉਮਰ 18 ਸਾਲ ਹੁੰਦੀ ਹੈ। (√)
5.ਜ਼ਿਲ੍ਹਾ- ਪ੍ਰਬੰਧ ਦਾ ਮੁੱਖ ਸਰਕਾਰੀ ਅਧਿਕਾਰੀ ਡਿਪਟੀ ਕਮਿਸ਼ਨਰ ਨਹੀਂ ਹੈ। (x)
Harbans Lal Garg, GMS Gorkhnath (Mansa) 9872975941
https://t.me/smartnotessseng