7th Social Science lesson 5

ਪਾਠ 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਵਿੱਚ ਦਿਓ।
ਪ੍ਰਸ਼ਨ-1. ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ- ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਰੁੱਖ-ਪੌਦਿਆਂ ਅਤੇ ਜੜੀ-ਬੂਟੀਆਂ ਤੋਂ ਹੈ ਜੋ ਕੁਦਰਤੀ ਤੌਰ ਤੇ ਆਪਣੇ ਆਪ ਉੱਗ ਆਉਂਦੇ ਹਨ। ਇਹਨਾਂ ਵਿੱਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ ।

ਪ੍ਰਸ਼ਨ-2. ਕੁਦਰਤੀ ਬਨਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ- ਕੁਦਰਤੀ ਬਨਸਪਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ:
1.ਵਣ ਜੰਗਲ
2.ਘਾਹ ਦੇ ਮੈਦਾਨ
3.ਮਾਰੂਥਲੀ ਝਾੜੀਆਂ ।

ਪ੍ਰਸ਼ਨ-3. ਜੰਗਲਾਂ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ?
ਉੱਤਰ- ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ, ਦਵਾਈਆਂ ਲਈ ਜੜੀ-ਬੂਟੀਆਂ ਅਦਿ ਵਸਤਾਂ ਪ੍ਰਾਪਤ ਹੁੰਦੀਆਂ 7 ਹਨ ।

ਪ੍ਰਸ਼ਨ- 4. ਵਣ ਅਸਿੱਧੇ ਤੌਰ ਤੇ ਸਾਡੀ ਕੀ ਸਹਾਇਤਾ ਕਰਦੇ ਹਨ ?
ਉੱਤਰ- 1. ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ।
2.ਇਹ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਨਹੀਂ ਵਧਣ ਦਿੰਦੇ ।
3. ਇਹ ਹੜ੍ਹ ਅਤੇ ਭੋਂ-ਖੋਰ ਨੂੰ ਰੋਕਦੇ ਹਨ ।
4. ਇਹ ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ ।

ਪ੍ਰਸ਼ਨ-5. ਵਣਾਂ ਦੇ ਵਿਨਾਸ਼ ਦਾ ਕੀ ਅਸਰ ਪਵੇਗਾ?
ਉੱਤਰ- ਵਣਾਂ ਦੇ ਵਿਨਾਸ਼ ਨਾਲ ਵਾਯੂਮੰਡਲ ਵਿੱਚ ਕਾਰਬਨ ਡਾਇਆਕਸਾਈਡ ਦੀ ਮਾਤਰ ਵੱਧ ਜਾਵੇਗੀ ਅਤੇ ਆਕਸੀਜਨ ਘੱਟ ਜਾਵੇਗੀ ਜਿਸ ਨਾਲ ਜੀਵ ਜੰਤੂਆਂ ਦਾ ਜਿਊਂਦੇ ਰਹਿਣਾ ਅਸੰਭਵ ਹੋ ਜਾਵੇਗਾ। ਵਣਾਂ ਦੇ ਵਿਨਾਸ਼ ਨਾਲ ਵਰਖਾ ਵਿੱਚ ਕਮੀਂ ਆ ਜਾਵੇਗੀ ਅਤੇ ਗਰਮੀਂ ਬਹੁਤ ਜਿਆਦਾ ਵਧ ਜਾਵੇਗੀ। ਇਸ ਦੇ ਇਲਾਵਾ ਹੜ੍ਹ ਵਧੇਰੇ ਆਉਣਗੇ ਅਤੇ ਮਾਰੂਥਲਾਂ ਦਾ ਵਿਸਥਾਰ ਹੋਵੇਗਾ ।

ਪ੍ਰਸ਼ਨ-6. ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ?
ਉੱਤਰ- ਮਨੁੱਖ ਆਵਾਸ ਰਹਿਣ ਲਈ ਥਾਂ ਅਤੇ ਖੇਤੀ ਯੋਗ ਭੂਮੀਂ ਪ੍ਰਾਪਤ ਕਰਨ ਲਈ ਵਣਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ ।

(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਭਗ 50-60 ਸਬਦਾਂ ਵਿੱਚ ਦਿਓ।
ਪ੍ਰਸ਼ਨ-1. ਆਰਥਿਕ ਪੱਖ ਤੋਂ ਕਿਹੜੇ ਵਣ ਜਿਆਦਾ ਮਹੱਤਵਪੂਰਨ ਅਤੇ ਕੀਮਤੀ ਹਨ ?
ਉੱਤਰ- ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ। ਇਨ੍ਹਾਂ ਵਣਾਂ ਵਿੱਚ ਚੀਲ, ਫਰ ਆਦਿ ਰੁੱਖ ਮਿਲਦੇ ਹਨ। ਇਨ੍ਹਾਂ ਰੁੱਖਾਂ ਦੀ ਨਰਮ ਲੱਕੜੀ ਤੋਂ ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ ।

ਪ੍ਰਸ਼ਨ- 2.. ਮਾਨਸੂਨੀ ਜੰਗਲਾਂ ਨੂੰ ਪੱਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ?
ਉੱਤਰ- ਇਹ ਵਣ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮਾਨਸੂਨ ਪੌਣਾਂ ਕਾਰਨ ਜਿਆਦਾ ਵਰਖਾ ਹੁੰਦੀ ਹੈ। ਇਸ ਕਰਕੇ ਇਹਨਾਂ ਨੂੰ ਮਾਨਸੂਨੀ ਵਣ ਕਿਹਾ ਜਾਂਦਾ ਹੈ । ਇਹਨਾਂ ਦੇ ਪੱਤੇ ਚੌੜੇ ਅਤੇ ਵੱਡੇ ਹੁੰਦੇ ਹਨ । ਜਿਹੜੀ ਰੁੱਤ ਵਿੱਚ ਵਰਖਾ ਨਹੀਂ ਹੁੰਦੀ ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ। ਇਸ ਕਰਕੇ ਇਹਨਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ- 3. ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ । ਵੱਖ-ਵੱਖ ਮਹਾਂਦੀਪਾਂ ਵਿੱਚ ਇਨ੍ਹਾਂ ਦੇ ਕੀ ਨਾਂ ਹਨ ?
ਉੱਤਰ- ਇਹ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਊਸ਼ਣ ਖੇਤਰਾਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਦੀ ਘਾਹ ਜਿਆਦਾ ਉੱਚੀ ਤਾਂ ਨਹੀਂ ਹੁੰਦੀ ਪ੍ਰੰਤੂ ਨਰਮ ਅਤੇ ਸੰਘਣੀ ਹੁੰਦੀ ਹੈ। ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੈ ਇਹਨਾਂ ਘਾਹ ਦੇ ਮੈਦਾਨਾਂ ਨੂੰ ਯੂਰੇਸ਼ੀਆ ਵਿੱਚ ਸਟੈਪੀਜ਼, ਉੱਤਰੀ ਅਮਰੀਕਾ ਵਿੱਚ ਪੈਅਰੀਜ਼, ਦੱਖਣੀ ਅਮਰੀਕਾ ਵਿੱਚ ਪੰਪਾਜ਼, ਦੱਖਣੀ ਅਫਰੀਕਾ ਵਿੱਚ ਵੈਲਡ ਅਤੇ ਆਸਟ੍ਰੇਲੀਆ ਵਿੱਚ ਡਾਉਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।

ਪ੍ਰਸ਼ਨ-4. ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ।
ਉੱਤਰ- ਗਰਮ ਮਾਰੂਥਲਾਂ ਵਿੱਚ ਜਿਆਦਾ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਹੁੰਦੀ ਹੈ।ਭਾਰਤ ਅਤੇ ਪਾਕਿਸਤਾਨ ਦਾ ਥਾਰ ਮਾਰੂਥਲ, ਅਫਰੀਕਾ ਦਾ ਸਹਾਰਾ ਮਾਰੂਥਲ ਆਦਿ ਗਰਮ ਮਾਰੂਥਲ ਹਨ। ਇਨ੍ਹਾਂ ਵਿੱਚ ਕੰਡੇਦਾਰ ਝਾੜੀਆਂ, ਛੋਟੀਆਂ-ਛੋਟੀਆਂ ਜੜੀ ਬੂਟੀਆਂ ਅਤੇ ਘਾਹ ਆਦਿ ਹੀ ਉੱਗਦਾ ਹੈ। ਇਸ ਬਨਸਪਤੀ ਦੀਆਂ ਜੜਾਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ  ਸਕਣ।

ਪ੍ਰਸ਼ਨ- 5. ਵਣਾਂ ਦੀ ਸੰਭਾਲ ਕਿਉਂ ਜਰੂਰੀ ਹੈ ? ।
ਉੱਤਰ- ਵਣ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਵਣਾਂ ਤੋਂ ਸਾਨੂੰ ਲੱਕੜੀ, ਦਵਾਈਆਂ, ਜੜੀ-ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ । ਇਹ ਸਾਡੇ ਵਾਤਾਵਰਨ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ। ਅੱਜਕੱਲ ਵਸੋ ਦੇ ਵਾਧੇ ਨਾਲ ਜੰਗਲ ਲਗਾਤਾਰ ਘਟ ਰਹੇ ਹਨ । ਇਸ ਲਈ ਸਾਨੂੰ ਵਣਾਂ ਦੀ ਸੰਭਾਲ ਕਰਨੀ ਚਾਹੀਂਦੀ ਹੈ ਅਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ।

Share This Article
Leave a Comment

Leave a Reply

Your email address will not be published. Required fields are marked *