7th Social Science lesson 7

ਪਾਠ 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਉਂ)

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦੇ ਉੱਤਰ ਦਿਓ:
ਪ੍ਰਸ਼ਨ-1. ਇਤਿਹਾਸ ਵਿੱਚ ਭਾਰਤੀ ਉਪ-ਮਹਾਂਦੀਪ ਦੇ ਕਿਹੜੇ-ਕਿਹੜੇ ਨਾਮ ਰੱਖੇ ਗਏ ?
ਉੱਤਰ- ਹਿੰਦੁਸਤਾਨ ਅਤੇ ਭਾਰਤਵਰਸ਼ ।

ਪ੍ਰਸ਼ਨ-2. ਇਤਿਹਾਸਕਾਰਾਂ ਨੇ ਭਾਰਤੀ ਉਪ-ਮਹਾਂਦੀਪ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ?
ਉੱਤਰ- ਤਿੰਨ ਯੁੱਗਾਂ ਵਿੱਚ:- ਪ੍ਰਾਚੀਨ ਯੁੱਗ, ਮੱਧਕਾਲੀਨ ਯੁੱਗ ਅਤੇ ਆਧੁਨਿਕ ਯੁੱਗ ।

ਪ੍ਰਸ਼ਨ-3. ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ?
ਉੱਤਰ- ਭਾਰਤੀ ਇਤਿਹਾਸ ਦੇ ਸੂਤ ਦੋ ਪ੍ਰਕਾਰ ਦੇ ਹਨ:

  1. ਪੁਰਾਤੱਤਵ ਸ੍ਰੋਤ-ਇਸ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸਿੱਕੇ, ਬਰਤਨ, ਹਥਿਆਰ, ਗਹਿਣੇ, ਚਿੱਤਰ ਆਦਿ ਸ਼ਾਮਿਲ ਹਨ।
  2. ਸਾਹਿਤਿਕ ਸ੍ਰੋਤ-ਇਸ ਵਿੱਚ ਰਾਜੇ, ਮਹਾਂਰਾਜਿਆਂ ਦੀਆਂ ਜੀਵਨੀਆਂ, ਵਿਦੇਸ਼ੀ ਯਾਤਰੀਆਂ ਦੇ ਲੇਖ ਅਤੇ ਦਸਤਾਵੇਜ਼ ਸ਼ਾਮਿਲ ਹਨ।

ਪ੍ਰਸ਼ਨ-4. ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸ੍ਰੋਤ ਹਨ?
ਉੱਤਰ-ਵਿਦੇਸ਼ੀ ਯਾਤਰੀਆਂ ਦੇ ਲੇਖਾਂ ਨਾਲ ਅਸੀਂ ਉਸ ਸਮੇਂ ਦੇ ਰਾਜਿਆਂ, ਆਮ ਲੋਕਾਂ ਅਤੇ ਵੱਖ-ਵੱਖ ਨਗਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । :

(ਅ) ਖਾਲੀ ਥਾਵਾਂ ਭਰੋ:

  1. ਭਾਰਤ ਵਿੱਚ ਅੱਠਵੀਂ ਸਦੀ ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ।
  2. ਚੀਨੀਆਂ ਨੇ ਭਾਰਤ ਨੂੰ ਤਾਇਨ ਚੂ ਦਾ ਨਾਂ ਦਿੱਤਾ।
  3. ਸਮਾਰਕ, ਸ਼ਿਲਾਲੇਖ ਅਤੇ ਸਿੱਕੇ ਆਦਿ ਭਾਰਤੀ ਇਤਿਹਾਸ ਦੇ ਪੁਰਾਤੱਤਵ ਸ੍ਰੋਤ ਹਨ, ਜਦਕਿ ਸਵੈਜੀਵਨੀਆਂ ਅਤੇ ਜੀਵਨੀਆਂ ਸਾਹਿਤਕ ਸ੍ਰੋਤ ਹਨ।
  4. ਤਾਨਸੇਨ ਇੱਕ ਪ੍ਰਸਿੱਧ ਸੰਗੀਤਕਾਰ ਸੀ।

(ੲ) ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:

  1. ਮੱਧਕਾਲੀਨ ਯੁੱਗ ਮੁੱਢਲਾ-ਮੱਧਕਾਲੀਨ ਯੁੱਗ ਅਤੇ ਉੱਤਰ-ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਸੀ। (ü)
  2. ਮੱਧਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜ਼ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿੱਚ ਨਹੀਂ ਆਏ ਸਨ। (X)
  3. ਮੱਧਕਾਲੀਨ ਯੁੱਗ ਵਿੱਚ ਵਪਾਰ ਅਤੇ ਵਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ। (ü)
  4. ਮੱਧਕਾਲੀਨ ਯੁੱਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਸਬੰਧ ਸਥਾਪਤ ਨਹੀਂ ਸਨ। (X)
Share This Article
Leave a Comment

Leave a Reply

Your email address will not be published. Required fields are marked *