ਪਾਠ-2 (ਧਰਤੀ ਦੀਆਂ ਗਤੀਆਂ)
ਪ੍ਰਸ਼ਨ-1. ਧਰਤੀ ਦੀ ਦੈਨਿਕ ਗਤੀ ਕੀ ਹੁੰਦੀ ਹੈ ?
ਉੱਤਰ- ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੋਈ ਇੱਕ ਚੱਕਰ 24 ਘੰਟੇ ਵਿੱਚ ਪੂਰਾ ਕਰਦੀ ਹੈ।ਇਸਨੂੰ ਧਰਤੀ ਦੀ ਦੈਨਿਕ ਗਤੀ ਕਹਿੰਦੇ ਹਨ।ਇਸ ਨਾਲ ਦਿਨ ਅਤੇ ਰਾਤ ਬਣਦੇ ਹਨ।
ਪ੍ਰਸ਼ਨ-2. ਰੁੱਤਾਂ ਬਣਨ ਦੇ ਕੀ ਕਾਰਨ ਹਨ ?
ਉੱਤਰ- 1. ਧਰਤੀ ਦਾ ਆਪਣੇ ਧੁਰੇ ਤੇ ਇੱਕ ਹੀ ਦਿਸ਼ਾ ਵਿੱਚ ਝੁਕੇ ਰਹਿਣਾ ।
2. ਧਰਤੀ ਦੁਆਰਾ 3651/4 ਦਿਨਾ ਵਿੱਚ ਸੂਰਜ ਦੁਆਲੇ ਚੱਕਰ ਲਗਾਉਣਾ।
ਪ੍ਰਸ਼ਨ-3. 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ?
ਉੱਤਰ- ਕਰਕ ਰੇਖਾ ਤੇ ।
ਪ੍ਰਸ਼ਨ-4. ਉੱਤਰੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ- ਪਤਝੜ ਰੁੱਤ ।
ਪ੍ਰਸ਼ਨ-5. ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ?
ਉੱਤਰ- ਬਸੰਤ ਰੁੱਤ ।
ਪ੍ਰਸ਼ਨ-6. ਸ਼ੀਤ ਅਯਨਾਤ ਕਦੋਂ ਹੁੰਦੀ ਹੈ ?
ਉੱਤਰ- 22 ਦਸੰਬਰ ਨੂੰ ।
ਪ੍ਰਸ਼ਨ-7 ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ਵਿੱਚ ਅੰਤਰ ਦੱਸੋ ।
ਦੈਨਿਕ ਗਤੀ
1.ਇਸ ਗਤੀ ਵਿੱਚ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ।
2.ਇਸ ਗਤੀ ਵਿੱਚ ਧਰਤੀ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ।
3.ਇਸ ਗਤੀ ਨਾਲ ਦਿਨ ਅਤੇ ਰਾਤ ਬਣਦੇ ਹਨ।
ਵਾਰਸ਼ਿਕ ਗਤੀ
1.ਇਸ ਗਤੀ ਵਿੱਚ ਧਰਤੀ ਸੂਰਜ ਦੁਆਲੇ ਘੁੰਮਦੀ ਹੈ।
2.ਇਸ ਗਤੀ ਵਿੱਚ ਧਰਤੀ 3651/4 ਦਿਨਾਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ।
3.ਇਸ ਗਤੀ ਨਾਲ ਦਿਨ ਅਤੇ ਰਾਤ ਛੋਟੇ ਵੱਡੇ ਹੁੰਦੇ ਹਨ ਅਤੇ ਰੁੱਤਾਂ ਬਣਦੀਆਂ ਹਨ।
ਕਾਰਨ ਦੱਸੋ:-
ਪ੍ਰਸ਼ਨ-(ੳ).ਸੂਰਜ ਪੂਰਬ ਵਿੱਚੋਂ ਨਿੱਕਲਦਾ ਹੈ ਅਤੇ ਪੱਛਮ ਵਿੱਚ ਛਿਪਦਾ ਹੈ ।
ਉੱਤਰ-ਸਾਡੀ ਧਰਤੀ ਆਪਣੇ ਧੁਰੇ ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਪਰ ਸੂਰਜ ਆਪਣੀ ਥਾਂ ਤੇ ਖੜ੍ਹਾ ਹੈ।ਇਸ ਲਈ ਸਾਨੂੰ ਸੂਰਜ ਪੂਰਬ ਵਿੱਚੋਂ ਨਿੱਕਲਦਾ ਅਤੇ ਪੱਛਮ ਵਿੱਚ ਛਿਪਦਾ ਪ੍ਰਤੀਤ ਹੁੰਦਾ ਹੈ ।
ਪ੍ਰਸ਼ਨ-(ਅ) ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ ।
ਉੱਤਰ- ਧਰਤੀ 661/2 ਡਿਗਰੀ ਦੇ ਕੌਣ ਤੇ ਝੁਕੀ ਹੋਈ ਹੈ ਜਿਸ ਕਾਰਨ ਹਰ ਸਥਾਨ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਨਹੀਂ ਪੈਂਦੀਆਂ।ਘੁੰਮਦੇ ਹੋਏ ਕਦੀ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ ਅਤੇ ਕਦੀ ਦੱਖਣੀ ਧਰੁਵ। ਇਸ ਲਈ ਦਿਨ ਅਤੇ ਰਾਤ ਬਰਾਬਰ ਨਹੀਂ ਹੁੰਦੇ।
ਪ੍ਰਸ਼ਨ-(ੲ) 21 ਜੂਨ ਨੂੰ ਦੱਖਣੀਂ ਧਰੁਵ ਤੇ ਲਗਾਤਾਰ ਹਨੇਰਾ ਹੁੰਦਾ ਹੈ ।
ਉੱਤਰ- 21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਦੱਖਣੀਂ ਧਰੁਵ ਤੱਕ ਨਹੀਂ ਪਹੁੰਚਦੀਆਂ । ਇਸ ਲਈ ਦੱਖਣੀਂ ਧਰੁਵ ਤੇ ਲਗਾਤਾਰ ਹਨੇਰਾ ਹੁੰਦਾ ਹੈ ।
ਪ੍ਰਸ਼ਨ-(ਸ) ਸੂਰਜ, ਚੰਨ ਤੇ ਤਾਰੇ ਪ੍ਰਿਥਵੀ ਦੁਆਲੇ ਪੂਰਬ ਤੋਂ ਪੱਛਮ ਵੱਲ ਘੁੰਮਦੇ ਕਿਉਂ ਨਜ਼ਰ ਆਉਂਦੇ ਹਨ?
ਉੱਤਰ-ਕਿਉਂਕਿ ਧਰਤੀ ਆਪਣੀ ਧੁਰੀ ਦੁਆਲੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਇਸ ਲਈ ਸਾਨੂੰ ਸੂਰਜ, ਚੰਨ ਤੇ ਤਾਰੇ ਉਲਟ ਦਿਸ਼ਾ ਵਿੱਚ ਭਾਵ ਪੂਰਬ ਤੋਂ ਪੱਛਮ ਵੱਲ ਘੁੰਮਦੇ ਨਜ਼ਰ ਆਉਂਦੇ ਹਨ।
ਪ੍ਰਸ਼ਨ-(ਹ) ਲੀਪ ਦੇ ਸਾਲ ਦਾ ਕੀ ਅਰਥ ਹੈ ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱੱਕ ਦਿਨ ਵੱਧ ਕਿਉਂ ਹੁੰਦਾ ਹੈ?
ਉੱਤਰ-ਧਰਤੀ ਸੂਰਜ ਦੇ ਚਾਰੇ ਪਾਸੇ ਇੱਕ ਚੱਕਰ ਪੂਰਾ ਕਰਨ ਵਿੱਚ 3651/4 ਦਿਨ ਦਾ ਸਮਾਂ ਲੈਂਦੀ ਹੈ।ਇਸ ਲਈ ਹਰੇਕ ਸਾਲ ¼ ਦਿਨ ਦਾ ਸਮਾਂ ਬਚ ਜਾਂਦਾ ਹੈ ।ਇਸ ਸਮੇਂ ਨੂੰ ਪੂਰਾ ਕਰਨ ਲਈ ਅਸੀਂ ਚਾਰ ਸਾਲਾਂ ਬਾਅਦ ਸਾਲ ਵਿੱਚ ਇੱਕ ਦਿਨ ਜੋੜ ਦਿੰਦੇ ਹਾਂ। ਇਸਨੂੰ ਲੀਪ ਦਾ ਸਾਲ ਕਹਿੰਦੇ ਹਨ।ਲੀਪ ਦੇ ਸਾਲ ਵਿੱਚ ਫਰਬਰੀ ਮਹੀਨੇ ਵਿੱਚ 29 ਦਿਨ ਹੁੰਦੇ ਹਨ।
ਖਾਲੀ ਥਾਵਾਂ ਭਰੋ:-
1.ਧਰਤੀ ਪੱਛਮ ਦਿਸ਼ਾ ਤੋਂ ਪੂਰਬ ਦਿਸ਼ਾ ਵੱਲ ਘੁੰਮਦੀ ਹੈ।
2.ਧੁਰਾ ਇੱਕ ਕਲਪਿਤ ਕਿੱਲੀ ਹੈ ਜਿਸ ਦੇ ਦੁਆਲੇ ਧਰਤੀ ਘੁੰਮਦੀ ਹੈ।
3. ਧਰਤੀ ਜਿਸ ਪੱਥ ਰਾਹੀਂ ਸੂਰਜ ਦੁਆਲੇ ਚੱਕਰ ਕੱਟਦੀ ਹੈ, ਨੂੰ ਪੱਥ-ਰੇਖਾ ਆਖਦੇ ਹਨ।
4. ਧਰੁਵੀ ਖੇਤਰਾਂ ਵਿੱਚ ਛੇ ਮਹੀਨੇ ਦਾ ਦਿਨ ਅਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।
Harbans Lal Garg, GMS Gorkhnath (Mansa) 9872975941
https://t.me/smartnotessseng