ਪਾਠ- 8 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਪਾਠ- 8 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ8th SST Notes

ਪਾਠ- 8 ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ

ਪ੍ਰਸ਼ਨ 1. ਭਾਰਤ ਵਿੱਚ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ?

ਉੱਤਰ- ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਭਾਰਤ ਵਿੱਚ ਪਹੁੰਚਿਆ ।

ਪ੍ਰਸ਼ਨ 2. ਭਾਰਤ ਵਿੱਚ ਪੁਰਤਗਾਲੀਆਂ ਦੀਆਂ ਚਾਰ ਬਸਤੀਆਂ ਦੇ ਨਾਮ ਲਿਖੋ

ਉੱਤਰ- ਗੋਆ, ਦਮਨ, ਬਾਸੀਨ ਅਤੇ ਹੁਗਲੀ

ਪ੍ਰਸ਼ਨ 3. ਡੱਚ ਲੋਕਾਂ ਨੇ ਭਾਰਤ ਵਿੱਚ ਕਿੱਥੇ ਕਿੱਥੇ ਬਸਤੀਆਂ ਸਥਾਪਤ ਕੀਤੀਆਂ ?

ਉੱਤਰ- ਕੋਚੀਨ, ਸੂਰਤ, ਨਾਗਾਪਟਮ, ਚਿਨਸੂਰਾ ।

ਪ੍ਰਸ਼ਨ 4. ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਅਤੇ ਕਦੋਂ ਮਿਲੀ ?

ਉੱਤਰ- ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾਂ ਚੁੰਗੀ ਕਰ ਦੇ ਵਪਾਰ ਕਰਨ ਦੀ ਰਿਆਇਤ ਮੁਗ਼ਲ ਬਾਦਸ਼ਾਹ ਫਰਖੁਸ਼ੀਅਰ ਤੋਂ 1717 ਈਸਵੀ ਵਿੱਚ ਮਿਲੀ।

ਪ੍ਰਸ਼ਨ 5. ਕਰਨਾਟਕ ਦਾ ਪਹਿਲਾ ਯੁੱਧ ਕਿਹੜੀਆਂ ਦੋ ਯੂਰਪੀ ਕੰਪਨੀਆਂ ਵਿਚਕਾਰ ਹੋਇਆ ਅਤੇ ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?

ਉੱਤਰ- ਕਰਨਾਟਕ ਦਾ ਪਹਿਲਾ ਯੁੱਧ 1746-48 ਈਸਵੀ ਵਿੱਚ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਹੋਇਆ । ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ।

ਪ੍ਰਸ਼ਨ 6. ਪਲਾਸੀ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?

ਉੱਤਰ- ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਅੰਗਰੇਜ਼ਾਂ ਅਤੇ ਬੰਗਾਲ ਦੇ ਨਵਾਬ ਸਿਰਾਜਉਦ- ਦੌਲਾ ਵਿਚਕਾਰ ਹੋਈ।

ਪ੍ਰਸ਼ਨ 7. ਬਕਸਰ ਦੀ ਲੜਾਈ ਕਦੋਂ ਅਤੇ ਕਿਸ ਦੇ ਵਿਚਕਾਰ ਹੋਈ ?

ਉੱਤਰ- ਬਕਸਰ ਦੀ ਲੜਾਈ 23 ਅਕਤੂਬਰ 1764 ਈਸਵੀ ਨੂੰ ਅੰਗਰੇਜ਼ਾਂ ਅਤੇ ਮੀਰ ਕਾਸਿਮ, ਸੂਜਾਉਦ-ਦੌਲਾ ਅਤੇ ਸ਼ਾਹ ਆਲਮ ਦੂਜੇ ਵਿਚਕਾਰ ਹੋਈ।

ਪ੍ਰਸ਼ਨ 8. ਪਲਾਸੀ ਦੀ ਲੜਾਈ ਦਾ ਸੰਖੇਪ ਵਰਨਣ ਕਰੋ।

ਉੱਤਰ- ਪਲਾਸੀ ਨਾਮੀ ਸਥਾਨ ਉੱਤੇ 23 ਜੂਨ 1757 ਈ. ਨੂੰ ਬੰਗਾਲ ਦੇ ਨਵਾਬ ਸਿਰਾਜ-ਉਦ- ਦੌਲਾ ਅਤੇ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ ਲੜਾਈ ਹੋਈ । ਨਵਾਬ ਦੇ ਸੈਨਾਪਤੀਆਂ ਮੀਰ ਜਾਫਰ ਅਤੇ ਰਾਏ ਦੁਰਲੱਭ ਨੇ ਲੜਾਈ ਵਿੱਚ ਹਿੱਸਾ ਨਾ ਲਿਆ ਕਿਉਂਕਿ ਇਹਨਾਂ ਦੇਸ਼ ਧਰੋਹੀਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਗੱਠਜੋੜ ਕੀਤਾ ਹੋਇਆ ਸੀ। ਨਵਾਬ ਲੜਾਈ ਵਿਚ ਹਾਰ ਗਿਆ। ਅੰਗਰੇਜ਼ਾਂ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਬਾਅਦ ਵਿੱਚ ਮਾਰ ਦਿੱਤਾ।

ਪ੍ਰਸ਼ਨ 9. ਬੰਗਾਲ ਵਿਚ ਦੁਹਰੀ ਸ਼ਾਸ਼ਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ?

ਉੱਤਰ- ਪਲਾਸੀ ਅਤੇ ਬਕਸਰ ਦੀਆ ਜਿੱਤਾ ਪਿੱਛੋਂ ਈਸਟ ਇੰਡੀਆ ਕੰਪਨੀ ਬੰਗਾਲ ਦੀ ਅਸਲੀ ਸ਼ਾਸਕ ਬਣ ਗਈ। ਸੈਨਿਕ ਅਤੇ ਮਾਲੀਆ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। ਕੰਪਨੀ ਦੁਆਰਾ ਨਵਾਬ ਨੂੰ ਸਿਵਲ ਸ਼ਾਸਨ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਨੂੰ ਦੁਹਰੀ ਸ਼ਾਸਨ ਪ੍ਰਣਾਲੀ ਕਿਹਾ ਜਾਂਦਾ ਹੈ।

ਪ੍ਰਸ਼ਨ 10. ਲੈਪਸ ਦੀ ਨੀਤੀ ਕੀ ਸੀ?

ਉੱਤਰ- ਲਾਰਡ ਡਲਹੌਜ਼ੀ ਨੇ ਭਾਰਤੀ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਲਈ ਲੈਪਸ ਦੀ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਜਿਹੜੇ ਭਾਰਤੀ ਸ਼ਾਸਕਾਂ ਦੀ ਆਪਣੀ ਕੋਈ ਸੰਤਾਨ ਨਹੀਂ ਸੀ ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਮੌਤ ਪਿਛੋਂ ਉਸ ਦੇ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ ਜਾਂਦਾ ਸੀ। ਲਾਰਡ ਡਲਹੌਜ਼ੀ ਨੇ ਇਸ ਨੀਤੀ ਅਧੀਨ ਸਤਾਰਾ, ਸੰਭਲਪੁਰ, ਉਦੈਪੁਰ, ਝਾਂਸੀ ਆਦਿ ਕਈ ਰਿਆਸਤਾਂ ਨੂੰ ਅੰਗਰੇਜ਼ੀ ਸਾਮਰਾਜ ਵਿਚ ਸ਼ਾਮਲ ਕਰ ਲਿਆ।

ਸਹੀ (✓) ਜਾਂ ਗਲਤ (X) ਦਾ ਨਿਸ਼ਾਨ ਲਗਾਓ:-

1. ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ 27 ਮਈ 1498 ਈਸਵੀ ਨੂੰ ਕਾਲੀਕਟ ਵਿਖੇ ਪਹੁੰਚਿਆ। (✓)

2. ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਦੋ ਯੁੱਧ ਲੜੇ ਗਏ। (✓)

3. ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਮੀਰ ਜਾਫਰ ਸੀ। (X)

 

ਖਾਲੀ ਥਾਵਾਂ ਭਰੋ:-

1. ਅੰਗਰੇਜ਼ਾਂ, ਸ਼ੁਜਾ-ਉਦ-ਦੌਲਾ ਅਤੇ ਮੁਗ਼ਲ ਬਾਦਸ਼ਾਹ ਵਿਚਕਾਰ ਬਕਸਰ ਦੀ ਲੜਾਈ ਤੋਂ ਬਾਅਦ 1765 ਈਸਵੀ ਵਿੱਚ ਅਲਾਹਾਬਾਦ ਦੀ ਸੰਧੀ ਹੋਈ |

2. 1772 ਈਸਵੀ ਵਿੱਚ ਬੰਗਾਲ ਵਿੱਚ ਦੁਹਰੀ ਸ਼ਾਸਨ ਪ੍ਰਣਾਲੀ ਖ਼ਤਮ ਕਰ ਦਿੱਤੀ ਗਈ।

3. ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਲਈ ਸਹਾਇਕ ਸੰਧੀ ਪ੍ਰਣਾਲੀ ਸ਼ੁਰੂ ਕੀਤੀ |

 

ਵਰਕ-ਬੁੱਕ ਦੇ ਹੋਰ ਪ੍ਰਸ਼ਨ

# ਇੰਗਲੈਂਡ ਦੇ ਵਪਾਰੀਆਂ ਨੇ ਭਾਰਤ ਨਾਲ ਵਪਾਰ ਕਰਨ ਲਈ ਕਦੋਂ ਅਤੇ ਕਿਹੜੀ ਕੰਪਨੀ ਦੀ ਸਥਾਪਨਾ ਕੀਤੀ- 1600 ਈਸਵੀ ਵਿੱਚ; ਈਸਟ ਇੰਡੀਆ ਕੰਪਨੀ ।

# ਮਹਾਰਾਈ ਐਲਿਜ਼ਾਬੈਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ ਕਿੰਨੇ ਸਾਲਾਂ ਲਈ ਏਕਾਧਿਕਾਰ ਦਿੱਤਾ ਸੀ- 15 ਸਾਲ

# ਪਲਾਸੀ ਦੀ ਲੜਾਈ ਕਿਸ ਕਿਸ ਵਿਚਕਾਰ ਹੋਈ- ਬੰਗਾਲ ਦੇ ਨਵਾਬ ਸਿਰਾਜ਼- ਉੱਦ- ਦੌਲਾ ਅਤੇ ਅੰਗਰੇਜ਼ ਰਾਬਰਟ ਕਲਾਈਵ ਦੀਆਂ ਸੈਨਾਵਾਂ ਵਿਚਕਾਰ

# ਲੈਪਸ ਦੀ ਨੀਤੀ ਕਿਸਨੇ ਚਲਾਈ?

• ਲਾਰਡ ਡਲਹੌਜ਼ੀ ਨੇ।

# ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ ਕਿੰਨੇ ਯੁੱਧ ਲੜੇ ਗਏ ਅਤੇ ਇਸ ਵਿੱਚ ਕੌਣ ਜੇਤੂ ਰਿਹਾ?

– ਤਿੰਨ ਯੁੱਧ; ਅੰਗਰੇਜ਼ ਜੇਤੂ ਰਹੇ।

# ਅੰਗਰੇਜ਼ਾਂ ਨਾਲ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀ -ਸਿਰਾਜ -ਉਦ-ਦੌਲਾ ।

 

Share This Article
Leave a Comment

Leave a Reply

Your email address will not be published. Required fields are marked *