7th Social Science lesson 14

ਪਾਠ 14 ਕਬੀਲੇ ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

(ੳ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ-1. ਕਬੀਲੇ ਦੇ ਲੋਕਾਂ ਦਾ ਪ੍ਰਮੁੱਖ ਕਿੱਤਾ ਕਿਹੜਾ ਸੀ ?
ਉੱਤਰ- ਕਬੀਲੇ ਦੇ ਲੋਕਾਂ ਦਾ ਮੁੱਖ ਕੰਮ ਖੇਤੀ ਕਰਨਾ ਸੀ। ਪਰ ਕਈ ਕਬੀਲਿਆਂ ਦੇ ਲੋਕ ਸ਼ਿਕਾਰ, ਵਪਾਰ ਅਤੇ ਪਸ਼ੂ-ਪਾਲਣ ਦਾ ਕੰਮ ਵੀ ਕਰਦੇ ਸਨ।

ਪ੍ਰਸ਼ਨ-2. ਖਾਨਾਬਦੋਸ਼ ਤੋਂ ਕੀ ਭਾਵ ਹੈ ?
ਉੱਤਰ- ਕੁੱਝ ਕਬੀਲਿਆਂ ਦੇ ਲੋਕ ਆਪਣਾ ਜੀਵਨ- ਗੁਜ਼ਾਰਾ ਕਰਨ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਫਿਰਦੇ ਰਹਿੰਦੇ ਸਨ । ਇਨ੍ਹਾਂ ਨੂੰ ਖਾਨਾ ਬਦੋਸ਼ ਕਹਿੰਦੇ ਹਨ ।

ਪ੍ਰਸ਼ਨ-3. ਕਬਾਇਲੀ ਸਮਾਜ ਦੇ ਲੋਕ ਕਿੱਥੇ ਰਹਿੰਦੇ ਸਨ ?
ਉੱਤਰ- ਜੰਗਲਾਂ, ਪਹਾੜਾਂ ਅਤੇ ਰੇਤੀਲੇ ਦੇਸ਼ਾਂ ਵਿੱਚ ।

ਪ੍ਰਸ਼ਨ-4. ਮੱਧਕਾਲੀਨ ਯੁੱਗ ਵਿੱਚ ਪੰਜਾਬ ਵਿੱਚ ਕਿਹੜੇ-ਕਿਹੜੇ ਕਬੀਲੇ ਰਹਿੰਦੇ ਸਨ ?
ਉੱਤਰ- ਖੋਖਰ, ਗੱਖੜ, ਲੰਗਾਹ ਅਤੇ ਬਲੂਚ ਆਦਿ ।

ਪ੍ਰਸ਼ਨ-5. ਸੂਫਾਕਾ ਕੌਣ ਸੀ ?
ਉੱਤਰ- ਸੂਫਾਕਾ ਅਹੋਮ ਵੰਸ਼ ਦਾ ਪਹਿਲਾ ਸ਼ਾਸਕ ਸੀ । ਉਸਨੇ ਕਈ ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਉਸ ਦੀ ਰਾਜਧਾਨੀ ਗੁੜਗਾਉਂ ਸੀ ।

(ਅ) ਖਾਲੀ ਥਾਵਾਂ ਭਰੋ:
1. ਅਹੋਮ ਅਤੇ ਨਾਗਾ ਦੋ ਕਬੀਲੇ ਸਨ।
2. ਅਹੋਮ ਕਬੀਲੇ ਨੇ ਆਪਣਾ ਰਾਜ ਅਜੋਕੇ ਆਸਾਮ ਦੇ ਇਲਾਕਿਆਂ ਵਿੱਚ ਸਥਾਪਿਤ ਕੀਤਾ ਸੀ।
3. 15 ਵੀਂ ਸਦੀ ਤੋਂ ਲੈ ਕੇ 18 ਵੀਂ ਸਦੀ ਤੱਕ ਗੋਂਡਵਾਨਾ ਇੱਕ ਖੁਸ਼ਹਾਲ ਰਾਜ ਸੀ।
4. ਅਹੋਮ ਕਬੀਲੇ ਦੇ ਲੋਕ ਤਾਵੀ-ਮੰਗੋਲਿਡ ਵਰਗ ਨਾਲ ਸਬੰਧ ਰੱਖਦੇ ਸਨ।
5. ਰਾਣੀ ਦੁਰਗਾਵਤੀ ਇੱਕ ਪ੍ਰਸਿੱਧ ਗੋਂਡ ਸ਼ਾਸਕ ਸੀ।

Share This Article
Leave a Comment

Leave a Reply

Your email address will not be published. Required fields are marked *