ਪਾਠ-26 ਫੁੱਲਾਂ ਦਾ ਸੁਨੇਹਾ ( ਕਵਿਤਾ – ਤੇਰਾ ਸਿੰਘ ਚੰਨ)
ਪ੍ਰਸ਼ਨ (1) ਤਿਤਲੀ ਨੇ ਆਪਣੇ ਰੰਗ ਕਿਸ ਤੋਂ ਲਏ ਹਨ ਅਤੇ ਉਸ ਦੇ ਦਿਲ ਦੀ ਕੀ ਉਮੰਗ ਹੈ
ਉੱਤਰ : ਤਿਤਲੀ ਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ ਉਸਦੇ ਦਿਲ ਦੀ ਉਮੰਗ ਹੈ ਕਿ ਇਹ ਫੁੱਲ ਹਮੇਸ਼ਾ ਖਿੜੇ ਰਹਿਣ।
ਪ੍ਰਸ਼ਨ (2) ਭੌਰਾ ਫੁੱਲਾਂ ਨੂੰ ਕੀ ਸੁਣਾਉਂਦਾ ਹੈ?
ਉੱਤਰ : ਭੌਰਾ ਫੁੱਲਾਂ ਨੂੰ ਸੁਣਾਉਂਦਾ ਹੈ ਕਿ ਉਹ ਸੁੰਦਰ ਬਾਗ਼ ਦਾ ਭੌਰਾ ਹੈ। ਉਸ ਦਾ ਫੁੱਲਾਂ ਨਾਲ ਪਿਆਰ ਹੈ। ਉਸ ਦੇ ਸਾਹਾਂ ਵਿਚ ਫੁੱਲਾਂ ਦੀ ਬਹਾਰ ਮਹਿਕਦੀ ਹੈ। ਉਹ ਫੁੱਲਾਂ ਦਾ ਰਸ ਪੀ ਕੇ ਜਿਊਂਦਾ ਹੈ ਤੇ ਉਸ ਨੂੰ ਇਕ ਖੁਮਾਰ ਚੜਿਆ ਰਹਿੰਦਾ ਹੈ ਉਸ ਨੂੰ ਫੁੱਲਾਂ ਕਰ ਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ। ਉਹ ਆਪਣੇ ਦਿਲ ਦੇ ਤਾਰ ਛੇੜ ਕੇ ਫੁੱਲਾਂ ਨੂੰ ਹਰ ਰੋਜ਼ ਰਾਗ ਸੁਣਾਉਂਦਾ ਹੈ। ਉਹ ਫੁੱਲਾਂ ਦਾ ਬਿਨ ਤਨਖ਼ਾਹ ਤੋਂ ਨੌਕਰ ਹੈ।
ਪ੍ਰਸ਼ਨ (3) ਜੋ ਜਾਗਦੇ ਹਨ, ਉਹਨਾਂ ਨੂੰ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ?
ਉੱਤਰ : ਜਿਹੜੇ ਜਾਗਦੇ ਹਨ, ਉਹ ਹੀ ਕਦਮ ਅੱਗੇ ਵਧਾ ਕੇ ਆਪਣੀਆਂ ਮੰਜ਼ਲਾਂ ਉੱਤੇ ਪਹੁੰਚਦੇ ਹਨ।
ਪ੍ਰਸ਼ਨ (4) ਫੁੱਲ ਤਿਤਲੀ ਤੇ ਭੌਰੇ ਨੂੰ ਕੀ ਸੁਨੇਹਾ ਦਿੰਦਾ ਹੈ?
ਉੱਤਰ : ਫੁੱਲ, ਤਿਤਲੀ ਤੇ ਭੌਰੇ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਆਪਸ ਵਿਚ ਲੜਨ ਨਾ। ਉਹ ਦੋਹਾਂ ਨੂੰ ਪਿਆਰ ਕਰਦਾ ਹੈ। ਉਨ੍ਹਾਂ ਵਿੱਚੋਂ ਕੋਈ ਵੀ ਉੱਚਾ ਨੀਵਾਂ ਨਹੀਂ। ਉਹ ਉਸ ਨੂੰ ਅਸੀਸਾਂ ਦੇਣ ਕਿ ਉਸਦੀ ਗੁਲਜ਼ਾਰ ਮਹਿਕਦੀ ਰਹੇ। ਉਸ ਦੀ ਖ਼ੁਸ਼ਬੋ ਤੇ ਰੰਗ ਉਨਾਂ ਲਈ ਹੀ ਹਨ। ਇਸ ਕਰਕੇ ਉਹ ਉਸ ਨੂੰ ਬਚਨ ਦੇਣ ਕਿ ਉਹ ਕਦੇ ਲੜਨਗੇ ਨਹੀਂ
2.ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਸੁੰਦਰ (ਸੋਹਣਾ) – ਬਾਗ਼ ਵਿਚ ਸੁੰਦਰ ਫੁੱਲ ਖਿੜੇ ਹੋਏ ਹਨ।
ਸੰਸਾਰ ਦੁਨੀਆ) – ਸਾਰਾ ਸੰਸਾਰ ਅਮਨ ਚਾਹੁੰਦਾ ਹੈ।
ਮਿੱਤਰ ਦੋਸਤ – ਜਸਬੀਰ ਮੇਰਾ ਪੱਕਾ ਮਿੱਤਰ ਹੈ।
ਭੰਡਾਰ ਚੀਜ਼ਾਂ ਇਕੱਠੀਆਂ ਕਰਨ ਦੀ ਥਾਂ) – ਮਹਾਰਾਜਾ ਰਣਜੀਤ ਸਿੰਘ ਨੇ ਕਾਲ – ਪੀੜਤ ਪਰਜਾ ਲਈ ਅੰਨ ਦੇ ਭੰਡਾਰ ਖੋਲ੍ਹ ਦਿੱਤੇ।
ਵਚਨ ਇਕਰਾਗੇ – ਅਸੀਂ ਸਾਰੇ ਮਿਲ ਕੇ ਰਹਿਣ ਦਾ ਵਚਨ ਕਰਦੇ ਹਾਂ।
3. ਔਖੇ ਸ਼ਬਦਾਂ ਦੇ ਅਰਥ :
ਮਸਤ-ਮਲੰਗ : ਮਨਮੌਜੀ, ਬੇਪਰਵਾਹ
ਨਿਸੰਗ : ਬੇਝਿਜਕ, ਨਿਡਰ
ਹਮੇਸ਼ : ਹਮੇਸ਼ਾਂ, ਸਦਾ
ਉਮੰਗ : ਇੱਛਾ, ਤਾਂਘ
ਖ਼ੁਮਾਰ : ਮਸਤੀ, ਨਸ਼ਾ
ਗੁਲਜ਼ਾਰ : ਬਾਗ਼, ਫੁਲਵਾੜੀ, ਫੁੱਲਾਂ ਦੀ ਕਿਆਰੀ
ਦੁਸ਼ਮਣ : ਵੈਰੀ, ਵਿਰੋਧੀ
ਕੰਤ : ਘਰਵਾਲਾ, ਪਤੀ, ਖ਼ਾਵੰਦ
4.ਇਸ ਕਵਿਤਾ ਵਿੱਚੋਂ ਇੱਕ ਲੈਅ ਵਾਲੇ ਹੋਰ ਸ਼ਬਦ ਚੁਣੋ, ਜਿਵੇਂ ਕਿ ਉਦਾਹਰਨ ਵਿੱਚ ਦੱਸਿਆ ਗਿਆ ਹੈ :
ਉਦਾਹਰਨ- ਵੰਗ-ਸੰਗ
ਉੱਤਰ :
ਰੰਗ – ਜੰਗ, ਮਲੰਗ – ਨਿਸੰਗ, ਪਿਆਰ – ਬਹਾਰ, ਖੁਮਾਰ – ਸੰਸਾਰ, ਸਵਾ – ਜਗਾ, ਵੈਰ – ਖ਼ੈਰ, ਪੈਰ – ਗੈਰ, ਭੰਡਾਰ – ਗੁਲਜ਼ਾਰ।
ਵਿਆਕਰਨ :
ਮੈਂ ਤਿਤਲੀ ਸੁੰਦਰ ਬਾਗ਼ ਦੀ, ਮੇਰੇ ਫੁੱਲਾਂ ਦੇ ਕਈ ਰੰਗ
ਜਿਉਂ ਚੁੰਨੀਆਂ ਰੰਗ-ਬਰੰਗੀਆ, ਕੋਈ ਥਾਂ-ਥਾਂ ਦੇਵੇ ਟੰਗ
ਇਹ ਰੰਗ ਨਹੀਂ ਮੇਰੇ ਆਪਣੇ, ਫੁੱਲਾਂ ਤੋਂ ਲਏ ਨੇ ਮੰਗ
ਮੈਂ ਫੁੱਲਾਂ ਗਿਰਦੇ ਘੁੰਮਦੀ, ਨਿੱਤ ਹੋ ਕੇ ਮਸਤ-ਮਲੰਗ
ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ, ਮੈਂ ਹੋ ਕੇ ਫਿਰਾਂ ਨਿਸੰਗ
ਰਹੇ ਖਿੜਿਆ ਫੁੱਲ ਹਮੇਸ਼ ਇਹ, ਮੇਰੇ ਦਿਲ ਦੀ ਇਹੋ
ਉਮੰਗ ਉੱਪਰ ਲਿਖੀਆਂ ਸਤਰਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸਮਾਸੀ ਸ਼ਬਦ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਨਾਂਵ – ਤਿਤਲੀ, ਬਾਗ਼, ਫੁੱਲਾਂ, ਰੰਗ, ਚੰਨੀਆਂ, ਡਰ, ਦਿਲ, ਉਮੰਗ॥ ਪੜਨਾਂਵ – ਕੋਈ, ਮੈਂ, ਮੈਨੂੰ, ਕਿਸੇ, ਹੋਰ, ਮੈਂ।
ਵਿਸ਼ੇਸ਼ਣ – ਸੁੰਦਰ, ਮੇਰੇ, ਕਈ, ਰੰਗ – ਬਰੰਗੀਆਂ, ਇਹ, ਮੇਰੇ ਆਪਣੇ, ਮਸਤ – ਮਲੰਗ, ਨਿਸੰਗ, ਮੇਰੇ !
ਕਿਰਿਆ – ਦੰਗ, ਲਏ ਨੇ, ਮੰਗ, ਘੁੰਮਦੀ, ਹੋ ਫਿਰਾਂ, ਰਹੇ ਖਿੜਿਆ। ਸਮਾਸੀ ਸ਼ਬਦ – ਰੰਗ – ਬਰੰਗੀਆਂ, ਥਾਂ – ਥਾਂ, ਮਸਤ – ਮਲੰਗ॥