ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਬੇਨਤੀ-ਪੱਤਰ ਲਿਖੋ।

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਬੇਨਤੀ-ਪੱਤਰ ਲਿਖੋ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,

ਸਰਕਾਰੀ………………………. ਸਕੂਲ,

…………………………….. ।

ਸ੍ਰੀਮਾਨ ਜੀ,

ਸਨਿਮਰ ਬੇਨਤੀ ਹੈ ਕਿ ਮੈਂ ਨਹਿਰੀ ਮਹਿਕਮੇ ਵਿੱਚ ਚਪੜਾਸੀ ਭਰਤੀ ਹੋਣ ਲਈ ਬੇਨਤੀ ਪੱਤਰ ਭੇਜਣਾ ਹੈ ਅਤੇ ਉਸ ਦੇ ਨਾਲ ਅੱਠਵੀਂ ਦਾ ਸਰਟੀਫ਼ਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਨੱਥੀ ਕਰਨਾ ਹੈ।ਮੈਂ ਆਪ ਦੇ ਸਕੂਲ ਵਿੱਚੋਂ ਅਪ੍ਰੈਲ 2018 ਵਿਚ ਅੱਠਵੀਂ ਪਾਸ ਕੀਤੀ ਸੀ। ਕਿਰਪਾ ਕਰਕੇ ਮੇਰਾ ਚਰਿੱਤਰ ਸਰਟੀਫ਼ਿਕੇਟ ਦਿੱਤਾ ਜਾਵੇ ਤਾਂ ਜੋ ਮੈਂ ਸਮੇਂ ਸਿਰ ਬੇਨਤੀ ਭੇਜ ਸਕਾਂ।ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ । ਆਪ ਜੀ ਦਾ ਆਗਿਆਕਾਰ,

ਹਰਮਨਦੀਪ ਸਿੰਘ

ਮਿਤੀ …/8/2024

.

TAGGED:
Share This Article
Leave a Comment

Leave a Reply

Your email address will not be published. Required fields are marked *