ਪਾਠ-19 ਅਦਭੁਤ ਸੰਸਾਰ (ਲੇਖਕ-ਡਾ. ਸਰਬਜੀਤ ਸਿੰਘ ਬੇਦੀ)
1. ਦੱਸੋ:-
ਪ੍ਰਸ਼ਨ (ੳ) ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਸੰਸਾਰ ਕਿਹੋ ਜਿਹਾ ਹੈ?
ਉੱਤਰ : ਸਮੁੰਦਰ ਦੇ ਹੇਠਾਂ ਜੀਵ-ਜੰਤੂਆਂ ਦਾ ਅਦਭੁਤ ਸੰਸਾਰ ਹੈ।
ਪ੍ਰਸ਼ਨ (ਅ) ਟੋਹ-ਸਿੰਗੀਆਂ ਜੀਵਾਂ ਲਈ ਕਿਵੇਂ ਲਾਹੇਵੰਦ ਹਨ? ਉੱਤਰ : ਟੋਹ-ਸਿੰਗੀਆਂ ਜੀਵਾਂ ਲਈ ਅੱਖਾਂ ਦਾ ਕੰਮ ਕਰਦੀਆਂ ਹਨ। ਇਹ
ਉਨ੍ਹਾਂ ਨੂੰ ਗੰਧਾਂ, ਸੁਗੰਧਾਂ ਤੇ ਤਰੰਗਾਂ ਦੀ ਆਹਟ ਜਾਣਨ ਵਿਚ ਸਹਾਇਤਾ ਕਰਦੀਆਂ ਹਨ।
ਪ੍ਰਸ਼ਨ (ੲ) ਆਕਟੂਪਸ ਨਾਂ ਦੇ ਜੀਵ ਦੀ ਕੀ ਵਿਸ਼ੇਸ਼ਤਾ ਹੈ?
ਉੱਤਰ : ਆਕਟੂਪਸ ਆਪਣੇ ਰੰਗ ਬਦਲ ਕੇ ਪੱਥਰਾਂ ਵਿਚ ਰਲ਼ ਜਾਂਦਾ ਹੈ।
ਪ੍ਰਸ਼ਨ (ਸ) ਜੈਲੀਫ਼ਿਸ਼ ਮੱਛੀ ਕਿਹੋ ਜਿਹੀ ਹੁੰਦੀ ਹੈ?
ਉੱਤਰ : ਜੈਲੀਫਿਸ਼ ਸੋਹਣੀ, ਪਾਰਦਰਸ਼ੀ ਪ੍ਰਤੂੰ ਜ਼ਹਿਰੀਲੀ ਮੱਛੀ ਹੈ।
ਪ੍ਰਸ਼ਨ (ਹ) ਡਾਲਫਿਨ ਮੱਛੀਆਂ ਮਨੁੱਖ ਦਾ ਮਨੋਰੰਜਨ ਕਿਵੇਂ ਕਰਦੀਆਂ ਹਨ ?
ਉੱਤਰ : ਇਹ ਬਹੁਤ ਸਿਆਣੀਆਂ, ਮਿਲਣਸਾਰ ਤੇ ਸਿਖਲਾਈ ਪ੍ਰਾਪਤ ਮੱਛੀਆਂ ਹੁੰਦੀਆਂ ਹਨ। ਇਹ ਉੱਚੀ ਛਾਲ ਮਾਰ ਕੇ ਮਨੁੱਖ ਦਾ ਮਨੋਰੰਜਨ ਕਰਦੀਆਂ ਹਨ।
2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ:
ੳ. ਦੁਨੀਆਂ ਦੇ ਵਿਚ,
ਜੀਵਾਂ ਦਾ ਏ,
ਅਜਬ ਪਸਾਰਾ।
ਰੁੱਖਾਂ, ਬਿਰਖਾਂ
ਤੇ ਜੰਗਲਾਂ ਦਾ,
ਅਜਬ ਨਜ਼ਾਰਾ।
ਅ. ਸਾਗਰ ਹੇਠਾਂ,
ਅਜਬ ਨਜ਼ਾਰੇ।
ਕੋਈ ਜਿੱਤੇ,
ਕੋਈ ਹਾਰੇ।
ਸੁੱਚੇ ਮੋਤੀ ਰਚਦੀਆਂ,
ਸੋਹਣੀਆਂ ਸਿੱਪੀਆਂ।
3. ਔਖੇ ਸ਼ਬਦਾਂ ਦੇ ਅਰਥ :
ਸਾਗਰ : ਸਮੁੰਦਰ
ਅਦਭੁਤ : ਅਨੇਖਾ, ਅਜੀਬ
ਪਸਾਰਾ : ਖਿਲਾਰਾ
ਨਜ਼ਾਰਾ : ਦ੍ਰਿਸ਼
ਆਹਟ : ਅਵਾਜ਼, ਖੜਕਾ
ਪਾਰਦਰਸ਼ੀ : ਆਰ-ਪਾਰ ਦਿਸਣ ਵਾਲ਼ੀ
ਵਿਸ਼ੈਲੀ : ਜ਼ਹਿਰੀਲੀ
ਉੱਡਣ-ਤਸ਼ਤਰੀ : ਕੋਈ ਅਨਜਾਣ ਉੱਡਦੀ ਸ਼ੈ
ਗਹਿਰੇ : ਡੂੰਘੇ
ਟੋਹ-ਸਿੰਗੀਆਂ : ਛੂਹਣ ਨਾਲ਼ ਆਲ਼ੇ-ਦੁਆਲ਼ੇ ਨੂੰ ਪਰਖਣ ਵਾਲ਼ੇ ਅੰਗ
ਐਂਟੀਨੇ : ਤਰੰਗਾਂ ਫੜਨ ਵਾਲ਼ੇ ਯੰਤਰ
4. ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ :
ਅਜਬ (ਅਦਭੁਤ)- ਸਮੁੰਦਰ ਵਿਚ ਬਹੁਤ ਸਾਰੇ ਅਜਬ ਜੀਵ ਰਹਿੰਦੇ ਹਨ।
ਰੋਸ਼ਨੀ (ਚਾਨਣ)- ਬੂਟਿਆਂ ਲਈ ਸੂਰਜ ਦੀ ਰੋਸ਼ਨੀ ਬਹੁਤ ਜ਼ਰੂਰੀ ਹੈ।
ਰੰਗ-ਬਰੰਗੀਆਂ (ਕਈ ਰੰਗਾਂ ਦੀਆਂ)- ਮੈਂ ਦੁਕਾਨ ਵਿਚ ਰੰਗ-ਬਰੰਗੀਆਂ ਮੱਛੀਆਂ ਦੇਖੀਆਂ।
ਜਾਦੂਗਰੀਆਂ (ਜਾਦੂ ਦੀਆਂ ਖੇਡਾਂ)- ਉਹ ਜਾਦੂਗਰੀਆਂ ਦਿਖਾ ਕੇ ਗੁਜ਼ਾਰਾ ਕਰਦਾ ਹੈ।
ਫੈਸ਼ਨ-ਸ਼ੋਅ (ਫੈਸ਼ਨ ਦੀ ਨੁਮਾਇਸ਼)- ਫੈਸ਼ਨ-ਸ਼ੋਅ ਵਿਚ ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਸਨ।
ਲਹਿਰਾਂ (ਤਰੰਗਾਂ)- ਸਮੁੰਦਰ ਦੀਆਂ ਲਹਿਰਾਂ ਬਹੁਤ ਉੱਚੀਆਂ ਸਨ।
ਬਾਗ਼-ਬਗ਼ੀਚੇ (ਬਹੁਤ ਸਾਰੇ ਛੋਟੇ-ਵੱਡੇ ਬਾਗ਼)- ਅਬੋਹਰ ਵਿਚ ਕਿੰਨੂਆਂ ਦੇ ਬਾਗ਼-ਬਗ਼ੀਚੇ ਹਨ।