ਸਕੂਲ ਲਾਇਬ੍ਰੇਰੀ ਲਈ ਰਿਸਾਲੇ ਮੰਗਵਾਉਣ ਲਈ ਪੱਤਰ ਲਿਖੋ।

ਸਕੂਲ ਲਾਇਬ੍ਰੇਰੀ ਲਈ ਰਿਸਾਲੇ ਮੰਗਵਾਉਣ ਲਈ ਪੱਤਰ ਲਿਖੋ।

ਸੇਵਾ ਵਿਖੇ

ਮੁੱਖ ਅਧਿਆਪਕ ਜੀ,

ਸਰਕਾਰੀ ………………… ਸਕੂਲ,

……………………………… ।

.

ਸ੍ਰੀਮਾਨ ਜੀ,

ਬੇਨਤੀ ਹੈ ਕਿ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ‘ਪ੍ਰੀਤਲੜੀ’, ‘ਆਲ਼ੇ-ਭੋਲ਼ੇ’ ਅਤੇ ‘ਬਾਲ-ਪ੍ਰੀਤ’ ਰਿਸਾਲਿਆਂ ਦੀ ਇੱਕ ਜਾਂ ਦੋ ਕਾਪੀਆਂ ਆਉਂਦੀਆਂ ਹਨ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਨੂੰ ਪੜ੍ਹਨ ਵਿੱਚ ਮੁਸ਼ਕਿਲ ਆਉਂਦੀ ਹੈ।ਇਸ ਲਈ ਬੇਨਤੀ ਹੈ ਕਿ ਇਨ੍ਹਾਂ ਰਿਸਾਲਿਆਂ ਦੀਆਂ 3-4 ਕਾਪੀਆਂ ਮੰਗਵਾਉਣ ਦਾ ਪ੍ਰਬੰਧ ਕੀਤਾ ਜਾਵੇ।ਇੱਕ-ਦੋ ਖੇਡਾਂ ਸੰਬੰਧੀ ਰਿਸਾਲੇ ਵੀ ਮੰਗਵਾਏ ਜਾਣ ਤਾਂ ਜੋ ਵਿਦਿਆਰਥੀ ਪਾਠ-ਕ੍ਰਮ ਤੋਂ ਇਲਾਵਾ ਵੀ ਹੋਰ ਰਿਸਾਲਿਆਂ ਦੀ ਸਮੱਗਰੀ ਤੋਂ ਲਾਭ ਉਠਾ ਸਕਣ। ਆਸ ਹੈ ਆਪ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਜਲਦੀ ਤੋਂ ਜਲਦੀ ਇਹ ਰਿਸਾਲੇ ਮੰਗਵਾਉਣ ਦੀ ਕ੍ਰਿਪਾਲਤਾ ਕਰੋਗੇ।

ਧੰਨਵਾਦ ਸਹਿਤ।

ਆਪ ਜੀ ਦੇ ਵਿਸ਼ਵਾਸਪਾਤਰ,

ਸਮੂਹ ਵਿਦਿਆਰਥੀ,

ਜਮਾਤ ਅੱਠਵੀਂ।

ਮਿਤੀ : … ਮਈ, 2024

.

.

TAGGED:
Share This Article
Leave a Comment

Leave a Reply

Your email address will not be published. Required fields are marked *