13. ਮਨਮੋਹਨ ਸਿੰਘ ਦਾਊਂ

ਮਨਮੋਹਨ ਸਿੰਘ ਦਾਊਂ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਮੈਂ ਸੂਰਜ ਨੂੰ ਆਖਿਆ

ਕੋਈ ਗੁਣ ਹੀ ਪੱਲੇ ਪਾ,

ਮੇਰੇ ਵਾਂਗੂੰ ਚਮਕ ਕੇ

ਚਾਨਣ ਜੱਗ ਖਿੰਡਾ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਮਨਮੋਹਨ ਸਿੰਘ ਦਾਊਂ’ ਦੀ ਕਵਿਤਾ ‘ਪ੍ਰਕਿਰਤੀ ਨਾਲ਼ ਗੱਲਾਂ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਸੂਰਜ ਅਤੇ ਆਪਣੀ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ।

ਵਿਆਖਿਆ: ਕਵੀ ਆਖਦਾ ਹੈ ਕਿ ਉਸਨੇ ਸੂਰਜ ਨੂੰ ਕਿਹਾ ਕਿ ਕੋਈ ਗੁਣ ਉਸਨੂੰ ਵੀ ਦੇ ਦੇਵੇ, ਕੋਈ ਆਪਣੇ ਹਿੱਸੇ ਦਾ ਗੁਣ ਦੇ ਦੇਵੇ। ਕਵੀ ਦੀ ਗੱਲ ਸੁਣ ਕੇ ਸੂਰਜ ਨੇ ਕਿਹਾ ਕਿ ਤੁੰ ਵੀ ਮੇਰੇ ਵਾਂਗ ਆਪਣੇ ਗੁਣਾਂ ਨੂੰ ਜਾਣ ਕੇ ਪਰਖ ਕੇ ਪੂਰੇ ਸੰਸਾਰ ਨੂੰ ਆਪਣੇ ਗਿਆਨ ਦੀ ਰੋਸ਼ਨੀ ਨਾਲ਼ ਲਿਸ਼ਕਾ ਦੇ।

2. ‘ਪ੍ਰਕਿਰਤੀ ਨਾਲ਼ ਗੱਲਾਂ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਬਿਰਖ, ਫੁੱਲ, ਪੰਛੀ, ਪਾਣੀ, ਬੱਦਲ, ਮਿੱਟੀ, ਸੂਰਜ ਅਤੇ ਰਸਤਾ ਹਰ ਸਮੇਂ ਆਪਣੇ ਕਾਰਜ ਵਿੱਚ ਲੱਗੇ ਰਹਿਣ। ਰੁੱਖਾਂ ਦੀ ਸੰਭਾਲ, ਨਿਮਰਤਾ ਅਤੇ ਉੱਨਤੀ ਦੀ ਮੰਜ਼ਿਲ ਵੱਲ ਵੱਧਦੇ ਰਹਿਣ ਅਤੇ ਸੰਸਾਰ ਵਿੱਚ ਚਾਨਣ ਫੈਲਾਉਣ ਦੀ ਪ੍ਰੇਰਨਾ ਦਿੰਦੀਆਂ ਹਨ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਪ੍ਰਕਿਰਤੀ ਨਾਲ਼ ਗੱਲਾਂ‘ ਕਵਿਤਾ ਵਿੱਚ ਕਵੀ ਨੂੰ ਉੱਤਰ ਵਜੋਂ ਪੌਣ ਨੇ ਕੀ ਕਿਹਾ?

ਉੱਤਰ: ਵਿਹਲ ਨਹੀਂ ਹੈ।

(ਅ) ਕਵਿਤਾ ‘ਪ੍ਰਕਿਰਤੀ ਨਾਲ਼ ਗੱਲਾਂ‘ ਵਿੱਚ ਕਵੀ ਬਿਰਖ ਨੂੰ ਕੀ ਕਹਿੰਦਾ ਹੈ ?

ਉੱਤਰ: ਕਿ ਉਸਨੂੰ ਕੋਈ ਨਜ਼ਮ ਸੁਣਾਵੇ।

(ੲ) ‘ਪ੍ਰਕਿਰਤੀ ਨਾਲ਼ ਗੱਲਾਂ‘ ਕਵਿਤਾ ਵਿੱਚ ‘ਕੰਨੀਂ ਸੁਣ ਲੈ ਬੰਦਿਆ‘ ਸ਼ਬਦ ਕਿਸ ਨੇ ਕਹੇ?

ਉੱਤਰ: ਪੰਛੀ ਨੇ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

TAGGED:
Share This Article
Leave a Comment

Leave a Reply

Your email address will not be published. Required fields are marked *