ਡਿਪਟੀ ਕਮਿਸ਼ਨਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਨੌਕਰੀ ਲੈਣ ਲਈ ਅਰਜ਼ੀI

ਡਿਪਟੀ ਕਮਿਸ਼ਨਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਨੌਕਰੀ ਲੈਣ ਲਈ ਅਰਜ਼ੀ।

ਸੇਵਾ ਵਿਖੇ

ਡਿਪਟੀ ਕਮਿਸ਼ਨਰ ਸਾਹਿਬ,

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਵਿਸ਼ਾ: ਨੌਕਰੀ ਲੈਣ ਸੰਬੰਧੀ।

ਸ੍ਰੀਮਾਨ ਜੀ,

         ਬੇਨਤੀ ਹੈ ਕਿ 8 ਜੁਲਾਈ ਦੇ ‘ਅਜੀਤ’ ਅਖ਼ਬਾਰ ਵਿੱਚ ਮੈਂ ਆਪ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਪੜ੍ਹਿਆ ਹੈ ਕਿ ਜ਼ਿਲ੍ਹੇ ਦੇ ਸੁਵਿਧਾ ਕੇਂਦਰ ਵਿੱਚ ਕੰਪਿਊਟਰ ਉੱਤੇ ਚਿੱਠੀ-ਪੱਤਰ ਟਾਈਪ ਕਰਨ ਵਾਲ਼ੇ ਇੱਕ ਕਲਰਕ ਦੀ ਜ਼ਰੂਰਤ ਹੈ। ਮੈਂ ਆਪਣੇ ਆਪ ਨੂੰ ਇਸ ਨੌਕਰੀ ਦੇ ਯੋਗ ਸਮਝਦਾ ਹਾਂ ਅਤੇ ਇਹ ਨੌਕਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਇਸ ਨੌਕਰੀ ਲਈ ਮੇਰੀ ਯੋਗਤਾ ਅਤੇ ਹੋਰ ਲੋੜੀਂਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

1.ਮੇਰਾ ਨਾਂ ……………………ਹੈ।
2.ਮੇਰੇ ਪਿਤਾ ਦਾ ਨਾਂ……………….ਹੈ।
3.ਮੇਰੀ ਜਨਮ ਮਿਤੀ 10 ਅਗਸਤ, 2001 ਹੈ।
4.ਮੈਂ ਦਸਵੀਂ ਜਮਾਤ 622 ਨੰਬਰ ਲੈ ਕੇ ਫ਼ਸਟ ਡਿਵੀਜ਼ਨ ਵਿੱਚ ਪਾਸ ਕੀਤੀ ਹੈ।
5.ਮੈਂ ਮਾਈਕ੍ਰੋਸਾਫ਼ਟ ਵਰਡ ਤੇ ਐਕਸਲ ਦਾ ਡਿਪਲੋਮਾ ਹਾਸਲ਼ ਕੀਤਾ ਹੈ।
6.ਮੈਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਚਿੱਠੀ-ਪੱਤਰ ਟਾਈਪ ਕਰ ਸਕਦਾ ਹਾਂ।

       ਮੈਨੂੰ ਆਸ ਹੈ ਕਿ ਆਪ ਇਸ ਅਸਾਮੀ ਲਈ ਮੈਨੂੰ ਯੋਗ ਸਮਝਦੇ ਹੋਏ, ਮੈਨੂੰ ਇਸ ਨੌਕਰੀ ਦੁਆਰਾ ਸੇਵਾ ਕਰਨ ਦਾ ਮੌਕਾ ਦਿਓਗੇ। ਮੈਂ ਵਿਸ਼ਵਾਸ਼ ਦੁਆਉਂਦਾ ਕਿ ਮੈਂ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ਼ ਨਿਭਾਵਾਂਗਾ।

                                                                           ਧੰਨਵਾਦ ਸਹਿਤ

ਆਪ ਦਾ ਵਿਸ਼ਵਾਸ ਪਾਤਰ,

ਨਾਮ ਅਤੇ ਪਤਾ…………।

ਮਿਤੀ: 10 ਜੁਲਾਈ, 2024.  ਫ਼ੋਨ ਨੰਬਰ………………

.

ਗੁਰਦੀਪ ਸਿੰਘ ਪੰਜਾਬੀ ਮਾਸਟਰ, ਸਸਸਸ ਕੋਟਲੀ ਅਬਲੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋ 9193700037

.

Share This Article
Leave a Comment

Leave a Reply

Your email address will not be published. Required fields are marked *