ਪਾਠ-12 ਸ਼ਾਬਾਸ਼! ਸੁਮਨ (ਲੇਖਕ-ਸ੍ਰੀ ਤਰਸੇਮ)
1.ਦੱਸੋ
ਪ੍ਰਸ਼ਨ (ੳ) ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ?
ਉੱਤਰ : ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੁਹਾਵਣਾ ਮੌਸਮ, ਠੰਢੀਆਂ ਹਵਾਵਾਂ ਅਤੇ ਕੁਦਰਤ ਦੇ ਮਨਮੋਹਕ ਦ੍ਰਿਸ਼ਾਂ ਕਾਰਨ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ।
ਪ੍ਰਸ਼ਨ (ਅ) ਕਰਨ ਤੇ ਸੁਮਨ ਨੇ ਦੂਰਬੀਨ ਨਾਲ਼ ਕੀ ਕੁਝ ਦੇਖਿਆ?
ਉੱਤਰ : ਕਰਨ ਤੇ ਸੁਮਨ ਨੇ ਦੂਰਬੀਨ ਨਾਲ਼ ਪਹਾੜਾਂ ਉੱਤੇ ਸੋਹਣੇ ਰੁੱਖ, ਪੰਛੀ, ਅਕਾਸ਼ ’ਤੇ ਇੱਕ-ਦੂਜੇ ਦੇ ਪਿੱਛੇ ਭੱਜਦੇ ਕਾਲ਼ੇ-ਚਿੱਟੇ ਬੱਦਲ਼ ਦੇਖੋ।
ਪ੍ਰਸ਼ਨ (ੲ) ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ‘ ਨੇ ਕੀ ‘ ਕੁਝ ਦੇਖਿਆ?
ਉੱਤਰ : ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ਨੇ ਦਾਣਾ ਚੁਗਦੇ ਕਬੂਤਰ, ਪਿੰਜਰੇ ‘ਚ ਕੈਦ ਤੋਤਾ ਅਤੇ ਟਪੂਸੀਆਂ ਮਾਰਦੇ ਬਾਂਦਰ ਦੇਖੇ।
ਪ੍ਰਸ਼ਨ (ਸ) ਤੋਤੇ ਨੂੰ ਪਿੰਜਰੇ ਵਿੱਚ ਦੇਖ ਕੇ ਸੁਮਨ ਨੇ ਕੀ ਮਹਿਸੂਸ ਕੀਤਾ?
ਉੱਤਰ : ਤੋਤੇ ਨੂੰ ਪਿੰਜਰੇ ਵਿੱਚ ਦੇਖ ਕੇ ਸੁਮਨ ਨੇ ਮਹਿਸੂਸ ਕੀਤਾ ਕਿ ਤੋਤਾ ਅਜ਼ਾਦ ਹੋਣਾ ਚਾਹੁੰਦਾ ਹੈ।
ਪ੍ਰਸਨ (ਹ) ਖਿਡੌਣਿਆਂ ਵਾਲ਼ਾ ਬੱਚਿਆਂ ਨੂੰ ਕਿਹੜੇ-ਕਿਹੜੇ ਖਿਡੌਣੇ ਦਿਖਾ ਰਿਹਾ ਸੀ?
ਉੱਤਰ : ਖਿਡੌਣਿਆਂ ਵਾਲ਼ਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲ਼ਾ ਫ਼ੌਜੀ, ਟੋਪੀ ਵਾਲ਼ਾ ਨੇਤਾ, ਚਾਬੀ ਵਾਲ਼ਾ ਬਾਂਦਰ, ਮਿੱਠੂ ਰਾਮ ਤੋਤਾ ਤੇ ਹਲ਼ ਚੁੱਕੀ ਜਾਂਦੇ ਕਿਰਸਾਣ ਆਦਿ ਖਿਡੌਣੇ ਦਿਖਾ ਰਿਹਾ ਸੀ।
ਪ੍ਰਸ਼ਨ (ਕ) ਸੁਮਨ ਖਿਡੌਣੇ ਕਿਉਂ ਨਹੀਂ ਸੀ ਖ਼ਰੀਦਣਾ ਚਾਹੁੰਦੀ?
ਉੱਤਰ : ਸੁਮਨ ਖਿਡੌਣੇ ਨਾ ਖ਼ਰੀਦ ਕੇ ਪਿੰਜਰੇ ਵਾਲ਼ਾ ਤੋਤਾ ਖ਼ਰੀਦਣਾ ਚਾਹੁੰਦੀ ਸੀ।
ਪ੍ਰਸ਼ਨ (ਖ) ਸੁਮਨ ਤੋਤੇ ਨੂੰ ਕਿਉਂ ਖ਼ਰੀਦਣਾ ਚਾਹੁੰਦੀ ਸੀ?
ਉੱਤਰ : ਸੁਮਨ ਤੋਤੇ ਨੂੰ ਖ਼ਰੀਦ ਕੇ ਉਸ ਨੂੰ ਅਜ਼ਾਦ ਕਰਨਾ ਚਾਹੁੰਦੀ ਸੀ।
ਪ੍ਰਸ਼ਨ (ਗ) ਸੁਮਨ ਦੇ ਪਿਤਾ ਜੀ ਨੇ ‘ਸ਼ਾਬਾਸ਼! ਸੁਮਨ’ ਕਿਉਂ ਕਿਹਾ?
ਉੱਤਰ : ਤੋਤੇ ਨੂੰ ਪਿੰਜਰੇ ‘ਚੋਂ ਅਜ਼ਾਦ ਕਰਨ ਕਰਕੇ ਉਸ ਦੇ ਪਿਤਾ ਨੇ ਕਿਹਾ ‘ਸ਼ਾਬਾਸ਼! ਸੁਮਨ
2.ਔਖੇ ਸ਼ਬਦਾਂ ਦੇ ਅਰਥ
ਸੁਹਾਵਣਾ ਸੋਹਣਾ ਲੱਗਣ ਵਾਲ਼ਾ
ਸੈਲਾਨੀ ਸੈਰ ਸਪਾਟਾ ਕਰਨ ਵਾਲ਼ਾ ਜਾਂ ਦੇਸ-ਵਿਦੇਸ਼ ਘੁੰਮਣ ਵਾਲ਼ਾ
ਨਜ਼ਾਰੇ ਦ੍ਰਿਸ਼
ਉਤਸੁਕਤਾ ਜਾਣਨ ਦੀ ਇੱਛਾ
ਪਰਿੰਦੇ ਪੰਛੀ,ਜਾਨਵਰ
ਦੂਰਬੀਨ ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲ਼ਾ ਯੰਤਰ ਬਹੁਤਾਤ, ਬਹੁਤ ਜ਼ਿਆਦਾ
ਭਰਮਾਰ ਬਹੁਤਾਤ, ਬਹੁਤ ਜ਼ਿਆਦਾ
ਸੁਨਹਿਰੀ ਸੋਨੇ-ਰੰਗੀਆਂ
ਲੋਚਦਾ ਚਾਹੁੰਦਾ
ਸੰਕੇਤ ਇਸ਼ਾਰਾ
ਦੁੜੰਗੇ ਟਪੂਸੀਆਂ ਜਾਂ ਛਾਲਾਂ ਮਾਰਨੀਆਂ
3.ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ:
ਅਜੀਬ (ਹੈਰਾਨ ਕਰਨ ਵਾਲ਼ੀ) ਦਾਦੀ ਜੀ ਨੇ ਰਾਤ ਨੂੰ ਬਹੁਤ ਅਜੀਬ ਕਹਾਣੀ ਸੁਣਾਈ।
ਆਪ-ਮੁਹਾਰੇ (ਬੇਕਾਬੂ) ਆਪ-ਮੁਹਾਰੇ ਬੱਚੇ ਸ਼ਰਾਰਤੀ ਹੁੰਦੇ ਹਨ।
ਮਸਤੀ (ਖ਼ੁਮਾਰੀ) ਮੋਰ ਮੀਂਹ ਆਉਣ ‘ਤੇ ਮਸਤੀ ਵਿੱਚ ਨੱਚ ਰਿਹਾ ਸੀ।
ਝੁਰਮਟ (ਜੀਵਾਂ ਦਾ ਇਕੱਠ) ਅਕਾਸ਼ ਵਿੱਚ ਚਿੜੀਆਂ ਦਾ ਝੁਰਮਟ ਉੱਡ ਰਿਹਾ ਸੀ।
ਅਚਨਚੇਤ (ਅਚਾਨਕ) ਅਚਾਨਕ ਹੀ ਤੇਜ਼ ਹਨ੍ਹੇਰੀ ਚੱਲਣ ਲੱਗੀ।
ਡਾਰ (ਕਤਾਰ) ਪੰਛੀ ਸ਼ਾਮ ਨੂੰ ਡਾਰਾਂ ਬਣਾ ਕੇ ਘਰਾਂ ਨੂੰ ਵਾਪਸ ਮੁੜਦੇ ਹਨ।
ਅਕਾਸ਼ (ਅਸਮਾਨ) ਅੱਜ ਅਕਾਸ਼ ਸਾਫ਼ ਹੈ।
ਖੱਡ (ਪਹਾੜ ਦੇ ਪੈਰਾਂ ਵਿੱਚ ਡੂੰਘੀ ਥਾਂ) ਪਹਾੜਾਂ ਦਾ ਪਾਣੀ ਡੂੰਘੀ ਖੱਡ ਵਿੱਚ ਡਿੱਗ ਰਿਹਾ ਸੀ।
4.ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ :
(ੳ) “ਆਹਾ! ਕਿੰਨੇ ਸੋਹਣੇ ਬਿਰਖ, ਬਿਰਖਾਂ ‘ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ।”
ਉੱਤਰ : ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ।
(ਅ) “ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।”
ਉੱਤਰ : ਸੁਮਨ ਨੇ ਆਪਣੇ ਭਰਾ ਕਰਨ ਨੂੰ ਕਹੇ।
(ੲ) “ਗੰਗਾ ਰਾਮ! ਚੂਰੀ ਖਾਣੀ ਐ?
ਉੱਤਰ : ਭੀੜ ‘ਚੋਂ ਇੱਕ ਬੰਦੇ ਨੇ ਤੋਤੇ ਨੂੰ ਕਹੇ।
(ਸ) “ਮੰਮੀ ਜੀ! ਸੱਚ-ਮੁੱਚ ਦੋ ਰੱਬ ਹਨ?”
ਉੱਤਰ : ਸੁਮਨ ਨੇ ਮੰਮੀ ਜੀ ਨੂੰ ਕਹੇ।
(ਹ) “ਨਹੀਂ ਮੰਮੀ, ਮੈਂ ਖਿਡੌਣਾ ਨਹੀਂ ਲੈਣਾ।”
ਉੱਤਰ : ਸੁਮਨ ਨੇ ਮੰਮੀ ਜੀ ਨੂੰ ਕਹੇ।
5.ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-ਸ਼ਬਦ ਚੁਣ ਕੇ ਲਿਖੋ ਤੇ ਵਾਕਾਂ ਦਾ ਕਾਲ ਵੀ ਲਿਖੋ।
ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ-ਮਨ ਨੂੰ ਠਾਰਦੀਆਂ ਹਨ। ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਰੁੱਖ ਇਸ ਤਰ੍ਹਾਂ ਜ਼ੋਰ-ਜ਼ੋਰ ਨਾਲ਼ ਝੂਮਦੇ ਹਨ, ਜਿਵੇਂ ਕਿਸੇ ਚੁਟਕਲੇ ਨੂੰ ਸੁਣ ਕੇ ਬੰਦਾ ਹੱਸ-ਹੱਸ ਕੇ ਦੂਹਰਾ-ਤੀਹਰਾ ਹੋ ਜਾਂਦਾ ਹੈ। ਪਹਾੜ ਹਰ ਕੋਈ ਦੇਖਣਾ ਚਾਹੁੰਦਾ ਹੈ ਅਤੇ ਇਹ ਹਰ ਕਿਸੇ ਨੂੰ ਚੰਗੇ ਲੱਗਦੇ ਹਨ। ਉੱਚੇ, ਲੰਮੇ ਅਤੇ ਚੌੜੇ ਪਹਾੜਾਂ ਦਾ ਲਹਿਰੀਆ ਦੇਖ ਕੇ ਕਰਨ ਬਹੁਤ ਖ਼ੁਸ਼ ਹੋ ਰਿਹਾ ਸੀ ।
ਵਰਤਮਾਨ ਕਾਲ : ਹੁੰਦਾ ਹੈ, ਠਾਰਦੀਆਂ ਹਨ, ਚਲਦੀ ਹੈ, ਝੂੰਮਦੇ ਹਨ, ਹੋ ਜਾਂਦਾ ਹੈ, ਚਾਹੁੰਦਾ ਹੈ, ਲੱਗਦੇ ਹਨ
ਭੂਤਕਾਲ : ਹੋ ਰਿਹਾ ਸੀ।