ਸ਼੍ਰੀ ਗੁਰੂ ਨਾਨਕ ਦੇਵ ਜੀ ਲੇਖ Essay on Shri Guru Nanak Dev ji in punjabi,

ਸ਼੍ਰੀ ਗੁਰੂ ਨਾਨਕ ਦੇਵ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਦੇ ਜਨਮ ਸਮੇਂ ਲੋਕ ਵਹਿਮਾਂ-ਭਰਮਾਂ, ਅੰਧ ਵਿਸ਼ਵਾਸਾਂ ਅਤੇ ਕਰਮ-ਕਾਂਡਾਂ ਵਿਚ ਫਸੇ ਹੋਏ ਸਨ। ਆਪ ਦਾ ਜਨਮ 1469 ਈ: ਨੂੰ ਪਿੰਡ ਰਾਏ ਭੋਇ ਦੀ ਤਲਵੰਡੀ ਜ਼ਿਲ੍ਹਾ ਨਨਕਾਣਾ ਸਾਹਿਬ (ਹੁਣ ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਜੀ ਦੇ ਵੱਡੇ ਭੈਣ ਜੀ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਦੇ ਪਿਤਾ ਨੇ ਇੱਕ ਵਾਰ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਸਤੇ ਵਿੱਚ ਆਪ ਨੂੰ ਭੁੱਖੇ ਸਾਧੂ ਮਿਲ਼ ਗਏ। ਆਪ ਉਹਨਾਂ ਨੂੰ ਭੋਜਨ ਛਕਾ ਕੇ ਖ਼ਾਲੀ ਹੱਥ ਘਰ ਮੁੜ ਗਏ। ਆਪ ਦੇ ਪਿਤਾ ਇਸ ਸੌਦੇ ਤੋਂ ਬਹੁਤ ਨਰਾਜ਼ ਹੋਏ। ਆਪ ਦੇ ਪਿਤਾ ਨੇ ਨੌਕਰੀ ਕਰਨ ਲਈ ਆਪ ਨੂੰ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਕੋਲ਼ ਭੇਜ ਦਿੱਤਾ। ਦੁਨਿਆਵੀ ਕੰਮਾਂ ਵਿਚ ਮਨ ਨਾ ਲੱਗਦਾ ਦੇਖ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ਼ ਕਰ ਦਿੱਤਾ ਗਿਆ। ਆਪ ਦੇ ਘਰ ਦੋ ਪੁੱਤਰਾਂ ਸ਼੍ਰੀ ਚੰਦ ਅਤੇ ਲਖਮੀ ਦਾਸ ਨੇ ਜਨਮ ਲਿਆ। ਗ੍ਰਹਿਸਥ ਜੀਵਨ ਵਿੱਚ ਆਪ ਦਾ ਮਨ ਜ਼ਿਆਦਾ ਸਮਾਂ ਨਾ ਲੱਗਾ। ਆਪ ਨੇ ਭਾਈ ਮਰਦਾਨੇ ਨਾਲ਼ ਚਾਰੋ ਦਿਸ਼ਾਵਾਂ ਵਿਚ ਉਦਾਸੀ ਕੀਤੀ। ਆਪ ਨੇ ਦੇਸ-ਵਿਦੇਸ਼ ਵਿਚ ਘੁੰਮ ਕੇ ਲੋਕਾਂ ਨੂੰ ਵਹਿਮਾਂ-ਭਰਮਾਂ ਚੋਂ ਬਾਹਰ ਕੱਢਿਆ। ਆਪ ਨੇ ਸਿੱਖਿਆ ਦਿੱਤੀ ਕਿ ਪਰਮਾਤਮਾ ਇੱਕ ਹੈ ਤੇ ਅਸੀਂ ਸਭ ਉਸ ਦੀ ਔਲਾਦ ਹਾਂ। ਸਾਰੇ ਇੱਕ ਸਮਾਨ ਹਨ। ਆਪ ਦਾ ਅੰਤਿਮ ਸਮਾਂ ਕਰਤਾਰਪੁਰ ਵਿਖੇ ਖੇਤੀ ਕਰਦਿਆਂ ਪਰਵਾਰਿਕ ਜੀਵਨ ਜਿਊਂਦਿਆਂ ਬਤੀਤ ਹੋਇਆ। ਅੰਤ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੋਪ ਕੇ 70 ਸਾਲ ਦੀ ਉਮਰ ਵਿੱਚ 1539 ਈਸਵੀ ਨੂੰ ਆਪ ਜੋਤੀ ਜੋਤਿ ਸਮਾ ਗਏ।

.

ਤਿਆਰ ਕਰਤਾ ਗੁਰਪ੍ਰੀਤ ਸਿੰਘ ਰੂਪਰਾ (ਪੰਜਾਬੀ ਮਾਸਟਰ, ਫ਼ਰੀਦਕੋਟ) 9855800683, roopra.gurpreet@gmail.com

Share This Article
Leave a Comment

Leave a Reply

Your email address will not be published. Required fields are marked *