ਪਾਠ-5 ਉੱਦਮ ਕਰੀਂ ਜ਼ਰੂਰ (ਲੇਖਕ- ਬਲਦੇਵ ਧਾਲੀਵਾਲ)
ਪ੍ਰਸ਼ਨ 1. ਹੇਠ ਲਿਖੀਆਂ ਸਤਰਾਂ ਦਾ ਭਾਵ ਸਪੱਸ਼ਟ ਕਰੋ:
(ੳ) ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ਼ ।
ਜ਼ਿੰਦਗੀ ਜਾਣੀ ਘੋਲ ਲੰਮੇਰਾ, ਜਿੱਤ ਵਿੱਚ ਰੱਖ ਵਿਸ਼ਵਾਸ ।
ਭਾਵ-ਅਰਥ= ਉਪਰੋਕਤ ਸਤਰਾਂ ਦਾ ਭਾਵ ਹੈ ਕਿ ਜੇਕਰ ਮਨੁੱਖ ਨੂੰ ਜ਼ਿੰਦਗੀ ਵਿੱਚ ਹਾਰਾਂ ਹੀ ਹਾਰਾਂ ਨਸੀਬ ਹੋਣ ਅਤੇ ਉਸ ਦਾ ਮਨ ਨਿਰਾਸ਼ ਹੋ ਜਾਏ ਤਾਂ ਵੀ ਉਸ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਜ਼ਿੰਦਗੀ ਨੂੰ ਲੰਮਾ ਘੋਲ ਮੰਨਦੇ ਹੋਏ ਆਪਣੀ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ।
(ਅ) ਸਿਦਕ, ਲਗਨ ਦੇ ਤਕੜੇ ਖੰਭੀਂ, ਉੱਡਣਾ ਉੱਚ ਅਸਮਾਨੀ।
ਥਲ-ਸਾਗਰ ਵੀ ਰੋਕ ਸਕਣ ਨਾ, ਤੇਰੀ ਸਹਿਜ ਰਵਾਨੀ।
ਭਾਵ-ਅਰਥ= ਉਪਰੋਕਤ ਸਤਰਾਂ ਦਾ ਭਾਵ ਹੈ ਕਿ ਮਨੁੱਖ ਨੂੰ ਆਪਣੀ ਮੰਜ਼ਲ ਤੇ ਪਹੁੰਚਣ ਲਈ ਸਿਦਕ ਤੇ ਲਗਨ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਦੀ ਕੋਸ਼ਿਸ਼ ਇੰਨੀ ਤਾਕਤਵਰ ਹੋਣੀ ਚਾਹੀਦੀ ਹੈ ਕਿ ਕੋਈ ਵੀ ਰੁਕਾਵਟ ਉਸ ਨੂੰ ਰੋਕ ਨਾ ਸਕੇ।
ਪ੍ਰਸ਼ਨ 2.ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ?
ਉੱਤਰ-ਉੱਦਮ ਕਰਨ ਨਾਲ ਸਾਨੂੰ ਆਪਣੀ ਮਨ-ਚਾਹੀ ਮੰਜ਼ਲ ਪ੍ਰਾਪਤ ਹੁੰਦੀ ਹੈ।
3.ਔਖੇ ਸ਼ਬਦਾਂ ਦੇ ਅਰਥ :
ਲੋਚੇਂ : ਚਾਹੇਂ, ਇੱਛਿਆ ਕਰੇਂ
ਰਹਿਸਣ : ਰਹਿਣਗੇ
ਭਰਪੂਰ : ਭਰੇ ਹੋਏ
ਘੋਲ਼ : ਪਹਿਲਵਾਨਾਂ ਦੀ ਕੁਸ਼ਤੀ, ਟਾਕਰਾ, ਜμਗ, ਲੜਾਈ
ਦਾਸੀ : ਸੇਵਾ ਕਰਨ ਵਾਲ਼ੀ
ਸਿਦਕ : ਵਿਸ਼ਵਾਸ, ਭਰੋਸਾ
ਸਹਿਜ ਰਵਾਨੀ : ਸੁਭਾਵਿਕ ਚਾਲ
ਪ੍ਰਸ਼ਨ 4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
1.ਮੰਜ਼ਲ (ਮਿੱਥਿਆ ਟੀਚਾ)-ਉੱਦਮ ਕਰਨ ਨਾਲ ਹੀ ਮੰਜ਼ਲ ਪ੍ਰਾਪਤ ਹੁੰਦੀ ਹੈ।
2.ਉੱਦਮ (ਕੋਸ਼ਿਸ, ਜਤਨ)- ਉੱਦਮ ਕਰਨ ਨਾਲ ਹੀ ਮੰਜ਼ਲ ਪ੍ਰਾਪਤ ਹੁੰਦੀ ਹੈ।
3. ਨਿਰੰਤਰ (ਲਗਾਤਾਰ)- ਮੀਂਹ ਰਾਤ ਤੋਂ ਨਿਰੰਤਰ ਪੈ ਰਿਹਾ ਹੈ।
4. ਸੁਗੰਧੀਆਂ (ਖੁਸ਼ਬੋਆਂ) – ਫੁੱਲ ਸੁਗੰਧੀਆਂ ਛੱਡਦੇ ਹਨ।
5.ਸਿਦਕ-ਵਿਸ਼ਵਾਸ)-ਸਾਨੂੰ ਸਿਦਕ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ।
6.ਸੱਖਣੇ-ਹੱਥ- (ਖਾਲੀ ਹੱਥ)-ਵਿਆਹ ਵਾਲੇ ਘਰ ਸੱਖਣੇ ਹੱਥ ਨਹੀਂ ਜਾਣਾ ਚਾਹੀਦਾ।
7.ਲੱਕ ਤੋੜਨਾ- (ਮੁਸੀਬਤ ਪਾਉਣੀ)- ਵਧਦੀ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜ ਦਿੱਤਾ ਹੈ।