ਅਖ਼ਬਾਰਾਂ ਦੇ ਲਾਭ ਅਤੇ ਹਾਨੀਆਂ akhbar de labh te haniya lekh in punjabi (8th Punjabi)

ਅਖ਼ਬਾਰਾਂ ਦੇ ਲਾਭ ਅਤੇ ਹਾਨੀਆਂ

  ਭੂਮਿਕਾ – ਅਖ਼ਬਾਰਾਂ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ ਹਨ। ਸਵੇਰੇ-ਸਵੇਰੇ ਜਦੋਂ ਤੱਕ ਤਾਜ਼ੀਆਂ ਖ਼ਬਰਾਂ ਨਾ ਪੜ੍ਹ ਲਈਆਂ ਜਾਣ, ਚਾਹ ਪੀਣ ਨੂੰ ਜੀਅ ਨਹੀਂ ਕਰਦਾ। ਜੇ ਕਿਤੇ ਅਖ਼ਬਾਰ ਦੇਰ ਨਾਲ਼ ਆਵੇ ਤਾਂ ਅਜੀਬ-ਅਜੀਬ ਜਿਹਾ ਲੱਗਦਾ ਹੈ। ਇਸ ਤਰ੍ਹਾਂ ਅਖ਼ਬਾਰਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਗਈਆਂ ਹਨ।

“ਅਖ਼ਬਾਰ ਹੈ ਗਿਆਨ ਦਾ ਭੰਡਾਰ, ਇਸ ਦੇ ਪਾਠਕ ਨੇ ਕਈ ਸੌ ਹਜ਼ਾਰ।

ਅਖ਼ਬਾਰਾਂ ਦੇ ਲਾਭ– ਸਾਰੀ ਦੁਨੀਆ ਵਿੱਚ ਕੀ ਹੋ ਰਿਹਾ ਹੈ?, ਕਿਹੜੇ ਦੇਸ ਨੇ ਕਿਸ ਉੱਤੇ ਹਮਲਾ ਕੀਤਾ ਹੈ? ਅਤੇ ਕਿਸ ਦੇਸ ਨੂੰ ਕਿਹੜੀਆਂ ਸਮੱਸਿਆਵਾਂ ਦਾ ਟਾਕਰਾ ਕਰਨਾ ਪੈ ਰਿਹਾ ਹੈ?-ਇਹ ਸਭ ਕੁਝ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਇਸੇ ਤਰ੍ਹਾਂ ਕਿਸੇ ਥਾਂ ‘ਤੇ ਕੁਦਰਤੀ ਆਫ਼ਤਾਂ ਜਿਵੇਂ:- ਭੂਚਾਲ, ਸੁਨਾਮੀ, ਹੜ੍ਹ ਆਦਿ ਬਾਰੇ ਵੀ ਅਖ਼ਬਾਰਾਂ ਵਿਸਥਾਰ ਵਿੱਚ ਛਾਪਦੀਆਂ ਹਨ।

  ਜਨਤਾ ਅਤੇ ਸਰਕਾਰ ਵਿਚਕਾਰ ਵਿਚੋਲਾਪਣ – ਅਖ਼ਬਾਰਾਂ ਜਨਤਾ ਦੀਆਂ ਫ਼ਰਿਆਦਾਂ ਸਰਕਾਰ ਤੱਕ ਪਹੁੰਚਾਉਂਦੀਆਂ ਹਨ। ਜਨਤਾ ਸਰਕਾਰ ਬਾਰੇ ਕੀ ਸੋਚਦੀ ਹੈ? ਅਖ਼ਬਾਰਾਂ ਦੇ ਸੰਪਾਦਕੀ ਨੋਟ ਆਦਿ ਵਿੱਚ ਪ੍ਰਕਾਸ਼ਿਤ ਹੋ ਜਾਂਦਾ ਹੈ। ਦੂਜੇ ਹੱਥ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਕੰਮ ਵੀ ਅਖ਼ਬਾਰਾਂ ਕਰਦੀਆਂ ਹਨ।

  ਸਰਕਾਰ ਦੀ ਅਲੋਚਨਾ – ਅਖ਼ਬਾਰਾਂ ਸਰਕਾਰ ਦੀਆਂ ਗਲ਼ਤ ਨੀਤੀਆਂ ਦੀ ਅਲੋਚਨਾ ਕਰ ਕੇ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆਉਂਦੀਆਂ ਹਨ ਤੇ ਸਰਕਾਰ ਨੂੰ ਮਨਮਾਨੀ ਕਰਨ ਤੋਂ ਰੋਕਦੀਆਂ ਹਨ।

  ਸਮਾਜ-ਸੁਧਾਰ ਵਿੱਚ ਸਹਾਇਕ – ਚੰਗੀਆਂ ਤੇ ਅਗਾਂਹਵਧੂ ਅਖ਼ਬਾਰਾਂ ਸਦਾ ਹੀ ਸਮਾਜ ਦੀਆਂ ਬੁਰਾਈਆਂ ਨੂੰ ਭੰਡਦੀਆਂ ਹਨ ਅਤੇ ਸਮਾਜ ਦੇ ਹਨੇਰੇ ਪੱਖਾਂ ਨੂੰ ਰੋਸ਼ਨ ਕਰਨ ਦੀ ਕੋਸ਼ਸ਼ ਕਰਦੀਆਂ ਹਨ।

  ਖੇਤੀ-ਬਾੜੀ ਵਿੱਚ ਸਹਾਇਕ – ਅਖ਼ਬਾਰਾਂ ਵਿੱਚ ਛਪੇ ਖੇਤੀ ਮਾਹਰਾਂ ਦੇ ਲੇਖ ਕਿਸਾਨਾਂ ਲਈ ਬਹੁਤ ਸਹਾਇਕ ਸਿੱਧ ਹੁੰਦੇ ਹਨ। ਇਸ ਨਾਲ਼ ਖੇਤੀ ਵਿੱਚ ਕਾਫ਼ੀ ਸੁਧਾਰ ਹੋ ਰਿਹਾ ਹੈ।

  ਰੁਜ਼ਗਾਰ ਦਾ ਸਾਧਨ– ਅਖ਼ਬਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੰਦੀਆਂ ਹਨ। ਅਖ਼ਬਾਰਾਂ ਵਿੱਚ ਅਸਾਮੀਆਂ ਦੇ ਇਸ਼ਤਿਹਾਰ ਪੜ੍ਹ ਕੇ ਬੇਰੁਜ਼ਗਾਰ ਲਾਭ ਉਠਾਉਂਦੇ ਹਨ।

  ਵਿਆਹ ਸੰਬੰਧੀ ਇਸ਼ਤਿਹਾਰ – ਵਿਆਹ ਸੰਬੰਧੀ ਲੋੜਵੰਦ ਲੋਕ ਅਖ਼ਬਾਰ ਵਿੱਚ ਇਸ਼ਤਿਹਾਰ ਦਿੰਦੇ ਹਨ। ਜਿਸ ਨਾਲ਼ ਮੁੰਡੇ-ਕੁੜੀਆਂ ਨੂੰ ਮਨਚਾਹਿਆ ਜੀਵਨ ਸਾਥੀ ਲੱਭਣ ਵਿੱਚ ਮਦਦ ਮਿਲ਼ਦੀ ਹੈ।

  ਵਪਾਰਕ ਲਾਭ – ਵਪਾਰੀ ਲੋਕ ਆਪਣੇ ਵਪਾਰ ਦੀ ਮਸ਼ਹੂਰੀ ਲਈ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ। ਇਸ ਨਾਲ਼ ਵੱਖ-ਵੱਖ

ਮੰਡੀਆਂ ਦੇ ਭਾਅ ਬਾਰੇ ਪਤਾ ਲੱਗ ਜਾਂਦਾ ਹੈ।

  ਮਨੋਰੰਜਨ ਦਾ ਸਾਧਨ – ਅਖ਼ਬਾਰਾਂ ਵਿੱਚ ਲੇਖ, ਕਹਾਣੀਆਂ, ਕਾਰਟੂਨ, ਚੁਟਕਲੇ, ਗਜ਼ਲਾਂ, ਕਵਿਤਾਵਾਂ ਆਦਿ ਛਪਦੀਆਂ ਹਨ, ਜੋ ਪਾਠਕਾਂ

ਲਈ ਮਨੋਰੰਜਨ ਦਾ ਸਾਧਨ ਹਨ।

  ਅਖ਼ਬਾਰਾਂ ਦੀਆਂ ਹਾਨੀਆਂ – ਅਖ਼ਬਾਰਾਂ ਵਿੱਚ ਕੁਝ ਹਾਨੀਆਂ ਵੀ ਹਨ।ਅਖ਼ਬਾਰਾਂ ਵਿੱਚ ਛਪੀਆਂ ਭੜਕਾਊ ਖ਼ਬਰਾਂ, ਅਸ਼ਲੀਲ ਫੋਟੋਆਂ ਅਤੇ ਅਸ਼ਲੀਲ ਸਾਹਿਤ ਦਾ ਨੌਜਵਾਨਾਂ ‘ਤੇ ਮਾੜਾ ਅਸਰ ਪੈਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਖ਼ਬਾਰਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ

ਵਾਲ਼ੀਆਂ ਖ਼ਬਰਾਂ ਪ੍ਰਕਾਸ਼ਿਤ ਨਾ ਹੋਣ ਅਤੇ ਨਾ ਨੌਜਵਾਨਾਂ ‘ਤੇ ਮਾੜਾ ਅਸਰ ਪਵੇ।

  ਸਾਰੰਸ਼ – ਸਮੁੱਚੇ ਤੌਰ ਤੇ ਅਖ਼ਬਾਰਾਂ ਦੇਸ ਦੀ ਸ਼ਕਤੀ ਹੁੰਦੀਆਂ ਹਨ। ਪਰ ਇਸ ਲਈ ਅਖ਼ਬਾਰਾਂ ਦਾ ਸੁਤੰਤਰ ਹੋਣਾ ਪਹਿਲੀ ਸ਼ਰਤ ਹੈ। ਇਸ ਦੇ ਨਾਲ਼ ਹੀ ਅਖ਼ਬਾਰ ਦੇ ਸੰਪਾਦਕਾਂ, ਅਧਿਕਾਰੀਆਂ ਅਤੇ ਮਾਲਕਾਂ ਨੂੰ ਆਪਣੀ ਜ਼ਿੰਮੇਦਾਰੀ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ

ਜ਼ਿੰਦਗੀ ਦੇ ਹਰ ਪੱਖ ‘ਤੇ ਚਾਨਣਾ ਪਾਉਂਦੀ ਹੈ ਅਖ਼ਬਾਰ

ਸਵੇਰੇ-ਸਵੇਰੇ ਬਣਦੀ ਹੈ ਹਰ ਘਰ ਦਾ ਸ਼ਿੰਗਾਰ

ਗਿਆਨ ਪ੍ਰਾਪਤੀ ਦਾ ਸਾਧਨ ਹੈ ਅਪਾਰ ।

TAGGED:
Share This Article
1 Comment

Leave a Reply

Your email address will not be published. Required fields are marked *