ਪਾਠ 22 ਲੋਕ ਨਾਇਕ ਦਾ ਚਲਾਣਾ (ਕਹਾਣੀ- ਸ੍ਰੀ ਗੁਲਜ਼ਾਰ ਸਿੰਘ ਸੰਧੂ)
ਪ੍ਰਸ਼ਨ 1. ਬੱਸ ਦੀਆਂ ਸਵਾਰੀਆਂ ਕਿਉਂ ਕਾਹਲੀਆਂ ਪੈ ਰਹੀਆਂ ਸਨ
ਉੱਤਰ : ਗਰਮੀ ਬਹੁਤ ਜ਼ਿਆਦਾ ਸੀ ਅਤੇ ਖੜ੍ਹੀ ਬੱਸ ਵਿੱਚ ਤਾਂ ਹੋਰ ਵੀ ਲੱਗ ਰਹੀ ਸੀ। ਇਸ ਕਰਕੇ ਸਵਾਰੀਆਂ ਕਾਹਲੀਆਂ ਪੈ ਰਹੀਆਂ ਸਨ।
ਪ੍ਰਸ਼ਨ 2. ਸਭ ਸਵਾਰੀਆਂ ਆਪੋ-ਆਪਣੀ ਹੈਰਾਨੀ ਕਿਉਂ ਪ੍ਰਗਟ ਕਰ ਰਹੀਆਂ ਸਨ ?
ਉੱਤਰ : ਸਭ ਦੀਆਂ ਸਭ ਸਵਾਰੀਆਂ ਪੰਡਤ ਨਹਿਰੂ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਆਪੋ-ਆਪਣੀ ਹੈਰਾਨੀ ਪ੍ਰਗਟ ਕਰ ਰਹੀਆਂ ਸਨ।
ਪ੍ਰਸ਼ਨ 3. ਚੈੱਕਰ ਨੇ ਖ਼ਬਰ ਦੀ ਵਿਆਖਿਆ ਕਰਕੇ ਕੀ ਦੱਸਿਆ ?
ਉੱਤਰ : ਚੈੱਕਰ ਨੇ ਖ਼ਬਰ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਪੰਡਤ ਜੀ ਸਵੇਰ ਤੋਂ ਹੀ ਬੇਹੋਸ਼ ਹਨ। ਉਹਨਾਂ ਨੂੰ ਇੱਕ ਵਾਰੀ ਬੇਹੋਸ਼ ਹੋਣ ਤੋਂ ਪਿੱਛੋਂ ਹੋਸ਼ ਨਹੀਂ ਸੀ ਆਈ।
ਪ੍ਰਸ਼ਨ 4. ਨਹਿਰੂ ਜੀ ਦੇ ਸੁਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਾਰੀਆਂ ਸਵਾਰੀਆਂ ਦਾ ਕੀ ਹਾਲ ਹੋਇਆ ?
ਉੱਤਰ : ਸਭ ਦੇ ਚਿਹਰਿਆਂ ਉੱਤੇ ਮੁੜਕੇ ਦੀਆਂ ਬੂੰਦਾ ਸਨ। ਬਾਹਰ ਵੀ ਕਾਫ਼ੀ ਧੁੱਪ ਸੀ। ਪਰ ਕੋਈ ਵੀ ਡਰਾਇਵਰ ਨੂੰ ਬੱਸ ਤੋਰਨ ਲਈ ਨਹੀਂ ਸੀ ਕਹਿ ਰਿਹਾ। ਹੁਣ ਕਿਸੇ ਨੂੰ ਬੱਸ ਦੇ ਖੜ੍ਹੀ ਹੋਣ ਦਾ ਗੁੱਸਾ ਨਹੀਂ ਸੀ। ਹਰ ਕਿਸੇ ਦੀ ਗਿਲਾ-ਗੁਜ਼ਾਰੀ ਮੁੱਕ ਗਈ ਸੀ। ਧੁੱਪ ਦਾ ਕਿਸੇ ਨੂੰ ਅਹਿਸਾਸ ਹੀ ਨਹੀਂ ਸੀ ਜਾਪਦਾ। ਸਾਰੇ ਦੇ ਸਾਰੇ ਲੋਕ ਇੱਕੋ ਵਕਤ ਦੀ ਉਡੀਕ ਵਿੱਚ ਜਾਪਦੇ ਸਨ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਸੀ। ਪਰ ਸੱਚ ਨੂੰ ਕਿਵੇਂ ਝੂਠ ਕਿਹਾ ਜਾ ਸਕਦਾ ਸੀ।
ਪ੍ਰਸ਼ਨ 5. ਡਰਾਈਵਰ ਦੇ ਹਾਰਨ ਵਜਾਉਣ ‘ਤੇ ਭੀੜ ਗੁੱਸੇ ਵਿੱਚ ਕਿਉਂ ਆ ਗਈ ਸੀ ?
ਉੱਤਰ : ਕਿਉਂਕਿ ਲੋਕਾਂ ਦਾ ਹਰਮਨ-ਪਿਆਰਾ ਨੇਤਾ ਅਕਾਲ ਚਲਾਣਾ ਕਰ ਗਿਆ ਸੀ। ਇਸ ਲਈ ਮਾਤਮੀ ਜਲੂਸ ਕੱਢ ਰਹੇ ਲੋਕਾਂ ਦੀ ਭੀੜ ਡਰਾਈਵਰ ਦੇ ਹਾਰਨ ਵਜਾਉਣ ਤੇ ਗੁੱਸੇ ਵਿੱਚ ਆ ਗਈ।
ਖ਼ਾਲੀ ਥਾਵਾਂ ਭਰੋ :
1) ਤੈਨੂੰ ਪਤਾ ………………… ਚੱਲ ਵਸੇ।
2) ਉਹ ਸਭ …………………, ਬੋਲ ਰਹੀਆਂ ਸਨ।
3) ਇੱਕ ਵਾਰੀ ………………… ਹੋਣ ਤੋਂ ਪਿੱਛੋਂ ……………… ਨਹੀਂ ਸੀ ਆਈ।
4) ਹਰ ਕਿਸੇ ਦੀ ……………………. ਮੁੱਕ ਗਈ ਸੀ।
5) ਉਸ ਨੇ ਭੀੜ ਨੂੰ ਹਟਾਉਣ ਲਈ ………………. ਦਿੱਤਾ।
ਉੱਤਰ : (1) ਪੰਡਤ ਨਹਿਰੂ ਜੀ (2) ਇੱਕੋ ਬੋਲ (3) ਬੇਹੋਸ਼, ਹੋਸ਼ (4) ਗਿਲਾ-ਗੁਜ਼ਾਰੀ (5) ਹਾਰਨ
ਵਾਕਾਂ ਵਿੱਚ ਵਰਤੋ :
1) ਪਰੇਸ਼ਾਨ (ਦੁਖੀ ਜਾਂ ਉਦਾਸ) ਪੰਡਤ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਪਰੇਸ਼ਾਨ ਸੀ।
2) ਕੰਡਕਟਰ (ਬੱਸ ਵਿੱਚ ਟਿਕਟਾਂ ਕੱਟਣ ਵਾਲ਼ੀ ਵਿਅਕਤੀ) ਕੰਡਕਟਰ ਨੇ ਸੀਟੀ ਵਜਾਈ ਅਤੇ ਬੱਸ ਰੁਕ ਗਈ।
3) ਡਰਾਈਵਰ (ਬੱਸ ਜਾਂ ਗੱਡੀ ਚਲਾਉਣ ਵਾਲ਼ਾ) ਡਰਾਈਵਰ ਨੇ ਬੱਸ ਰੋਕ ਦਿੱਤੀ।
4) ਸੁਰਗਵਾਸ (ਮੌਤ ਹੋ ਜਾਣੀ) ਪੰਡਤ ਨਹਿਰੂ ਜੀ ਦੇ ਸੁਰਗਵਾਸ ‘ਤੇ ਹਰ ਕੋਈ ਦੁਖੀ ਸੀ।
5) ਸਿਆਸਤਦਾਨ (ਨੇਤਾ, ਲੀਡਰ) ਪੰਡਤ ਨਹਿਰੂ ਜੀ ਇੱਕ ਬਹੁਤ ਵੱਡੇ ਸਿਆਸਤਦਾਨ ਸਨ।
6) ਕਦਰਦਾਨ (ਕਦਰ ਕਰਨ ਵਾਲ਼ਾ) ਸਾਡੇ ਮੁੱਖ-ਅਧਿਆਪਕ ਮਿਹਨਤੀ ਵਿਦਿਆਰਥੀਆਂ ਦੇ ਕਦਰਦਾਨ ਹਨ।
7) ਪ੍ਰਧਾਨ-ਮੰਤਰੀ (ਮੰਤਰੀ-ਮੰਡਲ ਦਾ ਮੁਖੀ) ਸ੍ਰੀ ਨਰਿੰਦਰ ਮੋਦੀ ਜੀ ਦੇਸ ਦੇ ਵਰਤਮਾਨ ਪ੍ਰਧਾਨ-ਮੰਤਰੀ ਹਨ।
8) ਸਤਿਕਾਰ (ਆਦਰ) ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।