PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 4. ਰੱਜੀ-ਪੁੱਜੀ ਮਿੱਟੀ (ਬਲਰਾਜ ਸਾਹਨੀ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

4. ਰੱਜੀ-ਪੁੱਜੀ ਮਿੱਟੀ (ਬਲਰਾਜ ਸਾਹਨੀ)

ajay
62 Views
18 Min Read
Share
18 Min Read
SHARE

ਪਾਠ 4. ਰੱਜੀ-ਪੁੱਜੀ ਮਿੱਟੀ (ਬਲਰਾਜ ਸਾਹਨੀ)

ਪਾਠ ਅਭਿਆਸ

ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਲਾਹੌਰ ਸਟੇਸ਼ਨ ’ਤੇ ਗੱਡੀ ਰੁਕਣ ਸਮੇਂ ਲੇਖਕ ਨੇ ਬਾਰੀ ਵਿੱਚੋਂ ਝਾਤ ਮਾਰ ਕੇ ਕੀ ਵੇਖਿਆ?

ਉੱਤਰ: ਸਟੇਸ਼ਨ ਦੀਆਂ ਬੁਰਜੀਆਂ ਵੱਲ।

ਪ੍ਰਸ਼ਨ 2. ਲਾਹੌਰ ਸ਼ਹਿਰ ਵਿੱਚ ਕਿਸ ਚੀਜ਼ ਦੀ ਘਾਟ ਕਾਰਨ ਲੇਖਕ ਨੂੰ ਕੁਦਰਤ ਦੇ ਨੇਮਾਂ ਦਾ ਉਲੰਘਣ ਹੋਇਆ ਜਾਪਿਆ?

ਉੱਤਰ: ਪਹਾੜਾਂ ਦੀ ਘਾਟ ਕਰਕੇ।

ਪ੍ਰਸ਼ਨ 3. ਲੇਖਕ ਨੂੰ ਲਾਹੌਰ ਸਟੇਸ਼ਨ ’ਤੇ ਲੈਣ ਕੌਣ ਆਇਆ?

ਉੱਤਰ: ਡਾ. ਨਜ਼ੀਰ ਅਹਿਮਦ।

ਪ੍ਰਸ਼ਨ 4. ਬਲਰਾਜ ਸਾਹਨੀ ਦੇ ਪਿਤਾ ਜੀ ਦਾ ਕਿਸ ਚੀਜ਼ ਦਾ ਵਪਾਰ ਸੀ?

ਉੱਤਰ: ਕੱਪੜੇ ਦਾ।

ਪ੍ਰਸ਼ਨ 5. ਬਲਰਾਜ ਸਾਹਨੀ ਦੇ ਭਰਾ ਦਾ ਨਾਂ ਦੱਸੋ।

ਉੱਤਰ: ਭੀਸ਼ਮ ਸਾਹਨੀ।

ਪ੍ਰਸ਼ਨ 6. ਲੇਖਕ ਦੇ ਭਰਾ ਨੇ ਉਸ ਨੂੰ ਕਿਸ ਕੰਮ ਲਈ ਲਾਹੌਰ ਬੁਲਾਇਆ ਸੀ?

ਉੱਤਰ: ਡਰਾਮਾ ਦੇਖਣ।

ਪ੍ਰਸ਼ਨ 7.ਬਲਰਾਜ ਸਾਹਨੀ ਨੂੰ ‘ਅੱਥਰਾ ਢੱਗਾ‘ ਕੌਣ ਸਮਝਦਾ ਸੀ?

ਉੱਤਰ: ਉਸ ਦਾ ਪਿਤਾ।

ਪ੍ਰਸ਼ਨ 8. ਲੇਖਕ ਨੂੰ ਕਿਸ ਦੀ ਬੋਲੀ ਸੱਜਰੀ-ਸੱਜਰੀ ਲੱਗਦੀ ਹੈ?

ਉੱਤਰ: ਲਾਹੌਰ ਵਾਲ਼ਿਆਂ ਦੀ।

ਪ੍ਰਸ਼ਨ 9. ‘ਹਰਿਮੰਦਰ ਸਾਹਿਬ‘ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਸੀ?

ਉੱਤਰ: ਸਾਂਈਂ ਮੀਆਂ ਮੀਰ ਜੀ ਨੇ।

ਪ੍ਰਸ਼ਨ 10. ਉਪਨਿਸ਼ਦਾਂ ਦੇ ਫ਼ਾਰਸੀ ਵਿੱਚ ਅਨੁਵਾਦ ਕਿਸ ਨੇ ਕਰਵਾਏ ਸਨ?

ਉੱਤਰ: ਦਾਰਾ ਸ਼ਿਕੋਹ ਨੇ।

ਦੱਸੋ:

ਪ੍ਰਸ਼ਨ 1. ਲਾਹੌਰ ਦੀਆਂ ਕਿਹੜੀਆਂ ਗੱਲਾਂ ਲੇਖਕ ਨੂੰ ਪਸੰਦ ਨਹੀਂ ਸਨ?

ਉੱਤਰ: ਲੇਖਕ ਨੂੰ ਲਾਹੌਰ ਦੀਆਂ ਕਈ ਗੱਲਾਂ ਪਸੰਦ ਨਹੀਂ ਸਨ ਇੱਕ ਤਾਂ ਇਹ ਕਿ ਇੱਥੇ ਪਹਾੜ ਨਹੀਂ ਸੀ। ਦੂਜੇ, ਗਰਮੀਆਂ ਵਿੱਚ ਲਾਹੌਰ ਦੀ ਹਨੇਰੀ ‘ਤੇ ਸਰਦੀਆਂ ਵਿੱਚ ਧੂੰਆਂ ਉਸ ਲਈ ਨਰਕ ਦਾ ਰੂਪ ਸਨ। ਲਾਹੌਰ ਵਿੱਚ ਇੱਕ ਵਾਰੀ ਗ਼ੁਬਾਰ ਉੱਠ ਪਏ ਤਾਂ ਕਈ-ਕਈ ਦਿਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਸੀ। ਲੇਖਕ ਇੱਕ ਸਵੇਰ ਨਿਊ ਹੋਸਟਲ ਦੀ ਛੱਤ ਤੋਂ ਬਿਸਤਰਾ ਗੋਲ਼ ਕਰਕੇ ਜਦੋਂ ਹੇਠਾਂ ਆਪਣੇ ਕਿਊਬੀਕਲ ਵਿੱਚ ਆਇਆ ਤਾਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਕੇ ਡਰ ਗਿਆ, ਕਾਲ਼ਾ-ਚੁਆਤੀ ਹੋਇਆ ਪਿਆ ਸੀ। ਇੰਞ ਸਰਦੀਆਂ ਵਿੱਚ ਧੂਏਂ ਨਾਲ਼ ਕੇਵਲ ਅੱਖੀਆਂ ਹੀ ਨਹੀਂ, ਸਰੀਰ ਦੀਆਂ ਹੱਡੀਆਂ ਵੀ ਸੜੂੰ-ਸੜੂੰ ਕਰਨ ਲੱਗ ਪੈਂਦੀਆਂ ਸਨ।

ਪ੍ਰਸ਼ਨ 2. ਲੇਖਕ ਨੇ ਲਾਹੌਰ ਅਤੇ ਰਾਵਲਪਿੰਡੀ ਵਿੱਚ ਕੀ ਅੰਤਰ ਦੱਸਿਆ ਹੈ?

ਉੱਤਰ: ਲੇਖਕ ਨੂੰ ਲਾਹੌਰ ਰਾਵਲਪਿੰਡੀ ਵਿੱਚੋਂ ਰਾਵਲਪਿੰਡੀ ਵੱਧ ਪਿਆਰਾ ਲੱਗਦਾ ਸੀ ਕਿਉਂਕਿ ਪਹਿਲਾ ਤਾਂ ਲੇਖਕ ਬਚਪਨ ਤੋਂ ਪਹਾੜ ਵੇਖਣ ਦਾ ਆਦੀ ਸੀ। ਲਾਹੌਰ ਪਹਾੜ ਨਹੀਂ ਸਨ ਅਤੇ ਰਾਵਲਪਿੰਡੀ ਇਹ ਨੇੜੇ ਤੋਂ ਦੇਖੇ ਜਾ ਸਕਦੇ ਸਨ। ਦੂਜੇ, ਗਰਮੀਆਂ ਵਿੱਚ ਲਾਹੌਰ ਦੀ ਹਨੇਰੀ ’ਤੇ ਸਰਦੀਆਂ ਵਿੱਚ ਧੂੰਆਂ ਮੇਰੇ ਲਈ ਨਰਕ ਦਾ ਰੂਪ ਸਨ। ਲਾਹੌਰ ਵਿੱਚ ਇੱਕ ਵਾਰੀ ਗ਼ੁਬਾਰ ਉੱਠ ਪਏ ਤਾਂ ਕਿਤਨੇ-ਕਿਤਨੇ ਦਿਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਸੀ। ਇੱਕ ਸਵੇਰ ਲੇਖਕ ਨਿਊ ਹੋਸਟਲ ਦੀ ਛੱਤ ਤੋਂ ਬਿਸਤਰਾ ਗੋਲ਼ ਕਰਕੇ ਜਦੋਂ ਹੇਠਾਂ ਆਪਣੇ ਕਿਊਬੀਕਲ ਵਿੱਚ ਆਇਆ ਤਾਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਕੇ ਡਰ ਗਿਆ, ਕਾਲ਼ਾ-ਚੁਆਤੀ ਹੋਇਆ ਪਿਆ ਸੀ। ਇੰਞ ਸਰਦੀਆਂ ਵਿੱਚ ਧੂਏਂ ਨਾਲ਼ ਕੇਵਲ ਅੱਖੀਆਂ ਹੀ ਨਹੀਂ, ਸਰੀਰ ਦੀਆਂ ਹੱਡੀਆਂ ਵੀ ਸੜੂੰ-ਸੜੂੰ ਕਰਨ ਲੱਗ ਪੈਂਦੀਆਂ ਸਨ। ਜਦੋਂ ਕਿ ਰਾਵਲਪਿੰਡੀ ਝੱਟ ਦਾ ਹਨੇਰੀ-ਝੱਖੜ ਝੁੱਲਦਾ ’ਤੇ ਫੇਰ ਪਾਣੀ ਵਰ੍ਹਨ ਲੱਗ ਪੈਂਦਾ। ਮਤਲਾ ਸਾਫ਼-ਸ਼ਫ਼ਾਫ਼ ਹੋ ਜਾਂਦਾ ’ਤੇ ਬਾਰੀਆਂ-ਬੂਹੇ ਭੱਜਣ ਦੀ ਔਝੜ ਵੀ ਚੰਗੀ ਲੱਗਣ ਲੱਗ ਪੈਂਦੀ। ਰਾਤਾਂ ਠੰਢੀਆਂ ਹੋ ਜਾਂਦੀਆਂ।

ਰਾਵਲਪਿੰਡੀ ਇੱਕ ਛੋਟਾ ਸ਼ਹਿਰ ਸੀ। ਅੰਗਰੇਜ਼ੀ ਰਾਜ ਦੀਆਂ ਕੁਟਿਲਨੀਤੀਆਂ, ਲੋਕ-ਜੀਵਨ ਉੱਪਰ ਹਾਵੀ ਨਹੀਂ ਸਨ ਹੋਈਆਂ। ਮਹੱਲੇਦਾਰੀਆਂ ‘ਤੇ ਬਰਾਦਰੀਆਂ ਦੇ ਮੇਲ਼-ਮਿਲ਼ਾਪ ਕਾਇਮ ਸਨ । ਦੋਸਤੀਆਂ ਵਿੱਚ ਖ਼ਲੂਸ ’ਤੇ ਮਿਠਾਸ ਸੀ। ਸ਼ਰਾਫ਼ਤ ’ਤੇ ਨਿਰਮਾਣਤਾ ਦੀ ਕਦਰ ਸੀ। ਫ਼ਿਰਕੂਪੁਣੇ ਦਾ ਜ਼ਹਿਰੀਲਾ ਬੂਟਾ ਵਧ ਜ਼ਰੂਰ ਰਿਹਾ ਸੀ ਪਰ ਮਜ਼ਬੂਤ ਹਾਲੀ ਨਹੀਂ ਸੀ ਹੋਇਆ। ਪਰ ਲਾਹੌਰ ਵੱਡਾ ਕੇਂਦਰੀ ਸ਼ਹਿਰ ਹੋਣ ਕਰਕੇ ਨਵੇਂ ਫ਼ੈਸ਼ਨ ਦੀ ‘ਸੱਭਿਅਤਾ‘ ਦੇ ਰੰਗ ਵਿੱਚ ਰੰਗਿਆ ਜਾ ਚੁੱਕਿਆ ਸੀ। ਏਥੇ ਪੈਸੇ ’ਤੇ ਰਸੂਖ਼ ਦੇ ਆਦਰਸ਼ਾਂ ਨੇ ਪੁਰਾਣੇ ਢੰਗ ਦੀਆਂ ਵਜ਼ੇਦਾਰੀਆਂ ਸਭ ਖ਼ਤਮ ਕਰ ਦਿੱਤੀਆਂ ਸਨ। ਹੂਰਾ ਮਾਰ ਕੇ ਅੱਗੇ ਵਧਣ ਲਈ ਸਭ ਤਰ੍ਹਾਂ ਦੇ ਹੀਲੇ, ਮੰਦੇ ’ਤੇ ਚੰਗੇ, ਜਾਇਜ਼ ਪ੍ਰਵਾਨ ਕੀ’ਤੇ ਜਾ ਚੁੱਕੇ ਸਨ।

ਪ੍ਰਸ਼ਨ 3. ਲੇਖਕ ਨੂੰ ਲਾਹੌਰ ਦੀ ਯਾਤਰਾ ਸਮੇਂ ਬੀ’ਤੇ ਦੀ ਕਿਹੜੀ ਘਟਨਾ ਯਾਦ ਆਈ?

ਉੱਤਰ: ਲੇਖਕ ਐੱਮ. ਏ. ਪਾਸ ਕਰਨ ਤੋਂ ਬਾਅਦ ਰਾਵਲਪਿੰਡੀ ਆਪਣੇ ਪਿਤਾ ਜੀ ਦੀ ਸਰਪ੍ਰਸਤੀ ਵਿੱਚ ਕੱਪੜੇ ਦਾ ਵਪਾਰ ਕਰਦਾ ਸੀ। ਨਵੀਂ-ਨਵੀਂ ਉਸ ਦੀ ਸ਼ਾਦੀ ਹੋਈ ਸੀ। ਭਰਾ ਭੀਸ਼ਮ ਅਜੇ ਵੀ ਗੌਰਮਿੰਟ ਕਾਲਜ ਵਿੱਚ ਐੱਮ. ਏ. ਕਰ ਰਿਹਾ ਸੀ। ਉਸ ਨੇ ਖ਼ਤ ਰਾਹੀਂ ਹਫ਼ਤੇ ਦੇ ਆਖ਼ਰੀ ਦੋ ਦਿਨਾਂ ਵਿੱਚ ਨਾਟਕ ਦੇਖਣ ਲਈ ਬੁਲਾਵਾ ਭੇਜਿਆ ਅਤੇ ਲਿਖਿਆ ਕਿ ਉਹ ਆਪ ਵੀ ਇਸ ਵਿੱਚ ਭਾਗ ਲੈ ਰਿਹਾ ਹੈ। ਲੇਖਕ ਦੇ ਪਿਤਾ ਜੀ ਉਸ ਨੂੰ ਅੱਥਰਾ ਢੱਗਾ ਸਮਝ ਕੇ ਜ਼ਰਾ ਕੱਸ ਕੇ ਕਿੱਲੇ ਨਾਲ਼ ਬੰਨ੍ਹਦੇ ਸਨ। ਉਹਨਾਂ ਤੋਂ ਬਿਨਾਂ ਇਜਾਜ਼ਤ ਮੰਗਿਆਂ ਆਪਣੀ ਪਤਨੀ ਨੂੰ ਨਾਲ਼ ਲੈ ਕੇ ‘ਵੀਕ ਐਂਡ‘ ਲਈ ਲਾਹੌਰ ਚਲਾ ਗਿਆ।

ਲਾਹੌਰ ਪੁੱਜਾ, ਡ੍ਰਾਮਾ ਵੇਖਿਆ, ਬੜੀਆਂ ਐਸ਼ਾਂ ਕੀਤੀਆਂ। ਦੂਜੀ ਰਾਤ ਬਾਕੀ ਦੇ ਪੈਸਿਆਂ ਨਾਲ਼ ਦੋ ਥਰਡ ਕਲਾਸ ਦੀਆਂ ਟਿਕਟਾਂ ਖ਼ਰੀਦੀਆਂ। ਬਾਰਾਂ ਵਜੇ ਦੀ ਗੱਡੀ ਚੜ੍ਹੇ, ਭੀੜ ਬਹੁਤੀ ਸੀ। ਪਤਨੀ ਨੂੰ ਵੱਖਰੇ ਜ਼ਨਾਨੇ ਡੱਬੇ ਵਿੱਚ ਬਿਠਾਇਆ। ਸਾਰੀ ਰਾਤ ਲੇਖਕ ਪਤਨੀ ਦੀ ਖ਼ਬਰ ਨਾ ਲੈ ਸਕਿਆ, ਹਾਲਾਂ ਕਿ ਨਵੇਂ ਪਤੀ ਨੂੰ ਆਪਣੀਆਂ ਜ਼ੁੰਮੇਵਾਰੀਆਂ ਦਾ ਅਹਿਸਾਸ ਬਹੁਤ ਹੁੰਦਾ। ਸਵੇਰੇ ਜ਼ਰਾ ਲੇਟ ਅੱਖ ਖੁੱਲ੍ਹੀ ‘ਤੇ ਅਗਲਾ ਸਟੇਸ਼ਨ ਆਉਂਦਿਆਂ ਹੀ ਲੇਖਕ ਜ਼ਨਾਨੇ ਡੱਬੇ ਵੱਲ ਤੁਰ ਪਿਆ ਪਰ ਉੱਥੇ ਜਾ ਕੇ ਵੇਖਿਆ, ਡੱਬਾ ਖ਼ਾਲਮ-ਖ਼ਾਲੀ। ਇੱਕ ਬੁੱਢੀ ਤੀਵੀਂ ਬੈਠੀ ਸੀ। ਉਸ ਅੱਗੇ ਲੇਖਕ ਨੇ ਦਮੋ ਦਾ ਸਾਰਾ ਹੁਲੀਆ ਬਿਆਨ ਕੀਤਾ ਪਰ ਉਸ ਨੇ ਤਾਂ ਉਹੋ-ਜਿਹੀ ਕਿਸੇ ਕੁੜੀ ਨੂੰ ਵੇਖਿਆ ਨਹੀਂ ਸੀ। ਲੇਖਕ ਦੀਆਂ ਅੱਖਾਂ ਅੱਗੇ ਸਰ੍ਹੋਂ ਫੁੱਲ ਪਈ। ਛੋਟਾ ਜਿਹਾ ਸਟੇਸ਼ਨ ਸੀ। ਗੱਡੀ ਝੱਟ ਤੁਰ ਪਈ ‘ਤੇ ਉਹ ਬੇਹੋਸ਼ੀ ਜਿਹੀ ਦੀ ਹਾਲਤ ਵਿੱਚ ਫੇਰ ਆਪਣੇ ਡੱਬੇ ਵਿੱਚ ਸਵਾਰ ਹੋ ਗਿਆ। ਅਗਲੇ ਸਟੇਸ਼ਨ ਤੱਕ ਜੋ ਲੇਖਕ ਦਾ ਹਾਲ ਹੋਇਆ, ਰੱਬ ਕਿਸੇ ਨੂੰ ਨਾ ਦਿਖਾਵੇ। ਉਹ ਸੋਚਣ ਲੱਗਾ ਕਿ ਕਿਸੇ ਨੇ ਸਾਥ ਨਹੀਂ ਦੇਣਾ। ਹੁਣ ਮੈਂ ਘਰ ਜਾ ਕੇ ਕੀ ਮੂੰਹ ਵਿਖਾਵਾਂਗਾ? ਸਾਰਾ ਸ਼ਹਿਰ ਉਲਟਾ ਮੈਨੂੰ ਫਿਟਕਾਰੇਗਾ-ਫਲ਼ ਮਿਲ਼ ਗਿਆ ਫ਼ੈਸ਼ਨ-ਪਿੱਟਿਆਂ ਨੂੰ ਏਨੀ ਅੱਤ ਜੋ ਚੱਕੀ ਹੋਈ ਸੀ। ਨੀਮ-ਮੁਰਦਾ ਜਿਹਾ ਅਗਲੇ ਸਟੇਸ਼ਨ ‘‘ਤੇ ਫੇਰ ਦੌੜ ਪਿਆ। ਪਤਾ ਲੱਗਿਆ ਗੱਡੀ ਦੇ ਅਗਲੇ ਹਿੱਸੇ ਇੱਕ ਹੋਰ ਜ਼ਨਾਨਾ ਡੱਬਾ ਵੀ ਹੈ। ਉਸ ਤੱਕ ਪੁੱਜਿਆ। ਬਾਰੀ ਵਿੱਚ ਦਮੋ ਰਾਵਲਪਿੰਡੀ ਨੂੰ ਉਡੀਕਦੀ ਬਣੀ-ਸੰਵਰੀ ਨਿਸ਼ਚਿੰਤ ਬੈਠੀ ਸੀ। ਲੇਖਕ ਨੂੰ ਬੇਹਾਲ ਵੇਖ ਕੇ ਬੜੀ ਹੈਰਾਨ ਹੋਈ ‘ਤੇ ਹੱਸੀ। ਰਾਤੀਂ ਡੱਬਾ ਖ਼ਾਲੀ ਹੁੰਦਾ ਵੇਖ ਕੇ ਉਹ ਇੱਕ-ਦੋ ਹੋਰ ਤੀਵੀਂਆਂ ਨਾਲ਼ ਇਸ ਦੂਜੇ ਡੱਬੇ ਵਿੱਚ ਆ ਗਈ ਸੀ।

ਜਿਤਨੀ ਛੇਤੀ ਦੁਨੀਆ ਗੁਆਚੀ ਉਤਨੀ ਛੇਤੀ ਲੱਭ ਵੀ ਗਈ। ਪਰ ਅੱਗੋਂ ਲਈ ਲੇਖਕ ਨੇ ਅਵੱਲੀਆਂ ਅਵਾਰਾਗਰਦੀਆਂ ਤੋਂ ਤੋਬਾ ਕਰ ਲਈ। ਉਸ ਹੌਲ ਨੂੰ ਉਹ ਕਦੇ ਨਹੀਂ ਭੁਲਾ ਸਕਿਆ।

ਪ੍ਰਸ਼ਨ 4. ਲੇਖਕ ਨੂੰ ਲਾਹੌਰ ਵਿੱਚ ਕਿਸ ਦੀ ਪਿਆਰ ਭਰੀ ਮੇਜ਼ਬਾਨੀ ਮਿਲ਼ੀ?

ਉੱਤਰ: ਲਾਹੌਰ ਪੁੱਜਣ ’’ਤੇ ਲੇਖਕ ਨੂੰ ਡਾਕਟਰ ਨਜ਼ੀਰ ਅਹਿਮਦ ਗੌਰਮਿੰਟ ਕਾਲਜ ਲਾਹੌਰ ਦੇ ਪ੍ਰਿੰਸੀਪਲ ਲੈਣ ਲਈ ਯੂਨੀਵਰਸਿਟੀ ਦੀ ਇੱਕ ਜ਼ਰੂਰੀ ਮੀਟਿੰਗ ਵਿੱਚੋਂ ਉੱਠ ਕੇ ਆ ਗਏ ਸਨ। ਉਹਨਾਂ ਦੇ ਰਸੂਖ਼ ਨੇ ਕਸਟਮ, ਪਾਸਪੋਰਟ ਆਦਿ ਦੀਆਂ ਔਖੀਆਂ ਘਾਟੀਆਂ ਮਿੰਟਾਂ ਵਿੱਚ ਪਾਰ ਕਰਾ ਦਿੱਤੀਆਂ ਸਗੋਂ ਅਫ਼ਸਰਾਂ ਨੇ ਬੜੇ ਆਦਰ ਨਾਲ਼ ਮੈਨੂੰ ਚਾਹ ਵੀ ਪਿਲਾਈ। ਜਿਸ ਬੰਗਲੇ ਵਿੱਚ ਲੇਖਕ ਠਹਿਰਿਆ, ਓਸ ਜ਼ਮਾਨੇ ਵਿੱਚ ਜੀ. ਡੀ. ਸੋਂਧੀ ਸਾਹਿਬ ਦੀ ਰਿਹਾਇਸ਼ ਸੀ। ਆਪਣੇ ਪੁਰਾਣੇ ਵੇਲ਼ੇ ਨੂੰ ਯਾਦ ਕਰਦਿਆਂ ਲੇਖਕ ਸੋਚ ਰਿਹਾ ਸੀ ਕਿ ਕਿਸੇ ਵੇਲ਼ੇ ਇਹਨਾਂ ਬੰਗਲਿਆਂ ਵਿੱਚ ਵੜਦਿਆਂ ਲੱਤਾਂ ਕੰਬਦੀਆਂ ਹੁੰਦੀਆਂ ਸਨ। ਪ੍ਰੋਫ਼ੈਸਰਾਂ ਦਾ ਧਮਾਕੇਦਰ ਅੰਗਰੇਜ਼ੀ ਡਰਾਵਾ ਹੁੰਦਾ ਸੀ। ਨਜ਼ੀਰ ਸਾਹਿਬ ਨੇ ਲੇਖਕ ਨੂੰ ਆਪਣਾ ਸੌਂਣ ਵਾਲ਼ਾ ਕਮਰਾ ਦਿੱਤਾ। ਡਾਕਟਰ ਨਜ਼ੀਰ ਨਾਲ਼ ਬਾਹਰ ਲਾਅਨ ਵਿੱਚ ਬੈਠ ਕੇ ਉਸ ਨੇ ਚਾਹ ਪੀਤੀ। ਉਸ ਮਖ਼ਮਲ ਵਰਗੇ ਘਾਹ, ਸੁਡੌਲ ਪਿੰਡੇ ਵਾਂਗ ਰੱਜੀ-ਪੁੱਜੀ ਮਿੱਟੀ, ਕਿਆਰੀਆਂ ਵਿੱਚ ਮਹਿਕਦੇ ਗੁਲਾਬ ਦੇ ਫੁੱਲਾਂ, ਦਰਖ਼ਤਾਂ ਦੀਆਂ ਸੰਘਣੀਆਂ ਛਾਂਵਾਂ ਨੂੰ ਲੇਖਕ ਭਲਾ ਕਿਵੇਂ ਭੁੱਲ ਸਕਦਾ ਸੀ।

ਪ੍ਰਸ਼ਨ 5. ਲੇਖਕ ਦੇ ਮਨ ਵਿੱਚ ਵਿਦਿਆਰਥੀ ਜੀਵਨ ਸਮੇਂ ਦੀ ਲਾਹੌਰ ਦੀ ਜੋ ਤਸਵੀਰ ਬਣੀ ਹੋਈ ਸੀ, ਇਸ ਯਾਤਰਾ ਸਮੇਂ ਉਸ ਨੂੰ ਇਸ ਵਿੱਚ ਕਿੰਨਾ ਕੁ ਵਖਰੇਵਾਂ ਲੱਗਿਆ?

ਉੱਤਰ: ਲੇਖਕ ਦੇ ਮਨ ਵਿੱਚ ਵਿਦਿਆਰਥੀ ਜੀਵਨ ਸਮੇਂ ਦੀ ਲਾਹੌਰ ਦੀ ਜੋ ਤਸਵੀਰ ਬਣੀ ਹੋਈ ਸੀ, ਇਸ ਯਾਤਰਾ ਸਮੇਂ ਉਸ ਨੂੰ ਇਸ ਵਿੱਚ ਕੋਈ ਵਖਰੇਵਾਂ ਨਾ ਲੱਗਿਆ। ਕਿਸੇ ਵੇਲ਼ੇ ਜਿਹਨਾਂ ਬੰਗਲਿਆਂ ਵਿੱਚ ਵੜਦਿਆਂ ਲੱਤਾਂ ਕੰਬਦੀਆਂ ਹੁੰਦੀਆਂ ਸਨ। ਉਸ ਬੰਗਲੇ ਵਿੱਚ ਡਾ. ਨਜ਼ੀਰ ਨੇ ਉਸ ਨੂੰ ਠਹਿਰਾਇਆ ਸੀ। ਲੇਖਕ ਯਾਦ ਕਰਦਾ ਹੈ ਕਿ ਕਾਲਜ ਦੇ ਜ਼ਮਾਨੇ ਵਿੱਚ ਜਿਸ ਰਾਵੀ ਰੋਡ ਦੀ ਸੈਰ ਸਾਈਕਲ ਜਾਂ ਟਾਂਗਿਆਂ ‘‘ਤੇ ਕਰਦੇ ਸੀ। ਅੱਜ ਉਹ ਕਾਰ ਵਿੱਚ ਜਾ ਰਿਹਾ ਹੈ। ਗੁਰੂ ਅਰਜਨ ਦੇਵ ਜੀ ਦੀ ਸਮਾਧ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਪੁਰਾਣਾ ਕਿਲ੍ਹਾ, ਸਾਰੀਆਂ ਥਾਂਵਾਂ ਦੇ ਮਹੱਲੇ, ਉਸ ਨੇ ਨਵੇਂ ਸਿਰਿਓਂ ਜ਼ਿਹਨ ਵਿੱਚ ਉਤਾਰੀ। ਲਾਹੌਰ ਦੀ ਬੋਲੀ ਉਸ ਨੂੰ ਪਿਆਰੀ ਲੱਗੀ।

ਜਿੱਥੇ ਰਾਵਲਪਿੰਡੀ ਵਾਲ਼ੇ ਲਾਹੌਰੀ ਟਾਂਗੇ ਨੂੰ ਢਿਚਕੂ-ਢਿਚਕੂ ਆਖ ਕੇ ਟਿਚਕਰਾਂ ਕਰਦੇ ਹੁੰਦੇ ਸਨ, ਉੱਥੇ ਹੁਣ ਹਰ ਪਾਸੇ ਪਿਸ਼ਾਵਰੀ ਟਾਂਗੇ ਦਾ ਰਿਵਾਜ ਹੋ ਗਿਆ ਹੈ। ਰਾਵਲਪਿੰਡੀ ਸਿਰਫ਼ ਤਿੰਨ ਸਵਾਰੀਆਂ ਬਹਿੰਦੀਆਂ ਸਨ, ਏਥੇ ਹਾਲੇ ਵੀ ਚਾਰ ਦਾ ਹੀ ਦਸਤੂਰ ਹੈ।

ਸਾਰ ਲਿਖੋ:

ਪ੍ਰਸ਼ਨ 1. ‘ਰੱਜੀ-ਪੁੱਜੀ ਮਿੱਟੀ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ 1960 ਈ. ਵਿੱਚ ਪਾਕਿਸਤਾਨ ਦੀ ਯਾਤਰਾ ’ਤੇ ਗਿਆ ਸੀ। ਇਹ ਪਾਠ ਬਲਰਾਜ ਸਾਹਨੀ ਦੇ ਸਫ਼ਰਨਾਮੇ ‘ਮੇਰਾ ਪਾਕਿਸਤਨੀ ਸਫ਼ਰਨਾਮਾ‘ ਦੇ ਦੂਜੇ ਕਾਂਡ ਉੱ’ਤੇ ਆਧਾਰਿਤ ਹੈ। ਉਹ ਦੇਸ-ਵੰਡ ਤੋਂ ਪਹਿਲਾਂ ਆਪਣੇ ਵਿਦਿਆਰਥੀ ਜੀਵਨ ਸਮੇਂ ਲਾਹੌਰ ਰਹੇ ਸਨ।

ਲੇਖਕ ਨੇ ਗੱਡੀ ਦੇ ਰੁਕਣ ’ਤੇ ਬਾਰੀ ਵਿੱਚੋਂ ਝਾਤ ਮਾਰ ਕੇ ਲਾਹੌਰ ਸਟੇਸ਼ਨ ਦੀਆਂ ਬੁਰਜੀਆਂ ਵੱਲ ਵੇਖਿਆ। ਉਸ ਨੂੰ ਲਾਹੌਰ ਕਦੇ ਵੀ ਬਹੁਤਾ ਯਾਦ ਨਹੀਂ ਸੀ ਆਉਂਦਾ। ਬਹੁਤਾ ਕਰਕੇ ਰਾਵਲਪਿੰਡੀ ਲਈ ਜੀਅ ਤੜਫਦਾ ਸੀ। ਇਸ ਦੇ ਕਈ ਕਾਰਨ ਸਨ। ਇੱਕ ਤਾਂ ਉਹ ਬਚਪਨ ਤੋਂ ਦਿਸਹੱਦੇ ‘ਤੇ ਪਹਾੜ ਵੇਖਣ ਦਾ ਆਦੀ ਸੀ।

ਪਰ ਅੱਜ ਲਾਹੌਰ ਸਟੇਸ਼ਨ ਦੇ ਗੇਰਵੇ ਬੁਰਜ ਵੇਖ ਕੇ ਪਤਾ ਨਹੀਂ ਲੇਖਕ ਨੂੰ ਕੀ ਹੋ ਗਿਆ। ਉਸ ਨੂੰ ਲੱਗਾ ਜਿਵੇਂ ਇੱਥੇ ਆਉਣ ਲਈ ਉਸ ਦੀ ਰੂਹ ਜੁਗਾਂ-ਜੁਗਾਂ ਤੋਂ ਤਰਸ ਰਹੀ ਸੀ। ਉਸ ਦੇ ਅੰਦਰ ਦੇ ਕਿਸੇ ਦੱਬੇ ਸੋਮੇ ਵਿੱਚੋਂ ਪਿਆਰ ‘ਤੇ ਆਦਰ ਫੁੱਟ ਪਿਆ। ਫ਼ੁੱਟ-ਬੋਰਡ ਤੋਂ ਪੈਰ ਹੇਠਾਂ ਲਾਹੁਣ ਤੋਂ ਪਹਿਲਾਂ ਉਸ ਨੇ ਹੱਥ ਨਾਲ਼ ਧਰਤੀ ਨੂੰ ਛੂਹ ਕੇ ਪ੍ਰਣਾਮ ਕੀਤਾ।

ਡਾਕਟਰ ਨਜ਼ੀਰ ਅਹਿਮਦ ਗੌਰਮਿੰਟ ਕਾਲਜ ਲਾਹੌਰ ਦੇ ਪ੍ਰਿੰਸੀਪਲ ਲੇਖਕ ਲੈਣ ਲਈ ਯੂਨੀਵਰਸਿਟੀ ਦੀ ਇੱਕ ਜ਼ਰੂਰੀ ਮੀਟਿੰਗ ਵਿੱਚੋਂ ਉੱਠ ਕੇ ਆ ਗਏ ਸਨ। ਉਹਨਾਂ ਦੇ ਰਸੂਖ਼ ਨੇ ਕਸਟਮ, ਪਾਸਪੋਰਟ ਆਦਿ ਦੀਆਂ ਔਖੀਆਂ ਘਾਟੀਆਂ ਮਿੰਟਾਂ ਵਿੱਚ ਪਾਰ ਕਰਾ ਦਿੱਤੀਆਂ ਸਗੋਂ ਅਫ਼ਸਰਾਂ ਨੇ ਬੜੇ ਆਦਰ ਨਾਲ਼ ਮੈਨੂੰ ਚਾਹ ਵੀ ਪਿਆਈ। ਡਾਕਟਰ ਨਜ਼ੀਰ ਅਹਿਮਦ ਬੜੇ ਸੰਤੁਸ਼ਟ ਸਨ ਕਿ ਉਹਨਾਂ ਦੇ ਮਹਿਮਾਨ ਨੂੰ ਸਮਾਨ-ਸਮੂਨ ਖੋਲ੍ਹਣ ਦੀ ਜ਼ਹਿਮਤ ਨਹੀਂ ਕਰਨੀ ਪਈ।

ਸ਼ਾਮ ਦੇ ਚਾਰ ਵੱਜੇ ਹਨ। ਕਾਫ਼ੀ ਚਿਰ ਸੌਂਣ ਪਿੱਛੋਂ ਲੇਖਕ ਆਪਣੇ ਜਿਸਮ ਵਿੱਚ ਤਾਜ਼ਗੀ ਮਹਿਸੂਸ ਕਰ ਰਿਹਾ ਸੀ। ਗੌਰਮਿੰਟ ਕਾਲਜ ਦੇ ਟਾਵਰ ਦੀ ਉਹੋ ਪੁਰਾਣੀ ਘੜੀ ਟਨ-ਟਨ ਕਰਦੀ ਹੈ, ਸ਼ਾਇਦ ਉਸ ਨੇ ਗਿਆਰਾਂ ਵਜਾਏ ਸਨ। ਜਿਸ ਬੰਗਲੇ ਵਿੱਚ ਲੇਖਕ ਠਹਿਰਿਆ, ਓਸ ਜ਼ਮਾਨੇ ਵਿੱਚ ਜੀ. ਡੀ. ਸੋਂਧੀ ਸਾਹਿਬ ਦੀ ਰਿਹਾਇਸ਼ਗਾਹ ਸੀ। ਉਹੋ ਨਿੰਮ੍ਹੇ-ਨਿੰਮ੍ਹੇ ਚਾਨਣ ਵਾਲ਼ੇ ਠੰਢੇ-ਠੰਢੇ ਕਮਰੇ, ਜਾਲ਼ੀਦਾਰ ਦਰਵਾਜ਼ੇ। ਗੁਸਲਖ਼ਾਨੇ ਵਿੱਚ ਤੌਲੀਆ ਖਿਲਾਰਨ ਵਾਲ਼ਾ ਰੋਕ। ਲੇਖਕ ਦੇ ਵਿਦਿਆਰਥੀ ਹੋਣ ਵੇਲ਼ੇ ਇਹਨਾਂ ਬੰਗਲਿਆਂ ਵਿੱਚ ਵੜਦਿਆਂ ਲੱਤਾਂ ਕੰਬਦੀਆਂ ਹੁੰਦੀਆਂ ਸਨ। ਪ੍ਰੋਫ਼ੈਸਰਾਂ ਦਾ ਧਮਾਕੇਦਰ ਅੰਗਰੇਜ਼ੀ ਡਰਾਵਾ ਹੁੰਦਾ ਸੀ। ਪਰ ਹੁਣ ਉਹ ਗੱਲ ਬਿਲਕੁਲ ਨਹੀਂ। ਬਾਹਰੋਂ ਘੰਟੀ ਵੱਜਦਿਆਂ ਸਾਰ ਡਾਕਟਰ ਨਜ਼ੀਰ ਅਹਿਮਦ ਖ਼ੁਦ ਦੌੜ ਕੇ ਬਾਹਰ ਜਾਂਦੇ ਹਨ, ਕੋਈ ਦਰਬਾਨ ਨਹੀਂ, ਵਰਦੀ ਵਾਲ਼ਾ ਪਹਿਰੇਦਾਰ ਨਹੀਂ। ਨਜ਼ੀਰ ਸਾਹਿਬ ਨੇ ਲੇਖਕ ਨੂੰ ਆਪਣਾ ਸੌਂਣ ਵਾਲ਼ਾ ਕਮਰਾ ਦੇ ਦਿੱਤਾ। ਉਸ ਵਿੱਚ ਕੱਪੜਿਆਂ ਦੀ ਅਲਮਾਰੀ ਨਾ ਹੋਣ ਦਾ ਉਹਨਾਂ ਨੂੰ ਅਫ਼ਸੋਸ ਸੀ।

ਐੱਮ. ਏ. ਪਾਸ ਕਰਨ ਤੋਂ ਬਾਅਦ ਲੇਖਕ ਰਾਵਲਪਿੰਡੀ ਆਪਣੇ ਪਿਤਾ ਜੀ ਦੀ ਸਰਪ੍ਰਸਤੀ ਵਿੱਚ ਕੱਪੜੇ ਦਾ ਵਪਾਰ ਕਰਦਾ ਸੀ। ਨਵੀਂ-ਨਵੀਂ ਉਸ ਦੀ ਸ਼ਾਦੀ ਹੋਈ ਸੀ। ਭਰਾ ਭੀਸ਼ਮ ਅਜੇ ਵੀ ਗੌਰਮਿੰਟ ਕਾਲਜ ਵਿੱਚ ਐੱਮ. ਏ. ਕਰ ਰਿਹਾ ਸੀ। ਉਹਦਾ ਖ਼ਤ ਆਇਆ ਕਿ ਕਾਲਜ ਦਾ ਨਵਾਂ ਡ੍ਰਾਮਾ ਅਗਲੇ ਸ਼ਨਿੱਚਰ ਅਤੇ ਐਤਵਾਰ ਖੇਡਿਆ ਜਾ ਰਿਹਾ ਹੈ, ਉਹ ਵੀ ਹਿੱਸਾ ਲੈ ਰਿਹਾ ਹੈ। ਜ਼ਰੂਰ ਦੇਖਣ ਦੀ ਤਾਕੀਦ ਕੀਤੀ। ਲੇਖਕ ਦੇ ਪਿਤਾ ਜੀ ਉਸ ਨੂੰ ਅੱਥਰਾ ਢੱਗਾ ਸਮਝ ਕੇ ਜ਼ਰਾ ਕੱਸ ਕੇ ਕਿੱਲੇ ਨਾਲ਼ ਬੰਨ੍ਹਦੇ ਸਨ। ਉਹਨਾਂ ਤੋਂ ਮੰਗਿਆਂ ਇਜਾਜ਼ਤ ਮਿਲ਼ਨੀ ਨਾਮੁਮਕਿਨ ਸੀ, ਇਸ ਲਈ ਲੇਖਕ ਆਪਣੀ ਪਤਨੀ ਨੂੰ ਨਾਲ਼ ਲੈ ਕੇ ‘ਵੀਕ ਐਂਡ‘ ਲਈ ਲਾਹੌਰ ਬਿਨਾਂ ਦੱਸੇ ਚਲਾ ਗਿਆ।

ਲੇਖਕ ਪਤਨੀ ਨਾਲ਼ ਲਾਹੌਰ ਪੁੱਜਾ, ਡ੍ਰਾਮਾ ਵੇਖਿਆ, ਬੜੀਆਂ ਐਸ਼ਾਂ ਕੀਤੀਆਂ। ਦੂਜੀ ਰਾਤ ਬਾਕੀ ਦੇ ਪੈਸਿਆਂ ਨਾਲ਼ ਦੋ ਥਰਡ ਕਲਾਸ ਦੀਆਂ ਟਿਕਟਾਂ ਖ਼ਰੀਦੀਆਂ। ਬਾਰਾਂ ਵਜੇ ਦੀ ਗੱਡੀ ਚੜ੍ਹੇ, ਭੀੜ ਬਹੁਤੀ ਸੀ। ਦਮੋ ਨੂੰ ਵੱਖਰੇ ਜ਼ਨਾਨੇ ਡੱਬੇ ਵਿੱਚ ਬਿਠਾਇਆ। ਰਾਤ ਸਾਰੀ ਮੈਂ ਓਹਦੀ ਸੁਰਤ-ਸੋਝੀ ਨਾ ਕਰ ਸਕਿਆ, ਹਾਲਾਂ ਕਿ ਨਵੇਂ ਪਤੀ ਨੂੰ ਆਪਣੀਆਂ ਜ਼ੁੰਮੇਵਾਰੀਆਂ ਦਾ ਅਹਿਸਾਸ ਬਹੁਤ ਹੁੰਦੈ। ਸਵੇਰੇ ਜ਼ਰਾ ਦੇਰ ਨਾਲ਼ ਅੱਖ ਖੁੱਲ੍ਹੀ ’ਤੇ ਅਗਲਾ ਸਟੇਸ਼ਨ ਆਉਂਦਿਆਂ ਹੀ ਉਸ ਨੇ ਜ਼ਨਾਨੇ ਡੱਬੇ ਚਾਲੇ ਪਾਏ। ਪਰ ਉੱਥੇ ਜਾ ਕੇ ਵੇਖਿਆ, ਡੱਬਾ ਖ਼ਾਲਮ-ਖ਼ਾਲੀ। ਇੱਕ ਬੁੱਢੀ ਤੀਵੀਂ ਬੈਠੀ ਸੀ। ਉਸ ਅੱਗੇ ਲੇਖਕ ਨੇ ਦਮੋ ਦਾ ਸਾਰਾ ਹੁਲੀਆ ਬਿਆਨ ਕੀਤਾ ਪਰ ਉਸ ਨੇ ਤਾਂ ਉਹੋ-ਜਿਹੀ ਕਿਸੇ ਕੁੜੀ ਨੂੰ ਵੇਖਿਆ ਨਹੀਂ ਸੀ। ਉਸ ਦੀਆਂ ਅੱਖਾਂ ਅੱਗੇ ਸਰ੍ਹੋਂ ਫੁੱਲ ਪਈ। ਉਹ ਨੀਮ-ਮੁਰਦਾ ਜਿਹਾ ਅਗਲੇ ਸਟੇਸ਼ਨ ’ਤੇ ਫੇਰ ਦੌੜ ਪਿਆ। ਪਤਾ ਲੱਗਿਆ ਗੱਡੀ ਦੇ ਅਗਲੇ ਹਿੱਸੇ ਇੱਕ ਹੋਰ ਜ਼ਨਾਨਾ ਡੱਬਾ ਵੀ ਹੈ। ਉਸ ਤੱਕ ਪੁੱਜਿਆ। ਬਾਰੀ ਵਿੱਚ ਦਮੋ ਰਾਵਲਪਿੰਡੀ ਨੂੰ ਉਡੀਕਦੀ ਬਣੀ-ਸੰਵਰੀ ਨਿਸ਼ਚਿੰਤ ਬੈਠੀ ਸੀ। ਪਤੀ ਨੂੰ ਬੇਹਾਲ ਵੇਖ ਕੇ ਬੜੀ ਹੈਰਾਨ ਹੋਈ ’ਤੇ ਹੱਸੀ। ਰਾਤੀਂ ਡੱਬਾ ਖ਼ਾਲੀ ਹੁੰਦਾ ਵੇਖ ਕੇ ਉਹ ਇੱਕ-ਦੋ ਹੋਰ ਤੀਵੀਂਆਂ ਨਾਲ਼ ਇਸ ਦੂਜੇ ਡੱਬੇ ਵਿੱਚ ਆ ਗਈ ਸੀ।

ਜਿਤਨੀ ਛੇਤੀ ਦੁਨੀਆ ਗੁਆਚੀ ਉਤਨੀ ਛੇਤੀ ਲੱਭ ਵੀ ਗਈ। ਪਰ ਅੱਗੋਂ ਲਈ ਲੇਖਕ ਨੇ ਅਵੱਲੀਆਂ ਅਵਾਰਾਗਰਦੀਆਂ ਤੋਂ ਤੋਬਾ ਕਰ ਲਈ। ਉਸ ਹੌਲ ਨੂੰ ਉਹ ਕਦੇ ਨਹੀਂ ਭੁਲਾ ਸਕਿਆ।

ਫਿਰ ਲੇਖਕ ਗੱਡੀ ਵਿੱਚ ਬਹਿ ਕੇ ਡਾ. ਨਜ਼ੀਰ ਅਹਿਮਦ ਨਾਲ਼ ਸੈਰ ਲਈ ਨਿਕਲ਼ਿਆ। ਜ਼ਿਲ੍ਹਾ ਕਚਹਿਰੀ ਵਾਲ਼ੇ ਮੋੜ ਤੋਂ ਰਾਵੀ ਰੋਡ ’ਤੇ ਪੈ ਗਏ। ਗੌਰਮਿੰਟ ਕਾਲਜ ਦੇ ਫਾਟਕ ਕੋਲ਼ ਇੱਕ ਮੀਲ-ਪੱਥਰ ਹੁੰਦਾ ਸੀ ਜਿਸ ਦਾ ਆਕਾਰ ਹੁਣ ਇਸ ਮੀਲ-ਪੱਥਰ ਦਾ ਸਰੀਰ ਵਧ ਕੇ ਚੌੜਾ ਹੋ ਗਿਆ, ਉਸ ਉੱਤੇ ਹੋਰ ਵੀ ਕਿਤਨੇ ਫ਼ਾਸਲਿਆਂ ਦੀ ਤਫ਼ਸੀਲ ਲਿਖੀ ਹੋਈ ਸੀ। ਲੇਖਕ ਕਾਰ ਵਿੱਚ ਬੈਠਾ ਸੋਚ ਰਿਹਾ ਸੀ ਕਿ ਕਾਲਜ ਦੇ ਜ਼ਮਾਨੇ ਵਿੱਚ ਰਾਵੀ ਰੋਡ ਦੀ ਸੈਰ ਸਾਈਕਲ ਜਾਂ ਟਾਂਗਿਆਂ ’ਤੇ ਕਰਦੇ ਸੀ। ਅੱਜ ਇਹ ਮੋਟਰ ਬੇਰਹਿਮੀ ਨਾਲ਼ ਜ਼ਿਹਨ ਵਿੱਚ ਜੁਗਰਾਫ਼ੀਆ ਬਦਲਦੀ ਜਾ ਰਹੀ ਸੀ। ਜਿਹੜੀਆਂ ਥਾਂਵਾਂ ਉਸ ਦੀ ਕਲਪਨਾ ਵਿੱਚ ਦੂਰ-ਦੂਰ ਸਨ, ਉਹ ਚੱਪੇ-ਚੱਪੇ ਦੀ ਵਿੱਥ ’ਤੇ ਆ ਗਈਆਂ ਹਨ। ਅੱਖ ਦੇ ਫੋਰ ਵਿੱਚ ਜਾਮਾ ਮਸਜਦ ਦੇ ਆਲੀਸ਼ਾਨ ਗੁੰਬਦ ਦਿਸ ਪਏ, ਫੇਰ ਮਿੰਟੋ ਪਾਰਕ। ਇਹਨੂੰ ਹੁਣ ਮੁਹੰਮਦ ਇੱਕਬਾਲ ਪਾਰਕ ਕਹਿੰਦੇ ਨੇ। ਲਾਹੌਰ ਦੀ ਤਸਵੀਰ ਇੱਕਦਮ ਸਰਲ ‘ਤੇ ਸੰਖੇਪ ਹੋ ਗਈ। ਗੋਲ਼ ਬਾਗ਼ ਦੀ ਗੁਲਾਈ ਬੜੇ ਨੁਮਾਇਸ਼ੀ ਢੰਗ ਨਾਲ਼ ਸ਼ਹਿਰ ਦੇ ਦੁਆਲ਼ੇ ਘੁੰਮ ਰਹੀ ਸੀ। ਗੁਰੂ ਅਰਜਨ ਦੇਵ ਜੀ ਦੀ ਸਮਾਧ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧ, ਪੁਰਾਣਾ ਕਿਲ੍ਹਾ, ਸਾਰੀਆਂ ਥਾਂਵਾਂ ਦੇ ਮਹੱਲੇ, ਵਕੂਹ ਨਵੇਂ ਸਿਰਿਓਂ ਜਿਹਨ ਵਿੱਚ ਬਿਠਾਏ।

ਲੇਖਕ ਨੇ ਕਿਹਾ ਸਿੱਖ ਨੈਸ਼ਨਲ ਕਾਲਜ ਦੀ ਇਮਾਰਤ ਸੀ। ਇਸ ਹਿਸਾਬ ਨਾਲ਼ ਅਹੁ ਹੋਈ ਨਹਿਰ ਵੱਲੋਂ ਆਉਂਦੀ ਸੜਕ । ਡਾ. ਨਜ਼ੀਰ ਨੇ ਉਸ ਨੂੰ ਕਿਹਾ ਠੀਕ .. ਮੁਗ਼ਲਪੁਰੇ ਦਾ ਇੰਜੀਨੀਅਰਿੰਗ ਕਾਲਜ, ਹੁਣ ਇਹਨੂੰ ਯੂਨੀਵਰਸਿਟੀ ਦਾ ਦਰਜਾ ਮਿਲ਼ ਗਿਆ ਹੈ। ਏਥੋਂ ਹੀ ਨੇੜੇ ਪੀਰ ਮੀਆਂ ਮੀਰ ਦਾ ਮਜ਼ਾਰ ਹੈ ਜਿਸ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਸੁਨਹਿਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਰੱਖਿਆ ਸੀ। ਦਾਰਾ ਸ਼ਿਕੋਹ ਦਾ ਗੁਰੂ ਸੀ ਉਹ। ਦਾਰਾ ਸ਼ਿਕੋਹ, ਜਿਸ ਨੇ ਉਪਨਿਸ਼ਦਾਂ ਦੇ ਤਰਜਮੇ ਫ਼ਾਰਸੀ ਵਿੱਚ ਕਰਵਾਏ ਸਨ ।

ਸ਼ਾਲੀਮਾਰ ਬਾਗ਼ ਜਾ ਪੁੱਜੇ, ਜਿੱਥੇ ਪੰਝੀ ਸਾਲ ਹੋਏ ਲੇਖਕ ਨੇ ਪਹਿਲੀ ਵਾਰ ਸਿਗਰਟ ਫੂਕਿਆ ਸੀ ’ਤੇ ਖੰਘ-ਖੰਘ ਕੇ ਬੁਰੇ ਹਾਲ ਹੋ ਗਿਆ ਸਾਂ। ਭਵਿੱਖ ਦਾ ਸੂਰਜ ਹੁਣ ਅਤੀਤ ਦੇ ਪਹਾੜਾਂ ਪਿੱਛੇ ਜਾ ਡੁੱਬਿਆ ਸੀ। ਕੇਵਲ ਹੌਲ਼ੀ-ਹੌਲ਼ੀ ਫਿੱਕੀ ਪੈਂਦੀ ਯਾਦਾਂ ਦੀ ਲਾਲੀ ਅਕਾਸ਼ ਵਿੱਚ ਹੀ ਰਹਿ ਗਈ ਸੀ।

ਡਾਕਟਰ ਨਜ਼ੀਰ ਅਹਿਮਦ ਨੇ ਲੇਖਕ ਨੂੰ ਆਪਣੇ ਖ਼ਿਆਲਾਂ ’ਤੇ ਛੱਡ ਦਿੱਤਾ। ਚਾਹ ਮੰਗਾਉਂਦੇ ਹਨ। ਚੁੱਪ-ਚਾਪ ਸਰੂ ਦੇ ਇੱਕ ਬੂਟੇ ਹੇਠ ਘਾਹ ’ਤੇ ਬੈਠ ਕੇ ਚੁਸਕੀ ਲਾਉਂਦੇ ਹਾਂ। ਸ਼ਾਮ ਦੀ ਖ਼ਾਮੋਸ਼ੀ ਦੀਆਂ ’ਵਾਜਾਂ ਸੁਣਦੇ ਹਨ। ਰਹਿ-ਰਹਿ ਕੇ ਆਪਬੀਤੀਆਂ ਫੁਲਝੜੀਆਂ ਵਾਂਗ ਛੁੱਟ-ਛੁੱਟ ਪੈਂਦੀਆਂ ਹਨ, ਜਿਵੇਂ ਅੱਜ ਏਥੇ ‘ਚਿਰਾਗਾਂ ਦਾ ਮੇਲਾ‘ ਹੋ ਰਿਹਾ ਹੋਵੇ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (28) Ajay Khatkar (Punjabi Master) (67) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (331) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

10th ਕਿੱਸਾ-ਕਾਵਿ 4. ਕਾਦਰਯਾਰ 

April 28, 2026

3. ਧੂੜ ਭਰੇ ਰਾਹ (ਪ੍ਰੋ. ਸਾਹਿਬ ਸਿੰਘ)

May 8, 2026

ਪ੍ਰਦੂਸ਼ਣ ਦੀ ਸਮੱਸਿਆ 8th Punjabi (Pradushan Di Samasiya lekh in punjabi)

September 29, 2024

ਮਾਤਾ ਜੀ ਨੂੰ ਸਲਾਨਾ ਸਮਾਰੋਹ ਦੀ ਜਾਣਕਾਰੀ ਦੇਣ ਲਈ ਪੱਤਰ ਲਿਖੋ।

April 14, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?