12. ਸੰਤ ਰਾਮ ਉਦਾਸੀ

ਸੰਤ ਰਾਮ ਉਦਾਸੀ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :

ਜਿੱਥੇ ਬੰਦਾ ਜੰਮਦਾ ਸੀਰੀ ਹੈ

ਟਕਿਆਂ ਦੀ ਮੀਰੀ-ਪੀਰੀ ਹੈ

ਜਿੱਥੇ ਕਰਜ਼ੇ ਹੇਠ ਪੰਜੀਰੀ ਹੈ

ਬਾਪੂ ਦੇ ਕਰਜ਼ ਦਾ ਸੂਦ ਨੇ, ਪੁੱਤ ਜੰਮਦੇ ਜੇਹੜੇ

ਤੂੰ ਮਘਦਾ ਰਹੀਂ ਵੇ……………..।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਸੰਤ ਰਾਮ ਉਦਾਸੀ’ ਦੀ ਕਵਿਤਾ ‘ਕੰਮੀਆਂ ਦਾ ਵਿਹੜਾ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਦੇਸ ਦੀ ਦਲਿਤ ਸ਼੍ਰੇਣੀ ਦੀ ਸਭ ਤੋਂ ਮੰਦੀ ਹਾਲਤ ਦਾ ਬਿਆਨ ਕੀਤਾ ਹੈ।

ਵਿਆਖਿਆ: ਕਵੀ ਆਖਦਾ ਹੈ ਕਿ ਸੂਰਜਾ ਤੂੰ ਕੰਮੀਆਂ ਦੇ ਵਿਹੜਿਆਂ ਵਿੱਚ ਚਮਕਦਾ ਰਹੀ। ਕਿਉਂਕਿ ਇਹ ਉਹ ਜਮਾਤ ਹੈ ਜਿੱਥੇ ਬੱਚ ਜਨਮ ਲੈਂਦਿਆਂ ਬਾਪ ਦਾ ਕਰਜ਼ਾ ਉਤਾਰਨ ਲਈ ਸ਼ਾਹੂਕਾਰ ਦਾ ਸੀਰੀ ਬਣ ਜਾਂਦਾ ਹੈ। ਇੱਥੇ ਬੰਦੇ ਦੀ ਕੋਈ ਕੀਮਤ ਨਹੀਂ ਸਗੋਂ ਹਰ ਪਾਸੇ ਪੈਸੇ ਦਾ ਹੀ ਬੋਲਬਾਲਾ ਹੈ। ਇਹਨਾਂ ਦੇ ਘਰਾਂ ਵਿੱਚ ਪੰਜ਼ੀਰੀ ਦਾ ਨਾਂ ਲੈਣ ਲਈ ਵੀ ਕਰਜ਼ਾ ਲੈਣ ਦੀ ਲੋੜ ਪਵੇਗੀ। ਨਵਜੰਮੇ ਪੁੱਤਰ ਇਹਨਾਂ ਘਰਾਂ ਵਿੱਚ ਆਪਣੇ ਬਾਪ ਦੇ ਕਰਜ਼ੇ ਦਾ ਇੱਕ ਤਰ੍ਹਾਂ ਵਿਆਜ ਹੀ ਹੁੰਦੇ ਹਨ।

2. ‘ਕੰਮੀਆਂ ਦਾ ਵਿਹੜਾ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਜ਼ਿਮੀਂਦਾਰ ਦੇ ਸੀਰੀ ਕਰਜ਼ੇ ਦੇ ਮਾਰੇ ਤੰਗੀਆਂ-ਤੁਰਸ਼ੀਆਂ, ਮੰਦਹਾਲੀ ਵਿੱਚ ਮਜਬੂਰੀ ਭਰਿਆ ਅਤੇ ਅਣਖਹੀਣ ਜੀਵਨ ਜਿਉਂਦੇ ਹਨ। ਉਹਨਾਂ ਦੀ ਹਾਲਤ ਦਾ ਸੁਧਾਰ ਸਰਕਾਰ ਦੇ ਏਜੰਡੇ ਵਿੱਚ ਨਹੀਂ ਹੈ। ਇਹਨਾਂ ਦੇ ਘਰ ਜੰਮਦਾ ਬੱਚਾ ਇੱਕ ਤਰ੍ਹਾਂ ਜ਼ਿਮੀਦਾਰ ਦੇ ਕਰਜੇ ਦਾ ਵਿਆਜ ਹੀ ਹੁੰਦਾ ਹੈ। ਪਰ ਕਵੀ ਇਸ ਗੱਲ ਲਈ ਆਸਵੰਦ ਵੀ ਹੈ ਕਿ ਇਹਨਾਂ ਦੀ ਹਾਲਤ ਸਦਾ ਅਜਿਹੀ ਨਹੀਂ ਰਹਿਣ ਵਾਲ਼ੀ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵੀ ਸੂਰਜ ਨੂੰ ਕਿਸ ਥਾਂ ਮਘਦਾ ਦੇਖਣਾ ਚਾਹੁੰਦਾ ਹੈ?

ਉੱਤਰ: ਕੰਮੀਆਂ ਦੇ ਵਿਹੜੇ।

(ਅ) ਕੰਮੀਆਂ ਦੇ ਵਿਹੜੇ ਵੱਸਣ ਵਾਲ਼ੇ ਲੋਕ ਕਿਹੜੀ ਗੱਲ ਵਿੱਚ ਮਸ਼ਹੂਰ ਹਨ?

ਉੱਤਰ: ਭੁੱਖ ਲਈ।

(ੲ) ਇਸ ਕਵਿਤਾ ਵਿੱਚ ਅਸਮਾਨ ਜਿੱਡੇ ਹਉਕੇ ਕਿਸ ਦੇ ਹਨ?

ਉੱਤਰ: ਧੀਆਂ ਦੇ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *