PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: ਅਮਰੀਕਨ ਸੱਭਿਅਤਾ (ਡਾ. ਹਰਦਿੱਤ ਸਿੰਘ ਢਿੱਲੋਂ)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

ਅਮਰੀਕਨ ਸੱਭਿਅਤਾ (ਡਾ. ਹਰਦਿੱਤ ਸਿੰਘ ਢਿੱਲੋਂ)

dkdrmn
15 Min Read
Share
15 Min Read
SHARE

ਪਾਠ 2. ਅਮਰੀਕਨ ਸੱਭਿਅਤਾ (ਡਾ. ਹਰਦਿੱਤ ਸਿੰਘ ਢਿੱਲੋਂ)

ਪਾਠ-ਅਭਿਆਸ

1. ਵਸਤੂਨਿਸ਼ਠ ਪ੍ਰਸ਼ਨ:

ਪ੍ਰਸ਼ਨ 1. ਉਸ ਜਹਾਜ਼ ਦਾ ਨਾਂ ਦੱਸੋ ਜਿਹੜਾ ਸਭ ਤੋਂ ਪਹਿਲਾਂ ਯੂਰਪੀਨਾਂ ਨੇ ਅਮਰੀਕਾ ਦੇ ਪੂਰਬੀ ਤੱਟ ’ਤੇ ਉਤਾਰਿਆ?

ਉੱਤਰ: ਮੇ ਫਲਾਵਰ।

ਪ੍ਰਸ਼ਨ 2. ਅਮਰੀਕਾ ਵਿੱਚ ਧਰਮ ਨੂੰ ਕਿਹੋ-ਜਿਹਾ ਜਜ਼ਬਾ ਸਮਝਿਆ ਜਾਂਦਾ ਹੈ?

ਉੱਤਰ: ਜਾਤੀ ਜਜ਼ਬਾ।

ਪ੍ਰਸ਼ਨ 3. ਮਿਸਟਰ ਸਮਿੱਥ ਕਿਹੜੀ ਰਾਜਨੀਤਿਕ ਪਾਰਟੀ ਨਾਲ਼ ਸੰਬੰਧ ਰੱਖਦਾ ਸੀ?

ਉੱਤਰ: ਡੈਮੋਕ੍ਰੇਟਿਕ ਪਾਰਟੀ ਨਾਲ਼।

ਪ੍ਰਸ਼ਨ 4. ‘ਕਿਰਤ ਦੀ ਕਦਰ’ ਨੂੰ ਅਮਰੀਕਾ ਵਿੱਚ ਕਿਹੋ-ਜਿਹਾ ਦਰਜਾ ਪ੍ਰਾਪਤ ਹੈ?

ਉੱਤਰ: ਸਭ ਤੋਂ ਉੱਚਾ।

ਪ੍ਰਸ਼ਨ 5. ਲੇਖਕ ਜਦੋਂ ਆਪਣੇ ਸਰਦਾਰ ਨਾਲ਼ ਜੱਜ ਨੂੰ ਮਿਲ਼ਨ ਗਿਆ ਤਾਂ ਉਹਨਾਂ ਨੇ ਜੱਜ ਨੂੰ ਕਿਸ ਹਾਲਤ ਵਿੱਚ ਆਉਂਦੇ ਦੇਖਿਆ?

ਉੱਤਰ: ਬੇਲਚੇ ਨਾਲ਼ ਬਰਫ਼ ਹਟਾ ਕੇ ਆ ਰਿਹਾ ਸੀ।

ਪ੍ਰਸ਼ਨ 6. ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਜਾਣ ਸਮੇਂ ਲੇਖਕ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ?

ਉੱਤਰ: ਆਇਡਾਹੋ ਯੂਨੀਵਰਸਿਟੀ ਵਿੱਚ।

ਪ੍ਰਸ਼ਨ 7. ਲੇਖਕ ਨੂੰ ਅਮਰੀਕਾ ਵਿੱਚ ਆਦਮੀ ਕਿਸ ਚੀਜ਼ ਵਿੱਚ ਜਕੜਿਆ ਜਾਪਦਾ ਹੈ?

ਉੱਤਰ: ਡਾਲਰ ਜਾਂ ਜੜ੍ਹ ਵਸਤਾਂ।

ਪ੍ਰਸ਼ਨ 8. ਲੇਖਕ ਅਮਰੀਕਨ ਸੱਭਿਅਤਾ ਨੂੰ ਕਿਹੜੀ ਸੱਭਿਅਤਾ ਦਾ ਨਾਂ ਦਿੰਦਾ ਹੈ?

ਉੱਤਰ: ਡਾਲਰਾਂ ਦੀ ਸੱਭਿਅਤਾ।

ਪ੍ਰਸ਼ਨ 9. ‘ਕਿਰਤ ਦੀ ਕਦਰ’ ਦਾ ਸਬਕ ਅਮਰੀਕਨਾਂ ਨੂੰ ਕਦੋਂ ਅਤੇ ਕਿੱਥੋਂ ਮਿਲ਼ਦਾ ਹੈ?

ਉੱਤਰ: ਬਚਪਨ ਵਿੱਚ ਆਪਣੇ ਘਰ ਤੋਂ।

ਦੱਸੋ:-

ਪ੍ਰਸ਼ਨ 1. ਅਮਰੀਕਨ ਸੱਭਿਅਤਾ ਦੇ ਮੋਟੇ-ਮੋਟੇ ਪੱਖਾਂ ਬਾਰੇ ਦੱਸੋ।

ਉੱਤਰ: ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਅਮਰੀਕਨ ਲੋਕਾਂ ਦੀ ਰਹਿਣੀ-ਸਹਿਣੀ, ਇਹਨਾਂ ਦਾ ਖਾਣਾ ਅਤੇ ਪਹਿਰਾਵਾ, ਇਹਨਾਂ ਦੀਆਂ ਰਾਜਸੀ, ਆਰਥਿਕ ਅਤੇ ਧਾਰਮਿਕ ਸੰਸਥਾਵਾਂ, ਇਹਨਾਂ ਦਾ ਜੀਵਨ-ਸਿਧਾਂਤ ਅਤੇ ਇਹਨਾਂ ਦਾ ਸਾਹਿਤ, ਲਿਟਰੇਚਰ ਅਤੇ ਕਲਚਰ ਯੂਰਪੀਨ ਦੇਸਾਂ ਦੇ ਵਸਨੀਕਾਂ ਨਾਲ਼ ਬਹੁਤ ਮਿਲ਼ਦਾ-ਜੁਲ਼ਦਾ ਹੈ। ਪਰੰਤੂ ਅਮਰੀਕਨ ਲੋਕ ਜੀਵਨ ਦੇ ਹਰ ਇੱਕ ਪਹਿਲੂ ਵਿੱਚ ਯੂਰਪੀਨ ਲੋਕਾਂ ਦੇ ਮੁਕਾਬਲੇ ਬਹੁਤ ਅਗਾਂਹਵਧੂ ਹਨ। ਇਹ ਲੋਕ ਧਾਰਮਿਕ ਅਤੇ ਰਾਜਨੀਤਿਕ ਤੌਰ ’ਤੇ ਪੂਰੀ ਤਰ੍ਹਾਂ ਅਜ਼ਾਦ ਹਨ। ਅਮਰੀਕੀ ਜੀਵਨ ਵਿੱਚ ਧਾਰਮਿਕ ਵਿਰੋਧਾਭਾਸ ਹੋਣ ਦੇ ਬਾਵਜੂਦ ਵੀ ਪਰਿਵਾਰਿਕ ਮੈਂਬਰ ਰਾਤ ਨੂੰ ਖਾਣ ਸਮੇਂ ਇਕੱਠੇ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਕਿਰਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਜੇਕਰ ਪਰਿਵਾਰ ਵਿੱਚ ਮਰਦ ਬਾਹਰ ਕੰਮ ਕਰਦਾ ਹੈ ਤਾਂ ਔਰਤ ਘਰ ਅਤੇ ਬੱਚੇ ਦੇਖਦੀ ਹੈ ਜਦੋਂ ਕਿ ਜੇਕਰ ਮਰਦ ਕੋਲ਼ ਕੰਮ ਨਹੀਂ ਤਾਂ ਔਰਤ ਬਾਹਰ ਕੰਮ ਕਰਦੀ ਹੈ ਅਤੇ ਮਰਦ ਘਰ ਅਤੇ ਬੱਚੇ ਦੇਖਦਾ ਹੈ। ਅਮਰੀਕਨ ਸੱਭਿਅਤਾ ਸਮੇਂ ਦੀ ਕਦਰਦਾਨ ਹੈ ਅਤੇ ਇੱਥੇ ਲਿੰਗ ਭੇਦ ਨਹੀਂ ਕੀਤਾ ਜਾਂਦਾ। ਮੁੰਡੇ-ਕੁੜੀ ਦੇ ਜਨਮ ਸਮੇਂ ਬਰਾਬਰ ਖ਼ੁਸ਼ੀ ਮਨਾਈ ਜਾਂਦੀ ਹੈ। ਹਰ ਥਾਂ ਮਸ਼ੀਨਾਂ ਹੀ ਪ੍ਰਧਾਨ ਹਨ, ਮਨੁੱਖ ਦਾ ਜੀਵਨ ਇੱਥੇ ਸਿਰਫ਼ ਇੱਕ ਮਸ਼ੀਨ ਵਾਂਗ ਹੀ ਹੈ। ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਇਸ ਵਿੱਚ ਧਰਮ ‘ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।

ਪ੍ਰਸ਼ਨ 2. ਅਮਰੀਕਨ ਇਸਤਰੀ ਦੀ ਸੁਤੰਤਰਤਾ ਬਾਰੇ ਲੇਖਕ ਨੇ ਕੀ ਪ੍ਰਭਾਵ ਗ੍ਰਹਿਣ ਕੀਤਾ?

ਉੱਤਰ: ਅਮਰੀਕਨ ਲੋਕਾਂ ਦੀ ਅਗਾਂਹਵਧੂ ਰੁਚੀ ਦੇ ਕਾਰਨ, ਇਸ ਦੇਸ ਵਿੱਚ ਇਸਤਰੀ ਨੂੰ ਸੁਤੰਤਰਤਾ ਪ੍ਰਾਪਤ ਕਰਨ ਲਈ ਇਤਨੀ ਕਠਨ ਮੁਹਿੰਮ ਨਹੀਂ ਕਰਨੀ ਪਈ, ਜਿੰਨੀ ਕਿ ਯੂਰਪੀਨ ਦੇਸਾਂ ਦੀਆਂ ਇਸਤਰੀਆਂ ਨੂੰ ਕਰਨੀ ਪਈ। ਅਮਰੀਕਨ ਇਸਤਰੀ ਦੀ ਸੁਤੰਤਰਤਾ ਵੀ ਯੂਰਪੀਨ ਇਸਤਰੀ ਨਾਲ਼ੋਂ ਵਧੀਆ ਹੈ। ਯੂਰਪੀਨ ਦੇਸਾਂ ਵਿੱਚ ਪੁਰਾਣੀ ਸੱਭਿਅਤਾ ਦਾ ਪ੍ਰਭਾਵ, ਪੁਰਾਣੇ ਖ਼ਿਆਲਾਂ ਦੀ ਖਿੱਚ ਅਤੇ ਆਦਮੀ ਦੀ ਪਿਛਾਂਹ-ਖਿੱਚੂ ਰੁਚੀ ਇਸਤਰੀ ਦੀ ਪੂਰਨ ਸੁਤੰਤਰਤਾ ਵਿੱਚ ਰੋੜੇ ਹਨ। ਕਨੂੰਨੀ ਤੌਰ ‘‘ਤੇ ਬੇਸ਼ੱਕ ਇਸਤਰੀ ਸੁਤੰਤਰ ਹੈ ਪਰੰਤੂ ਸਮਾਜ ਦੀਆਂ ਬੇੜੀਆਂ ਨੇ ਹਾਲਾਂ ਇਸ ਨੂੰ ਜਕੜਿਆ ਹੋਇਆ ਹੈ।

ਪ੍ਰਸ਼ਨ 3. ਲੇਖਕ ਨੇ ਅਮਰੀਕਨਾਂ ਦੇ ਅਗਾਂਹਵਧੂ ਹੋਣ ਦੇ ਕੀ ਕਾਰਨ ਦੱਸੇ ਹਨ?

ਉੱਤਰ: ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਪਰੰਤੂ ਅਮਰੀਕਨ ਲੋਕ ਜੀਵਨ ਦੇ ਹਰ ਇੱਕ ਪਹਿਲੂ ਵਿੱਚ ਯੂਰਪੀਨ ਲੋਕਾਂ ਦੇ ਮੁਕਾਬਲੇ ਬਹੁਤ ਅਗਾਂਹਵਧੂ ਹਨ। ਕਿਉਂਕਿ ਮੇ ਫਲਾਵਰ ਉਹ ਸਭ ਤੋਂ ਪਹਿਲਾ ਜਹਾਜ਼ ਜਿਹੜਾ ਯੂਰਪ ਵਿੱਚੋਂ ਖੁੱਲ੍ਹੇ ਖ਼ਿਆਲਾਂ ਵਾਲ਼ੇ ਅਗਾਂਹਵਧੂ ਲੋਕਾਂ ਨੂੰ ਹੀ ਉੱਥੇ ਲੈ ਕੇ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਅਜਿਹੇ ਯੂਰਪੀਨ ਲੋਕ ਗਏ ਜਿਨ੍ਹਾਂ ਦੀ ਧਾਰਮਿਕ ਵਿਸ਼ਾਲ-ਖ਼ਿਆਲੀ ਦੇ ਕਾਰਨ ਉਹਨਾਂ ਦੀ ਆਪਣੇ ਦੇਸਾਂ ਵਿੱਚ ਰਿਹਾਇਸ਼ ਅਸੰਭਵ ਹੋ ਗਈ ਸੀ। ਇਸ ਤੋਂ ਬਾਅਦ ਅਜਿਹੇ ਲੋਕ ਉੱਥੇ ਪੁੱਜੇ, ਜਿਨ੍ਹਾਂ ਦੇ ਰਾਜਸੀ, ਸਮਾਜਿਕ ਅਤੇ ਆਰਥਿਕ ਖ਼ਿਆਲ ਉਸ ਸਮੇਂ ਦੇ ਪ੍ਰਚਲਿਤ ਯੂਰਪੀਨ ਖ਼ਿਆਲਾਂ ਨਾਲ਼ੋਂ ਬਹੁਤ ਵਿਸ਼ਾਲ ਸਨ। ਪਿਛਲੀ ਅਤੇ ਵਰਤਮਾਨ ਸਦੀ ਵਿੱਚ ਵੀ ਯੂਰਪ ਵਿੱਚੋਂ ਅਮਰੀਕਾ ਨੂੰ ਅਜਿਹੇ ਆਦਮੀ ਹੀ ਗਏ ਹਨ, ਜਿਨ੍ਹਾਂ ਦੇ ਦਿਲਾਂ ਵਿੱਚ ਆਪਣੀ ਆਰਥਿਕ ਜਾਂ ਦਿਮਾਗ਼ੀ ਹਾਲਤ ਸੁਧਾਰਨ ਦੀ ਲੌ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ਆਪਣੀ ਮਾਤ-ਭੂਮੀ ਨੂੰ ਛੱਡ ਕੇ ਇੱਕ ਪਰਾਏ ਦੇਸ ਨੂੰ ਅਪਣਾਉਣ ਦਾ ਹੌਸਲਾ ਸੀ ਅਤੇ ਜਿਨ੍ਹਾਂ ਨੂੰ ਪੂਰੀ-ਪੂਰੀ ਦ੍ਰਿੜ੍ਹਤਾ ਸੀ ਕਿ ਉਹ ਪਰਾਏ ਦੇਸ ਵਿੱਚ ਜਾ ਕੇ ਆਪਣੇ ਮੰਤਵਾਂ ਵਿੱਚ ਸਫਲ਼ਤਾ ਪ੍ਰਾਪਤ ਕਰਨਗੇ ।

ਪ੍ਰਸ਼ਨ 4. ਅਮਰੀਕਾ ਵਿੱਚ ਲੜਕੇ ਅਤੇ ਲੜਕੀ ਦੇ ਜਨਮ ਦੀ ਖ਼ੁਸ਼ੀ ਸਮਾਨ ਹੈ, ਕਿਵੇਂ?

ਉੱਤਰ: ਅਮਰੀਕਨ ਘਰਾਂ ਵਿੱਚ ਲਿੰਗ ਦੇ ਅਧਾਰ ’’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਮਰੀਕਨ ਘਰਾਂ ਵਿੱਚ ਲੜਕਾ ਪੈਦਾ ਹੋਣ ’ਤੇ ਕੋਈ ਵਿਸ਼ੇਸ਼ ਖ਼ੁਸ਼ੀ ਨਹੀਂ ਮਨਾਈ ਜਾਂਦੀ ਅਤੇ ਨਾ ਹੀ ਲੜਕੀ ਪੈਦਾ ਹੋਣ ਦੇ ਕਾਰਨ ਟੱਬਰ ਵਿੱਚ ਸੋਗ ਪੈਂਦਾ ਹੈ। ਲੜਕੇ ਜਾਂ ਲੜਕੀ ਦੇ ਜਨਮ ’ਤੇ ਖ਼ੁਸ਼ੀ ਸਮਾਨ ਹੈ: ਦੋਹਾਂ ਨੂੰ ਇੱਕੋ ਤਰ੍ਹਾਂ ਪਾਲ਼ਿਆ ਜਾਂਦਾ ਹੈ ਅਤੇ ਕਿਸੇ ਨਾਲ਼ ਕਿਸੇ ਵੀ ਗੱਲ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੁੰਦਾ।

ਪ੍ਰਸ਼ਨ 5. ਅਮਰੀਕਨਾਂ ਦੀ ਜ਼ਿੰਦਗੀ ਵਿੱਚ ਧਰਮ ਅਤੇ ਕਲਾ ਦੀ ਕੀ ਮਹੱਤਤਾ ਹੈ?

ਉੱਤਰ: ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਸਚਾਈ ਇਹ ਹੈ ਕਿ ਅਮਰੀਕਰਨ ਸੱਭਿਅਤਾ ਜੀਵਨ ਦੀਆਂ ਉੱਚੀਆਂ ਕੀਮਤਾਂ ਤੋਂ ਬਿਲਕੁਲ ਸੱਖਣੀ ਨਹੀਂ। ਇਸ ਵਿੱਚ ਧਰਮ ’ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।

ਪ੍ਰਸ਼ਨ 6. ਅਮਰੀਕਨ ਪਰਿਵਾਰਾਂ ਵਿੱਚ ਸੋਚ ਅਤੇ ਵਿਸ਼ਵਾਸਾਂ ਦੇ ਵਖਰੇਵੇਂ ਰਿਸ਼ਤਿਆਂ ਵਿੱਚ ਕੁੜੱਤਣ ਕਿਉਂ ਨਹੀਂ ਘੋਲ਼ਦੇ?

ਉੱਤਰ: ਅਮਰੀਕਨ ਪਰਿਵਾਰਾਂ ਵਿੱਚ ਸੋਚ ਅਤੇ ਵਿਸ਼ਵਾਸਾਂ ਦੇ ਵਖਰੇਵੇਂ ਰਿਸ਼ਤਿਆਂ ਵਿੱਚ ਕੁੜੱਤਣ ਨਹੀਂ ਘੋਲ਼ਦੇ ਕਿਉਂਕਿ ਉੱਥੇ ਹਰ ਵਿਅਕਤੀ ਨੂੰ ਔਰਤ-ਮਰਦ ਨੂੰ ਧਾਰਮਿਕ ਅਤੇ ਰਾਜਨੀਤਿਕ ਵਿਚਾਰ ਰੱਖਣ ਦੀ ਪੂਰੀ ਖੁੱਲ੍ਹ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਘਰ ਦੀ ਸੁਆਣੀ ਇੱਕ ਗਿਰਜੇ ਵਿੱਚ ਜਾਂਦੀ ਹੈ ਅਤੇ ਗੱਭਰੂ ਦੂਸਰੇ ਗਿਰਜੇ ਵਿੱਚ, ਪਰੰਤੂ ਉਹਨਾਂ ਦੇ ਘਰੋਗੀ ਜੀਵਨ ਵਿੱਚ ਇਸ ਗੱਲ ਦੇ ਕਾਰਨ ਕੋਈ ਵਿਤਕਰਾ ਨਹੀਂ। ਇਸੇ ਤਰ੍ਹਾਂ ਰਾਜਸੀ ਸੰਬੰਧ ਵਿੱਚ ਵੀ ਹਰ ਇੱਕ ਅਮਰੀਕਨ ਪੂਰੀ ਅਜ਼ਾਦੀ ਮਾਣਦਾ ਹੈ। ਇੱਕ ਘਰ ਦੇ ਜੀਆਂ ਵਿੱਚੋਂ ਕੋਈ ਆਪਣੀ ਸੰਮਤੀ ਇੱਕ ਰਾਜਸੀ ਪਾਰਟੀ ਨਾਲ਼ ਰੱਖਦਾ ਹੈ ਅਤੇ ਕੋਈ ਦੂਸਰੀ ਪਾਰਟੀ ਨਾਲ਼ ਪਰੰਤੂ ਮਜਾਲ ਨਹੀਂ ਕਿ ਉਹਨਾਂ ਦਾ ਇਹ ਰਾਜਸੀ ਵਿਤਕਰਾ ਉਹਨਾਂ ਦੇ ਪਰਸਪਰ ਜੀਵਨ ਦੇ ਮਿੱਠੇ ਰੰਗ ਵਿੱਚ ਭੰਗ ਪਾ ਸਕੇ।

ਸਾਰ ਲਿਖੋ:

ਪ੍ਰਸ਼ਨ 1. ‘ਅਮਰੀਕਨ ਸੱਭਿਅਤਾ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਸਫ਼ਰਨਾਮਾ ‘ਅਮਰੀਕਨ ਸੱਭਿਅਤਾ’ ਦਾ ਅੰਸ਼ ਡਾ. ਹਰਦਿੱਤ ਸਿੰਘ ਢਿੱਲੋਂ ਦੇ ‘ਅਮਰੀਕਾ ਦਾ ਚੱਕਰ’ ਸਫ਼ਰਨਾਮਾ ਵਿੱਚੋਂ ਲਿਆ ਗਿਆ ਹੈ। ਲੇਖਕ 1930-32 ਵਿੱਚ ਅਮਰੀਕਾ ਪੜ੍ਹਾਈ ਲਈ ਗਿਆ ਸੀ। ਲੇਖਕ ਨੇ ਇਸ ਵਿੱਚ ਅਮਰੀਕੀ ਸੱਭਿਅਤਾ ਦੇ ਵਿਸ਼ੇਸ਼ ਲੱਛਣ ਉਘਾੜੇ ਹਨ।

ਅਮਰੀਕਨ ਸੱਭਿਅਤਾ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਕਿਉਂਕਿ ਇਸ ਦੇਸ ਦੇ ਵਸਨੀਕਾਂ ਦੀ ਬਹੁਗਿਣਤੀ ਯੂਰਪੀਨ ਦੇਸਾਂ ਵਿੱਚੋਂ ਹੀ ਇੱਥੇ ਆ ਕੇ ਵੱਸੀ ਹੈ। ਅਮਰੀਕਨ ਲੋਕਾਂ ਦੀ ਰਹਿਣੀ-ਸਹਿਣੀ, ਇਹਨਾਂ ਦਾ ਖਾਣਾ ਅਤੇ ਪਹਿਰਾਵਾ, ਇਹਨਾਂ ਦੀਆਂ ਰਾਜਸੀ, ਆਰਥਿਕ ਅਤੇ ਧਾਰਮਿਕ ਸੰਸਥਾਵਾਂ, ਇਹਨਾਂ ਦਾ ਜੀਵਨ-ਸਿਧਾਂਤ ਅਤੇ ਇਹਨਾਂ ਦਾ ਸਾਹਿਤ, ਲਿਟਰੇਚਰ ਅਤੇ ਕਲਚਰ ਯੂਰਪੀਨ ਦੇਸਾਂ ਦੇ ਵਸਨੀਕਾਂ ਨਾਲ਼ ਬਹੁਤ ਮਿਲ਼ਦਾ-ਜੁਲ਼ਦਾ ਹੈ।

ਮੇ ਫਲਾਵਰ ਉਹ ਸਭ ਤੋਂ ਪਹਿਲਾ ਜਹਾਜ਼ ਜਿਹੜਾ ਯੂਰਪ ਵਿੱਚੋਂ ਖੁੱਲ੍ਹੇ ਖ਼ਿਆਲਾਂ ਵਾਲ਼ੇ ਅਗਾਂਹਵਧੂ ਲੋਕਾਂ ਨੂੰ ਹੀ ਉੱਥੇ ਲੈ ਕੇ ਗਿਆ। ਸਭ ਤੋਂ ਪਹਿਲਾਂ ਅਮਰੀਕਾ ਵਿੱਚ ਅਜਿਹੇ ਯੂਰਪੀਨ ਲੋਕ ਗਏ ਜਿਨ੍ਹਾਂ ਦੀ ਧਾਰਮਿਕ ਵਿਸ਼ਾਲ-ਖ਼ਿਆਲੀ ਦੇ ਕਾਰਨ ਉਹਨਾਂ ਦੀ ਆਪਣੇ ਦੇਸਾਂ ਵਿੱਚ ਰਹਾਇਸ਼ ਅਸੰਭਵ ਹੋ ਗਈ ਸੀ। ਇਸ ਤੋਂ ਬਾਅਦ ਅਜਿਹੇ ਲੋਕ ਉੱਥੇ ਪੁੱਜੇ, ਜਿਨ੍ਹਾਂ ਦੇ ਰਾਜਸੀ, ਸਮਾਜਿਕ ਅਤੇ ਆਰਥਿਕ ਖ਼ਿਆਲ ਉਸ ਸਮੇਂ ਦੇ ਪ੍ਰਚਲਿਤ ਯੂਰਪੀਨ ਖ਼ਿਆਲਾਂ ਨਾਲ਼ੋਂ ਬਹੁਤ ਵਿਸ਼ਾਲ ਸਨ। ਪਿਛਲੀ ਅਤੇ ਵਰਤਮਾਨ ਸਦੀ ਵਿੱਚ ਵੀ ਯੂਰਪ ਵਿੱਚੋਂ ਅਮਰੀਕਾ ਨੂੰ ਅਜਿਹੇ ਆਦਮੀ ਹੀ ਗਏ ਹਨ, ਜਿਨ੍ਹਾਂ ਦੇ ਦਿਲਾਂ ਵਿੱਚ ਆਪਣੀ ਆਰਥਿਕ ਜਾਂ ਦਿਮਾਗ਼ੀ ਹਾਲਤ ਸੁਧਾਰਨ ਦੀ ਲੌ ਲੱਗੀ ਹੋਈ ਸੀ, ਜਿਨ੍ਹਾਂ ਵਿੱਚ ਆਪਣੀ ਮਾਤ-ਭੂਮੀ ਨੂੰ ਛੱਡ ਕੇ ਇੱਕ ਪਰਾਏ ਦੇਸ ਨੂੰ ਅਪਣਾਉਣ ਦਾ ਹੌਸਲਾ ਸੀ ਅਤੇ ਜਿਨ੍ਹਾਂ ਨੂੰ ਪੂਰੀ-ਪੂਰੀ ਦ੍ਰਿੜ੍ਹਤਾ ਸੀ ਕਿ ਉਹ ਪਰਾਏ ਦੇਸ ਵਿੱਚ ਜਾ ਕੇ ਆਪਣੇ ਮੰਤਵਾਂ ਵਿੱਚ ਸਫਲ਼ਤਾ ਪ੍ਰਾਪਤ ਕਰਨਗੇ।

ਅਮਰੀਕਨ ਲੋਕਾਂ ਦੀ ਅਗਾਂਹਵਧੂ ਰੁਚੀ ਦੇ ਕਾਰਨ, ਇਸ ਦੇਸ ਵਿੱਚ ਇਸਤਰੀ ਨੂੰ ਸੁਤੰਤਰਤਾ ਪ੍ਰਾਪਤ ਕਰਨ ਲਈ ਇਤਨੀ ਕਠਨ ਮੁਹਿੰਮ ਨਹੀਂ ਕਰਨੀ ਪਈ, ਜਿੰਨੀ ਕਿ ਯੂਰਪੀਨ ਦੇਸਾਂ ਦੀਆਂ ਇਸਤਰੀਆਂ ਨੂੰ ਕਰਨੀ ਪਈ। ਅਮਰੀਕਨ ਇਸਤਰੀ ਦੀ ਸੁਤੰਤਰਤਾ ਵੀ ਯੂਰਪੀਨ ਇਸਤਰੀ ਨਾਲ਼ੋਂ ਵਧੀਆ ਹੈ। ਯੂਰਪੀਨ ਦੇਸਾਂ ਵਿੱਚ ਪੁਰਾਣੀ ਸੱਭਿਅਤਾ ਦਾ ਪ੍ਰਭਾਵ, ਪੁਰਾਣੇ ਖ਼ਿਆਲਾਂ ਦੀ ਖਿੱਚ ਅਤੇ ਆਦਮੀ ਦੀ ਪਿਛਾਂਹ-ਖਿੱਚੂ ਰੁਚੀ ਇਸਤਰੀ ਦੀ ਪੂਰਨ ਸੁਤੰਤਰਤਾ ਵਿੱਚ ਰੋੜੇ ਹਨ। ਕਨੂੰਨੀ ਤੌਰ ’ਤੇ ਬੇਸ਼ੱਕ ਇਸਤਰੀ ਸੁਤੰਤਰ ਹੈ ਪਰੰਤੂ ਸਮਾਜ ਦੀਆਂ ਬੇੜੀਆਂ ਨੇ ਹਾਲਾਂ ਇਸ ਨੂੰ ਜਕੜਿਆ ਹੋਇਆ ਹੈ।

ਅਮਰੀਕਰਨ ਸੱਭਿਅਤਾ ਦੇ ਮੋਟੇ-ਮੋਟੇ ਅੰਗਾਂ ਵੱਲ ਨਜ਼ਰ ਮਾਰਨ ’ਤੇ ਸਾਨੂੰ ‘ਕਿਰਤ ਦੀ ਕਦਰ’ ਦਾ ਸਭ ਤੋਂ ਉੱਚਾ ਦਰਜਾ ਜਾਪਦਾ ਹੈ। ਜਿਤਨਾ ਕਿਰਤ ਨੂੰ ਇਸ ਦੇਸ ਵਿੱਚ ਪਵਿੱਤਰ, ਉੱਚਾ ‘ਤੇ ਸੁੱਚਾ ਸਮਝਿਆ ਜਾਂਦਾ ਹੈ, ਦੁਨੀਆਂ ਦੇ ਕਿਸੇ ਹੋਰ ਦੇਸ ਵਿੱਚ ਨਹੀਂ ਸਮਝਿਆ ਜਾਂਦਾ। ਆਇਡਾਹੋ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਲੇਖਕ ਇੱਕ ਦਿਨ ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਗਿਆ। ਸਿਆਲ਼ ਦਾ ਮੌਸਮ ਸੀ ਅਤੇ ਛੁੱਟੀ ਦਾ ਦਿਨ ‘ਤੇ ਪਿਛਲੀ ਰਾਤ ਬਰਫ਼ ਬਹੁਤ ਪਈ ਸੀ। ਉਹ ਦਸ ਕੁ ਵਜੇ ਉਹਨਾਂ ਦੀ ਕੋਠੀ ਪੁੱਜਾ ਹੋਵੇਗਾ। ਜਾ ਕੇ ਕੀ ਦੇਖਦਾ ਹਾਂ ਕਿ ਪ੍ਰੈਜ਼ੀਡੈਂਟ ਸਾਹਿਬ ਗੋਡਿਆਂ ਤੱਕ ਰਬੜ-ਬੂਟ ਪਾਈ ਬੇਲਚੇ ਨਾਲ਼ ਕੋਠੀ ਦੇ ਚੁਫੇਰਿਓਂ ਬਰਫ਼ ਹਟਾ ਰਹੇ ਹਨ। ਅੱਧੇ ਤੋਂ ਬਹੁਤਾ ਕੰਮ ਉਸ ਦੇ ਜਾਣ ਤੱਕ ਕਰ ਚੁੱਕੇ ਸਨ। ਲੇਖਕ ਨੂੰ ਦੇਖ ਕੇ ਬੇਲਚਾ ਉੱਥੇ ਰੱਖ ਦਿੱਤਾ ਅਤੇ ਉਸ ਨੂੰ ਲੈ ਕੇ ਅੰਦਰ ਚਲੇ ਗਏ, ਡ੍ਰਾਇੰਗ-ਰੂਮ ਵਿੱਚ ਜਿੱਥੇ ਉਹਨਾਂ ਦੀ ਸੁਪਤਨੀ ਅੰਗੀਠੀ ਪਾਸ ਬੈਠੀ ਸਵੈਟਰ ਉਣ ਰਹੀ ਸੀ। ਲੇਖਕ ਦੀ ਗੱਲ-ਬਾਤ ਸੁਣ ਕੇ ਉਸ ਨੂੰ ਵਿਦਾ ਕੀਤਾ ਅਤੇ ਆਪ ਪ੍ਰੈਜ਼ੀਡੈਂਟ ਸਾਹਿਬ ਉਸ ਦੇ ਪਿੱਠ ਮੋੜਦਿਆਂ ਹੀ ਮੁੜ ਫੇਰ ਬੇਲਚਾ ਫੜ ਕੇ ਬਾਕੀ ਰਹਿੰਦੇ ਕੰਮ ਨੂੰ ਖ਼ਤਮ ਕਰਨ ’ਤੇ ਜੁਟ ਗਏ। ਲੇਖਕ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਕੀ ਕਦੀ ਹਿੰਦੁਸਤਾਨ ਵਿੱਚ ਅਜਿਹਾ ਦ੍ਰਿਸ਼ ਕਦੀ ਅੱਖੀਂ ਪੈ ਸਕਦਾ ਹੈ?

‘ਕਿਰਤ ਦੀ ਕਦਰ ਦੇ’ ਨਾਲ਼ ‘ਸਮੇਂ ਦੀ ਕਦਰ’ ਅਮਰੀਕਨ ਸੱਭਿਅਤਾ ਦਾ ਉਹ ਅੰਗ ਸੰਬੰਧਿਤ ਹੈ ਜਿਸ ਅਨੁਸਾਰ ਅਮਰੀਕਨ ਇਸਤਰੀ-ਮਰਦ ਨੂੰ ਸਮਾਂ ਵਿਅਰਥ ਗੁਆਉਂਦਾ ਨਹੀਂ ਦੇਖੋਗੇ। ਹਰ ਇੱਕ ਦੇ ਨਿਤਾਪ੍ਰਤੀ ਪ੍ਰੋਗ੍ਰਾਮ ਵਿੱਚ ਦਿਨ-ਰਾਤ ਦੇ 24 ਘੰਟਿਆਂ ਦੀ ਯੋਗ ਤੌਰ ‘‘ਤੇ ਆਪੋ-ਆਪਣੀ ਲੋੜ ਅਨੁਸਾਰ ਪੂਰੀ-ਪੂਰੀ ਵੰਡ ਕੀਤੀ ਹੋਈ ਹੈ- ਵੇਲ਼ੇ ਸਿਰ ਜਾਗਣਾ, ਨਿਯਤ ਸਮੇਂ ਖਾਣਾ, ਪੀਣਾ, ਕੰਮ ਕਰਨਾ ਅਤੇ ਨਿਯਤ ਸਮੇਂ ਹੀ ਦਿਲ ਪਰਚਾਵੇ ਵਿੱਚ ਲੱਗ ਕੇ ਖ਼ੁਸ਼ੀਆਂ ਦੇ ਸਮੁੰਦਰ ਵਿੱਚ ਚੁੱਭੀ ਮਾਰਨੀ ਅਤੇ ਫਿਰ ਨਿਯਤ ਸਮੇਂ ਸੌਂ ਜਾਣਾ। ਇਸ ਕਾਰਜ-ਕ੍ਰਮ ਅਨੁਸਾਰ ਵਿਅਰਥ ਸਮਾਂ ਗੁਆਉਣ ਲਈ ਕੋਈ ਗੁੰਜਾਇਸ਼ ਹੀ ਨਹੀਂ। ਤੁਸੀਂ ਕਦੀ ਇਹਨਾਂ ਲੋਕਾਂ ਨੂੰ ਗਲ਼ੀਆਂ ਜਾਂ ਬਜ਼ਾਰਾਂ ਵਿੱਚ ਖਲੋ ਕੇ ਗੱਪਾਂ ਮਾਰਦਿਆਂ ਨਹੀਂ ਦੇਖੋਗੇ। ਕਿਸੇ ਪਾਸ ਇਤਨਾ ਵਾਧੂ ਸਮਾਂ ਨਹੀਂ ਕਿ ਤੁਰੇ ਜਾਂਦਿਆਂ ਖੜ੍ਹ ਕੇ ਗੱਪਾਂ ਮਾਰ ਸਕੇ। ਜੇਕਰ ਤੁਸੀਂ ਕਿਸੇ ਅਫ਼ਸਰ ਨੂੰ ਉਸ ਦੇ ਦਫ਼ਤਰ ਵਿੱਚ ਮਿਲ਼ਨਾ ਹੈ ਤਾਂ ਤੁਹਾਡੇ ਲਈ ਇਹੀ ਸਹੀ ਹੋਵੇਗਾ ਕਿ ਪਹਿਲਾਂ ਫ਼ੋਨ ’ਤੇ ਉਸ ਤੋਂ ਇਸ ਮੰਤਵ ਲਈ ਸਮਾਂ ਲੈ ਲਵੋ ਅਤੇ ਨਿਯਤ ਸਮੇਂ ਦਫ਼ਤਰ ਵਿੱਚ ਪੁੱਜੋ।

ਅਮਰੀਕਨ ਘਰਾਂ ਵਿੱਚ ਲਿੰਗ ਦੇ ਆਧਾਰ ’ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਅਮਰੀਕਨ ਘਰਾਂ ਵਿੱਚ ਲੜਕਾ ਪੈਦਾ ਹੋਣ ’ਤੇ ਕੋਈ ਵਿਸ਼ੇਸ਼ ਖ਼ੁਸ਼ੀ ਨਹੀਂ ਮਨਾਈ ਜਾਂਦੀ ਅਤੇ ਨਾ ਹੀ ਲੜਕੀ ਪੈਦਾ ਹੋਣ ਦੇ ਕਾਰਨ ਟੱਬਰ ਵਿੱਚ ਸੋਗ ਪੈਂਦਾ ਹੈ। ਲੜਕੇ ਜਾਂ ਲੜਕੀ ਦੇ ਜਨਮ ’ਤੇ ਖ਼ੁਸ਼ੀ ਸਮਾਨ ਹੈ: ਦੋਹਾਂ ਨੂੰ ਇੱਕੋ ਤਰ੍ਹਾਂ ਪਾਲ਼ਿਆ ਜਾਂਦਾ ਹੈ ਅਤੇ ਕਿਸੇ ਨਾਲ਼ ਕਿਸੇ ਵੀ ਗੱਲ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਹੁੰਦਾ।

ਅਮਰੀਕਨ ਸੱਭਿਅਤਾ ਵਿੱਚ ਡਾਲਰ ਜਾਂ ਜੜ੍ਹ-ਵਸਤਾਂ ਦੇ ਪਿਆਰ ਤੋਂ ਸਿਵਾ ਜੀਵਨ ਦੀਆਂ ਕੋਮਲ ਕੀਮਤਾਂ ਦੀ ਬਿਲਕੁਲ ਉੱਕਾ ਹੀ ਕੋਈ ਥਾਂ ਨਹੀਂ। ਸਚਾਈ ਇਹ ਹੈ ਕਿ ਅਮਰੀਕਰਨ ਸੱਭਿਅਤਾ ਜੀਵਨ ਦੀਆਂ ਉੱਚੀਆਂ ਕੀਮਤਾਂ ਤੋਂ ਬਿਲਕੁਲ ਸੱਖਣੀ ਨਹੀਂ। ਇਸ ਵਿੱਚ ਧਰਮ ’ਤੇ ਕਲਾ ਦੀ ਆਪੋ-ਆਪਣੀ ਥਾਂ ਹੈ, ਭਾਵੇਂ ਇਹ ਸਚਾਈ ਮੰਨਣੋਂ ਇਨਕਾਰ ਨਹੀਂ ਕੀਤਾ ਜਾਂਦਾ ਕਿ ਇਹਨਾਂ ਦੀ ਪਦਵੀ ਉੱਚੀ ਨਹੀਂ ਜਿਤਨੀ ਕਿ ਹੋਣੀ ਚਾਹੀਦੀ ਹੈ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

 

 

 

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (11) 12th Physics (14) Ajay Khatkar (Punjabi Master) (11) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

April 2026
M T W T F S S
 12345
6789101112
13141516171819
20212223242526
27282930  
« Feb    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (276) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

ਪੜਨਾਂਵ ਦੀ ਪਰਿਭਾਸ਼ਾ ਅਤੇ ਕਿਸਮਾਂ 

October 2, 2024

ਖਾਣ-ਪੀਣ ਦੀਆਂ ਵਸਤਾਂ ਵਿੱਚ ਵਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ ।

August 20, 2024

ਪਾਠ 9 ਮੇਰੇ ਦਾਦੀ ਜੀ (ਗੁਰਬਖ਼ਸ਼ ਸਿੰਘ ਪ੍ਰੀਤਲੜੀ) 7th Punjabi lesson 9

December 12, 2023

ਵਿਸਾਖੀ – ਲੇਖ Vaisakhi Da Mela Essay in Punjabi

April 28, 2026
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?