6. ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਕਿੱਕਰਾ ਵੇ ਕੰਡਿਆਲਿਆ! ਕੱਤਕ ਬਦਲੇ ਤੋਰ,

ਨਵੇਂ ਜੁਗਾਂ ਦੇ ਬੁੱਤ ਵਿੱਚ, ਨਵੇਂ ਲਹੂ ਦਾ ਦੌਰ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਅੰਮ੍ਰਿਤਾ ਪ੍ਰੀਤਮ’ ਦੀ ਕਵਿਤਾ ‘ਬਾਰਾਂਮਾਹ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵਿੱਤਰੀ ਨੇ ਮਜ਼ਦੂਰ ਜਮਾਤ ਵੱਲ਼ੋਂ ਸਾਮਰਾਜੀ ਨੀਤੀਆਂ ਵਿਰੁੱਧ ਜਾਗ੍ਰਿਤੀ ਦੀ ਗੱਲ ਕੀ ਹੈ।

ਵਿਆਖਿਆ: ਕਵਿੱਤਰੀ ਕਹਿੰਦੀ ਹੈ ਕਿ ਵੇ ਕੰਡਿਆਲਿਆ ਕਿੱਕਰਾ! ਨਵਾਂ ਮਹੀਨਾ ਕੱਤਕ ਵਿੱਚ ਤੌਰ-ਤਰੀਕੇ ਬਦਲ ਗਏ ਹਨ ਅਤੇ ਨਵੇਂ ਯੁੱਗ ਦੇ ਬੁੱਤਾਂ ਵਿੱਚ ਨਵੇਂ ਲਹੂ ਦੀ ਰਫ਼ਤਾਰ ਹੈ ਭਾਵ ਕਿ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਹਨ ਅਤੇ ਪੁਰਾਣੇ ਵਿਚਾਰ ਬਦਲ ਗਏ ਹਨ।

2. ‘ਬਾਰਾਂਮਾਹ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮਜ਼ਦੂਰ ਜਮਾਤ ਦੇ ਜਾਗਰੁਕ ਹੋਕੇ ਅਤੇ ਇਕੱਠੇ ਹੋ ਕੇ ਸਾਮਰਾਜਵਾਦ ਵਿਰੁੱਧ ਡਟਣ ਦਾ ਸੁਨੇਹਾ ਹੈ। ਨਵੇਂ ਯੁੱਗ ਲੋਕਾਂ ਦਾ ਯੁੱਗ ਹੋਣ ਜਾ ਰਿਹਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ‘ਬਾਰਾਂਮਾਹ’ ਤੋਂ ਕੀ ਭਾਵ ਹੈ?

ਉੱਤਰ: ਬਾਰਾਂ ਦੇਸੀ ਮਹੀਨੇ।

(ਅ) ਕਵਿਤਾ ‘ਬਾਰਾਂਮਾਹ‘ ਵਿੱਚ ਚੇਤ ਚੜ੍ਹਨ ’ਤੇ ਕੀ ਵਾਪਰਦਾ ਹੈ?

ਉੱਤਰ: ਕਿਸਾਨੀ ਜਾਗ੍ਰਿਤੀ।

(ੲ) ‘ਹੱਕ ਜਿਨ੍ਹਾਂ ਦੇ ਆਪਣੇ, ਆਪ ਲੈਣਗੇ ਖੋਹ’ ਕਾਵਿ-ਸਤਰ ਦਾ ਸੰਬੰਧ ਕਿਹੜੇ ਦੇਸੀ ਮਹੀਨੇ ਨਾਲ਼ ਹੈ?

ਉੱਤਰ: ਪੋਹ ਮਹੀਨੇ ਨਾਲ਼।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

Share This Article
Leave a Comment

Leave a Reply

Your email address will not be published. Required fields are marked *