14. ਜੋਗਾ ਸਿੰਘ

ਜੋਗਾ ਸਿੰਘ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਬੰਦਾ ਛਾਂਵੇਂ ਬੈਠਣ ਆਵੇ।

ਇਹਨਾਂ ਨੂੰ ਹੀ ਛਾਂਗੀ ਜਾਵੇ।

ਨਾ ਬੋਲਣ ਨਾ ਕੂਕਣ ਫਿਰ ਵੀ,

ਭਾਵੇਂ ਸਭ ਕੁਝ ਜਾਣਦੇ।

ਪਰ ਬੋਲ ਨਾ ਸਕਦੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਜੋਗਾ ਸਿੰਘ’ ਦੀ ਕਵਿਤਾ ‘ਰੁੱਖ ਬੋਲ ਨਾ ਸਕਦੇ’ ਵਿੱਚੋਂ ਲਿਆ ਗਿਆ ਹੈ। ਇਸ ਕਾਵਿ-ਬੰਦ ਵਿੱਚ ਕਵੀ ਨੇ ਰੁੱਖਾਂ ਉੱਤੇ ਮਨੁੱਖ ਵੱਲੋਂ ਕੀਤੇ ਜਾਂਦੇ ਭੈੜੇ ਸਲੂਕ ਦਾ ਵਰਨਣ ਕੀਤਾ ਹੈ।

ਵਿਆਖਿਆ: ਕਵੀ ਆਖਦਾ ਹੈ ਕਿ ਬੰਦਾ ਧੁੱਪ ਕਾਰਨ ਥੱਕਿਆ ਹੋਇਆ ਰੁੱਖਾਂ ਦੀ ਛਾਂ ਹੇਠ ਘੜੀ-ਪਲ਼ ਅਰਾਮ ਕਰਨ ਲਈ ਬੈਠਦਾ ਹੈ। ਪਰ ਓਹੀ ਅਕ੍ਰਿਤਘਣ ਮਨੁੱਖ ਇਹਨਾਂ ਰੁੱਖਾਂ ਦੀ ਛੰਗਾਈ ਕਰੀ ਜਾ ਰਿਹਾ ਹੈ। ਮਨੁੱਖ ਵੱਲੋਂ ਰੁੱਖਾਂ ਲਈ ਕੀਤਾ ਜਾਂਦੇ ਬੁਰੇ ਵਰਤਾਓ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਵੀ ਰੁੱਖ ਕੁਝ ਨਹੀਂ ਕੂਕ ਰਹੇ, ਨਾ ਹੀ ਬੋਲਕੇ ਸ਼ਿਕਾਇਤ ਕਰਦੇ ਹਨ। ਕਿਉਂਕਿ ਇਹ ਬੋਲ ਨਹੀਂ ਸਕਦੇ।

2. ‘ਰੁੱਖ ਬੋਲ ਨਾ ਸਕਦੇ‘ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਮਨੁੱਖ ਵੱਲੋਂ ਰੁੱਖਾਂ ਨਾਲ਼ ਕੀਤੇ ਜਾਂਦੇ ਵਿਵਹਾਰ ਬਾਰੇ ਰੁੱਖ ਚੰਗੀ ਤਰ੍ਹਾਂ ਜਾਣਦੇ ਹੋਏ ਵੀ ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕਰਦੇ। ਇਸ ਤਰ੍ਹਾਂ ਜਾਪਦਾ ਹੈ ਕਿ ਰੱਬੀ ਫ਼ਕੀਰ ਬਣਕੇ ਹੀ ਆਪਣਾ ਫ਼ਰਜ਼ ਨਿਭਾ ਰਹੇ ਹਨ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਰੁੱਖਾਂ ਦੇ ਗਲ਼ ਬਾਂਹਾਂ ਪਾ ਕੇ ਕੌਣ ਰੋਂਦਾ ਹੈ?

ਉੱਤਰ: ਵੇਲਾਂ।

(ਅ) ਛਾਂਵੇਂ ਬੈਠਣ ਵਾਲ਼ਾ ਮਨੁੱਖ ਰੁੱਖਾਂ ’ਤੇ ਕੀ ਜ਼ੁਲਮ ਕਰਦਾ ਹੈ?

ਉੱਤਰ: ਇਨ੍ਹਾਂ ਨੂੰ ਛਾਂਗਦਾ ਹੈ।

(ੲ) ਇਸ ਕਵਿਤਾ ’ਚ ਰੱਬ ਦੇ ਫ਼ੱਕਰ ਕਿਸ ਨੂੰ ਕਿਹਾ ਗਿਆ ਹੈ?

ਉੱਤਰ: ਰੁੱਖਾਂ ਨੂੰ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *