PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 5 . ਗੁਰੂ ਅਰਜਨ ਦੇਵ ਜੀ
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
12th punjabiAjay Khatkar (Punjabi Master)

5 . ਗੁਰੂ ਅਰਜਨ ਦੇਵ ਜੀ

dkdrmn
1 View
8 Min Read
Share
8 Min Read
SHARE

5 . ਗੁਰੂ ਅਰਜਨ ਦੇਵ ਜੀ

ਅਭਿਆਸ

ਪ੍ਰਸ਼ਨ 1. ਹੇਠਾਂ ਦਿੱਤੀਆਂ ਕਾਵਿ-ਤੁਕਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ:

(ੳ) ਦਸ ਬਸਤੂ ਲੇ ਪਾਛੈ ਪਾਵੈ।।

ਏਕ ਬਸਤੁ ਕਾਰਨਿ ਬਿਖੋਟਿ ਗਵਾਵੈ॥

ਏਕ ਭੀ ਨ ਦੇਇ ਦਸ ਭੀ ਹਿਰਿ ਲੇਇ॥

ਤਉ ਮੂੜਾ ਕਹੁ ਕਹਾ ਕਰੇਇ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਦਸ ਬਸਤੂ ਲੇ ਪਾਛੈ ਪਾਵੈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਮਨੁੱਖੀ ਜੀਵ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਲਈ ਉਸਦਾ ਧੰਨਵਾਦ ਨਹੀਂ ਕਰਦਾ ਸਗੋਂ ਜੋ ਨਹੀਂ ਮਿਲਦਾ ਉਸਦਾ ਗਿਲ਼ਾ ਕਰਦਾ ਰਹਿੰਦਾ ਹੈ।

ਵਿਆਖਿਆ: ਗੁਰੂ ਜੀ ਆਖਦੇ ਹਨ ਕਿ ਮਨੁੱਖੀ ਜੀਵ ਪਰਮਾਤਮਾ ਤੋਂ ਦਸ ਤਰ੍ਹਾਂ ਦੀਆਂ ਵਸਤਾਂ ਲੈਂਦਾ ਹੈ ਪਰ ਇੱਕ ਚੀਜ਼ ਲਈ ਆਪਣਾ ਭਰੋਸਾ ਗੁਆ ਬੈਠਦਾ ਹੈ। ਜਦੋਂ ਕਿ ਮਨੁੱਖ ਨੂੰ ਮਿਲ਼ੀਆਂ ਦਾਤਾਂ ਲਈ ਪਰਮਾਤਮਾ ਦਾ ਧੰਨਵਾਦੀ ਹੋਣਾ ਚਾਹੀਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਜੋ ਕੁਝ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੈ ਉਹ ਵੀ ਨਾ ਦੇਵੇ ਭਾਵ ਦਿੱਤੀਆਂ ਹੋਈਆਂ ਦਾਤਾਂ ਵੀ ਖੋਹ ਲਵੇ ਤਾਂ ਮਨੁੱਖ ਕੀ ਕਰ ਸਕਦਾ ਹੈ।

(ਅ) ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ।।

ਚਾਰਿ ਕੁੰਟ ਦਹਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ।।

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਕਿਰਤਿ ਕਰਮ ਕੇ ਵੀਛੁੜੇ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਮਨੁੱਖੀ ਜੀਵ ਆਪਣੇ ਸਰੀਰ ਦੇ ਕਰਮਾਂ ਦੇ ਅਨੁਸਾਰ ਹੀ ਪਰਮਾਤਮਾ ਨਾਲ਼ੋਂ ਵਿਛੜਿਆ ਹੈ। ਜਿਸ ਕਾਰਨ ਕਸ਼ਟ ਵੀ ਪਾਉਂਦਾ ਹੈ।

ਵਿਆਖਿਆ: ਗੁਰੂ ਜੀ ਆਖਦੇ ਹਨ ਕਿ ਮਨੁੱਖ ਆਪਣੇ ਕਰਮਾਂ ਦੀ ਕਮਾਈ ਕਰਕੇ ਹੀ ਪਰਮਾਤਮਾ ਤੋਂ ਦੂਰ ਹੈ। ਪਰਮਾਤਮਾ ਆਪਣੀ ਮਿਹਰ ਦੀ ਨਜ਼ਰ ਕਰੇ। ਅਸੀਂ ਚਾਰ-ਚੁਫੇਰੇ ਹੀ ਸੁੱਖਾਂ ਦੀ ਭਾਲ ਵਿੱਚ ਭਟਕ ਕੇ, ਥੱਕ-ਹਾਰ ਕੇ ਪਰਮਾਤਮਾ ਤੇਰੀ ਸ਼ਰਨ ਵਿੱਚ ਆਏ ਹਾਂ।

(ੲ) ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ॥

ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ॥

ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ॥

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ॥

ਪ੍ਰਸੰਗ: ਇਹ ਕਾਵਿ-ਤੁਕਾਂ ‘ਮੱਧ-ਕਾਲੀਨ ਪੰਜਾਬੀ-ਕਾਵਿ (ਝਲਕਾਂ ਤੇ ਇਤਿਹਾਸ)’ ਪੁਸਤਕ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਜਾ ਕਉ ਮੁਸਕਲੁ ਅਤਿ ਬਣੈ’ ਵਿਚੋਂ ਲਈਆਂ ਗਈਆਂ ਹਨ। ਇਸ ਵਿਚ ਗੁਰੂ ਜੀ ਫੁਰਮਾਉਦੇ ਹਨ ਕਿ ਚੰਗੀ ਕਿਸਮਤ ਤੋਂ ਬਿਨਾਂ ਮਨੁੱਖ ਨੂੰ ਸੱਚੇ ਪਰਮ ਪਿਤਾ ਪਰਮਾਤਮਾ ਦਾ ਦਰਸ਼ਨ ਨਹੀਂ ਹੁੰਦਾ।

ਵਿਆਖਿਆ: ਜੇ ਕੋਈ ਮਨੁੱਖ ਕਮਜ਼ੋਰ ਹੋ ਜਾਏ ਤੇ ਭੁੱਖ-ਨੰਗ ਦਾ ਦੁੱਖ ਉਸਨੂੰ ਹਰ ਵੇਲ਼ੇ ਖਾਂਦਾ ਰਹੇ, ਜੇ ਉਸ ਦੇ ਪੱਲੇ ਪੈਸਾ ਨਾ ਹੋਵੇ ਕੋਈ ਉਸਨੂੰ ਹੌਸਲਾ ਦੇਣ ਵਾਲ਼ਾ ਨਾ ਹੋਵੇ, ਕੋਈ ਉਸਦੀ ਲੋੜ ਪੂਰੀ ਨਾ ਕਰੇ। ਉਸਦਾ ਕੋਈ ਕੰਮ ਸਿਰੇ ਨਾ ਚੜ੍ਹ ਸਕੇ ਅਜਿਹੀ ਹਾਲਤ ਵਿੱਚ ਵੀ ਜੇ ਪਰਮਾਤਮਾ ਉਸ ਤੇ ਚਿੱਤ ਵਿੱਚ ਆ ਵਸੇ ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ ਭਾਵ ਉਸਦੀ ਆਤਮਿਕ ਅਵਸਥਾ ਅਜਿਹੇ ਬਾਦਸ਼ਾਹਾਂ ਵਾਲ਼ੀ ਹੋ ਜਾਂਦੀ ਹੈ ਜਿਸਦਾ ਰਾਜ ਕਦੇ ਨਹੀਂ ਡੋਲਦਾ।

ਪ੍ਰਸ਼ਨ 2. ਹੇਠਾਂ ਲਿਖੇ ਸ਼ਬਦਾਂ ਦਾ ਕੇਂਦਰੀ ਭਾਵ ਲਿਖੋ।

(ੳ) ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’ (ਕੇਂਦਰੀ ਭਾਵ)

ਉੱਤਰ: ਵੱਖ ਵੱਖ ਧਰਮਾਂ ਅੰਦਰ ਪਰਮਾਤਮਾ ਨੂੰ ਵੱਖ–ਵੱਖ ਨਾਵਾਂ ਨਾਲ਼ ਬੁਲਾਇਆ ਜਾਂਦਾ ਹੈ ਅਤੇ ਉਸਨੂੰ ਪਾਉਣ ਲਈ ਵੱਖ-ਵੱਖ ਸਾਧਨ ਵਰਤੇ ਜਾਂਦੇ ਹਨ ਪਰ ਪਰਮਾਤਮਾ ਦਾ ਭੇਦ ਉਹ ਮਨੁੱਖ ਹੀ ਪਾ ਸਕਦਾ ਹੈ ਜਿਹੜਾ ਉਸਦੇ ਹੁਕਮ ਦੀ ਪਛਾਣ ਕਰਦਾ ਹੈ ਇਸ ਕਰਕੇ ਉਸਦੇ ਹੁਕਮ ਦੀ ਪਛਾਣ ਕਰਕੇ ਉਸਦੇ ਭਾਣੇ ਨੂੰ ਮੰਨ ਕੇ ਖ਼ੁਦ ਨੂੰ ਢਾਲਣਾ ਚਾਹੀਦਾ ਹੈ।

 

(ਅ) ‘ਦੁਖੁ ਤਦੇ ਜਾ ਵਿਸਰਿ ਜਾਵੈ’ (ਕੇਂਦਰੀ ਭਾਵ)

ਉੱਤਰ: ਜਦੋਂ ਮਨੁੱਖੀ ਜੀਵ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਤਾਂ ਬਹੁਤ ਦੁੱਖ ਪਾਉਂਦਾ ਹੈ। ਪਰ ਜਦੋਂ ਉਹੀ ਜੀਵ ਪਰਮਾਤਮਾ ਦੀ ਮਿਹਰ ਨਾਲ਼ ਪ੍ਰਭੂ ਦਾ ਨਾਮ ਸਿਮਰਨ ਕਰਦਾ ਹੈ ਤਾਂ ਉਸਦੇ ਸਾਰੇ ਦੁੱਖ ਤੇ ਬੰਧਨ ਕੱਟੇ ਜਾਂਦੇ ਹਨ। ਉਸਦਾ ਮਨ ਪ੍ਰਭੂ ਪ੍ਰੇਮ ਵਿੱਚ ਮਸਤ ਹੋਕੇ ਆਤਮਿਕ ਆਨੰਦ ਦਾ ਘਰ ਬਣ ਜਾਂਦਾ ਹੈ।

 

(ੲ) ‘ਕਿਰਤਿ ਕਰਮ ਕੇ ਵੀਛੁੜੇ’ (ਕੇਂਦਰੀ ਭਾਵ)

ਉੱਤਰ: ਮਨੁੱਖੀ ਜੀਵ ਪਰਮਾਤਮਾ ਤੋਂ ਵਿਛੜ ਕੇ ਸੁੱਖ ਨਹੀਂ ਪਾ ਸਕਦਾ। ਉਹ ਪਰਮਾਤਮਾ ਦੇ ਵਿਛੋੜੇ ਵਿੱਚ ਤੜਫਦਾ, ਉਸ ਅੱਗੇ ਬੇਨਤੀਆਂ ਕਰਦਾ ਹੈ ਕਿ ਉਸਦਾ ਪ੍ਰਭੂ ਨਾਲ਼ ਮੇਲ਼ ਹੋ ਜਾਵੇ।

 

ਪ੍ਰਸ਼ਨ 3. ਵਸਤੁਨਿਸ਼ਠ ਪ੍ਰਸ਼ਨ:

(ੳ) ‘ਜਾ ਕਉ ਮੁਸਕਲੁ ਅਤਿ ਬਣੈ‘ ਸਲੋਕ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਕਿਹੜੇ ਚਾਰ ਵਿਕਾਰਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਉੱਤੇ ਪ੍ਰਭੂ ਦਾ ਨਾਮ ਸਿਮਰ ਕੇ ਕਾਬੂ ਪਾਇਆ ਜਾ ਸਕਦਾ ਹੈ?

ਉੱਤਰ: ਕਾਮ, ਕ੍ਰੋਧ, ਲੋਭ ਅਤੇ ਮੋਹ।

(ਅ) ‘ਦੁਖੁ ਤਦੇ ਜਾ ਵਿਸਰਿ ਜਾਵੈ‘ ਅਨੁਸਾਰ ਪਰਮਾਤਮਾ ਦਾ ਨਾਂ ਜਪਣ ਵਾਲ਼ੇ ਮਨੁੱਖ ਦੇ ਅੰਦਰੋਂ ਕਿਹੜੇ ਦੁੱਖ ਦੂਰ ਹੋ ਜਾਂਦੇ ਹਨ?

ਉੱਤਰ: ਤ੍ਰਿਸ਼ਨਾ, ਚਿੰਤਾ, ਹਊਮੈ ਅਤੇ ਬਾਕੀ ਰੋਗ।

(ੲ) ਹੇਠਾਂ ਲਿਖੀ ਸਤਰ ਨੂੰ ਨਿਮਨ-ਲਿਖਤ ਸ਼ਬਦਾਂ ਵਿੱਚੋਂ ਢੁਕਵਾਂ ਸ਼ਬਦ ਚੁਣ ਕੇ ਪੂਰੀ ਕਰੋ:

ਚਿੰਤਾ ਰੋਗ ਗਈ ਹਉ ਪੀੜਾ ਆਪਿ ਕਰੇ ……….ਜੀਉ। (ਦਇਆਲਾ, ਪ੍ਰਤਿਪਾਲਾ, ਗੋਪਾਲਾ, ਰਸਾਲਾ)

ਉੱਤਰ: ਪ੍ਰਤਿਪਾਲਾ।

(ਸ) ‘ਕਿਰਤਿ ਕਰਮ ਕੇ ਵੀਛੁੜੇ’ ਸਲੋਕ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਨੂੰ ਵਿਸਾਰੀ ਬੈਠੇ ਮਨੁੱਖਾਂ ਦੀ ਤੁਲਨਾ ਕਿਹੜੀਆਂ ਦੋ ਵਸਤੂਆਂ ਨਾਲ਼ ਕੀਤੀ ਹੈ?

ਉੱਤਰ: ਦੁੱਧ ਨਾ ਦੇਣ ਵਾਲ਼ੀ ਗਾਂ ਅਤੇ ਪਾਣੀ ਤੋਂ ਬਿਨਾਂ ਸੁੱਕ ਰਹੀ ਖੇਤੀ।

(ਹ) ‘ਦਸ ਬਸਤੂ ਲੈ ਪਾਛੈ ਪਾਵੈ’ ਸਲੋਕ ਵਿੱਚ ਗੁਰੂ ਅਰਜਨ ਦੇਵ ਜੀ ਪਰਮਾਤਮਾ ਵੱਲੋਂ ਦਿੱਤੀਆਂ ਦਾਤਾਂ ਪ੍ਰਾਪਤ ਕਰਨ ਉਪਰੰਤ ਕੀ ਕਰਨ ਦੀ ਪ੍ਰੇਰਨਾ ਦਿੰਦੇ ਹਨ?

(i) ਹੋਰ ਦਾਤਾਂ ਲੈਣ ਲਈ ਪ੍ਰਾਰਥਨਾ ਕਰਨ ਦੀ

(ii) ਘੱਟ ਦਿੱਤੀਆਂ ਦਾਤਾਂ ਲਈ ਗਿਲਾ ਕਰਨ ਦੀ

(iii) ਦਿੱਤੀਆਂ ਹੋਈਆਂ ਦਾਤਾਂ ਲਈ ਪਰਮਾਤਮਾ ਅੱਗੇ ਸਿਰ ਝੁਕਾਉਣ ਦੀ।

ਉੱਤਰ: ਦਿੱਤੀਆਂ ਹੋਈਆਂ ਦਾਤਾਂ ਲਈ ਪਰਮਾਤਮਾ ਅੱਗੇ ਸਿਰ ਝੁਕਾਉਣ ਦੀ।

(ਕ) ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’ ਸਲੋਕ ਅਨੁਸਾਰ ਜੀਵ ਆਪੋ-ਆਪਣੇ ਧਰਮਾਂ ਅਨੁਸਾਰ ਕਿਹੜੀਆਂ ਧਾਰਮਿਕ ਪੁਸਤਕਾਂ ਪੜ੍ਹਦਾ ਹੈ?

ਉੱਤਰ: ਵੇਦ ਅਤੇ ਕੁਰਾਨ।

(ਖ) ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’ ਸਲੋਕ ਵਿੱਚ ਜੀਵਾਂ ਨੇ ਆਪੋ-ਆਪਣੇ ਧਰਮਾਂ ਅਨੁਸਾਰ ਪਰਮਾਤਮਾ ਨੂੰ ਕਿਹੜੇ-ਕਿਹੜੇ ਨਾਂਵਾਂ ਨਾਲ਼ ਸੰਬੋਧਨ ਕੀਤਾ ਹੈ?

ਉੱਤਰ: ਰਾਮ, ਖ਼ੁਦਾ, ਗੁਸਾਈਂ ਅਤੇ ਅੱਲ੍ਹਾ।

(ਗ) ‘ਕੋਈ ਬੋਲੈ ਰਾਮ ਰਾਮ’ ਸਲੋਕ ਅਨੁਸਾਰ ਮੁਸਲਮਾਨ ਪਰਮਾਤਮਾ ਪਾਸੋਂ ………………ਮੰਗਦਾ ਹੈ ਅਤੇ ਹਿੰਦੂ ਪਰਮਾਤਮਾ ਪਾਸੋਂ………….. ਮੰਗਦਾ ਹੈ। (ਸਵਰਗ/ਬਹਿਸ਼ਤ)

ਉੱਤਰ: ਬਹਿਸ਼ਤ, ਸਵਰਗ।

(ਘ) ਗੁਰੂ ਅਰਜਨ ਦੇਵ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਦੱਸੋ।

ਉੱਤਰ: ਕਉ ਮੁਸਕਲ ਅਤਿ ਬਣੈ।

(ਙ) ‘ਜਾ ਕਉ ਮੁਸਕਲ ਅਤਿ ਬਣੈ’ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ?

(i) ਗੁਰੂ ਨਾਨਕ ਦੇਵ ਜੀ (ii) ਗੁਰੂ ਅਰਜਨ ਦੇਵ ਜੀ (iii) ਗੁਰੂ ਰਾਮਦਾਮ ਜੀ।

ਉੱਤਰ: (ii) ਗੁਰੂ ਅਰਜਨ ਦੇਵ ਜੀ।

ਤਿਆਰ ਕਰਤਾ:

ਅਜੈ ਕੁਮਾਰ ਖਟਕੜ (ਸਟੇਟ ਅਵਾਰਡੀ) ਪੰਜਾਬੀ ਮਾਸਟਰ ਸਸਸਸ ਕਾਹਮਾ (ਸ਼.ਭ.ਸ.ਨਗਰ) 9878583784

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (28) Ajay Khatkar (Punjabi Master) (67) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (331) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

 1.ਭਾਈ ਵੀਰ ਸਿੰਘ

May 7, 2026

8th-punjabi-lesson-4

July 11, 2022

7. ਖ਼ਵਾਜਾ ਗ਼ੁਲਾਮ ਫ਼ਰੀਦ

May 19, 2026

ਪਾਠ 24 ਭੂਆ (ਲੇਖਕ – ਨਾਨਕ ਸਿੰਘ ) 8th Punjabi lesson 24

September 29, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?