22. ਪਰਮਿੰਦਰ ਸੋਢੀ

ਪਰਮਿੰਦਰ ਸੋਢੀ

ਪਾਠ-ਅਭਿਆਸ

1. ਹੇਠ ਲਿਖੇ ਕਾਵਿ-ਬੰਦ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:

ਪੰਛੀ ਨੂੰ ਸੁਪਨਾ ਆਇਆ

ਕਿ ਅਕਾਸ਼ ਦੁਆਲੇ ਉੱਸਰ ਰਹੀਆਂ ਸੀਮਾਵਾਂ

ਕਿਤਾਬ ਨੂੰ ਸੁਪਨਾ ਆਇਆ

ਕਿ ਖ਼ੁਰ ਗਏ ਹਰਫ਼ ਸਾਰੇ।

ਪ੍ਰਸੰਗ: ਇਹ ਕਾਵਿ-ਬੰਦ ‘ਆਧੁਨਿਕ ਪੰਜਾਬੀ ਕਾਵਿ-ਝਲਕਾਂ ਅਤੇ ਇਤਿਹਾਸ’ ਪੁਸਤਕ ਵਿੱਚ ਦਰਜ ‘ਪਰਮਿੰਦਰ ਸੋਢੀ’ ਦੀ ਕਵਿਤਾ ‘ਜੰਗ ਤੇ ਅਮਨ’ ਵਿੱਚੋਂ ਲਈਆਂ ਗਈਆਂ ਹਨ। ਇਸ ਕਾਵਿ-ਬੰਦ ਵਿੱਚ ਕਵੀ ਨੇ ਜੰਗ ਦੀਆਂ ਸੰਭਾਵਨਾਵਾਂ ਵਿੱਚ ਵੱਖ-ਵੱਖ ਵਿਚਾਰਾਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ।

ਵਿਆਖਿਆ: ਕਵੀ ਕਹਿੰਦਾ ਹੈ ਕਿ ਜੰਗ ਦੇ ਐਲ਼ਾਨਾਂ ਵਿੱਚ ਪੰਛੀ ਨੂੰ ਸੁਪਨਾ ਆਇਆ ਹੈ ਕਿ ਅਕਾਸ਼ ਵਿੱਚ ਮਨੁੱਖ ਵੱਲ਼ੋਂ ਸਰਹੱਦਾਂ ਉਸਾਰ ਕੇ ਜਿਵੇਂ ਉਸਦੀ ਉਡਾਨ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਕਿਤਾਬ ਨੂੰ ਅਜਿਹਾ ਸੁਪਨਾ ਆਇਆ ਕਿ ਜਿਵੇਂ ਉਸਦੇ ਵਿਚਲੇ ਗਿਆਨ ਦਾ ਸਾਰੇ ਅੱਖਰ ਹੀ ਜਿਵੇਂ ਖ਼ੁਰ ਗਏ ਹੋਣ।

2. ‘ਜੰਗ ਅਤੇ ਅਮਨ’ ਕਵਿਤਾ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਕੇਂਦਰੀ ਭਾਵ: ਜੰਗ ਦੇ ਦਿਨ ਭਾਰੀ ਤਬਾਹੀ ਅਤੇ ਡਰਾਉਣੇ ਸੁਪਨਿਆਂ ਵਰਗੇ ਹੁੰਦੇ ਹਨ ਜਦੋਂ ਕਿ ਅਮਨ ਦੇ ਦਿਨ ਖ਼ੁਸ਼ਹਾਲੀ,ਪਿਆਰ ਅਤੇ ਹਰਿਆਵਲ ਭਰੇ ਸੁਪਨਿਆਂ ਨਾਲ਼ ਵਰਗੇ ਹੁੰਦੇ ਹਨ। ਸ਼ਾਂਤੀ ਦੇ ਦਿਨਾਂ ਵਿੱਚ ਹਰ ਦਿਨ ਤਰੱਕੀ ਦਾ ਦਿਨ ਜਾਪਣ ਲੱਗਦਾ ਹੈ।

3. ਵਸਤੂਨਿਸ਼ਠ ਪ੍ਰਸ਼ਨ:

(ੳ) ਕਵਿਤਾ ‘ਜੰਗ ਅਤੇ ਅਮਨ’ ਵਿੱਚ ਬਿਰਖ ਨੂੰ ਕੀ ਸੁਪਨਾ ਆਇਆ?

ਉੱਤਰ: ਕਿ ਉਸਦੇ ਸਾਰੇ ਪੱਤੇ ਅਚਾਨਕ ਝੜ ਗਏ।

(ਅ) ਮਹਾਂ-ਗਿਆਨ ਤੇ ਮਹਾਂ-ਸ਼ਾਂਤੀ ਨੂੰ ਨਾਲ਼ ਲੈ ਕੇ ਜੰਗਲ਼ ਤੋਂ ਕੌਣ ਪਰਤ ਰਿਹਾ ਹੈ?

ਉੱਤਰ: ਮਹਾਤਮਾ ਬੁੱਧ।

(ੲ) ਗ਼ੁਬਾਰਿਆਂ ’ਤੇ ਪਤੰਗਾਂ ਨਾਲ਼ ਅਕਾਸ਼ ਦੇ ਭਰੇ ਹੋਣ ਦਾ ਸੁਪਨਾ ਕਿਸ ਨੂੰ ਆਇਆ?

ਉੱਤਰ: ਬੱਚੇ ਨੂੰ।

 

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ ਜ਼ਿਲ੍ਹਾ: ਸ਼.ਭ.ਸ. ਨਗਰ 9878583784

 

 

TAGGED:
Share This Article
Leave a Comment

Leave a Reply

Your email address will not be published. Required fields are marked *