PSEB Notes

  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Reading: 11. ਸਾਵੇ ਮੱਘ ’ਤੇ ਪੌਂਗ ਡੈਮ (ਡਾ.ਕਰਨੈਲ ਸਿੰਘ ਅੰਬਰੀਸ਼)
Share
Font ResizerAa

PSEB Notes

Font ResizerAa
  • 6th
  • 7th
  • 8th
  • 9th
  • 10th
Search
  • Home
  • 6th Notes
  • 7th Notes
  • 8th Notes
  • 9th Notes
  • 10th Notes
  • Saved
Follow US
11th PunjabiAjay Khatkar (Punjabi Master)

11. ਸਾਵੇ ਮੱਘ ’ਤੇ ਪੌਂਗ ਡੈਮ (ਡਾ.ਕਰਨੈਲ ਸਿੰਘ ਅੰਬਰੀਸ਼)

ajay
31 Views
20 Min Read
Share
20 Min Read
SHARE

11. ਸਾਵੇ ਮੱਘ ’ਤੇ ਪੌਂਗ ਡੈਮ (ਅੰਬਰੀਸ਼- ਡਾ.ਕਰਨੈਲ ਸਿੰਘ ਅੰਬਰੀਸ਼)

1. ਵਸਤੂਨਿਸ਼ਠ ਪ੍ਰਸ਼ਨ :

ਪ੍ਰਸ਼ਨ 1. ਲੇਖਕ ਦੇ ਨਾਲ਼ ਜਾਣ ਵਾਲ਼ੇ ਕੌਣ ਸਨ?

ਉੱਤਰ: ਉਸ ਦਾ ਦੋਸਤ।

ਪ੍ਰਸ਼ਨ 2.ਲੇਖਕ ਦੀ ਦਾਦੀ ਨੇ ਉਸ ਨੂੰ ਕਿਉਂ ਝਿੜਕਿਆ?

ਉੱਤਰ: ਕਿਉਂਕਿ ਉਸ ਨੇ ਗੁਲੇਲ ਨਾਲ਼ ਨਿੱਕੀ ਚਿੜੀ ਫੁੰਡੀ ਸੀ।

ਪ੍ਰਸ਼ਨ 3. ਜਵਾਨੀ ਸਮੇਂ ਲੇਖਕ ਨੇ ਕਿਸ ਜੀਵ ਦਾ ਸ਼ਿਕਾਰ ਕੀਤਾ?

ਉੱਤਰ: ਮੁਰਗਾਬੀ।

ਪ੍ਰਸ਼ਨ 4. ਪੌਂਗ ਡੈਮ ਕਦੋਂ ਚਾਲੂ ਹੋਇਆ ਅਤੇ ਇਸ ਦਾ ਪੂਰਾ ਨਾਂ ਕੀ ਹੈ?

ਉੱਤਰ: 1974 ਵਿੱਚ ਚਾਲੂ ਹੋਇਆ। ਇਸ ਦਾ ਪੂਰਾ ਨਾਂ ‘ਮਹਾਰਾਣਾ ਪ੍ਰਤਾਪ ਪੌਂਗ ਡੈਮ’ ਹੈ।

ਪ੍ਰਸ਼ਨ 5. ‘ਹਨੂੰਮਾਨ ਜੀ ਦਾ ਟਿੱਬਾ’ ਕਿੰਨੇ ਫ਼ੁੱਟ ਉੱਚਾ ਹੈ?

ਉੱਤਰ: 18500 ਫ਼ੁੱਟ ।

ਪ੍ਰਸ਼ਨ 6. ਲੇਖਕ ਨੇ ਕਿਹੜਾ ਪੰਛੀ ਕਦੇ ਇਕੱਲਾ ਨਹੀਂ ਤੱਕਿਆ?

ਉੱਤਰ: ਸੁਰਖ਼ਾਬ।

ਪ੍ਰਸ਼ਨ 7. ਲੇਖਕ ਨੇ ‘ਸਾਵੇ ਮੱਘਾਂ‘ ਨੂੰ ਟੈਲੀਵੀਜ਼ਨ ਦੇ ਕਿਹੜੇ ਚੈਨਲ ਉੱ’ਤੇ ਦੇਖਿਆ ਸੀ?

ਉੱਤਰ: ਡਿਸਕਵਰੀ ਚੈਨਲ ਉੱ’ਤੇ।

ਪ੍ਰਸ਼ਨ 8. ਲੇਖਕ ਨੂੰ ਢਾਬੇ ’ਤੇ ਖਾਧਾ ਖਾਣਾ ਕਿਹੋ-ਜਿਹਾ ਲੱਗਿਆ?

ਉੱਤਰ: ਬਹੁਤ ਸਵਾਦ।

ਪ੍ਰਸ਼ਨ 9. ਲੇਖਕ ਦੇ ਦੋਸਤ ਨੇ ਸ਼ਾਕਾਹਾਰੀ ਖਾਣਾ ਖਾਧਾ ਜਾਂ ਮਾਸਾਹਾਰੀ?

ਉੱਤਰ: ਮਾਸਾਹਾਰੀ।

2. ਦੱਸੋ :

ਪ੍ਰਸ਼ਨ 1. ਲੇਖਕ ਸਰਦੀਆਂ ਵਿੱਚ ਕਿੱਥੇ ਜਾਣਾ ਚਾਹੁੰਦਾ ਹੈ ਅਤੇ ਕਿਉਂ?

ਉੱਤਰ: ਲੇਖਕ ਦੱਸਦਾ ਹੈ ਕਿ ਹਰ ਸਾਲ ਸਰਦੀਆਂ ’ਚ ਜੇਕਰ ਉਹ ਕਿਸੇ ਛੰਭ, ਦਰਿਆ ਜਾਂ ਝੀਲ ’’ਤੇ ਦੂਰ ਦੇਸਾਂ ਤੋਂ ਉੱਡ ਕੇ ਆਏ ਪਰਵਾਸੀ ਪੰਛੀ ਵੇਖਣ ਨਾ ਜਾਵੇ ਤਾਂ ਉਸ ਨੂੰ ਜਾਪਦਾ ਹੈ ਕਿ ਜਿਵੇਂ ਉਸ ਨੇ ਸਿਆਲ਼ ਨੂੰ ਬਿਨਾਂ ਮਾਣਿਆਂ ਬੀਤ ਜਾਣ ਦਿੱਤਾ ਹੋਵੇ। ਹਰ ਵਰ੍ਹੇ ਦੀ ਇਸ ਯਾਤਰਾ ’’ਤੇ ਕਿਸੇ ਦੋਸਤ ਦੀ ਸੰਗਤ ਦਾ ਵਾਧੂ ਨਫ਼ਾ ਵੀ ਹੋ ਜਾਂਦਾ ਏ। ਇਸ ਵਾਰ ਵੀ ਉਸਦਾ ਇੱਕ ਦੋਸਤ ਉਸ ਦੇ ਨਾਲ਼ ਘਰੋਂ ਚੱਲੇ। ਢਾਈ ਸਾਲ ਪਹਿਲਾਂ ਜਦੋਂ ਤੋਂ ਉਹਨੇ ਕਾਰ ਖ਼ਰੀਦੀ ਹੈ, ਉਦੋਂ ਤੋਂ ਆਪਣੀ ਹਰ ਯਾਤਰਾ ਦਾ ਰਿਕਾਰਡ ਰੱਖਦਾ ਹੈ। ਇਸ ਵਾਰ ਉਸ ਨੇ 22 ਜਨਵਰੀ 2013 ਨੂੰ ਪੌਂਗ ਡੈਮ ਜਾਣ ਦਾ ਪ੍ਰੋਗਰਾਮ ਬਣਾਇਆ।

ਪ੍ਰਸ਼ਨ 2. ਮੁਰਗ਼ਾਬੀਆਂ ਦਾ ਸ਼ਿਕਾਰ ਕਰਨ ਵਾਲ਼ੀ ਘਟਨਾ ਨੇ ਲੇਖਕ ਨੂੰ ਕਿਵੇਂ ਪ੍ਰਭਾਵਿਤ ਕੀਤਾ?

ਉਤਰ: ਜਵਾਨੀ ਦੇ ਪਹਿਲੇ ਸਾਲਾਂ ’ਚ ਸ਼ਿਕਾਰ ਦਾ ਸੌਂਕ ਜਾਗਿਆ ਤਾਂ ਉਹ ਕਸਬੇ ਦੇ ਸ਼ਿਕਾਰੀ ਦੋਸਤ ਨਾਲ਼ ਗੁਰਦਾਸਪੁਰ ਦੇ ਸਰਹੱਦੀ ਇਲਾਕੇ ’ਚ ਰਾਵੀ ਦਰਿਆ ’ਚੋਂ ਮੁਰਗ਼ਾਬੀਆਂ ਮਾਰ ਲਿਆਏ। ਘਰ ਪਰਤਦਿਆਂ ਜਦੋਂ ਅਚਾਨਕ ਉਸ ਦੀ ਨਜ਼ਰ ਨੀਲੀਆਂ ਭੂਰੀਆਂ ਮੁਰਗਾਬੀਆਂ ਦੀਆਂ ਬੰਦ ਅੱਖਾਂ ਅਤੇ ਮ੍ਰਿਤ ਸਰੀਰਾਂ ਉੱਤੇ ਪਈ ਤਾਂ ਉਸ ਦੇ ਮਨ ਉੱਤੇ ਅਜਿਹਾ ਅਸਰ ਹੋਇਆ ਕਿ ਇਸ ਪਿੱਛੋਂ ਉਸ ਨੇ ਕਿਸੇ ਪੰਛੀ ਜਾਂ ਜੀਵ ਨੂੰ ਨਾ ਮਾਰਨ ਦਾ ਫੈਸਲਾ ਕੀਤਾ।

ਪ੍ਰਸ਼ਨ 3. ਧਮੇਟਾ ਪਹੁੰਚ ਕੇ ਲੇਖਕ ਨੇ ਕਿਸ ਨਾਲ਼ ਗੱਲ-ਬਾਤ ਕੀਤੀ?

ਉੱਤਰ: ਧਮੇਟਾ ਪਹੁੰਚ ਕੇ ਕਾਰ ਤੋਂ ਉੱਤਰਦਿਆਂ ਲੇਖਕ ਨੇ ਸਕੂਲ ਦੇ ਮਾਸਟਰ ਜਾਪਦੇ ’ਤੇ ਖ਼ੁਸ਼ ਚਿਹਰੇ ਵਾਲ਼ੇ ਪੰਜਾਹ-ਪਚਵੰਜਾ ਸਾਲ ਦੇ ਬੰਦੇ ਤੋਂ ਪੰਛੀਆਂ ਬਾਰੇ ਪੁੱਛਣ ’ਤੇ ਪਤਾ ਲੱਗਦਾ ਹੈ ਕਿ ਪੰਛੀ ਤਿੰਨ ਕਿਲੋਮੀਟਰ ਦੂਰ ਗੱਟਾ ਪਿੰਡ ਵਿੱਚ ਹਨ। ਉਸ ਨੇ ਦੱਸਿਆ ਕਿ ਪਹਿਲਾਂ ਛੋਟਾ ਗੱਟਾ ਫਿਰ ਵੱਡਾ ਗੱਟਾ ਪਿੰਡ ਆਏਗਾ। ਵੱਡੇ ਗੱਟੇ ਵਿੱਚ ਸਕੂਲ ਆਵੇਗਾ। ਉਹ ਉੱਥੇ ਗੱਡੀ ਰੋਕ ਕੇ ਸਕੂਲੀ ਮਾਸਟਰ ਨੂੰ ਨਾਲ਼ ਲੈ ਲੈਣ। ਕਿਉਂਕਿ ਉੱਥੋਂ ਉਹਨਾਂ ਨੂੰ ਤਿੰਨ ਫ਼ਰਲਾਂਗ ਤੁਰਨਾ ਪੈਣਾ ਹੈ।

ਪ੍ਰਸ਼ਨ 4. ‘ਸਾਵੇ ਮੱਘ’ ਬਾਰੇ ਲੇਖਕ ਨੇ ਕੀ ਦੱਸਿਆ ਹੈ? ਇਹ ਵੀ ਦੱਸੋ ਕਿ ਲੇਖਕ ਨੇ ‘ਸਾਵੇ ਮੱਘ’ ਨੂੰ ਇੱਕਦਮ ਕਿਵੇਂ ਪਛਾਣ ਲਿਆ?

ਉੱਤਰ: ਲੇਖਕ ਦੱਸਦਾ ਹੈ ਕਿ ਸਾਵਾ ਮੱਘ ਹਲਕੇ ਪੀਲ਼ੇ ਰੰਗ ਭੂਰੇ ਰੰਗ ਦਾ ਦੋ-ਤਿੰਨ ਕਿਲੋ ਭਾਰ ਵਾਲ਼ਾ ਪੰਛੀ ਹੁੰਦਾ ਹੈ। ਇਸ ਪੰਛੀ ਦੇ ਸਿਰ ਦੇ ਦੋਹੀਂ ਪਾਸੀ ਦੋ-ਦੋ ਖ਼ਾਸ ਕਾਲ਼ੀਆਂ ਧਾਰੀਆਂ ਹੁੰਦੀਆਂ ਹਨ। ਇਸੇ ਕਾਰਨ ਇਹਨੂੰ ਧਾਰੀਦਾਰ ਸਿਰ ਵਾਲ਼ਾ ਕਿਹਾ ਜਾਂਦਾ ਹੈ। ਲੇਖਕ ਨੇ ਇਹਨਾਂ ਨੂੰ ਡਿਸਕਵਰੀ ਚੈਨਲ ਉੱ’ਤੇ ਵੇਖਿਆ ਸੀ। ਲੱਦਾਖ ’ਤੇ ਚੀਨ ਦੀ ਹੱਦ ’ਤੇ ਸਥਿਤ ਪੈਨਗਾਂਗ ਝੀਲ ’ਤੇ ਜਿੱਥੇ ਇਹ ਆਂਡੇ ਦੇਂਦੇ ’ਤੇ ਆਪਣੇ ਚੂਚੇ ਪਾਲਦੇ ਹਨ। ਮੱਧ-ਏਸ਼ੀਆ ਦੀਆਂ ਇੰਞ ਦੀਆਂ ਪਰਬਤੀ ਝੀਲਾਂ ਜਿਨ੍ਹਾਂ ਦੁਆਲ਼ੇ ਦੇ ਨਿੱਕੇ ਘਾਹਾਂ ’ਚ ਇਹ ਚੁਗਦੇ ਹਨ। ਇਹਨਾਂ ਦਾ ਗਰਮੀਆਂ ਦਾ ਬਸੇਰਾ ਹੁੰਦੀਆਂ ਹਨ। ਤਿੱਬਤ, ਕਜ਼ਾਖ਼ਸਤਾਨ, ਮੰਗੋਲੀਆ ’ਤੇ ਰੂਸ ਤੋਂ ਇਹ ਸਰਦ ਰੁੱਤ ਦੇ ਸ਼ੁਰੂ ’ਚ ਦੱਖਣ ਵੱਲ ਨੂੰ ਪਰਵਾਸ ਕਰਦੇ ਅਤੇ ਸਾਰੀਆਂ ਸਰਦੀਆਂ ਅਸਾਮ ਤੋਂ ਲੈ ਕੇ ਤਾਮਿਲਨਾਡੂ ਤਾਈਂ ਸਾਰੇ ਭਾਰਤ ਵਿੱਚ ਵੇਖੇ ਜਾ ਸਕਦੇ ਹਨ। ਪਰਵਾਸ ਦੌਰਾਨ ਇਹ ਹਿਮਾਲੀਆ ਪਾਰ ਕਰਦੇ ਹਨ। ਇਹ ਦੁਨੀਆ ਦੇ ਸਭ ਤੋਂ ਉੱਚੇ ਉੱਡਣ ਵਾਲ਼ੇ ਪੰਛੀਆਂ ਵਿੱਚੋਂ ਹਨ। ਇਹਨਾਂ ਨੂੰ ਮਾਊਂਟ ਐਵਰੈਸਟ (29029 ਫ਼ੁੱਟ) ਜਿੱਥੇ ਤਾਪਮਾਨ ਮਨਫ਼ੀ ਤੋਂ ਬਹੁਤ ਹੇਠਾਂ ਅਤੇ ਹਵਾ ’ਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਦੇ ਉੱਤੋਂ ਦੀ ਉੱਡਦਿਆਂ ਵੇਖਿਆ ਗਿਆ ਹੈ।

ਪ੍ਰਸ਼ਨ 5. ਲੇਖਕ ਤੋਂ ਖਾਣੇ ਦੀ ਪ੍ਰਸੰਸਾ ਸੁਣ ਕੇ ਢਾਬੇ ਵਾਲ਼ੇ ਨੇ ਆਪਣੇ ਕੜ੍ਹੀ ਬਣਾਉਣ ਦੇ ਢੰਗ ਬਾਰੇ ਕੀ ਦੱਸਿਆ?

ਉੱਤਰ: ਦੁਪਹਿਰ ਢਲਣ ’ਤੇ ਲੇਖਕ ਅਤੇ ਉਸਦਾ ਦੋਸਤ ਦੋਵੇਂ ਭੁੱਖ ਮਹਿਸੂਸ ਕਰਨ ਲੱਗੇ। ਪਰਤਦਿਆਂ ਹੋਇਆਂ ਪੌਂਗ ਡੈਮ ਤੋਂ ਉਰ੍ਹਾਂ ਚੰਗੇ ਦਿਸਦੇ ਇੱਕ ਢਾਬੇ ’ਤੇ ਰੁਕ ਕੇ ਧੁੱਪ ’ਚ ਬੈਠ ਗਏ। ਖਾਣਾ ਪਰੋਸਿਆ ਗਿਆ। ਲੇਖਕ ਨੇ ਕੜ੍ਹੀ-ਚਾਵਲ ’ਤੇ ਉਸ ਦੇ ਦੋਸਤ ਨੇ ਮੱਛੀ-ਚਾਵਲ ਲਏ। ਲੇਖਕ ਨੂੰ ਕੜ੍ਹੀ ਬੜੀ ਸੁਆਦਲੀ ਲੱਗੀ ਹੈ। ਲੇਖਕ ਨੇ ਢਾਬਾ-ਮਾਲਕ ਕੋਲ਼ ਖਾਣੇ ਦੀ ਤਾਰੀਫ਼ ਕੀਤੀ ਤਾਂ ਉਹ ਕਹਿੰਦਾ ਹੈ ਕਿ ਉਹ ਖੱਟੀ ਲੱਸੀ ਨੂੰ ਸਾਬਤ ਧਨੀਏ, ਸਾਬਤ ਲਾਲ ਮਿਰਚਾਂ ਦਾ ਤੜਕਾ ਲਾਉਂਦੇ ਹਨ।

ਪ੍ਰਸ਼ਨ 6. ਸਮੇਂ ਦੀ ਕਾੜ੍ਹਨੀ ’ਚ ਕੜ੍ਹ ਕੇ ਸਾਡਾ ਸੰਖੇਪ ਸਫ਼ਰ ਹੋਰ ਵੀ ਸੁਆਦਲਾ ਹੋਈ ਜਾਣਾ ਏ। ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?

ਉੱਤਰ: ਲੇਖਕ ਦਾ ਕਹਿਣ ਦਾ ਭਾਵ ਹੈ ਕਿ ਮਨੁੱਖ ਦਾ ਹਰ ਅਨੁਭਵ ਸਮੇਂ ਦੇ ਬੀਤਣ ਨਾਲ਼ ਉਸ ਦੀਆਂ ਯਾਦਾਂ ਵਿੱਚ ਹੋਰ ਵੀ ਸੁਆਦ ਹੋ ਜਾਂਦਾ ਹੈ ਅਤੇ ਇਹ ਗੱਲ ਹਰ ਮਨੁੱਖ ‘ਤੇ ਲਾਗੂ ਹੁੰਦੀ ਹੈ।

ਪ੍ਰਸ਼ਨ 7. ‘ਪਿਕਚਰ-ਪੋਸਟਕਾਰਡ’ ਕਵਿਤਾ ਦੇ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ ਨੂੰ ਲਗ–ਪਗ ਤੀਹ ਸਾਲ ਪੁਰਾਣੀ ਪਿਕਚਰ ਪੋਸਟਕਾਰਡ ਨਾਂ ਦੀ ਕਵਿਤਾ ਯਾਦ ਆਉਂਦੀ ਹੈ ਜਿਸਦਾ ਭਾਵ ਹੈ ਕਿ ਸਮੇਂ ਦੇ ਬੀਤਣ ਨਾਲ਼ ਹੀ ਸਾਡੇ ਨਿੱਕੇ-ਨਿੱਕੇ ਸੁਆਦਲੇ ਅਨੁਭਵ ਅਸਲ ਨਾਲ਼ੋਂ ਵਧੇਰੇ ਪ੍ਰਭਾਵਸ਼ਾਲੀ ਰੂਪ ਵਿੱਚ ਕਿਸੇ ਪਰਾ-ਸੰਸਾਰੀ ਦੁਨੀਆ ਵਿੱਚ ਚਲੇ ਜਾਂਦੇ ਹਨ। ਜਿਸ ਤਰ੍ਹਾਂ ਪਿਕਚਰ ਪੋਸਟ ਕਾਰਡ ਕਿਸੇ ਹਕੀਕਤ ਦਾ ਗੂੜ੍ਹਾ ‘ਤੇ ਗਾੜ੍ਹਾ ਰੂਪ ਹੁੰਦਾ ਹੈ। ਸੜਕਾਂ ‘ਤੇ ਇਮਾਰਤਾਂ ਘਟ ਮਟਿਆਲੀਆਂ ਦਿਖਾਈ ਦਿੰਦੀਆਂ ਹਨ ‘ਤੇ ਸੜਕਾਂ ਦੇ ਟੋਏ ‘ਤੇ ਲਾਅਨਾਂ ਦੇ ਖਿਲਾਰ ਨਹੀਂ ਦਿਸਦੇ। ਸਮੇਂ ਦੇ ਬੀਤਣ ਨਾਲ਼ ਯਾਦਾਂ ਵਿੱਚ ਵਸੇ ਸੁਆਦਲੇ ਅਨੁਭਵ ਹੋਰ ਵੀ ਸੁਆਦਲੇ ਹੋ ਜਾਂਦੇ ਹਨ।

3. ਸਾਰ

ਪ੍ਰਸ਼ਨ: ‘ਸਾਵੇ ਮੱਘ ’ਤੇ ਪੌਂਗ ਡੈਮ’ ਪਾਠ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ: ਲੇਖਕ ਦੱਸਦਾ ਹੈ ਕਿ ਹਰ ਸਾਲ ਸਰਦੀਆਂ ’ਚ ਜੇਕਰ ਉਹ ਕਿਸੇ ਛੰਭ, ਦਰਿਆ ਜਾਂ ਝੀਲ ’ਤੇ ਦੂਰ ਦੇਸਾਂ ਤੋਂ ਉੱਡ ਕੇ ਆਏ ਪਰਵਾਸੀ ਪੰਛੀ ਵੇਖਣ ਨਾ ਜਾਵੇ ਤਾਂ ਉਸ ਨੂੰ ਜਾਪਦਾ ਹੈ ਕਿ ਜਿਵੇਂ ਉਸ ਨੇ ਸਿਆਲ਼ ਨੂੰ ਬਿਨਾਂ ਮਾਣਿਆਂ ਬੀਤ ਜਾਣ ਦਿੱਤਾ ਹੋਵੇ। ਹਰ ਵਰ੍ਹੇ ਦੀ ਇਸ ਯਾਤਰਾ ’ਤੇ ਕਿਸੇ ਦੋਸਤ ਦੀ ਸੰਗਤ ਦਾ ਵਾਧੂ ਨਫ਼ਾ ਵੀ ਹੋ ਜਾਂਦਾ ਏ। ਇਸ ਵਾਰ ਵੀ ਉਸਦਾ ਇੱਕ ਦੋਸਤ ਉਸ ਦੇ ਨਾਲ਼ ਘਰੋਂ ਚੱਲੇ। ਢਾਈ ਸਾਲ ਪਹਿਲਾਂ ਜਦੋਂ ਤੋ ਉਹਨੇ ਕਾਰ ਖ਼ਰੀਦੀ ਹੈ, ਉਦੋਂ ਤੋਂ ਆਪਣੀ ਹਰ ਯਾਤਰਾ ਦਾ ਰਿਕਾਰਡ ਰੱਖਦਾ ਹੈ। ਇਸ ਵਾਰ ਉਸ ਨੇ 22 ਜਨਵਰੀ 2013 ਨੂੰ ਪੌਂਗ ਡੈਮ ਜਾਣ ਦਾ ਪ੍ਰੋਗਰਾਮ ਬਣਾਇਆ।

ਲੇਖਕ ਨੂੰ ਬਚਪਨ ਤੋਂ ਹੀ ਬੁਲਬੁਲਾਂ ਚੰਗੀਆਂ ਲੱਗਦੀਆਂ ਸਨ। ਜ਼ਰਾ ਵੱਡਾ ਹੋ ਕੇ ਗੁਲੇਲ ਨਾਲ਼ ਖੇਡਣ ਲੱਗਾ ਤਾਂ ਇੱਕ ਵਾਰ ਇੱਕ ਨਿੱਕੀ ਚਿੜੀ ਫੁੰਡ ਦਿੱਤੀ। ਮਰੀ ਚਿੜੀ ਨੂੰ ਹੱਥਾਂ ’ਚ ਪਲੋਸਦੀ ਦਾਦੀ ਨੇ ਝਿੜਕਿਆ। ਜਵਾਨੀ ਦੇ ਪਹਿਲੇ ਸਾਲਾਂ ’ਚ ਸ਼ਿਕਾਰ ਦਾ ਸ਼ੌਕ ਜਾਗਿਆ ਤਾਂ ਗੁਰਦਾਸਪੁਰ ਦੇ ਸਰਹੱਦੀ ਇਲਾਕੇ ’ਚ ਰਾਵੀ ਦਰਿਆ ’ਚੋਂ, ਇੱਕ ਕਸਬੀ ਸ਼ਿਕਾਰੀ ਦੇ ਨਾਲ਼ ਜਾ ਕੇ ਮੁਰਗ਼ਾਬੀਆਂ ਮਾਰ ਲਿਆਏ। ਇਸ ਪਿੱਛੋਂ ਉਸ ਨੇ ਕਿਸੇ ਪੰਛੀ ਜਾਂ ਜੀਵ ਨੂੰ ਨਾ ਮਾਰਨ ਦਾ ਫ਼ੈਸਲਾ ਕੀਤਾ।

ਇੱਕ ਵਾਰ ਲੇਖਕ ਜੈਪੁਰ ਤੋਂ ਅੰਮ੍ਰਿਤਸਰ ਇੱਕ ਪਰਿਵਾਰਿਕ ਸਮਾਰੋਹ ਸੰਪੰਨ ਕਰਕੇ ਆ ਰਹੇ ਸਨ ਤਾਂ ਦੁਪਹਿਰ ਨੂੰ ਰਾਜਸਥਾਨ ਦੀ ਇੱਕ ਸੁੱਕੀ ਨਹਿਰ ਦੇ ਕਿਨਾਰੇ ’ਤੇ ਇੱਕ ਢਾਬੇ ਉੱਤੇ ਖਾਣੇ ਲਈ ਰੁਕੇ। ਜਨਵਰੀ ਦਾ ਮੱਧ ਹੋਣ ਕਰਕੇ ਧੁੱਪ ਸੁਖਾਵੀਂ ’ਤੇ ਨਿੱਘੀ ਸੀ। ਢਾਬੇ ਦੇ ਇੱਕ ਪਾਸੇ ਡੇਢ ਕੁ ਕਨਾਲ਼ ਵਲ਼ੀ ਹੋਈ ਪਰ ਖ਼ਾਲੀ ਥਾਂ ਹੈ ’ਤੇ ਉੱਥੇ ਸੱਤ-ਅੱਠ ਤਰ੍ਹਾਂ ਦੇ ਪੰਛੀ ਚੁਗ ਰਹੇ ਸਨ। ਕਿਸੇ ਵੇਲ਼ੇ ਪੰਜਾਬ ਦਾ ਰਾਜ-ਪੰਛੀ ਰਿਹਾ ਇੱਕ ਚੱਕੀਰਾਹਾ, ਤਿੰਨ-ਚਾਰ ਘਰੇਲੂ ਚਿੜੀਆਂ, ਦੋ ਘੁੱਗੀਆਂ, ਦੁਸਾਂਗੜ ਲੰਮੀ ਪੂਛਲ਼ ਵਾਲ਼ੀ ਇੱਕ ਕਾਲ਼ੀ ਚਿੜੀ, ਕੁਝ ਬੁਲਬੁਲਾਂ, ਰੌਬਿਨ ਪੰਛੀ ’ਤੇ ਮੇਰੀ ਅਨਜਾਣੀ ਇੱਕ ਹੋਰ ਨਿਕਚੂ ਚਿੜੀ। ਕੋਲ਼ ਬੈਠੀ ਸਾਡੀ ਮੰਡਲੀ ਦੀ ਮੌਜੂਦਗੀ ਤੋਂ ਬਿਲਕੁਲ ਬੇਲਾਗ ਉਹ ਚੁਗ ਰਹੇ ’ਤੇ ਉਹ ਜ਼ਰਾ ਹਟਵਾਂ ਖੜ੍ਹਾ ਇਹਨਾਂ ਨੂੰ ਤੱਕ ਰਿਹਾ ਸੀ।

ਇੰਞ ਦੇ ਹੀ ਕੁਝ ਹੋਰ ਪਲ਼ ਬਟੋਰਨ ਵਾਸਤੇ ਲੇਖਕ ਆਪਣੇ ਦੋਸਤ ਨਾਲ਼ ਪੌਂਗ ਡੈਮ ’ਤੇ ਜਾ ਰਿਹਾ ਸੀ। ਪੌਂਗ ਡੈਮ ਜਿਸ ਬਾਰੇ ਅਖ਼ਬਾਰਾਂ ’ਚ ਅਕਸਰ ਲਿਖਿਆ ਮਿਲ਼ਦਾ ਹੈ ਕਿ ਉੱਥੇ ਹਰ ਸਿਆਲੇ ਦੂਰ ਦੇਸਾਂ ਤੋਂ ਹਜ਼ਾਰਾਂ ਪਰਵਾਸੀ ਪੰਛੀ ਆਉਂਦੇ ਸਨ। ਸ਼ਹਿਰੋਂ ਨਿਕਲ਼ੇ ਹਾਂ ਤਾਂ ਨਿੱਕੀ ਕਣਕ ‘ਤੇ ਖੇਤਾਂ ’ਤੇ ਤਰਦੀ ਬੜੀ ਹਲਕੀ ਧੁੰਦ ਕਾਰਨ ਧੁੱਪ ਧੁੰਦਲਾਏ ਸ਼ੀਸ਼ੇ ਜਿਹੀ ਹੈ। ਗੁਰਦਾਸਪੁਰ ਤੋਂ ਪੰਝੀ ਕਿਲੋਮੀਟਰ ਦੂਰ, ਮੁਕੇਰੀਆਂ ਤੋਂ ਚਾਰ-ਪੰਜ ਕਿਲੋਮੀਟਰ ਉਰ੍ਹਾਂ ਵਹਿੰਦੇ ਦਰਿਆ ਰਾਵੀ ਤੱਕ ਪੁੱਜਦਿਆਂ ਇਹ ਧੁੰਦ ਸੰਘਣੀ ਹੋ ਗਈ ਹੈ। ਮੁਕੇਰੀਆਂ ਤੋਂ ਦੋ-ਤਿੰਨ ਕਿਲੋਮੀਟਰ ਬਾਹਰ ਨਿਕਲ਼ੇ ਹਾਂ ਤਾਂ ਖੱਬੇ ਪਾਸੇ ਦੂਰ ਉੱਤਰ ਵੱਲ ਤਾਜ਼ੀ ਬਰਫ਼ ਨਾਲ਼ ਢਕੇ ਵਿਸ਼ਾਲ ਧੌਲਾਧਾਰ ਪਹਾੜ ਦਿਸ ਪੈਂਦੇ ਨੇ। ਇਹਨਾਂ ਪਹਾੜੀ ਇਲਾਕਿਆਂ ਦਾ ਜਾਣਕਾਰ ਉਸਦਾ ਇੱਕ ਦੋਸਤ ਦੱਸਦਾ ਹੈ ਕਿ ਇਹ ਪਹਾੜੀਆਂ ਵੇਖਣ ਨੂੰ ਹੀ ਵੈਰਾਨ ’ਤੇ ਅਛੂਹ ਨੇ, ਇਹਨਾਂ ਦਾ ਇੱਕ-ਇੱਕ ਇੰਚ ਮਿਣਿਆ-ਮਾਪਿਆ ਹੋਇਆ ਹੈ। ਪਿੰਡਾਂ, ਘਰਾਂ ਤੋਂ ਸੰਘਣੀਆਂ ਅਬਾਦੀਆਂ ਲੰਘਦੇ ਅਸੀਂ ਪੌਂਗ ਡੈਮ ਨੇੜਲੇ ਖੁੱਲ੍ਹੇ ’ਤੇ ਜੰਗਲ਼ੀ ਇਲਾਕੇ ’ਚ ਪੁੱਜ ਗਏ। ਮਾੜੀ ਚਿੱਤਰਕਾਰੀ ਵਾਲ਼ੇ ਸੁਆਗਤੀ ਬੋਰਡ ਨੂੰ ਪੜ੍ਹਨ ਵਾਸਤੇ ਰੁਕ ਜਾਂਦੇ ਹਾਂ-ਪੌਂਗ ਡੈਮ ’ਤੇ 27 ਤਰ੍ਹਾਂ ਦੇ ਪੰਛੀ ਨੇ, ਝੀਲ ’ਚ ਅਨੋਖੀਆਂ ਮਾਹਸੀਰ ਮੱਛੀਆਂ ਨੇ ’ਤੇ 14,000 ਮਛਿਆਰਾ ਪਰਿਵਾਰਾਂ ਨੂੰ ਰੋਜ਼ੀ-ਰੋਟੀ ਮਿਲ਼ਦੀ ਹੈ।

ਡੈਮ ਪਾਰ ਕਰ ਕੇ ’ਤੇ ਇਸ ਪਾਸੇ ਵਾਲ਼ੇ ਬੈਰੀਅਰ ’ਤੇ ਉਹ ਦਸ-ਮਿੰਟੀ ਪਰਚੀ ਜਮ੍ਹਾ ਕਰਵਾ ਕੇ ਉਹ ਸੜਕ ’ਤੇ ਨਿਕਲ਼ ਆਉਂਦੇ ਹਨ ’ਤੇ ਖੁੱਲ੍ਹਾ ਸਾਹ ਲੈਂਦੇ ਹਾਂ। ਖੱਬੇ ਹੱਥ ਇੱਕ ਨਿੱਕੇ ਪਾਰਕ ‘ਚ ਮਹਾਰਾਣਾ ਪ੍ਰਤਾਪ ਦਾ ਬੁੱਤ ਲੱਗਾ ਹੋਇਆ ਹੈ ’ਤੇ ਇੱਕ ਬੋਰਡ ’ਤੇ ਉਹਦੇ ਜੀਵਨ ’ਤੇ ਸਮਿਆਂ ਦਾ ਸੰਖੇਪ ਬਿਓਰਾ ਦਰਜ ਹੈ। ਸੰਨ 1974 ‘ਚ ਚਾਲੂ ਹੋਏ ਪੌਂਗ ਡੈਮ (ਬਿਆਸ ਡੈਮ) ਦਾ ਪੂਰਾ ਨਾਂ ਮਹਾਰਾਣਾ ਪ੍ਰਤਾਪ ਪੌਂਗ ਡੈਮ ਹੈ। ਆਸੇ-ਪਾਸੇ ਸੈਲਾਨੀ ਜਾਂ ਪੰਛੀ-ਨਿਹਾਰਕ ਜਾਪਦਾ ਕੋਈ ਨਹੀਂ ਦਿਸਦਾ। ਸੜਕ ’ਤੇ ਇੱਕ ਬੋਰਡ ਲੱਗਾ ਹੈ– ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਫ਼ੌਰ ਵਾਟਰ ਸਪੋਰਟਸ, ਤੀਰ ਲਾ ਕੇ ਦਿਸ਼ਾ ਦੱਸੀ ਗਈ ਹੈ। ਉਹ ਓਧਰ ਨੂੰ ਚੱਲ ਪੈਂਦੇ ਹਨ। ਇਹ ਪੌਂਗ ਝੀਲ ਦਾ ਕੰਢਾ ਹੈ ’ਤੇ ਏਥੇ ਇੱਕ ਦੁਮੰਜ਼ਲਾ ਹੋਸਟਲ, ਇੱਕ ਵੱਡੇ ਡਾਈਨਿੰਗ ਹਾਲ ਵਾਲ਼ੀ ਕੰਟੀਨ ’ਤੇ ਇੱਕ ਦਫ਼ਤਰੀ ਇਮਾਰਤ ਸੀ। ਬਾਹਰ ਗ੍ਰਾਊਂਡ ਵਿੱਚ ਕੁਝ ਮੁੰਡੇ ਵਾਲ਼ੀਬਾਲ ਖੇਡ ਰਹੇ ਸਨ। ਇੱਕ ਪਾਸੇ ਸਟੈਂਡਾਂ ’ਤੇ ਫ਼ਾਈਬਰ ਗਲਾਸ ਦੀਆਂ ਲਾਲ-ਪੀਲ਼ੀਆਂ ਕਿਸ਼ਤੀਆਂ ਮੂਧੀਆਂ ਟਿਕਾਈਆਂ ਪਈਆਂ ਨੇ। ਇਹਨਾਂ ਸਭ ਨੂੰ ਪਾਰ ਕਰਦੇ ਉਹ ਐਨ ਪਾਰਲੇ ਪਾਸੇ, ਜਿੱਥੇ ਝੀਲ ਦਾ ਵਿਸ਼ਾਲ ਨਜ਼ਾਰਾ ਦਿਸਦਾ ਹੈ, ਉੱਥੇ ਪੁੱਜ ਜਾਂਦੇ ਹਨ ਪਰ ਕਿਤੇ ਕੋਈ ਪੰਛੀ ਨਹੀਂ।

ਪਰਤਦੇ ਸਮੇਂ ਅਸੀਂ ਵੱਡੇ ਸਾਰੇ ਦਫ਼ਤਰ ‘ਚ ’ਕੱਲੇ ’ਤੇ ਵਿਹਲੇ ਬੈਠੇ ਬੰਦੇ ਤੋਂ ਪੰਛੀਆਂ ਬਾਰੇ ਪੁੱਛਣ ’ਤੇ ਧਮੇਟਾ ਜਾਣ ਦੀ ਸਲਾਹ ਮਿਲ਼ੀ। ਜੋ ‘ਤੇਰਾਂ ਕਿਲੋਮੀਟਰ ਅੱਗੇ ਸੀ। ਵਾਲ਼ੀਬਾਲ-ਖਿਡਾਰੀ ਗੇਮ ਲਾ ਕੇ ਹੁਣ ਪਰਤ ਰਹੇ ਹਨ ’ਤੇ ਸਾਡੇ ਮੋਢਿਆਂ ’ਤੇ ਦੂਰਬੀਨ ’ਤੇ ਕੈਮਰਾ ਵੇਖ, ਉਹਨਾਂ ’ਚੋਂ ਇੱਕ, ਹਿਮਾਚਲੀ ਲਹਿਜੇ ਵਾਲ਼ੀ ਹਿੰਦੀ ਵਿੱਚ ਪੁੱਛਿਆ ਕਿ ਡੈਮ ਦੀ ਫੋਟੋ ਤਾਂ ਨਹੀਂ ਖਿੱਚੀ।

ਫਿਰ ਉਹ ਧਮੇਟਾ ਲਈ ਕਾਰ ਤੋਰ ਲੈਂਦੇ ਹਨ। ਘਰਾਂ ਦੇ ਮਟਿਆਲੇ, ਗੇਰੂਏ, ਹਰੇ, ਲਾਖੇ, ਲਾਲ, ਟਾਂਵੇਂ-ਟਾਂਵੇਂ ਬਿਲੰਬਰੀ ’ਤੇ ਪੀਲ਼ੇ ਰੰਗ ਅੱਖਾਂ ਨੂੰ ਅਲੱਗ ’ਤੇ ਨਵੇਂ ਲੱਗਦੇ ਹਨ। ਧਮੇਟਾ ਨਿੱਕਾ ਪਿੰਡ ਹੈ। ਸੜਕ ਦੁਆਲ਼ੇ ਨਿੱਕਾ ਬਜ਼ਾਰ ਹੈ। ਕਾਰ ਤੋਂ ਉੱਤਰਦਿਆਂ ਲੇਖਕ ਨੇ ਸਕੂਲ ਦੇ ਮਾਸਟਰ ਜਾਪਦੇ ’ਤੇ ਖ਼ੁਸ਼ ਚਿਹਰੇ ਵਾਲ਼ੇ ਪੰਜਾਹ-ਪਚਵੰਜਾ ਸਾਲ ਦੇ ਬੰਦੇ ਤੋਂ ਪੰਛੀਆਂ ਬਾਰੇ ਪੁੱਛਣ ’ਤੇ ਪਤਾ ਲੱਗਦਾ ਹੈ ਕਿ ਪੰਛੀ ਤਿੰਨ ਕਿਲੋਮੀਟਰ ਦੂਰ ਗੱਟਾ ਪਿੰਡ ਵਿੱਚ ਹਨ। ਉਸ ਨੇ ਦੱਸਿਆ ਕਿ ਪਹਿਲਾਂ ਛੋਟਾ ਗੱਟਾ ਫਿਰ ਵੱਡਾ ਗੱਟਾ ਪਿੰਡ ਆਏਗਾ।

ਕਿਸੇ ਕੋਲ਼ੋਂ ਪੁੱਛ ਕੇ ਇੱਕ ਪੁਲ ਕੋਲੋਂ, ਕਾਰ ਖੱਬੇ ਪਾਸੇ ਥੱਲੇ ਨੂੰ, ਇੱਕ ਕੱਚੀ-ਪੱਕੀ ਉਭੜ-ਖਾਬੜ ਨਿੱਕੀ ਸੜਕ ’ਤੇ ਪਾ ਲੈਂਦੇ ਹਾਂ। ਇੱਕ ਨਿੱਕੇ ਪਿੰਡ ਦੇ ਕੁਝ ਘਰਾਂ ਮਗਰੋਂ ਸੜਕ ਖ਼ਤਮ ਹੋ ਜਾਂਦੀ ‘ਤੇ ਟੈੱਕਟਰ-ਲੀਹ ਹੇਠਾਂ ਨੂੰ ਉੱਤਰਨ ਲੱਗਦੀ ਹੈ। ਲੀਹ ਦੇ ਦੋਹੀਂ ਪਾਸੀਂ ਪਥਰੀਲੀ ਭੂਰੀ-ਸਾਉਲੀ, ਬਿਨ-ਬੂਟਾ ਜ਼ਮੀਨ ਹੈ। ਕਿਸੇ ਕਾਰ-ਰੈਲੀ ’ਚ ਕਾਰ ਚਲਾਉਣ ਜਿਹਾ ਅਹਿਸਾਸ ਹੁੰਦਾ ਹੈ। ਏਨੇ ਨੂੰ ਦੂਰ ਪਾਣੀ ਦਿਸਣ ਲੱਗਾ। ਇਹ ਪੌਂਗ ਝੀਲ ਦਾ ਹੀ ਇੱਕ ਦੂਰਲਾ ਹਿੱਸਾ ਸੀ। ਇੱਕ ਥਾਂ ਡੇਢ-ਦੋ ਸੌ ਮੱਝਾਂ-ਗਾਂਵਾਂ ਬੈਠੀਆਂ ਜੁਗਾਲੀ ਕਰ ਰਹੀਆਂ ਸਨ।

ਦੂਰ ਪਾਣੀ ’ਚ ਆਖ਼ਰ ਪਰਵਾਸੀ ਪੰਛੀ ਦਿਸ ਹੀ ਪਏ। ਇੱਕ ਖ਼ਸਤਾਹਾਲ ਬੇਰੰਗ ਹੋਈ ਕਿਸ਼ਤੀ ਕਿਨਾਰੇ ’ਤੇ ਪਈ ਹੈ। ਪਾਣੀ ਦੇ ਝੀਲਨੁਮਾ ਪਸਾਰ ਤੋਂ ਪਾਰ ਪਹਾੜੀਆਂ ਨੇ ’ਤੇ ਉਹਨਾਂ ਤੋਂ ਪਰੇ, ਬਹੁਤ ਦੂਰ, ਬਰਫ਼ਧਾਰੀ ਧੌਲਾਧਾਰ ਪਹਾੜ ਆਪਣੇ ਪੂਰੇ ਵੈਭਵ ‘ਤੇ ਵਿਸ਼ਾਲਤਾ ’ਚ ਦਿਸਦੇ ਹਨ। ਸਭ ਤੋਂ ਉੱਚੀ ‘ਹਨੂੰਮਾਨ ਜੀ ਕਾ ਟਿੱਬਾ’ 18,500 ਫ਼ੁੱਟ ਬੁਲੰਦ ਹੈ। ਪਹਾੜਾਂ ਅੰਦਰ ਕਈ ਝੀਲਾਂ ਨੇ। ਤਿੰਨ-ਚਾਰ ਦਿਨ ਪਹਿਲਾਂ ਵਰ੍ਹੇ ਭਰਪੂਰ ਮੀਂਹ ਕਾਰਨ ਉਭੜ-ਖਾਬੜ ਪਥਰੀਲੀ ਜ਼ਮੀਨ ਜ਼ਰਾ ਖੋਭੇ ਵਾਲ਼ੀ ‘ਤੇ ਤਿਲਕਵੀਂ ਹੈ। ਜ਼ਮੀਨ ’ਤੇ ਕਿਤੇ ਮੌਸ ਦੇ ਹਰੇ ਰੰਗ ਦਾ ਛਿੜਕਾਅ ਹੈ। ਸੁੱਕੀਆਂ ਥਾਂਵਾਂ ਅਤੇ ਪੱਥਰਾਂ ’ਤੇ ਪੈਰ ਧਰਦੇ ਹੋਏ ਉਹ ਪਾਣੀ ਵੱਲ ਵਧ ਰਹੇ ਸਨ। ਲਹਿਰਾਂ ਦੀ ਲਪ-ਤਪ ਅਤੇ ਚੁਕੰਨੇ ਹੋ ਗਏ ਪੰਛੀਆਂ ਦੀਆਂ ਚਿਤਾਵਨੀ-ਪੁਕਾਰਾਂ ਸੁਣਨ ਲੱਗੀਆ ਸਨ। ਜੇਕਰ ਉਹ ਹੋਰ ਅੱਗੇ ਜਾਂਦੇ ਤਾਂ ਪੰਛੀਆਂ ਨੇ ਉੱਡ ਜਾਣਾ ਸੀ।

ਪੰਛੀਆ ਨੂੰ ਇਹ ਡਰ ਮਨੁੱਖ ਨੇ ਸਿਖਾਇਆ ਹੈ। ਸਮੁੰਦਰਾਂ ’ਚ ਦੂਰ-ਦੁਰਾਡੇ ਟਾਪੂਆਂ, ਜਿਵੇਂਕਿ ਅੰਟਾਰਕਟਿਕਾ ’ਚ ਗਲੈਪਾਗੋਸ ਟਾਪੂਆਂ ’ਚ ਤੁਸੀਂ ਪੰਛੀਆਂ ‘ਤੇ ਹੋਰ ਜੀਵਾਂ ਨੂੰ ਹੱਥ ਵਧਾ ਕੇ ਛੂਹ ਸਕਦੇ ਹੋ। ਕਿਉਂਕਿ ਇਹ ਜੀਵ ਕਦੇ ਮਨੁੱਖਾਂ ਦੇ ਸੰਪਰਕ ’ਚ ਨਹੀਂ ਆਏ ਹੁੰਦੇ। ਲੇਖਕ ਦੇ ਦੋਸਤ ਨੇ ਆਪਣਾ ਟੈਲੀ-ਲੈਂਜ਼ ਵਾਲ਼ਾ ਕੈਮਰਾ ’ਤੇ ਲੇਖਕ ਨੇ ਆਪਣੀ ਦੂਰਬੀਨ ਅੱਖਾਂ ਨੂੰ ਲਾ ਲਈ ਹੈ। ਪੰਛੀ ਬਹੁਤ ਨੇੜੇ ਦਿਸਣ ਲੱਗੇ ‘ਤੇ ਪਛਾਣਨਯੋਗ ਹੋ ਗਏ ਸਨ। ਕਿਨਾਰੇ ’ਤੇ ਇੱਕ ਲਾਖਾ-ਸੁਨਹਿਰੀ ਸੁਰਖ਼ਾਬ ਜੋੜਾ ਬੈਠਾ ਸੀ। ਪਾਣੀ ਵਿੱਚ ਸੀਖਪਰ ਬਤਕਾਂ ਤੈਰ ਰਹੀਆਂ ਸਨ। ਖਾਣ ਵਾਸ’ਤੇ ਜਦੋਂ ਉਹ ਅੱਧ-ਡੁਬਕੀ ਲਾਉਂਦੀਆਂ ਨੇ ਤਾਂ ਉਹਨਾਂ ਦੀ ਉੱਪਰ ਨੂੰ ਉੱਠੀ ਨੁਕੀਲੀ ਪੂਛਲ ਸਾਫ਼ ਦਿਖਾਈ ਦਿੰਦੀ ਹੈ। ਹੋਰ ਵੀ ਕੁਝ ਪੰਛੀ-ਪ੍ਰਜਾਤੀਆਂ ਨੇ ਪਰ ਲੇਖਕ ਉਹਨਾਂ ਨੂੰ ਪਛਾਣਦਾ ਨਹੀਂ। ਇੱਕ ਜਾਤੀ, ਸਾਵੇ ਮੱਘ ਤੋਂ ਸਿਵਾਏ ਦੂਰਬੀਨ ਵਿੱਚ ਵੇਖ ਕੇ ਲੇਖਕ ਨੇ ਇਹਨਾਂ ਨੂੰ ਇੱਕਦਮ ਪਛਾਣ ਲਿਆ। ਹਲਕੇ ਪੀਲ਼ੇ-ਭੂਰੇ ਰੰਗ ਦੇ ਦੋ ਤੋਂ ਤਿੰਨ ਕਿੱਲੋ ਦੇ ਇਸ ਪੰਛੀ ਦੇ ਸਿਰ ਦੇ ਦੋਹੀਂ ਪਾਸੀ ਦੋ-ਦੋ ਖ਼ਾਸ ਕਾਲ਼ੀਆਂ ਧਾਰੀਆਂ ਹੁੰਦੀਆਂ ਹਨ। ਇਸੇ ਕਾਰਨ ਇਹਨੂੰ ਧਾਰੀਦਾਰ ਸਿਰ ਵਾਲ਼ਾ ਕਿਹਾ ਜਾਂਦਾ ਹੈ।

ਲੇਖਕ ਨੇ ਇਹਨਾਂ ਨੂੰ ਡਿਸਕਵਰੀ ਚੈਨਲ ਉੱ’ਤੇ ਵੇਖਿਆ ਸੀ। ਲੱਦਾਖ ’ਤੇ ਚੀਨ ਦੀ ਹੱਦ ’ਤੇ ਸਥਿਤ ਪੈਨਗਾਂਗ ਝੀਲ ’ਤੇ ਜਿੱਥੇ ਇਹ ਆਂਡੇ ਦੇਂਦੇ ’ਤੇ ਆਪਣੇ ਚੂਚੇ ਪਾਲਦੇ ਹਨ। ਮੱਧ-ਏਸ਼ੀਆ ਦੀਆਂ ਇੰਞ ਦੀਆਂ ਪਰਬਤੀ ਝੀਲਾਂ ਜਿਨ੍ਹਾਂ ਦੁਆਲ਼ੇ ਦੇ ਨਿੱਕੇ ਘਾਹਾਂ ’ਚ ਇਹ ਚੁਗਦੇ ਹਨ। ਇਹਨਾਂ ਦਾ ਗਰਮੀਆਂ ਦਾ ਬਸੇਰਾ ਹੁੰਦੀਆਂ ਹਨ। ਤਿੱਬਤ, ਕਜ਼ਾਖ਼ਸਤਾਨ, ਮੰਗੋਲੀਆ ‘ਤੇ ਰੂਸ ਤੋਂ ਇਹ ਸਰਦ ਰੁੱਤ ਦੇ ਸ਼ੁਰੂ ’ਚ ਦੱਖਣ ਵੱਲ ਨੂੰ ਪਰਵਾਸ ਕਰਦੇ ਅਤੇ ਸਾਰੀਆਂ ਸਰਦੀਆਂ ਅਸਾਮ ਤੋਂ ਲੈ ਕੇ ਤਾਮਿਲਨਾਡੂ ਤਾਈਂ ਸਾਰੇ ਭਾਰਤ ਵਿੱਚ ਵੇਖੇ ਜਾ ਸਕਦੇ ਹਨ। ਪਰਵਾਸ ਦੌਰਾਨ ਇਹ ਹਿਮਾਲੀਆ ਪਾਰ ਕਰਦੇ ਹਨ। ਇਹ ਦੁਨੀਆ ਦੇ ਸਭ ਤੋਂ ਉੱਚੇ ਉੱਡਣ ਵਾਲ਼ੇ ਪੰਛੀਆਂ ਵਿੱਚੋਂ ਹਨ। ਇਹਨਾਂ ਨੂੰ ਮਾਊਂਟ ਐਵਰੈਸਟ (29029 ਫੁੱਟ) ਜਿੱਥੇ ਤਾਪਮਾਨ ਮਨਫ਼ੀ ਤੋਂ ਬਹੁਤ ਹੇਠਾਂ ਅਤੇ ਹਵਾ ’ਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਦੇ ਉੱਤੋਂ ਦੀ ਉੱਡਦਿਆਂ ਵੇਖਿਆ ਗਿਆ ਹੈ।

ਦੁਪਹਿਰ ਢਲਣ ’ਤੇ ਦੋਵੇਂ ਭੁੱਖ ਮਹਿਸੂਸ ਕਰਨ ਲੱਗੇ। ਪਰਤਦਿਆਂ ਹੋਇਆਂ ਪੌਂਗ ਡੈਮ ਤੋਂ ਉਰ੍ਹਾਂ ਚੰਗੇ ਦਿਸਦੇ ਇੱਕ ਢਾਬੇ ’ਤੇ ਰੁਕ ਕੇ ਧੁੱਪ ’ਚ ਬੈਠ ਗਏ। ਅਜੇ ਜਨਵਰੀ ਤਿੰਨ-ਚੁਥਾਈ ਬੀਤੀ ਸੀ ਫੱਗਣ ਚੜ੍ਹਨ ਨੂੰ ਵਾਹਵਾ ਦਿਨ ਪਏ ਹਨ ਪਰ ਢਾਬੇ ਦੇ ਬਾਹਰ ਇੱਕ ਰੁੱਖ ਪੁੰਗਰ-ਜੋਬਨ ’ਤੇ ਸੀ। ਸ਼ਾਇਦ ਹਰ ਰੁੱਖ ਦਾ ਆਪਣਾ ਇੱਕ ਨਿੱਜੀ ਮੌਸਮ ਵੀ ਹੁੰਦਾ ਹੈ। ਰੁੱਖ ’ਤੇ ਦੋ ਮੈਨਾ ਪੰਛੀਆਂ ਨੇ ਆਪਣੇ ਵੀਹ-ਸੁਰੇ ਗੀਤਾਂ ਨਾਲ਼ ਰੌਣਕ ਲਾਈ ਹੋਈ ਸੀ। ਦੋ ਚਿਟਗੱਲ੍ਹੀਆਂ ਬੁਲਬੁਲਾਂ ਉਹਨਾਂ ਨੂੰ ਵੇਖ ਕੇ ਪਰਤ ਗਈਆਂ ਹਨ। ਇੱਕ ਮੈਗਪਾਈ ਨੇੜਲੇ ਕਿਸੇ ਦਰਖ਼ਤ ’ਚ ਕੁਰਖ਼ਤ ‘ਕੈਂ-ਕੈਂ’ ਕਰ ਰਹੀ ਸੀ। ਖਾਣਾ ਪਰੋਸਿਆ ਗਿਆ। ਲੇਖਕ ਨੇ ਕੜ੍ਹੀ-ਚਾਵਲ ’ਤੇ ਉਸ ਦੇ ਦੋਸਤ ਨੇ ਮੱਛੀ-ਚਾਵਲ ਲਏ। ਲੇਖਕ ਨੂੰ ਕੜ੍ਹੀ ਬੜੀ ਸੁਆਦਲੀ ਲੱਗੀ ਹੈ। ਲੇਖਕ ਨੇ ਢਾਬਾ-ਮਾਲਕ ਕੋਲ਼ ਖਾਣੇ ਦੀ ਤਾਰੀਫ਼ ਕੀਤੀ ਤਾਂ ਉਹ ਕਹਿੰਦਾ ਹੈ ਕਿ ਉਹ ਖੱਟੀ ਲੱਸੀ ਨੂੰ ਸਾਬਤ ਧਨੀਏ, ਸਾਬਤ ਲਾਲ ਮਿਰਚਾਂ ਦਾ ਤੜਕਾ ਲਾਉਂਦੇ ਹਨ। ਇਹ ਗੱਲ ਸੁਣਦਿਆਂ ਲੇਖਕ ਨੇ ਮਹਿਸੂਸ ਕੀਤਾ ਕਿ ਸਮੇਂ ਦੀ ਕਾੜ੍ਹਨੀ ’ਚ ਕੜ੍ਹ ਕੇ ਉਹਨਾਂ ਦਾ ਇਹ ਸੰਖੇਪ ਸਫ਼ਰ ਵੀ ਹੋਰ ਸੁਆਦਲਾ ਹੋ ਗਿਆ ਸੀ। ਬੀਤਦਿਆਂ ਸਾਰ ਭੂਤ-ਕਾਲ ’ਚ ਪੁੱਜਦਿਆਂ ਹੀ ਹਰ ਸ਼ੈਅ ’ਤੇ ਨਜ਼ਾਰੇ, ਅਹਿਸਾਸ ਦੀ ਭਾਹ ’ਤੇ ਰੰਗਤ ਬਦਲ ਗਈ। ਇਸਦੇ ਨਾਲ਼ ਲਗਪਗ ਤੀਹ ਸਾਲ ਪਹਿਲਾਂ ਦੀ ਇੱਕ ਕਵਿਤਾ ‘ਪਿਕਚਰ ਪੋਸਟਕਾਰਡ’ ਲੇਖਕ ਨੂੰ ਯਾਦ ਆਉਂਦੀ ਹੈ।

ਤਿਆਰ ਕਰਤਾ:

ਅਜੈ ਕੁਮਾਰ ‘ਖਟਕੜ’ ਪੰਜਾਬੀ ਮਾਸਟਰ (ਸਟੇਟ ਅਵਾਰਡੀ) ਸ.ਸ.ਸ.ਸ. ਕਾਹਮਾ (ਸ਼.ਭ.ਸ.ਨਗਰ) 9878583784

 

 

 

Download article as PDF
TAGGED:Punjabi Notes
Share This Article
Facebook Whatsapp Whatsapp Telegram Copy Link Print
Leave a review

Leave a Review Cancel reply

Your email address will not be published. Required fields are marked *

Please select a rating!

Subscribes for Latest Notes

Email


Categories

6th Agriculture (10) 6th English (12) 6th Physical Education (16) 6th Punjabi (59) 6th Science (16) 6th Social Science (21) 7th Agriculture (11) 7th English (13) 7th Physical Education (8) 7th Punjabi (53) 7th Science (18) 7th Social Science (21) 8th Agriculture (11) 8th English (12) 8th Physical Education (9) 8th Punjabi (51) 8th Science (13) 8th Social Science (28) 9th Agriculture (11) 9th Physical Education (6) 9th Punjabi (40) 9th Social Science (27) 10th Agriculture (11) 10th Physical Education (6) 10th Punjabi (80) 10th Science (2) 10th Social Science (28) 11th Punjabi (39) 12th Physics (14) 12th punjabi (28) Ajay Khatkar (Punjabi Master) (67) Blog (2) Exam Material (2) Gurdeep Singh (GSMKT) (110) important notice (1) Lekh (39) letters (16) Syllabus (1)

calander

May 2026
M T W T F S S
 123
45678910
11121314151617
18192021222324
25262728293031
« Apr    

Tags

Agriculture Notes (54) English Notes (37) letters (1) MCQ (9) Physical Education Notes (36) Physics Notes (14) Punjabi Lekh (22) Punjabi Notes (331) punjabi Story (9) Science Notes (44) Social Science Notes (126) ਬਿਨੈ-ਪੱਤਰ (29)

You Might Also Like

10. ਅੰਡੇਮਾਨ-ਨਿਕੋਬਾਰ ਦੀ ਧਰਤੀ ’ਤੇ (ਬਰਜਿੰਦਰ ਸਿੰਘ ਹਮਦਰਦ)

May 7, 2026

2 . ਧਨੀ ਰਾਮ ਚਾਤ੍ਰਿਕ (ਆਧੁਨਿਕ ਕਾਵਿ) 9th Pbi

April 28, 2026

8th Punjabi lesson 9

July 12, 2022

ਦਾਜ ਦੀ ਸਮੱਸਿਆ ਲੇਖ (8th Punjabi)

September 29, 2024
© 2026 PSEBnotes.com. All Rights Reserved.
  • Home
  • Contact Us
  • Privacy Policy
  • Disclaimer
Welcome Back!

Sign in to your account

Username or Email Address
Password

Lost your password?