ਸਵਰ, ਵਿਅੰਜਨ, ਅਨੁਨਾਸਿਕੀ, ਲਗਾਂ, ਲਗਾਖਰ, ਦੁੱਤ ਅੱਖਰ
ਸਵਰ :- ਉਹਨਾਂ ਅੱਖਰਾਂ ਨੂੰ ਸਵਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ ‘ੳ, ਅ, ੲ’ ਕੇਵਲ ਤਿੰਨ ਅੱਖਰ ਹੀ ਸਵਰ ਵਾਹਕ ਅੱਖਰ ਹਨ । ਧੁਨੀਆਤਮਕ ਪੱਧਰ ਤੇ ਵਰਤੋਂ ਵਿੱਚ ਇਹਨਾਂ ਦੀ ਗਿਣਤੀ ਦਸ ਹੈ – ਅ, ਆ, ਇ, ਈ, ਉ, ਊ, ਏ, ਐ, ਓ, ਔ
ਵਿਅੰਜਨ :- ਵਿਅੰਜਨ ਉਹਨਾਂ ਧੁਨੀਆਂ ਜਾਂ ਅੱਖਰਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਦੇ ਅੰਦਰ ਕਿਸੇ ਥਾਂ ਛੋਹ ਕੇ ਜਾਂ ਬੁੱਲ੍ਹ ਆਪਸ ਵਿੱਚ ਜੁੜ ਕੇ ਸਾਹ ਨੂੰ ਕੁਝ ਸਮੇਂ ਲਈ ਰੋਕ ਲੈਂਦੇ ਹਨ। ਪੰਜਾਬੀ ਵਿੱਚ ‘ਸ ਤੋਂ ੜ’ ਤੱਕ ਸਾਰੀਆਂ ਧੁਨੀਆਂ ਹੀ ਵਿਅੰਜਨ ਹਨ।
ਅਨੁਨਾਸਿਕੀ :- ਅਨੁਨਾਸਿਕੀ ਜਾਂ ਨਾਸਿਕੀ ਵਿਅੰਜਨ ਧੁਨੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਅਵਾਜ਼ ਨੱਕ ਵਿੱਚੋਂ ਨਿਕਲਦੀ ਹੈ। ਪੰਜਾਬੀ ਵਿੱਚ ਹੇਠ ਲਿਖੀਆਂ ਧੁਨੀਆਂ ਨਾਸਿਕੀ ਹਨ :- ਙ, ਞ, ਣ, ਨ, ਮ
ਲਗਾਂ :- ਲਗਾਂ ਸਵਰਾਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਲਿੱਪੀ ਚਿੰਨ੍ਹ ਹੁੰਦੇ ਹਨ। ਪੰਜਾਬੀ ਵਿੱਚ ਭਾਵੇਂ ਤਿੰਨ ਅੱਖਰ ੳ, ਅ, ੲ, ਹੀ ਸਵਰ ਹਨ ਪ੍ਰੰਤੂ ਵਰਤੋਂ ਵਿੱਚ ਇਹਨਾਂ ਦੀ ਗਿਣਤੀ ਦਾ ਦਸ ਹੈ, ਮੁਕਤਾ – ਅ, ਕੰਨਾਂ – ਆ, ਸਿਹਾਰੀ – ਇ, ਬਿਹਾਰੀ – ਈ, ਔਕੜ – ਉ, ਦੁਲੈਂਕੜ – ਊ, ਲਾਂ – ਏ, ਦੁਲਾਵਾਂ – ਐ, ਹੋੜਾ – ਓ, ਖਨੌੜਾ – ਔ
ਲਗਾਖਰ :- ਲਗਾਂ ਦਾ ਸੰਬੰਧ ਅੱਖਰਾਂ ਨਾਲ਼ ਹੁੰਦਾ ਹੈ । ਅੱਖਰਾਂ ਅਤੇ ਲਗਾਂ ਦੇ ਮੇਲ ਤੋਂ ਲਗਾਖਰ ਬਣਦਾ ਹੈ । ਪੰਜਾਬੀ ਵਿੱਚ ਲਗਾਖਰ ਉਨ੍ਹਾਂ ਚਿੰਨਾਂ ਨੂੰ ਕਿਹਾ ਜਾਂਦਾ ਹੈ ਇਨ੍ਹਾਂ ਦੀ ਵਰਤੋਂ ਅੱਖਰਾਂ ਨਾਲ ਹੁੰਦੀ ਹੈ। ਇਹ ਤਿੰਨ ਹਨ :- ਬਿੰਦੀ, ਟਿੱਪੀ ਅਤੇ ਅੱਧਕ
ਦੁੱਤ ਅੱਖਰ :- ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਹ, ਰ, ਵ ਤਿੰਨ ਦੁੱਤ ਅੱਖਰ ਹਨ । ਦੁੱਤ ਅੱਖਰਾਂ ਦੀਆਂ ਕੁਝ ਉਦਾਹਰਨਾਂ :
ਹ – ਤਿੰਨ, ਤਰ੍ਹਾਂ, ਚਿੰਨ੍ਹ, ਪੜ੍ਹ, ਇਨ੍ਹਾਂ,
ਰ – ਪ੍ਰੀਤ, ਪ੍ਰਮਾਤਮਾ, ਪ੍ਰਮੇਸ਼ਵਰ, ਪ੍ਰਾਂਤ, ਪ੍ਰੇਰਨਾ, ਪ੍ਰਸਿੱਧ, ਕ੍ਰਮ, ਅੰਮ੍ਰਿਤ, ਤੇਲ, ਟ੍ਰੈਕਟਰ, ਸੰਸਕ੍ਰਿਤ, ਮੰਤ੍ਰ।
ਵ – ਦੈਤ, ਦੰਦ, ਦੇਸ, ਸ੍ਵਰ, ਸ੍ਵੈ-ਜੀਵਨੀ, ਸ੍ਵੈ-ਇੱਛਾ, ਸ੍ਵੈਮਾਣ, ਸ੍ਵੈਚਾਲਕ, ਸ੍ਵੈਵਿਸ਼ਵਾਸ।